SBI Life - Smart Platina Young Achiever - Regular Guaranteed Income Plan | SBI Life Insurance
SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਯੰਗ ਅਚੀਵਰ

UIN: 111N173V01

Product Code: 3Y

play icon play icon
SBI Life – Smart Platina Young Achiever Savings Plan

ਆਪਣੇ ਬੱਚੇ ਨੂੰ
ਦਿਓ ਸੁਤੰਤਰ ਭਵਿੱਖ
ਗਾਰੰਟੀਸ਼ੁਦਾ ਫ਼ਾਇਦਿਆਂ ਦੇ ਨਾਲ''

ਇੱਕ ਇਨਡਵਿਜ਼ੂਅਲ, ਨੌਨ-ਲਿੰਕਡ, ਨੌਨ-ਪਾਰਟੀਸਿਪੇਂਟਿੰਗ, ਲਾਈਫ਼ ਇੰਸ਼ੋਰੈਂਸ ਸੇਵਿੰਗਜ਼ ਉਤਪਾਦ

ਹਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਜੀਵਨ ਵਿੱਚ ਬਿਹਤਰੀਨ ਮੌਕੇ ਦੇਣ ਦੇ ਸੁਪਨੇ ਦੇਖਦੇ ਹਨ। ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਯੰਗ ਅਚੀਵਰ ਇਸੇ ਨੂੰ ਸੰਭਵ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਹ ਇੱਕ ਇਨਡਵਿਜ਼ੂਅਲ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਸੇਵਿੰਗਜ਼ ਉਤਪਾਦ ਹੈ।

ਪਰਿਪੱਕਤਾ 'ਤੇ ਗਾਰੰਟੀਸ਼ੁਦਾ ਲਾਭ ਦੇ ਨਾਲ ਇਹ ਤੁਹਾਡੇ ਬੱਚੇ ਨੂੰ ਉਦੋਂ ਆਰਥਿਕ ਹੱਲਾਸ਼ੇਰੀ ਦਿੰਦੀ ਹੈ, ਜਦੋਂ ਉਸ ਨੂੰ ਇਹਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਫਿਰ ਭਾਵੇਂ ਇਹ ਪੜ੍ਹਾਈ ਹੋਵੇ, ਵਿਆਹ ਹੋਵੇ ਜਾਂ ਅਹਿਮ ਨਿੱਜੀ ਪੜਾਅ ਅਤੇ ਤੁਹਾਡੇ ਬੱਚੇ ਨੂੰ ਆਤਮ-ਵਿਸ਼ਵਾਸ ਨਾਲ ਕਾਮਯਾਬੀ ਹਾਸਲ ਕਰਨ ਦੇ ਸਮਰੱਥ ਬਣਾਉਂਦੀ ਹੈ। ਇਹ ਪਲਾਨ ਨਾ ਸਿਰਫ਼ ਬੱਚੇ ਦਾ ਭਵਿੱਖ ਸੁਰੱਖਿਅਤ ਕਰਦੀ ਹੈ, ਸਗੋਂ ਮਾਤਾ-ਪਿਤਾ ਵਿੱਚ ਵੀ ਇਹ ਭਰੋਸਾ ਜਗਾਉਂਦੀ ਹੈ ਕਿ ਉਹਨਾਂ ਦਾ ਆਰਥਿਕ ਸਹਿਯੋਗ ਅਤੇ ਯੋਜਨਾਬੰਦੀ ਆਪਣੀ ਪੂਰੀ ਸਮਰੱਥਾ ਹਾਸਲ ਕਰਨ ਵਿੱਚ ਬੱਚੇ ਦੀ ਮਦਦ ਕਰੇਗੀ।

ਵਿਸ਼ੇਸ਼ਤਾਵਾਂ

SBI Life – Smart Platina Young Achiever

Smart Platina Young Achiever - Guaranteed Long Term Income Savings Plan

plan profile

Aryan has invested his funds while being assured of its growth with just limited premium payments.

