ਮਾਈਕਰੋ ਟਰਮ ਅਸ਼ੋਰੈਂਸ ਪਲੈਨ | ਐਸਬੀਆਈ ਲਾਈਫ਼-ਗਰੁੱਪ ਮਾਈਕ੍ਰੋ ਸ਼ੀਲਡ- ਐਸਪੀ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼-ਗਰੁੱਪ ਮਾਈਕ੍ਰੋ ਸ਼ੀਲਡ- ਐਸਪੀ

UIN: 111N137V01

play icon play icon
Group Micro Shield - SP Plan Premium

ਤੁਹਾਡਾ ਸੁਰੱਖਿਆ ਦਾ
ਵਾਅਦਾ ਪੂਰਾ ਹੋਇਆ

ਇਕ ਗਰੁੱਪ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ ਵਾਲੀ ਪਿਓਰ ਰਿਸਕ ਪ੍ਰੀਮੀਅਮ, ਮਾਈਕ੍ਰੋ ਲਾਈਫ਼ ਇੰਸ਼ੋਰੈਂਸ ਉਤਪਾਦ ।

ਕੀ ਤੁਸੀਂ ਆਪਣੇ ਗਰੁੱਪ ਮੈਂਬਰਾਂ ਨੂੰ ਵਾਜਬ ਪ੍ਰੀਮੀਅਮ ਤੇ ਜੀਵਨ ਬੀਮਾ ਸੁਰੱਖਿਆ ਦੇਣ ਲਈ ਉਤਸੁਕ ਹੋ?

ਜੇ ਇੰਝ ਹੈ, ਤਾਂ ਐਸਬੀਆਈ ਲਾਈਫ਼- ਗਰੁੱਪ ਮਾਈਕ੍ਰੋ ਸ਼ੀਲਡ- ਐਸਪੀ ਅਜਿਹੇ ਲੋਕਾਂ ਲਈ ਖ਼ਾਸ ਤੌਰ ਤੇ ਤਿਆਰ ਕੀਤੀ ਗਈ ਪਲਾਨ ਹੈ, ਜਿਹਨਾਂ ਨੂੰ ਵਾਜਬ ਕੀਮਤ ਤੇ 'ਬੀਮਾ ਸੁਰੱਖਿਆ' ਚਾਹੀਦੀ ਹੈ। ਐਸਬੀਆਈ ਲਾਈਫ਼- ਗਰੁੱਪ ਮਾਈਕ੍ਰੋ ਸ਼ੀਲਡ- ਐਸਪੀ ਦੇ ਨਾਲ ਤੁਸੀਂ ਆਪਣੇ ਮੈਂਬਰਾਂ ਨੂੰ ਦੁਬਾਰਾ ਭਰੋਸਾ ਦੇ ਸਕਦੇ ਹੋ ਕਿ ਕਿਸੇ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਮਿਲੇਗੀ।

ਉਤਪਾਦ ਦੀਆਂ ਮੁੱਖ ਖ਼ੂਬੀਆਂ :
  • ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ- ਐਸਪੀ ਤੁਹਾਡੇ ਮੈਂਬਰਾਂ ਦੀਆਂ ਬੀਮੇ ਦੀਆਂ ਲੋੜਾਂ ਦਾ ਸੰਪੂਰਣ ਜਵਾਬ ਹੈ ।
  • ਨਾਮਾਂਕਣ ਕਰਨਾ ਅਤੇ ਪ੍ਰਦਾਨ ਕਰਨਾ ਸੌਖਾ ।
  • ਲੇਵਲ ਕਵਰ ਅਤੇ ਰਿਡਿਊਜ਼ਿੰਗ ਕਵਰ ਪਲਾਨ ਵਿਕਲਪਾਂ, ਦੋਹਾਂ ਅਧੀਨ ਜੌਇੰਟ ਲਾਈਫ਼ ਕਵਰੇਜ ਮਿਲਦੀ ਹੈ ।
  • ਇਹ ਪਲਾਨ ਵਿਆਪਕ ਤੌਰ ਤੇ ਮਾਲਕ- ਮੁਲਾਜ਼ਮ ਗਰੁੱਪਾਂ, ਸੂਖਮ ਵਿੱਤੀ ਸੰਸਥਾਵਾਂ ਦੇ ਗਰੁੱਪ ਮੈਂਬਰਾਂ, ਸਵੈ ਸਹਾਇਤਾ ਗਰੁੱਪਾਂ, ਬੈਂਕਾਂ/ਵਿੱਤੀ ਸੰਸਥਾਵਾਂ ਐਨਜੀਓ, ਕਿਸੇ ਵੀ ਸਬੰਧ ਗਰੁੱਪਾਂ (ਡਿਜੀਟਲ ਮੰਚਾਂ ਸਮੇਤ) ਆਦਿ ਲਈ, ਜਿਹਨਾਂ ਦੀ ਪ੍ਰਚਲਿਤ ਨਿਯਮਾਂ ਅਧੀਨ ਇਜਾਜ਼ਤ ਹੋਵੇ, ਬੀਮਾ ਸੁਰੱਖਿਆ ਪੇਸ਼ ਕਰਦੀ ਹੈ ।

ਵਿਸ਼ੇਸ਼ਤਾਵਾਂ

ਐਸਬੀਆਈ ਲਾਈਫ਼-ਗਰੁੱਪ ਮਾਈਕ੍ਰੋ ਸ਼ੀਲਡ- ਐਸਪੀ

Group pure term micro insurance, non-linked, non-participating plan

 

ਖ਼ੂਬੀਆਂ :

