ਇੱਕ ਵਿਅਕਤੀਗਤ, ਨੌਨ-ਲਿੰਕਡ, ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ, ਸੇਵਿੰਗਜ਼ ਉਤਪਾਦ
ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਸੁਪਨੇ ਅਤੇ ਰੀਝਾਂ ਅਹਿਮ ਹਨ। ਉਹਨਾਂ ਨੂੰ ਪੂਰਾ ਕਰਨ ਨਾਲ ਖੁਸ਼ੀ ਅਤੇ ਸਾਰਥਕਤਾ ਦਾ ਅਹਿਸਾਸ ਹੁੰਦਾ ਹੈ, ਜੋ ਨਾ ਸਿਰਫ਼ ਸਾਨੂੰ, ਸਗੋਂ ਸਾਡੇ ਆਪਣਿਆਂ ਨੂੰ ਵੀ ਫ਼ਾਇਦਾ ਦਿੰਦਾ ਹੈ। ਆਪਣੇ ਟੀਚਿਆਂ ਨੂੰ ਪਹਿਲ ਦੇਣ ਲਈ ਸਮਾਂ ਕੱਢਣਾ ਜੀਵਨ ਨੂੰ ਜ਼ਿਆਦਾ ਸੰਤੁਲਿਤ ਅਤੇ ਸੰਤੁਸ਼ਟ ਕਰਦਾ ਹੈ, ਫਿਰ ਭਾਵੇਂ ਉਹ ਮਨਚਾਹੀ ਥਾਂ ਛੁੱਟੀ ਹੋਵੇ, ਸ਼ੌਕ ਪੂਰਾ ਕਰਨਾ ਜਾਂ ਆਪਣੀਆਂ ਪਸੰਦੀਦਾ ਗੱਲਾਂ ਪੂਰੀਆਂ ਕਰਨਾ ਹੋਵੇ।
ਐਸਬੀਆਈ ਲਾਈਫ਼ ਵਿਖੇ, ਅਸੀਂ ਤੁਹਾਡੀਆਂ ਲੋੜਾਂ ਅਨੁਸਾਰ ਤਿਆਰ ਕੀਤੀਆਂ ਜੀਵਨ ਬੀਮਾ ਪਾਲਸੀਆਂ ਦੇਣ ਲਈ ਪ੍ਰਤੀਬੱਧ ਹਾਂ। ਬੱਚਤ ਦੇ ਨਾਲ-ਨਾਲ ਜੀਵਨ ਬੀਮੇ ਦੀ ਤੁਹਾਡੀ ਜ਼ਰੂਰਤ ਪੂਰੀ ਕਰਨ ਲਈ, ਅਸੀਂ ਪੇਸ਼ ਕਰਦੇ ਹਾਂ ਐਸਬੀਆਈ ਲਾਈਫ਼ - ਸਮਾਰਟ ਬੱਚਤ ਪਲੱਸ ਇੱਕ ਵਿਅਕਤੀਗਤ, ਨੌਨ-ਲਿੰਕਡ, ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ, ਸੇਵਿੰਗਜ਼ ਉਤਪਾਦ ਹੈ। ਤੁਸੀਂ ਉਤਪਾਦ ਦੇ ਅਧੀਨ ਮਿਲਣ ਵਾਲੇ ਦੋ ਲਾਭ ਵਿਕਲਪਾਂ ਵਿੱਚੋਂ ਇੱਕ ਮਤਲਬ ਲਾਈਫ਼ ਜਾਂ ਲਾਈਫ਼ ਪਲੱਸ ਇੱਕ-ਬਿਲਟ ਐਕਸੀਡੈਂਟਲ ਡੈਥ ਅਤੇ ਐਕਸੀਡੈਂਟਲ ਟੋਟਲ ਪਰਮਾਨੈਂਟ ਡਿਸੇਬਿਲਿਟੀ (ਏਡੀ ਐਂਡ ਏਟੀਪੀਡੀ) ਲਾਭ ਨਾਲ ਚੁਣ ਸਕਦੇ ਹੋ। ਇਹ ਤੁਹਾਨੂੰ ਜੀਵਨ ਦੇ ਹਰ ਦੌਰ ਵਿੱਚ ਤੁਹਾਡੇ ਆਪਣੇ ਅਤੇ ਤੁਹਾਡੇ ਪਰਿਵਾਰ, ਦੋਹਾਂ ਦੇ ਟੀਚਿਆਂ ਲਈ ਤੁਹਾਡੀ ਜ਼ਰੂਰਤ ਅਨੁਸਾਰ ਪ੍ਰੀਮੀਅਮ ਭਰਨ ਦੀ ਮਿਆਦ ਅਤੇ ਪਾਲਸੀ ਦੀ ਮਿਆਦ ਚੁਣਨ ਦੀ ਸਹੂਲਤ ਦਿੰਦਾ ਹੈ। ਭਾਗ ਲੈਣ ਵਾਲੀ ਪਲਾਨ ਹੋਣ ਕਰਕੇ, ਤੁਸੀਂ ਕੰਪਨੀ ਦੇ 'ਭਾਗ ਲੈ ਰਹੇ ਲਾਈਫ਼ ਇੰਸ਼ੋਰੈਂਸ ਕਾਰੋਬਾਰ' ਤੋਂ ਹੋਣ ਵਾਲੇ ਲਾਭ ਦਾ ਹਿੱਸਾ ਰਿਵਰਸ਼ਨਰੀ ਬੋਨਸ ਅਤੇ ਟਰਮੀਨਲ ਬੋਨਸ, ਜੇ ਐਲਾਨੇ ਹੋਣ, ਦੇ ਰੂਪ ਵਿੱਚ ਲੈਣ ਦੇ ਹੱਕਦਾਰ ਹੁੰਦੇ ਹੋ।
Individual, Non-linked, Participating Endowment Assurance Plan