You too can secure your future. Fill out the Smart Platina Young Achiever calculator to know how.

Name:

DOB:

Gender:

Male Female Third Gender

Staff:

Yes No

Proposer Name:

Proposer DOB:

Gender(Proposer):

Male Female Third Gender

Let's finalize the policy duration you are comfortable with...

Distribution Channels

Policy Term

15 20

Annual Premium

50,000 No Limit

A little information about the premium options...

Premium Frequency

Premium Paying Term


Reset
sum assured

Sum Assured


premium frequency

Premium frequency

Premium amount
(excluding taxes)


premium paying

Premium Payment Term


policy term

Policy Term


maturity benefits

Maturity Benefit

Give a Missed Call

ਖ਼ੂਬੀਆਂ

  • ਗਾਰੰਟੀਸ਼ੁਦਾ ਲਾਭ - ਤੁਹਾਡੇ ਬੱਚੇ ਲਈ ਜੋਖਮ-ਮੁਕਤ ਬੇਜੋੜ ਯੋਜਨਾਬੰਦੀ
  • ਪ੍ਰਸਤਾਵਕ ਦੀ ਮੌਤ ਜਾਂ ਦੁਰਘਟਨਾ ਵਿੱਚ ਪੂਰਣ ਸਥਾਈ ਅਪੰਗਤਾ 'ਤੇ ਪ੍ਰੀਮੀਅਮ ਦੀ ਮਾਫ਼ੀ ਦਾ ਇਨ-ਬਿਲਟ ਲਾਭ, ਤੁਹਾਡੇ ਬੱਚੇ ਦਾ ਭਵਿੱਖ ਸੁਰੱਖਿਅਤ ਕਰਨ ਲਈ ਪਲਾਨ ਦੇ ਹਿੱਸੇ ਵਜੋਂ ਆਪਣੇ-ਆਪ ਮਿਲਦਾ ਹੈ
  • ਪਰਿਪੱਕਤਾ ਅਦਾਇਗੀ ਨੂੰ ਮੁਲਤਵੀ ਕਰਨ ਜਾਂ ਆਪਣੀਆਂ ਲੋੜਾਂ ਅਨੁਸਾਰ ਇਹਨੂੰ 7 ਸਾਲਾਂ ਤੱਕ ਦੀਆਂ ਕਿਸ਼ਤਾਂ ਵਿੱਚ ਲੈਣ ਦੀ ਸਹੂਲਤ
  • ਆਮਦਨੀ ਟੈਕਸ ਕਾਨੂੰਨ 1961 ਦੇ ਅਧੀਨ ਪ੍ਰਚਲਿਤ ਮਾਪਦੰਡਾਂ ਅਨੁਸਾਰ ਟੈਕਸ ਲਾਭ*

*ਟੈਕਸ ਲਾਭ, ਇਨਕਮ ਟੈਕਸ ਕਾਨੂੰਨਾਂ ਦੀਆਂ ਧਾਰਾਵਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਟੈਕਸ ਸਲਾਹਕਾਰ ਨਾਲ ਸਲਾਹ-ਮਸ਼ਵਰਾ ਕਰ ਲਓ।

ਫ਼ਾਇਦੇ

ਸੁਰੱਖਿਆ

  • ਗਾਰੰਟੀਸ਼ੁਦਾ ਪਰਿਪੱਕਤਾ ਲਾਭ ਨਾਲ ਆਪਣੇ ਬੱਚੇ ਦਾ ਭਵਿੱਖ ਸੁਰੱਖਿਅਤ ਕਰੋ

ਸਹੂਲਤ

  • ਪਰਿਪੱਕਤਾ ਅਦਾਇਗੀ ਨੂੰ ਮੁਲਤਵੀ ਕਰਨ ਜਾਂ ਆਪਣੀਆਂ ਲੋੜਾਂ ਅਨੁਸਾਰ ਇਹਨੂੰ 7 ਸਾਲਾਂ ਤੱਕ ਦੀਆਂ ਕਿਸ਼ਤਾਂ ਵਿੱਚ ਪ੍ਰਾਪਤ ਕਰੋ

ਪਾਰਦਰਸ਼ਤਾ

  • ਇਕਸਾਰ ਅਤੇ ਭਰੋਸੇਮੰਦ ਮੁਨਾਫ਼ੇ ਦਿੰਦੀ ਹੈ

ਭਰੋਸੇਯੋਗਤਾ

  • ਗਾਰੰਟੀਸ਼ੁਦਾ ਵਾਧੇ ਪਹਿਲੇ ਪਾਲਸੀ ਸਾਲ ਤੋਂ ਸ਼ੁਰੂ ਹੋ ਕੇ ਪਾਲਸੀ ਦੀ ਮਿਆਦ ਦੇ ਅੰਤ ਤੱਕ ਹਰ ਪਾਲਸੀ ਸਾਲ ਦੇ ਅੰਤ 'ਤੇ ਜਮ੍ਹਾ ਹੋਣਗੇ।
ਹਰ ਪਾਲਸੀ ਸਾਲ ਲਈ ਗਾਰੰਟੀਸ਼ੁਦਾ ਵਾਧਾ, ਗਾਰੰਟੀਸ਼ੁਦਾ ਵਾਧੇ ਦੀ ਦਰ ਗੁਣਾ ਤੁਹਾਡੇ ਦੁਆਰਾ ਭਰੇ ਗਏ ਕੁੱਲ ਪ੍ਰੀਮੀਅਮਾਂ ਦੇ ਬਰਾਬਰ ਹੋਣਗੇ।

ਤੁਹਾਡੇ ਦੁਆਰਾ ਚੁਣੀ ਗਈ ਪ੍ਰੀਮੀਅਮ ਭਰਨ ਦੀ ਮਿਆਦ ਅਤੇ ਵਾਰਸ਼ਿਕੀਕ੍ਰਿਤ ਪ੍ਰੀਮੀਅਮ ਉੱਤੇ ਆਧਾਰਿਤ ਦਰ 'ਤੇ ਗਾਰੰਟੀਸ਼ੁਦਾ ਵਾਧੇ ਕੁੱਲ ਭਰੇ ਗਏ ਪ੍ਰੀਮੀਅਮ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਜਮ੍ਹਾ ਹੋਣਗੇ। ਗਾਰੰਟੀਸ਼ੁਦਾ ਵਾਧਿਆਂ ਦੀ ਦਰ (ਕੁੱਲ ਭਰੇ ਗਏ ਪ੍ਰੀਮੀਅਮ ਦੇ % ਦੇ ਰੂਪ ਵਿੱਚ) ਹੇਠਾਂ ਦਿੱਤੀ ਸੂਚੀ ਅਨੁਸਾਰ ਹੋਵੇਗੀ।
 
ਵਾਰਸ਼ਿਕੀਕ੍ਰਿਤ ਪ੍ਰੀਮੀਅਮ ਬੈਂਡ (ਰੁ.) ਪ੍ਰੀਮੀਅਮ ਭਰਨ ਦੀ ਮਿਆਦ
7 ਸਾਲ 10 ਸਾਲ
50,000 ਤੋਂ ਲੈ ਕੇ 1,00,000 ਤੋਂ ਘੱਟ ਤੱਕ 5.50% 6.00%
1,00,000 ਤੋਂ ਲੈ ਕੇ 2,00,000 ਤੋਂ ਘੱਟ ਤੱਕ 5.75% 6.25%
2,00,000 ਅਤੇ ਵੱਧ 6.00% 6.50%