  • ਤੁਹਾਡੇ ਗਰੁੱਪ ਮੈਂਬਰਾਂ ਲਈ ਟਰਮ ਇੰਸ਼ੋਰੈਂਸ।
  • ਇਹ ਉਤਪਾਦ 2 ਪਲਾਨ ਵਿਕਲਪ ਦਿੰਦਾ ਹੈ - ਲੇਵਲ ਕਵਰ ਰਿਡਿਊਜ਼ਿੰਗ ਕਵਰ (ਵਿਕਲਪ ਕੇਵਲ ਰਿਣਦਾਤਾ-ਕਰਜ਼ਦਾਰ ਸਬੰਧ ਲਈ ਲਾਗੂ ਅਤੇ ਗਰੁੱ ਪਮੈਂਬਰਾਂ ਦੁਆਰਾ ਲਏ ਗਏ ਕਰਜ਼ੇ ਦੇ ਲਿਆ ਜਾ ਸਕਦਾ ਹੈ) ।
  • ਇਹ ਉਤਪਾਦ 10 ਸਾਲਾਂ ਦੀ ਪਾਲਸੀ ਦੀ ਮਿਆਦ ਦੇ ਨਾਲ ਸਿੰਗਲ ਪ੍ਰੀਮੀਅਮ ਭਰਨ ਦੀ ਮਿਆਦ ਦਿੰਦਾ ਹੈ ।
  • ਲੇਵਲ ਕਵਰ ਅਤੇ ਰਿਡਿਊਜ਼ਿੰਗ ਕਵਰ ਪਲਾਨ ਵਿਕਲਪ, ਦੋਹਾਂ ਅਧੀਨ ਜੌਇੰਟ ਲਾਈਫ਼ ਕਵਰੇਜ ਮਿਲਦੀ ਹੈ ।
  • ਜੌਇੰਟ ਲਾਈਫ਼ ਕਵਰੇਜ ਅਧੀਨ, ਦੋ ਵਿਅਕਤੀ, ਜੇ ਉਹ ਜੀਵਨ-ਸਾਥੀ, ਭੈਣ-ਭਰਾ ਜਾਂ ਸਕੇ ਰਿਸ਼ਤੇਦਾਰ ਹੋਣ ਜਿਵੇਂ ਕਿ ਮਾਪੇ, ਬੱਚੇ, ਆਦਿ ਜਾਂ ਕਾਰੋਬਾਰੀ ਹਿੱਸੇਦਾਰ ਹੋਣ, ਕਵਰ ਕੀਤੇ ਜਾ ਸਕਦੇ ਹਨ। ਬੀਮੇ ਵਾਲੇ ਵਿਅਕਤੀਆਂ ਦੀ ਅਦਲਾ-ਬਦਲੀ ਦੀ ਇਜਾਜ਼ਤ ਨਹੀਂ ਹੋਵੇਗੀ ।

 

ਫ਼ਾਇਦੇ :

  • ਸੁਰੱਖਿਆ:ਕਿਸੇ ਅਣਹੋਣੀ ਦੇ ਮਾਮਲੇ ਵਿੱਚ ਤੁਹਾਡੇ ਗਰੁੱਪ ਮੈਂਬਰਾਂ ਦੇ ਪਰਿਵਾਰਾਂ ਦੀਆਂ ਆਰਥਿਕ ਲੋੜਾਂ ਦੀ ਸੁਰੱਖਿਆ।
  • ਸਹੂਲਤ:ਬੀਮੇ ਦੀ ਉਹ ਰਕਮ ਚੁਣਨ ਦਾ ਵਿਕਲਪ, ਜੋ ਤੁਸੀਂ ਆਪਣੇ ਮੈਂਬਰਾਂ ਨੂੰ ਪੇਸ਼ ਕਰਨੀ ਚਾਹੁੰਦੇ ਹੋ।
  • ਸਾਦਗੀ:ਕਿਸੇ ਡਾਕਟਰੀ ਮੁਆਇਨੇ ਦੀ ਲੋੜ ਨਹੀਂ, ਪ੍ਰਵਾਨਗੀ ਸਿਹਤ ਬਾਰੇ ਤਸੱਲੀਬਖ਼ਸ਼ ਬਿਆਨ ਉੱਤੇ ਆਧਾਰਿਤ ਹੈ।
  • ਕਿਫ਼ਾਇਤ: ਪਲਾਨ ਦਾ ਫ਼ਾਇਦਾ ਨਾਮਮਾਤਰ ਪ੍ਰੀਮੀਅਮ ਤੇ।

ਮੌਤ ਤੋਂ ਬਾਅਦ ਲਾਭ:


ਕਵਰ ਦੀ ਮਿਆਦ ਦੌਰਾਨ ਬਦਕਿਸਮਤੀ ਨਾਲ ਕਵਰ ਕੀਤੇ ਗਏ ਮੈਂਬਰ ਦੀ ਮੌਤ ਹੋਣ ਜਾਂ ਜੌਇੰਟ ਲਾਈਫ਼ ਪਾਲਸੀ ਦੇ ਮਾਮਲੇ ਵਿੱਚ ਕਵਰ ਕੀਤੇ ਗਏ ਕਿਸੇ ਇਕ ਮੈਂਬਰ ਦੀ ਪਹਿਲੀ ਮੌਤ ਦੇ ਮਾਮਲੇ ਵਿੱਚ ਮੌਤ ਤੋਂ ਬਾਅਦ ਲਾਭ ਇਕ-ਮੁੱਠ ਰਕਮ ਵਿੱਚ ਦਿੱਤਾ ਜਾਵੇਗਾ। ਜੌਇੰਟ ਲਾਈਫ਼ ਪਾਲਸੀ ਵਿੱਚ ਦੋਹਾਂ ਮੈਂਬਰਾਂ ਦੀ ਇਕੋ ਵੇਲੇ ਮੌਤ ਤੇ ਬੀਮੇ ਦੀ ਕੇਵਲ ਇਕ ਰਕਮ ਦਿੱਤੀ ਜਾਵੇਗੀ ।
ਕਰਜ਼ੇ ਨਾਲ ਜੁੜੇ/ਰਿਣਦਾਤਾ-ਕਰਜ਼ਦਾਰ ਸਬੰਧਾਂ ਲਈ, ਮੂਲ ਬੀਮੇ ਦੀ ਰਕਮ ਘੱਟੋ-ਘੱਟ ਗਰੁੱਪ ਮੈਂਬਰ ਲਈ ਪਾਲਸੀ ਦੀ ਸ਼ੁਰੂਆਤ ਤੇ ਬਕਾਇਆ ਕਰਜ਼ੇ ਦੀ ਰਕਮ ਦੇ ਬਰਾਬਰ ਹੈ ।
ਲੇਵਲ ਕਵਰ: ਮੌਤ ਤੇ ਮੂਲ ਬੀਮੇ ਦੀ ਰਕਮ ਦਿੱਤੀ ਜਾਵੇਗੀ ਅਤੇ ਬੀਮਾ ਸੁਰੱਖਿਆ ਸਮਾਪਤ ਹੋ ਜਾਵੇਗੀ ।
ਰਿਡਿਊਜ਼ਿੰਗ ਕਵਰ: ਮੌਤ ਤੇ ਬੀਮੇ ਦੀ ਰਕਮ, ਜੋ ਬੀਮਾ ਸੁਰੱਖਿਆ ਦੇ ਸ਼ੁਰੂ ਹੋਣ ਵੇਲੇ ਦਿੱਤੇ ਗਏ ਬੀਮੇ ਦੇ ਪ੍ਰਮਾਣ- ਪੱਤਰ ਵਿੱਚ ਲੋਨ ਕਵਰ ਦੀ ਸੂਚੀ ਅਨੁਸਾਰ ਬੀਮੇ ਦੀ ਰਕਮ ਦੇ ਬਰਾਬਰ ਹੈ, ਕਵਰ ਕੀਤੇ ਗਏ ਮੈਂਬਰ ਦੀ ਮੌਤ ਦੀ ਮਿਤੀ ਤੇ, ਲੋਨ ਕਵਰ ਸੂਚੀ ਅਨੁਸਾਰ ਦਿੱਤੀ ਜਾਵੇਗੀ, ਭਾਵੇਂ ਲੋਨ ਦਾ ਅਸਲੀ ਬਕਾਇਆ ਜਿੰਨਾ ਮਰਜ਼ੀ ਹੋਵੇ ਅਤੇ ਬੀਮਾ ਸੁਰੱਖਿਆ ਸਮਾਪਤ ਹੋ ਜਾਵੇਗੀ ।
ਜੌਇੰਟ ਲਾਈਫ਼ ਦੇ ਮਾਮਲੇ ਵਿੱਚ, ਮੌਤ ਤੋਂ ਬਾਅਦ ਲਾਭ ਦੇਣ ਤੋਂ ਪਿੱਛੋਂ (ਪਹਿਲੀ ਮੌਤ ਤੇ) ਉੱਤਰਜੀਵੀ ਮੈਂਬਰ ਲਈ ਬੀਮਾ ਸੁਰੱਖਿਆ ਸਮਾਪਤ ਹੋ ਜਾਵੇਗੀ ।
ਰਿਣਦਾਤਾ-ਕਰਜ਼ਦਾਰ ਯੋਜਨਾਵਾਂ ਦੇ ਮਾਮਲੇ ਵਿੱਚ, ਪਾਤਰ ਹਸਤੀਆਂ*ਅਧੀਨ ਮੈਂਬਰ/ਮੁਲਾਜ਼ਮ ਦੀ ਮੌਤ ਹੋਣ ਦੇ ਮਾਮਲੇ ਵਿੱਚ, ਮੌਤ ਤੋਂ ਬਾਅਦ ਕੁੱਲ ਲਾਭ ਵਿੱਚੋਂ ਲੋਨ ਦੀ ਬਕਾਇਆ ਰਕਮ ਮੁੱਖ ਪਾਲਸੀਧਾਰਕ ਨੂੰ ਦਿੱਤੀ ਜਾਵੇਗੀ, ਬਸ਼ਰਤੇ ਸ਼ੁਰੂਆਤ ਵਿੱਚ ਗਰੁੱਪ ਮੈਂਬਰ ਤੋਂ ਪਹਿਲਾਂ ਹੀ ਮਨਜ਼ੂਰੀ ਲਈ ਗਈ ਹੋਵੇ ਅਤੇ ਬਕਾਇਆ, ਜੇ ਹੋਵੇ, ਨਾਮਜ਼ਦ ਵਿਅਕਤੀ/ਲਾਭ-ਪਾਤਰ ਨੂੰ ਦਿੱਤਾ ਜਾਵੇਗਾ । ਮਨਜ਼ੂਰੀ ਨਾ ਹੋਣ ਦੇ ਮਾਮਲੇ ਵਿੱਚ, ਮੌਤ ਤੋਂ ਬਾਅਦ ਲਾਭ ਦੀ ਰਕਮ ਨਾਮਜ਼ਦ ਵਿਅਕਤੀ ਜਾਂ ਲਾਭ-ਪਾਤਰ ਨੂੰ ਦਿੱਤੀ ਜਾਵੇਗੀ। ਜੇ ਬੀਮੇ ਵਾਲਾ ਵਿਅਕਤੀ ਨਾਬਾਲਗ ਹੋਵੇ, ਤਾਂ ਉਸ ਦੇ ਬਾਲਗ ਹੋਣ ਤੇ ਪਾਲਸੀ ਆਪਣੇ ਆਪ ਬੀਮੇ ਵਾਲੇ ਵਿਅਕਤੀ ਦੇ ਜੀਵਨ ਤੇ ਹੋ ਜਾਵੇਗੀ ।
*ਯੋਗ ਇਕਾਈਆਂ ਵਿੱਚ ਹੇਠ ਲਿਖੀਆਂ ਸੰਸਥਾਵਾਂ ਸ਼ਾਮਲ ਹਨ : (i) ਭਾਰਤੀ ਰਿਜ਼ਰਵਬੈਂਕ (ਆਰਬੀਆਈ) ਨਿਯੰਤ੍ਰਿਤ ਅਨੁਸੂਚਿਤ ਵਪਾਰਕ ਬੈਂਕਾਂ (ਸਹਿਕਾਰੀ ਬੈਂਕਾਂ ਸਮੇਤ), (ii) ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਜਿਨ੍ਹਾਂ ਕੋਲ ਭਾਰਤੀ ਰਿਜ਼ਰਵ ਬੈਂਕ ਵਲੋਂ ਰਜਿਸਟਰੇਸ਼ਨ ਦਾ ਸਰਟੀਫਿਕੇਟ ਹੈ, (iii) ਰਾਸ਼ਟਰੀ ਹਾਊਸਿੰਗ ਬੋਰਡ (ਐਨਐਚਬੀ) ਨਿਯੰਤ੍ਰਿਤ ਹਾਊਸਿੰਗ ਫਾਇਨਾਂਸ ਕੰਪਨੀਆਂ, (iv) ਰਾਸ਼ਟਰੀ ਮਾਈਨੋਰਟੀ ਡਿਵੇਲਪਮੇੰਟ ਫਾਈਨੈਂਸ ਕਾਰਪੋਰੇਸ਼ਨ (ਐਨਐਮਡੀਐਫਸੀ) ਅਤੇ ਇਸਦੀਆਂ ਸੂਬਾ ਚੈਨਲਿੰਗ ਏਜੰਸੀਆਂ, (v) ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਯੰਤ੍ਰਿਤ ਛੋਟੇ ਵਿੱਤ ਬੈਂਕ, (vi) ਪਰਸਪਰ ਸਹਾਇਤਾ ਪ੍ਰਾਪਤ ਸਹਿਕਾਰੀ ਸਭਾਵਾਂ ਅਜਿਹੀਆਂ ਸੁਸਾਇਟੀਆਂ ਬਾਰੇ ਲਾਗੂ ਰਾਜ ਐਕਟ ਅਧੀਨ ਬਣਾਈਆਂ ਅਤੇ ਰਜਿਸਟਰ ਕੀਤੀਆਂ ਗਈਆਂ ਹਨ, (vii) ਕੰਪਨੀ ਐਕਟ, 2013 ਦੀ ਧਾਰਾ 8 ਜਾਂ ਅਥਾਰਟੀ ਦੁਆਰਾ ਸਮੇਂ-ਸਮੇਂ ਤੇ ਪ੍ਰਵਾਨਿਤ ਕਿਸੇ ਹੋਰ ਸ਼੍ਰੇਣੀ ਦੇ ਅਧੀਨ ਰਜਿਸਟਰਡ ਮਾਈਕ੍ਰੋ ਫਾਈਨੈਂਸ ਕੰਪਨੀਆਂ।

ਫ਼੍ਰੀ-ਲੁੱਕ ਮਿਆਦ :


1.ਜੇਕਰ ਮਾਸਟਰ ਪਾਲਸੀ ਧਾਰਕ ਪ੍ਰੀਮੀਅਮ ਅਦਾ ਕਰ ਰਿਹਾ ਹੈ :
ਪਾਲਸੀ ਦਸਤਾਵੇਜ਼ ਦੀ ਪ੍ਰਾਪਤੀ ਦੀ ਮਿਤੀ ਤੋਂ 15 ਦਿਨਾਂ ਦੀ ਫ਼੍ਰੀ-ਲੁੱਕ ਮਿਆਦ ਪਾਲਸੀਆਂ ਲਈ ਪ੍ਰਦਾਨ ਕੀਤੀ ਜਾਵੇਗੀ, ਇਲੈਕਟ੍ਰਾਨਿਕ ਪਾਲਸੀਆਂ ਜਾਂ ਦੂਰੀ ਮਾਰਕੀਟਿੰਗ ਦੁਆਰਾ ਪ੍ਰਾਪਤ ਕੀਤੀਆਂ ਪਾਲਸੀਆਂ ਤੋਂ ਇਲਾਵਾ, ਅਤੇ ਪਾਲਸੀ ਦੇ ਨਿਯਮਾਂ ਅਤੇ ਸ਼ਰਤਾਂ ਦੀਸਮੀਖਿਆ ਕਰਨ ਲਈ, ਇਲੈਕਟ੍ਰਾਨਿਕ ਨੀਤੀਆਂ ਅਤੇ ਦੂਰੀ ਮੋਡ ਦੁਆਰਾ ਪ੍ਰਾਪਤ ਕੀਤੀਆਂ ਨੀਤੀਆਂ ਲਈ ਨੀਤੀ ਦਸਤਾਵੇਜ਼ ਪ੍ਰਾਪਤ ਹੋਣ ਦੀ ਮਿਤੀ ਤੋਂ 30 ਦਿਨਾਂ ਦੀ ਮਿਆਦ। ਜਿੱਥੇ ਮਾਸਟਰ ਪਾਲਸੀਧਾਰਕ ਇਹਨਾਂ ਨਿਯਮਾਂ ਜਾਂ ਸ਼ਰਤਾਂ ਵਿੱਚੋਂ ਕਿਸੇ ਨਾਲ ਅਸਹਿਮਤ ਹੁੰਦਾ ਹੈ, ਮਾਸਟਰ ਪਾਲਸੀ ਧਾਰਕ ਕੋਲ ਆਪਣੇ ਇਤਰਾਜ਼ ਦੇ ਕਾਰਨਾਂ ਨੂੰ ਦੱਸਦੇ ਹੋਏ, ਰੱਦ ਕਰਨ ਲਈ ਬੀਮਾਕਰਤਾ ਨੂੰ ਪਾਲਸੀ ਵਾਪਸ ਕਰਨ ਦਾ ਵਿਕਲਪ ਹੁੰਦਾ ਹੈ, ਅਤੇ ਫਿਰ ਕੰਪਨੀ ਸੁਰੱਖਿਆ ਦੀ ਮਿਆਦ ਲਈ ਅਨੁਪਾਤਕ ਜੋਖਮ ਪ੍ਰੀਮੀਅਮ ਦੀ ਕਟੌਤੀ ਅਤੇ ਪ੍ਰਸਤਾਵਕ ਦੀ ਡਾਕਟਰੀ ਜਾਂਚ ਅਤੇ ਸਟੈਂਪ ਡਿਊਟੀ ਚਾਰਜ ਤੇ ਬੀਮਾਕਰਤਾ ਦੁਆਰਾ ਕੀਤੇ ਗਏ ਖਰਚਿਆਂ ਲਈ ਭੁਗਤਾਨ ਕੀਤੇ ਗਏ ਪ੍ਰੀਮੀਅਮ ਨੂੰ ਵਾਪਸ ਕਰੇਗੀ।
2. ਜੇਕਰ ਮੈਂਬਰ ਜਿਸ ਦਾ ਬੀਮਾ ਕੀਤਾ ਗਿਆ ਹੈ ਉਹ ਪ੍ਰੀਮੀਅਮ ਦਾ ਭੁਗਤਾਨ ਕਰ ਰਿਹਾ ਹੈ :
ਬੀਮੇ ਦੇ ਸਰਟੀਫਿਕੇਟ ਦੀ ਪ੍ਰਾਪਤੀ ਦੀ ਮਿਤੀ ਤੋਂ 15 ਦਿਨਾਂ ਦੇ ਫ਼੍ਰੀ-ਲੁੱਕ ਮਿਆਦ, ਇਲੈਕਟ੍ਰਾਨਿਕ ਪਾਲਸੀਆਂ ਜਾਂ ਦੂਰੀ ਮਾਰਕੀਟਿੰਗ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਪਾਲਸੀਆਂ ਤੋਂ ਇਲਾਵਾ, ਅਤੇ ਇਲੈਕਟ੍ਰਾਨਿਕ ਪਾਲਸੀਆਂ ਲਈ ਬੀਮੇ ਦੇ ਸਰਟੀਫਿਕੇਟ ਦੀ ਪ੍ਰਾਪਤੀ ਦੀ ਮਿਤੀ ਤੋਂ 30 ਦਿਨਾਂ ਦੀ ਮਿਆਦ ਅਤੇ ਦੂਰੀ ਮੋਡ ਦੁਆਰਾ ਪ੍ਰਾਪਤ ਕੀਤੀਆਂ ਪਾਲਸੀਆਂ, ਬੀਮਾ ਸਰਟੀਫਿਕੇਟ ਦੇ ਨਿਯਮਾਂ ਅਤੇ ਸ਼ਰਤਾਂ ਦੀ ਸਮੀਖਿਆ ਕਰਨ ਲਈ ਪ੍ਰਦਾਨ ਕੀਤੀ ਜਾਵੇਗੀ। ਜਿੱਥੇ ਮੈਂਬਰ ਜਿਸਦਾ ਬੀਮਾ ਕੀਤਾ ਗਿਆ ਹੈ, ਇਹਨਾਂ ਨਿਯਮਾਂ ਜਾਂ ਸ਼ਰਤਾਂ ਵਿੱਚੋਂ ਕਿਸੇ ਨਾਲ ਅਸਹਿਮਤ ਹੁੰਦਾ ਹੈ, ਤਾਂ ਬੀਮਾ ਕਰਵਾਉਣ ਵਾਲੇ ਮੈਂਬਰ ਕੋਲ ਆਪਣੇ ਇਤਰਾਜ਼ ਦੇ ਕਾਰਨ ਦੱਸ ਦੇ ਹੋਏ, ਰੱਦ ਕਰਨ ਲਈ ਬੀਮਾਕਰਤਾ ਨੂੰ ਬੀਮੇ ਦਾ ਸਰਟੀਫਿਕੇਟ ਵਾਪਸ ਕਰਨ ਦਾ ਵਿਕਲਪ ਹੁੰਦਾ ਹੈ ਅਤੇ ਫਿਰ ਕੰਪਨੀ ਸੁਰੱਖਿਆ ਦੀ ਮਿਆਦ ਲਈ ਅਨੁਪਾਤਕ ਜੋਖਮ ਪ੍ਰੀਮੀਅਮ ਦੀ ਕਟੌਤੀ ਅਤੇ ਪ੍ਰਸਤਾਵਕ ਦੀ ਡਾਕਟਰੀ ਜਾਂਚ ਅਤੇ ਸਟੈਂ ਪਡਿਊਟੀ ਚਾਰਜ ਤੇ ਬੀਮਾਕਰਤਾ ਦੁਆਰਾ ਕੀਤੇ ਗਏ ਖਰਚਿਆਂ ਲਈ ਭੁਗਤਾਨ ਕੀਤੇ ਗਏ ਪ੍ਰੀਮੀਅਮ ਨੂੰ ਵਾਪਸ ਕਰੇਗੀ। ਸੰਯੁਕਤ ਜੀਵਨ ਸੁਰੱਖਿਆ ਦੇ ਮਾਮਲੇ ਵਿੱਚ ਦੋਨਾਂ ਮੈਂਬਰਾਂ ਲਈ ਜੀਵਨ ਸੁਰੱਖਿਆ ਇੱਕੋ ਸਮੇਂ ਤੇ ਖਤਮ ਕਰ ਦਿੱਤਾ ਜਾਵੇਗਾ ਅਤੇ ਫ੍ਰੀ ਲੁਕ ਰੱਦ ਕਰਨਾ ਵੀ ਨਾਲ  ਪ੍ਰਭਾਵਿਤ ਹੋਵੇਗੀ।

ਪਰਿਪੱਕਤਾ ਲਾਭ :

ਮਿਆਦ ਪੂਰੀ ਹੋਣ ਤੇ, ਇਸ ਪਲਾਨ ਅਧੀਨ ਕੋਈ ਲਾਭ ਨਹੀਂ ਦਿੱਤਾ ਜਾਂਦਾ ।

ਸਮਰਪਣ ਲਾਭ:

ਮੈਂਬਰ ਪਾਲਸੀ ਸਮਰਪਣ ਮੁੱਲ ਹਾਸਲ ਕਰੇਗੀ ਅਤੇ ਪਾਲਸੀ ਦੀ ਮਿਆਦ ਦੌਰਾਨ ਕਿਸੇ ਵੀ ਵੇਲੇ ਸਮਰਪਿਤ ਕੀਤੀ ਜਾ ਸਕਦੀ ਹੈ । ਸਮਰਪਣ ਮੁੱਲ ਅਣਪੁੱਗੇ ਜੋਖਮ ਪ੍ਰੀਮੀਅਮ ਦੇ ਬਰਾਬਰ ਹੈ ਅਤੇ ਹੇਠਾਂ ਦਿੱਤੇ ਅਨੁਸਾਰ ਹੈ:
  • ਲੇਵਲ ਕਵਰ: (70%xਭਰਿਆ ਗਿਆ ਸਿੰਗਲ ਪ੍ਰੀਮੀਅਮ)x[ਅਣਪੁੱਗੀ ਮਿਆਦ (ਮਹੀਨਿਆਂ ਵਿੱਚ)/ਕੁੱਲ ਮਿਆਦ (ਮਹੀਨਿਆਂ ਵਿੱਚ) ]
  • ਰਿਡਿਊਜ਼ਿੰਗ ਕਵਰ: (70%xਭਰਿਆ ਗਿਆ ਸਿੰਗਲ ਪ੍ਰੀਮੀਅਮ)x[ਅਣਪੁੱਗੀ ਮਿਆਦ (ਮਹੀਨਿਆਂ ਵਿੱਚ)/ਕੁੱਲ ਮਿਆਦ(ਮਹੀਨਿਆਂ ਵਿੱਚ))x(ਸੂਚੀ ਅਨੁਸਾਰ ਬੀਮੇ ਦੀ ਰਕਮ/ਸ਼ੁਰੂਆਤੀ ਬੀਮੇ ਦੀ ਰਕਮ]
ਅਣਪੁੱਗੀ ਮਿਆਦ = ਮਹੀਨਿਆਂ ਵਿੱਚ ਪਾਲਸੀ ਦੀ ਕੁੱਲ ਮਿਆਦ ਮਨਫ਼ੀ ਸਮਰਪਣ ਦੀ ਮਿਤੀ ਵੇਲੇ ਪਾਲਸੀ ਦੇ ਮਹੀਨੇ)।
ਸਮਰਪਣ ਤੇ, ਸਾਰੇ ਲਾਭ ਅਤੇ ਮੈਂਬਰ(ਰਾਂ) ਦੀ ਬੀਮਾ ਸੁਰੱਖਿਆ ਸਮਾਪਤ ਹੋ ਜਾਵੇਗੀ । ਸਮਰਪਣ ਮੁੱਲ ਇਕ-ਮੁੱਠ ਲਾਭ ਦੇ ਰੂਪ ਵਿੱਚ ਦਿੱਤਾ ਜਾਵੇਗਾ ।
ਮੁੱਖ ਪਾਲਸੀਧਾਰਕ ਦੁਆਰਾ ਪਾਲਸੀ ਦਾ ਸਮਰਪਣ ਕਰਨ ਦੇ ਮਾਮਲੇ ਵਿੱਚ, ਮੈਂਬਰਾਂ ਕੋਲ ਉਹਨਾਂ ਦੇ ਕਵਰ ਟਰਮ ਦੇ ਅੰਤ ਤਕ ਆਪਣੀ ਬੀਮਾ ਸੁਰੱਖਿਆ ਜਾਰੀ ਰੱਖਣ ਦਾ ਵਿਕਲਪ ਹੋਵੇਗਾ । ਜਿਹੜੇ ਮੈਂਬਰ ਬੀਮਾ ਸੁਰੱਖਿਆ ਜਾਰੀ ਨਹੀਂਰੱਖਣਾ ਚਾਹੁੰਦੇ, ਉਹਨਾਂ ਨੂੰ ਸਮਰਪਣ ਮੁੱਲ ਦਿੱਤਾ ਜਾਵੇਗਾ ਅਤੇ ਬੀਮਾ ਸੁਰੱਖਿਆ ਸਮਾਪਤ ਹੋ ਜਾਵੇਗੀ ।

ਜੌਇੰਟ ਲਾਈਫ਼ ਕਵਰ :

  • ਜੌਇੰਟ ਲਾਈਫ਼ ਕਵਰ ਕੇਵਲ ਰਿਣਦਾਤਾ-ਕਰਜ਼ਦਾਰ ਗਰੁੱਪਾਂ ਅਧੀਨ ਲਾਗੂ ਹੈ ।
  • ਇਹ ਲੇਵਲ ਕਵਰ ਅਤੇ ਰਿਡਿਊਜ਼ਿੰਗ ਕਵਰ ਦੋਹਾਂ ਵਿਕਲਪਾਂ ਲਈ ਲਾਗੂ ਹੈ ।
  • ਦੋ ਵਿਅਕਤੀ, ਜੇ ਉਹ ਜੀਵਨ-ਸਾਥੀ, ਭੈਣ-ਭਰਾ ਜਾਂ ਸਕੇ ਰਿਸ਼ਤੇਦਾਰ ਹੋਣ ਜਿਵੇਂ ਕਿ ਮਾਪੇ, ਬੱਚੇ, ਆਦਿ ਜਾਂ ਕਾਰੋਬਾਰੀ ਹਿੱਸੇਦਾਰ ਹੋਣ, ਕਵਰ ਕੀਤੇ ਜਾ ਸਕਦੇ ਹਨ । ਬੀਮੇ ਵਾਲੇ ਵਿਅਕਤੀਆਂ ਦੀ ਅਦਲਾ-ਬਦਲੀ ਦੀ ਇਜਾਜ਼ਤ ਨਹੀਂ ਹੋਵੇਗੀ।
  • ਹਰੇਕ ਕਰਜ਼ਦਾਰ ਦਾ ਬਕਾਇਆ ਲੋਨ ਦੀ ਪੂਰੀ ਰਕਮ ਲਈ ਬੀਮਾ ਹੋਵੇਗਾ- ਉਨੀ ਹੀ ਬੀਮੇ ਦੀ ਰਕਮ ਅਤੇ ਉਨੀ ਹੀ ਪਾਲਸੀ ਦੀ ਮਿਆਦ । ਕਿਸੇ ਇਕ ਕਰਜ਼ਦਾਰ ਦੀ ਮੌਤ ਦੇ ਮਾਮਲੇ ਵਿੱਚ, ਮੌਤ ਤੋਂ ਬਾਅਦ ਲਾਭ ਦਿੱਤਾ ਜਾਵੇਗਾ ਅਤੇ ਉੱਤਰਜੀਵੀ ਕਰਜ਼ਦਾਰ ਲਈ ਬੀਮਾ ਸੁਰੱਖਿਆ ਸਮਾਪਤ ਹੋ ਜਾਵੇਗੀ।