ਮੌਤ ਦੇ ਸਾਲ ਵਿੱਚ ਗਾਰੰਟੀਸ਼ੁਦਾ ਵਾਧਾ ਪੂਰੇ ਪਾਲਸੀ ਸਾਲ ਲਈ ਦਿੱਤਾ ਜਾਵੇਗਾ।

ਘਟਾਈ ਗਈ ਪੇਡ-ਅਪ ਪਾਲਸੀ ਲਈ, ਹਰ ਸਾਲ ਦਾ ਘਟਾਇਆ ਗਿਆ ਗਾਰੰਟੀਸ਼ੁਦਾ ਵਾਧਾ ਹਰ ਪਾਲਸੀ ਸਾਲ ਲਈ ਘਟਾਇਆ ਗਿਆ ਗਾਰੰਟੀਸ਼ੁਦਾ ਵਾਧਾ, ਘਟਾਏ ਗਏ ਗਾਰੰਟੀਸ਼ੁਦਾ ਵਾਧੇ ਦੀ ਦਰ ਗੁਣਾ ਤੁਹਾਡੇ ਦੁਆਰਾ ਸਬੰਧਿਤ ਪਾਲਸੀ ਸਾਲ ਤੱਕ ਭਰੇ ਗਏ ਕੁੱਲ ਪ੍ਰੀਮੀਅਮਾਂ ਦੇ ਬਰਾਬਰ ਹੋਵੇਗਾ। ਘਟਾਏ ਗਏ ਗਾਰੰਟੀਸ਼ੁਦਾ ਵਾਧੇ ਦੀ ਦਰ, ਗਾਰੰਟੀਸ਼ੁਦਾ ਵਾਧੇ ਦੀ ਦਰ ਗੁਣਾ ਕੁੱਲ ਅਰਸਾ, ਜਿਸ ਲਈ ਪ੍ਰੀਮੀਅਮ ਪਹਿਲਾਂ ਹੀ ਭਰੇ ਜਾ ਚੁੱਕੇ ਹਨ ਦੇ ਉਸ ਵੱਧ ਤੋਂ ਵੱਧ ਅਰਸੇ ਨਾਲ ਅਨੁਪਾਤ ਦੇ ਬਰਾਬਰ ਹੈ, ਜਿਸ ਲਈ ਪ੍ਰੀਮੀਅਮ ਮੂਲ ਰੂਪ ਵਿੱਚ ਭਰੇ ਜਾਣੇ ਸਨ।

ਪਰਿਪੱਕਤਾ ਲਾਭ:

ਜੇ ਪਾਲਸੀ ਪ੍ਰਭਾਵੀ ਹੋਵੇ ਅਤੇ ਬੀਮੇ ਵਾਲਾ ਵਿਅਕਤੀ ਪਾਲਸੀ ਦੀ ਮਿਆਦ ਦੇ ਅੰਤ ਤੱਕ ਜਿਉਂਦਾ ਰਹੇ, ਤਾਂ ਪਰਿਪੱਕਤਾ 'ਤੇ ਬੀਮੇ ਦੀ ਰਕਮ ਅਤੇ ਜਮ੍ਹਾ ਹੋਏ ਗਾਰੰਟੀਸ਼ੁਦਾ ਵਾਧੇ ਪਾਲਸੀ ਦੀ ਮਿਆਦ ਦੇ ਅੰਤ 'ਤੇ ਇੱਕ-ਮੁਸ਼ਤ ਰੂਪ ਵਿੱਚ ਦਿੱਤੇ ਜਾਣਗੇ।

ਜਿੱਥੇ, ਪਰਿਪੱਕਤਾ 'ਤੇ ਬੀਮੇ ਦੀ ਰਕਮ, ਬੀਮੇ ਦੀ ਰਕਮ ਦੇ ਬਰਾਬਰ ਹੈ।

ਬੀਮੇ ਵਾਲੇ ਵਿਅਕਤੀ ਲਈ ਮੌਤ ਤੋਂ ਬਾਅਦ ਲਾਭ:

ਪਾਲਸੀ ਦੀ ਮਿਆਦ ਦੌਰਾਨ ਬੀਮੇ ਵਾਲੇ ਵਿਅਕਤੀ ਦੀ ਮੌਤ 'ਤੇ, ਬਸ਼ਰਤੇ ਪਾਲਸੀ ਪ੍ਰਭਾਵੀ ਹੋਵੇ, ਹੇਠਾਂ ਲਿਖੀਆਂ ਵਿੱਚੋਂ ਵੱਡੀ ਰਕਮ ਦਿੱਤੀ ਜਾਵੇਗੀ:

ੳ) ਮੌਤ 'ਤੇ ਬੀਮੇ ਦੀ ਰਕਮ ਪਲੱਸ ਜਮ੍ਹਾ ਹੋਏ ਗਾਰੰਟੀਸ਼ੁਦਾ ਵਾਧੇ
ਜਾਂ
ਅ) ਮੌਤ ਦੀ ਮਿਤੀ ਤੱਕ ਭਰੇ ਗਏ# ਕੁੱਲ ਪ੍ਰੀਮੀਅਮਾਂ ਦਾ 105%

 

ਜਿੱਥੇ;
ਮੌਤ 'ਤੇ ਬੀਮੇ ਦੀ ਰਕਮ ਬੀਮੇ ਦੀ ਰਕਮ ਜਾਂ ਵਾਰਸ਼ਿਕੀਕ੍ਰਿਤ ਪ੍ਰੀਮੀਅਮ* ਦੇ 11 ਗੁਣਾ ਵਿੱਚੋਂ ਵੱਡੀ ਰਕਮ ਹੈ
*ਵਾਰਸ਼ਿਕੀਕ੍ਰਿਤ ਪ੍ਰੀਮੀਅਮ ਇੱਕ ਸਾਲ ਵਿੱਚ ਭਰੀ ਜਾਣ ਵਾਲੀ ਪ੍ਰੀਮੀਅਮ ਦੀ ਰਕਮ ਹੈ, ਜਿਸ ਵਿੱਚ ਟੈਕਸ, ਰਾਈਡਰ ਪ੍ਰੀਮੀਅਮ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮ ਅਤੇ ਮੋਡਲ ਪ੍ਰੀਮੀਅਮਾਂ ਲਈ ਲੋਡਿੰਗ ਸ਼ਾਮਲ ਨਹੀਂ ਹੈ।
#ਭਰੇ ਗਏ ਕੁੱਲ ਪ੍ਰੀਮੀਅਮ ਮਤਲਬ ਮੂਲ ਉਤਪਾਦ ਅਧੀਨ ਭਰੇ ਗਏ ਸਾਰੇ ਪ੍ਰੀਮੀਅਮਾਂ ਦਾ ਕੁੱਲ ਜੋੜ, ਜਿਸ ਵਿੱਚ ਕੋਈ ਵੀ ਵਾਧੂ ਪ੍ਰੀਮੀਅਮ ਅਤੇ ਟੈਕਸ ਸ਼ਾਮਲ ਨਹੀਂ ਹੈ, ਜੇ ਸਪਸ਼ਟ ਰੂਪ ਵਿੱਚ ਵਸੂਲੇ ਗਏ ਹੋਣ।

ਮੌਤ ਤੋਂ ਬਾਅਦ ਲਾਭ ਦਿੱਤਾ ਜਾਣ 'ਤੇ, ਪਾਲਸੀ ਸਮਾਪਤ ਹੋ ਜਾਵੇਗੀ ਅਤੇ ਪਾਲਸੀ ਦੇ ਅਧੀਨ ਹੋਰ ਕੋਈ ਵੀ ਲਾਭ ਨਹੀਂ ਮਿਲੇਗਾ।

ਪ੍ਰਸਤਾਵਕ ਦੀ ਮੌਤ ਜਾਂ ਦੁਰਘਟਨਾ ਵਿੱਚ ਪੂਰਣ ਸਥਾਈ ਅਪੰਗਤਾ (ਏਟੀਪੀਡੀ) 'ਤੇ ਪ੍ਰੀਮੀਅਮ ਦੀ ਮਾਫ਼ੀ:


ਪ੍ਰੀਮੀਅਮ ਭਰਨ ਦੀ ਮਿਆਦ ਦੌਰਾਨ ਪ੍ਰਸਤਾਵਕ ਦੀ ਮੌਤ ਜਾਂ ਦੁਰਘਟਨਾ ਵਿੱਚ ਪੂਰਣ ਸਥਾਈ ਅਪੰਗਤਾ 'ਤੇ, ਬਸ਼ਰਤੇ ਪਾਲਸੀ ਪ੍ਰਭਾਵੀ ਹੋਵੇ, ਮੌਤ ਜਾਂ ਏਟੀਪੀਡੀ ਦੀ ਮਿਤੀ ਵੇਲੇ ਅਤੇ ਉਸ ਤੋਂ ਬਾਅਦ ਪਾਲਸੀ ਅਧੀਨ ਭਵਿੱਖ ਵਿੱਚ ਭਰੇ ਜਾਣ ਵਾਲੇ ਪ੍ਰੀਮੀਅਮ (ਜੇ ਕੋਈ ਹੋਣ) ਮਾਫ਼ ਕਰ ਦਿੱਤੇ ਜਾਣਗੇ ਅਤੇ ਪਾਲਸੀ ਪ੍ਰਭਾਵੀ ਪਾਲਸੀ ਦੇ ਰੂਪ ਵਿੱਚ ਜਾਰੀ ਰਹੇਗੀ। ਕਿਰਪਾ ਕਰਕੇ ਧਿਆਨ ਦਿਓ ਕਿ ਦੁਰਘਟਨਾ ਵਿੱਚ ਪੂਰਣ ਸਥਾਈ ਅਪੰਗਤਾ ਲਈ ਦਾਅਵਾ ਦਿੱਤੇ ਜਾਣ ਲਈ, ਅਜਿਹੀ ਅਪੰਗੜਾ ਲਗਾਤਾਰ ਘੱਟੋ-ਘੱਟ 180 ਦਿਨਾਂ ਦੇ ਅਰਸੇ ਤੱਕ ਜਾਰੀ ਰਹਿਣੀ ਚਾਹੀਦੀ ਹੈ ਅਤੇ ਕੰਪਨੀ ਦੁਆਰਾ ਨਿਯੁਕਤ ਇਕ ਢੁੱਕਵੇਂ ਮੈਡੀਕਲ ਪ੍ਰੈਕਟੀਸ਼ਨਰ ਦੀ ਰਾਇ ਵਿੱਚ ਉਹ ਸਥਾਈ ਮੰਨੀ ਜਾਣੀ ਚਾਹੀਦੀ ਹੈ। ਸਰੀਰ ਨਾਲੋ ਵੱਖ ਕਾਰਨ ਨੁਕਸਾਨ ਦੇ ਮਾਮਲੇ ਵਿੱਚ ਅਪੰਗਤਾ ਦਾ ਸਥਾਈ ਹੋਣਾ ਸਥਾਪਿਤ ਕਰਨ ਲਈ 180 ਦਿਨਾਂ ਦਾ ਉਡੀਕ ਦਾ ਸਮਾਂ ਲਾਗੂ ਨਹੀਂ ਹੈ।
ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਯੰਗ ਅਚੀਵਰ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ ।
SBI Life – Smart Platina Young Achiever - Guaranteed Long Term Income Savings Plan
^ਹਰ ਥਾਂ ਉਮਰ ਦਾ ਮਤਲਬ ਹੈ ਪਿਛਲੇ ਜਨਮ-ਦਿਨ ਵੇਲੇ ਉਮਰ।
#ਮਾਸਿਕ ਵਕਫ਼ੇ ਲਈ, 3 ਮਹੀਨਿਆਂ ਤੱਕ ਦਾ ਪ੍ਰੀਮੀਅਮ ਅਗਾਊਂ ਦੇਣਾ ਹੋਵੇਗਾ। ਅਗਲੇ ਪ੍ਰੀਮੀਅਮ ਦੀ ਅਦਾਇਗੀ ਕੇਵਲ ਇਲੈਕਟ੍ਰੌਨਿਕ ਕਲੀਅਰਿੰਗ ਸਿਸਟਮ (ECS) ਰਾਹੀਂ।

3Y/ver1/03/25/WEB/PUN

ਕਿਰਪਾ ਕਰਕੇ ਧਿਆਨ ਦਿਓ ਕਿ ਇਸ ਪਲਾਨ ਦੇ ਅਧੀਨ ਬੀਮੇ ਵਾਲਾ ਵਿਅਕਤੀ ਨਾਬਾਲਗ ਬੱਚਾ ਹੈ ਅਤੇ ਮਾਤਾ-ਪਿਤਾ ਜਾਂ ਦਾਦਾ-ਦਾਦੀ/ਨਾਨਾ-ਨਾਨੀ ਜਾਂ ਕਾਨੂੰਨੀ ਸਰਪ੍ਰਸਤ ਪਾਲਸੀਧਾਰਕ ਪ੍ਰਸਤਾਵਕ ਹੋ ਸਕਦੇ ਹਨ। ਇਹ ਸਾਡੇ ਬੋਰਡ ਦੁਆਰਾ ਮਨਜ਼ੂਰਸ਼ੁਦਾ ਅੰਡਰਰਾਈਟਿੰਗ ਪਾਲਸੀ ਅਨੁਸਾਰ ਹੋਵੇਗਾ। ਪ੍ਰੀਮੀਅਮ ਦੀ ਮਾਫ਼ੀ ਦਾ ਕਵਰ ਪ੍ਰਸਤਾਵਕ ਦੇ ਜੀਵਨ ਉੱਤੇ ਹੋਵੇਗਾ। ਬੀਮੇ ਵਾਲੇ ਵਿਅਕਤੀ ਦੀ ਉਮਰ 18 ਸਾਲ ਪੂਰੇ ਹੋਣ ਵੇਲੇ ਜਾਂ ਤੁਰੰਤ ਬਾਅਦ ਆਉਣ ਵਾਲੀ ਪਾਲਸੀ ਦੀ ਵਰ੍ਹੇਗੰਢ 'ਤੇ ਪਾਲਸੀ ਦਾ ਹੱਕ ਆਪਣੇ-ਆਪ ਬੀਮੇ ਵਾਲੇ ਵਿਅਕਤੀ ਨੂੰ ਮਿਲ ਜਾਵੇਗਾ ਅਤੇ ਇਸ ਤਰ੍ਹਾਂ ਹੱਕ ਮਿਲਣ ਨਾਲ ਇਕਰਾਰਨਾਮਾ ਕੰਪਨੀ ਅਤੇ ਬੀਮੇ ਵਾਲੇ ਵਿਅਕਤੀ ਵਿਚਕਾਰ ਮੰਨਿਆ ਜਾਵੇਗਾ।

*ਟੈਕਸ ਲਾਭ :

ਤੁਸੀਂ ਭਾਰਤ ਵਿੱਚ ਲਾਗੂ ਆਮਦਨ ਟੈਕਸ ਕਾਨੂੰਨਾਂ ਅਨੁਸਾਰ ਆਮਦਨ ਟੈਕਸ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ 'ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ ਤੁਸੀਂ ਇੱਥੇ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸੰਪਰਕ ਕਰੋ।
ਜੋਖਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਵਿਕਰੀ ਸਮਾਪਤੀ ਤੋਂ ਪਹਿਲਾਂ ਵਿਕਰੀ ਪਰਚੇ ਨੂੰ ਧਿਆਨ ਨਾਲ ਪੜ੍ਹੋ।

Frequently Asked Questions