ਰਿਆਇਤ ਦਾ ਸਮਾਂ:


ਲਾਗੂ ਨਹੀਂ
ਅਜਿਹੀ ਸਥਿਤੀ ਵਿੱਚ ਜਿੱਥੇ ਬੀਮੇ ਵਾਲੇ ਮੈਂਬਰ ਦੁਆਰਾ ਮਾਸਟਰ ਪਾਲਸੀਧਾਰਕ ਨੂੰ ਬਕਾਇਆ ਪ੍ਰੀਮੀਅਮ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਪ੍ਰੀਮੀਅਮ ਲਈ ਇੱਕ ਪ੍ਰਾਪਤੀ ਸੂਚਨਾ ਜਾਂ ਰਸੀਦ ਬੀਮੇ ਵਾਲੇ ਮੈਂਬਰ ਦੁਆਰਾ ਪ੍ਰਾਪਤ ਕੀਤੀ ਜਾ ਰਹੀ ਹੈ, ਪਰਪ੍ਰੀਮੀਅਮ ਮਾਸਟਰ ਪਾਲਸੀਧਾਰਕ ਦੁਆਰਾ ਮੁਹਲਤ ਮਿਆਦ ਦੇ ਅੰਦਰ ਬੀਮਾਕਰਤਾ ਨੂੰ ਨਹੀਂ ਭੇਜਿਆ ਗਿਆ ਹੈ। ਜੇਕਰ ਕੋਈ ਦਾਅਵਾ ਬਾਅਦ ਵਿੱਚ ਹੁੰਦਾ ਹੈ, ਤਾਂ ਉਸ ਦਾ ਸਨਮਾਨ ਕੀਤਾ ਜਾਵੇਗਾ, ਬਸ਼ਰਤੇ ਦਾਅਵਾ ਸਵੀਕਾਰਯੋਗ ਹੋਵੇ ਅਤੇ ਅਦਾਯੋਗ ਹੋਵੇ।
ਹਾਲਾਂਕਿ, ਇਹ ਮਾਸਟਰ ਪਾਲਸੀ ਧਾਰਕ ਦੁਆਰਾ ਸੰਬੰਧਿਤ ਦਸਤਾਵੇਜ਼ਾਂ ਨੂੰ ਜਮ੍ਹਾ ਕਰਨ ਦੇ ਅਧੀਨ ਹੋਵੇਗਾ, ਜੋ ਇਹ ਸਾਬਤ ਕਰਦਾ ਹੈ ਕਿ ਬੀਮੇ ਵਾਲੇ ਮੈਂਬਰ ਦੁਆਰਾ ਮਾਸਟਰ ਪਾਲਸੀਧਾਰਕ ਨੂੰ ਬਕਾਇਆ ਪ੍ਰੀਮੀਅਮ ਦਾ ਭੁਗਤਾਨ ਕੀਤਾ ਗਿਆ ਹੈ। ਦਾਅਵੇ ਦੀ ਰਕਮ ਦਾ ਭੁਗਤਾਨ ਬੀਮਾਕਰਤਾ ਨੂੰ ਬਕਾਇਆ ਪ੍ਰੀਮੀਅਮ ਭੇਜਣ ਤੋਂ ਬਾਅਦ ਹੀ ਕੀਤਾ ਜਾਵੇਗਾ।

ਆਤਮ-ਹਤਿਆ ਦਾਅਵਾ ਖਾਰਜ :


ਜੇ ਬੀਮਾ ਵਾਲਾ ਵਿਅਕਤੀ ਬੀਮਾ ਸੁਰੱਖਿਆ ਸ਼ੁਰੂ ਹੋਣ ਦੀ ਮਿਤੀ ਜਾਂ ਜੋਖਮ ਸੁਰੱਖਿਆ ਬਹਾਲ ਕਰਨ ਦੀ ਮਿਤੀ ਤੋਂ 12 ਮਹੀਨੇ ਅੰਦਰ ਆਤਮ-ਹਤਿਆ ਕਰ ਲੈਂਦਾ ਹੈ, ਤਾਂ ਨਾਮਜ਼ਦ ਵਿਅਕਤੀ ਜਾਂ ਲਾਭ-ਪਾਤਰ ਨੂੰ ਪਾਲਸੀ ਅਧੀਨ ਮੌਤ ਦੀ ਮਿਤੀ ਤੱਕ ਭਰੇ ਕੁੱਲ ਪ੍ਰੀਮੀਅਮਾਂ ਦਾ 80% ਜਾਂ ਮੌਤ ਦੀ ਮਿਤੀ ਵੇਲੇ ਲਾਗੂ ਸਮਰਪਣ ਮੁੱਲ, ਜੇਕਰ ਕੋਈ ਹੋਵੇ, ਵਿੱਚੋਂ ਵੱਡੀ ਰਕਮ ਬਿਨਾਂ ਵਿਆਜ ਦੇ ਮੋੜੀ ਜਾਵੇਗੀ, ਬਸ਼ਰਤੇ ਮੈਂਬਰ ਦੀ ਪਾਲਸੀ ਜਾਰੀ ਹੋਵੇ। ਜਿਂਵੇ ਲਾਗੂ ਹੋਵੇ ਲਾਭ ਦਾ ਭੁਗਤਾਨ ਕਰਨ ਤੋਂਬਾਅਦ, ਮੈਂਬਰ ਦੀ ਪਾਲਸੀ ਨੂੰ ਬੰਦ ਕਰ ਦਿੱਤਾ ਜਾਵੇਗਾ। ਭੁਗਤਾਨ ਕੀਤੇ ਗਏ ਕੁੱਲ ਪ੍ਰੀਮੀਅਮ ਕਿਸੇ ਵੀ ਵਾਧੂ ਪ੍ਰੀਮੀਅਮ ਅਤੇ ਕਰਾਂ ਨੂੰ ਛੱਡ ਕੇ, ਉਸ ਮੈਂਬਰ ਲਈ ਭੁਗਤਾਨ ਕੀਤੇ ਸਾਰੇ ਪ੍ਰੀਮੀਅਮਾਂ ਦਾ ਕੁੱਲ ਜੋੜ ਹੈ ।

ਬਹਾਲੀ ਦੀ ਸਹੂਲਤ :


ਲਾਗੂ ਨਹੀਂ

ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ - ਐਸਪੀ ਦੇਜੋਖਮਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।

SBI Life- Group Micro Shield - SP Plan Premium
*ਪਿਛਲੇ ਜਨਮ ਦਿਨ ਵੇਲੇ ਉਮਰ ।
**ਸਾਰੇ ਐਸਬੀਆਈ ਲਾਈਫ਼ ਮਾਈਕ੍ਰੋ ਇੰਸ਼ੋਰੈਂਸ ਉਤਪਾਦਾਂ ਲਈ ਬੀਮੇ ਦੀ ਕੁੱਲ ਰਕਮ ਪ੍ਰਤੀ ਗਰੁੱਪ ਮੈਂਬਰ ਰੁ. 2,00,000 ਤਕ ਸੀਮਤ ਹੋਵੇਗੀ ।
^ਪ੍ਰੀਮੀਅਮ ਉੱਤੇ ਲਾਗੂ ਕਰ ਅਤੇ/ਜਾਂ ਦੂਜੇ ਸੰਵਿਧਾਨਕ ਮਹਿਸੂਲ/ਚੁੰਗੀ/ਉਪ-ਕਰ ਰਾਜ ਸਰਕਾਰ ਜਾਂ ਕੇਂਦਰੀ ਸਰਕਾਰ ਦੁਆਰਾ ਸਮੇਂ-ਸਮੇਂ ਤੇ ਐਲਾਨੀਆਂ ਦਰਾਂ ਤੇ, ਲਾਗੂ ਕਰ ਕਾਨੂੰਨਾਂ ਅਨੁਸਾਰ ਅਦਾਯੋਗ ਹਨ ।
$ਜ਼ਿਕਰ ਕੀਤੀ ਗਈ ਪਾਲਸੀ ਦੀ ਮਿਆਦ ਮੈਂਬਰ ਦੇ ਪੱਧਰ ਤੇ ਲਾਗੂ ਹੈ । ਗਰੁੱਪ ਮੈਂਬਰ ਦੇ ਪੱਧਰ ਤੇ ਸਿੰਗਲ ਪ੍ਰੀਮੀਅਮ ਪਾਲਸੀ ਅਧੀਨ ਪੇਸ਼ ਕੀਤੀ ਗਈ ਪਾਲਸੀ ਦੀ ਮਿਆਦ 1 ਤੋਂ 120 ਮਹੀਨੇ (ਦੋਵੇਂ ਸ਼ਾਮਲ) ਅਤੇ 1 ਮਹੀਨੇ ਦੇ ਗੁਣਜਾਂ ਵਿੱਚ ਹੈ (ਜਿਵੇਂ ਕਿ 1 ਮਹੀਨਾ, 2 ਮਹੀਨੇ, ... 119 ਮਹੀਨੇ ਅਤੇ 120 ਮਹੀਨੇ)। ਮੁੱਖ ਪਾਲਸੀ ਸਾਰੇ ਮੈਂਬਰਾਂ ਦੀ ਮਿਆਦ ਖ਼ਤਮ ਹੋਣ ਤਕ ਜਾਰੀ ਰਹੇਗੀ । ਕਰਜ਼ੇ ਨਾਲ ਜੁੜੇ/ਰਿਣਦਾਤਾ-ਕਰਜ਼ਦਾਰ ਸਬੰਧ ਲਈ, ਪਾਲਸੀ ਦੀ ਮਿਆਦ ਘੱਟੋ-ਘੱਟ ਗਰੁੱਪ ਮੈਂਬਰ ਲਈ ਪਾਲਸੀ ਦੀ ਸ਼ੁਰੂਆਤ ਤੇ ਬਕਾਇਆ ਕਰਜ਼ੇ ਦੀ ਮਿਆਦ ਦੇ ਬਰਾਬਰ ਹੋਵੇਗੀ ।

3A/ver1/02/23/WEB/PUN

^^ਕਰ ਲਾਭ :
ਤੁਸੀਂ/ਮੈਂਬਰ ਭਾਰਤ ਵਿੱਚ ਲਾਗੂ ਆਮਦਨੀ ਕਰ ਕਾਨੂੰਨਾਂ ਅਨੁਸਾਰ ਆਮਦਨੀ ਕਰ ਲਾਭਾਂ/ਰਿਆਇਤਾਂ ਲਈ ਪਾਤਰ ਹੋ/ਹਨ, ਜੋ ਸਮੇਂ-ਸਮੇਂ ਤੇ ਬਦਲੀ ਦੇ ਅਧੀਨ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ।

ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ ।