ਕਰਮਚਾਰੀ ਪੈਨਸ਼ਨ ਸਕੀਮ | ਗਰੁੱਪ ਐਨੂਅਟੀ | ਐਸਬੀਆਈ ਲਾਈਫ ਸਵਰਨ ਜੀਵਨ
SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ – ਸਵਰਨ ਜੀਵਨ

UIN: 111N049V06

ਪਲਾਨ ਦਾ ਕੋਡ : 65

ਐਸਬੀਆਈ ਲਾਈਫ਼ – ਸਵਰਨ ਜੀਵਨ

ਇਕ ਗਰੁੱਪ ਜਨਰਲ ਐਨਿਊਇਟੀ ਪਲਾਨ ।

  • ਗਰੁੱਪ ਦੇ ਮੈਂਬਰਾਂ ਲਈ ਆਮ ਐਨਿਊਇਟੀ
  • ਗਰੁੱਪ ਦੇ ਪ੍ਰਭਾਵ ਕਾਰਨ ਬਿਹਤਰ ਐਨਿਊਇਟੀ
  • ਐਨਿਊਇਟੀ ਦੇ ਵਿਕਲਪਾਂ ਦੀ ਵਿਸ਼ਾਲ ਚੋਣ

ਨੌਨ-ਲਿੰਕਡ, ਭਾਗ ਨਾ ਲੈ ਰਹੀ ਗਰੁੱਪ ਜਨਰਲ ਐਨਿਊਇਟੀ ਪਲਾਨ


ਕੀ ਤੁਸੀਂ ਇਕ ਚੰਗੀ ਤਰ੍ਹਾਂ ਪ੍ਰਬੰਧ ਕੀਤੀ ਮੁਲਾਜ਼ਮ ਪੈਨਸ਼ਨ ਯੋਜਨਾ ਲੱਭ ਰਹੇ ਹੋ, ਜੋ ਤੁਹਾਡੇ ਜੋਖਮ ਘੱਟ ਤੋਂ ਘੱਟ ਕਰੇ?


ਐਸਬੀਆਈ ਲਾਈਫ਼ - ਸਵਰਨ ਜੀਵਨ, ਮਾਲਕਾਂ ਨੂੰ ਆਪਣੀ ਐਨਿਊਇਟੀ ਦੀ ਦੇਣਦਾਰੀ ਦੇ ਹਸਤਾਂਤਰਣ ਰਾਹੀਂ ਮੁਲਾਜ਼ਮ ਪੈਨਸ਼ਨ ਯੋਜਨਾ ਦਾ ਪ੍ਰਬੰਧ ਕਰਨ ਵਿੱਚ ਮਦਦ ਕਰਦੀ ਹੈ ।

ਇਹ ਪਲਾਨ ਦਿੰਦੀ ਹੈ –

  • ਸੁਰੱਖਿਆ - ਤੁਹਾਡੀ ਤੈਅ ਕੀਤੀ ਪੈਨਸ਼ਨ ਯੋਜਨਾ ਦੀ ਦੇਣਦਾਰੀ ਦਾ ਹਸਤਾਂਤਰਣ ਕਰਕੇ
  • ਭਰੋਸਾ -  ਰਿਟਾਇਰਮੈਂਟ ਦੇ ਬਾਅਦ ਮੁਲਾਜ਼ਮਾਂ ਦੀ ਪੈਨਸ਼ਨ ਦੀ ਸੁਰੱਖਿਆ ਕਰਨਾ
  • ਕਿਫ਼ਾਇਤ - ਗਰੁੱਪ ਦੇ ਪ੍ਰਭਾਵ ਕਾਰਨ ਬਿਹਤਰ ਐਨਿਊਇਟੀ ਦਰਾਂ
  • ਸਹੂਲਤ - ਐਨਿਊਇਟੀ ਦੇ ਵਿਕਲਪਾਂ ਦੀ ਜ਼ਿਆਦਾ ਵਿਸ਼ਾਲ ਰੇਂਜ

ਦੇਣਦਾਰੀਆਂ ਦੇ ਡਰ ਨੂੰ ਇਜਾਜ਼ਤ ਨਾਂ ਦਿਓ ਕਿ ਉਹ ਤੁਹਾਡੀ ਸੰਸਥਾ ਅਤੇ ਉਸ ਦੇ ਮੁਲਾਜ਼ਮਾਂ ਨੂੰ ਆਪਣੀ ਪੂਰੀ ਸਮਰੱਥਾ ਨਾਲ਼ ਕੰਮ ਕਰਨ ਤੋਂ ਰੋਕ ਸਕੇ ।

ਮੁੱਖ ਖ਼ੂਬੀਆਂ

ਐਸਬੀਆਈ ਲਾਈਫ਼ – ਸਵਰਨ ਜੀਵਨ

ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ ਗਰੁੱਪ ਐਨੁਇਟੀ ਪਲਾਨ

ਖ਼ੂਬੀਆਂ

  • ਫ਼ੰਡ ਦੇ ਪੇਸ਼ੇਵਰ ਪ੍ਰਬੰਧਕਾਂ ਦੁਆਰਾ ਕੁਸ਼ਲ ਜੋਖਮ ਪ੍ਰਬੰਧ
  • ਗਰੁੱਪ ਦੇ ਪ੍ਰਭਾਵ ਕਾਰਨ ਬਿਹਤਰ ਐਨਿਊਇਟੀ ਦਰਾਂ
  • ਸਿੰਗਲ ਅਤੇ ਸੰਯੁਕਤ ਜੀਵਨ ਅਧੀਨ ਕਈ ਐਨਿਊਇਟੀ ਵਿਕਲਪ
  • ਯੋਜਨਾ ਦੇ ਨਿਯਮਾਂ ਅਨੁਸਾਰ ਲੋੜ ਅਨੁਸਾਰ ਵਿਕਲਪ
  • ਐਨਿਊਇਟੀ ਦਾ ਵਕਫ਼ਾ ਚੁਣਨ ਦਾ ਵਿਕਲਪ

ਫ਼ਾਇਦੇ

ਸੁਰੱਖਿਆ
  • ਆਪਣੀ ਪੈਨਸ਼ਨ ਦੀਆਂ ਦੇਣਦਾਰੀਆਂ ਦਾ ਪ੍ਰਬੰਧ ਹਸਤਾਂਤਰਣ ਕਰੋ
  • ਮੁਲਾਜ਼ਮ ਰਿਟਾਇਰਮੈਂਟ ਤੋਂ ਬਾਅਦ ਆਰਥਿਕ ਆਤਮ-ਨਿਰਭਰਤਾ ਹਾਸਲ ਕਰਦੇ ਹਨ
ਭਰੋਸਾ
  • ਤੁਹਾਡੇ ਮੁਲਾਜ਼ਮਾਂ ਲਈ ਨਿਸ਼ਚਿਤ ਐਨਿਊਇਟੀ/ਪੈਨਸ਼ਨ ਦੇ ਫ਼ਾਇਦੇ, ਜੋ ਉਹਨਾਂ ਨੂੰ ਆਪਣੀ ਜੀਵਨ-ਸ਼ੈਲੀ ਬਰਕਰਾਰ ਰੱਖਣ ਦੇ ਸਮਰੱਥ ਬਣਾਉਣ
ਕਿਫ਼ਾਇਤ
  • ਕਾਰਪੋਰੇਟ ਪਲਾਨ ਰਾਹੀਂ ਆਪਣੇ ਮੁਲਾਜ਼ਮਾਂ ਲਈ ਉਚੇਰੀ ਐਨਿਊਇਟੀ/ਪੈਨਸ਼ਨ ਪ੍ਰਾਪਤ ਕਰੋ
ਸਹੂਲਤ
  • ਮੁਲਾਜ਼ਮਾਂ ਲਈ ਆਪਣੀਆਂ ਖੁਦ ਦੀਆਂ ਲੋੜਾਂ ਅਨੁਸਾਰ ਲਾਭ ਚੁਣਨ ਦੀ ਅਜ਼ਾਦੀ
  • ਮੁਲਾਜ਼ਮਾਂ ਨੂੰ ਐਨਿਊਇਟੀ ਮਿਲਦੀ ਹੈ, ਜੋ ਆਰਥਿਕ ਯੋਜਨਾ ਬਣਾਉਣ ਵਿੱਚ ਉਹਨਾਂ ਦੀ ਮਦਦ ਕਰਦੀ ਹੈ |

ਬਹੁਤ ਸਾਰੇ ਵਿਕਲਪਾਂ ਵਿੱਚੋਂ ਚੁਣੋ :

ਸਿੰਗਲ ਐਨਿਉਇਟੀ

  • ਲਾਈਫ਼ ਐਨਿਉਇਟੀ :
  • ਲਾਈਫ਼ ਐਨਿਉਇਟੀ, ਖ਼ਰੀਦ ਮੁੱਲ ਦੇ ਰੀਫ਼ੰਡ ਨਾਲ#
  • ਲਾਈਫ਼ ਐਨਿਉਇਟੀ, ਬਕਾਇਆ ਖ਼ਰੀਦ ਮੁੱਲ ਦੇ ਰੀਫ਼ੰਡ ਨਾਲ#
  • ਐਨਿਊਇਟੀ 5 ਤੋਂ 35 ਸਾਲਾਂ ਤਕ ਨਿਸ਼ਚਿਤ ਅਤੇ ਉਸ ਤੋਂ ਬਾਅਦ ਉਮਰ ਭਰ ਲਈ ਐਨਿਉਇਟੀ
  • ਵਧ ਰਹੀ ਲਾਈਫ਼ ਐਨਿਉਇਟੀ (ਸਾਧਾਰਣ ਵਾਧਾ)

ਸਾਂਝੀ ਐਨਿਉਇਟੀ
  • ਸਾਂਝੀ ਜੀਵਨ (ਅੰਤਿਮ ਉੱਤਰਜੀਵੀ) ਐਨਿਊਇਟੀ
  • ਸਾਂਝੀ ਜੀਵਨ (ਅੰਤਿਮ ਉੱਤਰਜੀਵੀ) ਐਨਿਊਇਟੀ, ਖ਼ਰੀਦ ਮੁੱਲ ਦੇ ਰੀਫ਼ੰਡ ਨਾਲ#
  • ਸਾਂਝੀ ਜੀਵਨ  ਐਨਿਊਇਟੀ 5 ਤੋਂ 35 ਸਾਲਾਂ ਤਕ ਨਿਸ਼ਚਿਤ ਅਤੇ ਉਸ ਤੋਂ ਬਾਅਦ ਸਾਂਝੀ ਜੀਵਨ (ਅੰਤਿਮ ਉੱਤਰਜੀਵੀ) ਐਨਿਊਇਟੀ
  • ਐਨਪੀਐਸ - ਪਰਿਵਾਰਕ ਆਮਦਨੀ (ਖ਼ਾਸ ਕਰਕੇ ਕੇਵਲ ਨੈਸ਼ਨਲ ਪੈਨਸ਼ਨ ਸਿਸਟਮ (ਐਨਪੀਐਸ) ਸਬਸਕ੍ਰਾਈਬਰਜ਼ ਲਈ ਮੁਹਈਆ ਵਿਕਲਪ) ਐਨਿਊਇਟੀ ਪਲੱਸ
  • ਵਧ ਰਹੀ ਸੰਯੁਕਤ ਜੀਵਨ (ਅੰਤਿਮ ਉੱਤਰਜੀਵੀ) ਐਨਿਊਇਟੀ (ਸਾਧਾਰਣ ਵਾਧਾ)

ਪਲਾਨ ਦੇ ਫ਼ਾਇਦੇ ਚੁਣੇ ਗਏ ਐਨਿਊਇਟੀ ਦੇ ਵਿਕਲਪ ਉੱਤੇ ਨਿਰਭਰ ਹੋਣਗੇ

#ਖ਼ਰੀਦ ਮੁੱਲ ਦਾ ਅਰਥ ਹੋਵੇਗਾ ਮੈਂਬਰ ਦੀ ਪਾਲਸੀ ਅਧੀਨ ਮੈਂਬਰ ਦਾ ਪ੍ਰੀਮੀਅਮ (ਲਾਗੂ ਕਰ, ਦੂਜੇ ਸੰਵਿਧਾਨਕ ਮਹਿਸੂਲ, ਜੇ ਹੋਣ, ਛੱਡ ਕੇ)।

ਐਸਬੀਆਈ ਲਾਈਫ਼ - ਸਵਰਨ ਜੀਵਨ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।

null
^ਹਰ ਥਾਂ ਉਮਰ ਦਾ ਮੱਤਲਬ ਹੈ ਪਿਛਲੇ ਜਨਮ-ਦਿਨ ਵੇਲੇ ਉਮਰ ।
ਪਾਤਰ ਮੈਂਬਰਾਂ/ਐਨਿਊਇਟੈਂਟਸ ਕੋਲ ਉਸ ਵੇਲੇ ਐਨਿਉਇਟੀ ਦੀਆਂ ਪ੍ਰਚਲਿਤ ਦਰਾਂ ਤੇ ਦੂਜੇ ਬੀਮਾਕਰਤਾ ਤੋਂ ਇਮੀਡਿਏਟ ਐਨਿਊਇਟੀ ਜਾਂ ਡੈਫਰਡ ਐਨਿਊਇਟੀ ਖ਼ਰੀਦਣ ਦਾ ਵਿਕਲਪ ਵੀ ਹੋਵੇਗਾ, ਜੋ ਵੱਟਾ ਕੱਟ ਕੇ ਪਾਲਸੀ ਦੀ ਸੰਪੂਰਣ ਪਰਿਪੱਕਤਾ ਕਮਾਈ ਦੇ 50% ਦੀ ਸੀਮਾ ਤਕ ਹੋਵੇਗਾ ।
ਟਿੱਪਣੀ : ਬੀਮੇ ਵਾਲੇ ਦੋ ਵਿਅਕਤੀਆਂ ਦੀ ਐਨਿਊਇਟੀ ਦੇ ਮਾਮਲੇ ਵਿੱਚ, ਪਹਿਲੇ ਅਤੇ ਦੂਜੇ ਬੀਮੇ ਵਾਲੇ ਵਿਅਕਤੀ ਦੀ ਉਮਰ ਵਿਚਕਾਰ ਵੱਧ ਤੋਂ ਵੱਧ ਫ਼ਰਕ 30 ਸਾਲਾਂ ਹੋਵੇਗਾ, ਜੋ ਬੀਮੇ ਵਾਲੇ ਦੋਹਾਂ ਵਿਅਕਤੀਆਂ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਦਾਖ਼ਲੇ ਦੀ ਉਮਰ ਦੇ ਅਧੀਨ ਹੈ।

65.ver.01-01-21 WEB PUN

ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ ।

ਉੱਪਰ ਵਿਖਾਇਆ ਗਿਆ ਟਰੇਡ ਲੋਗੋ ਭਾਰਤੀ ਸਟੇਟ ਬੈਂਕ ਦੀ ਸੰਪੱਤੀ ਹੈ ਅਤੇ ਐਸਬੀਆਈ ਲਾਈਫ਼ ਦੁਆਰਾ ਲਾਈਸੈਂਸ ਅਧੀਨ ਵਰਤਿਆ ਗਿਆ ਹੈ । ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ, ਰਜਿਸਟਰਡ ਅਤੇ ਕਾਰਪੋਰੇਟ ਦਫ਼ਤਰ : ਨਟਰਾਜ, ਐਮ. ਵੀ. ਰੋਡ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ਜੰਕਸ਼ਨ, ਅੰਧੇਰੀ (ਪੂਰਬ), ਮੁੰਬਈ - 400 069 | IRDAI ਰਜਿਸਟ੍ਰੇਸ਼ਨ ਨੰਬਰ 111 | CIN: L99999MH2000PLC129113 | ਈ-ਮੇਲ : info@sbilife.co.in | ਟੋਲ ਫ੍ਰੀ : 1800 267 9090 (ਸਵੇਰੇ 9.00 ਵਜੇ ਤੋਂ ਰਾਤ 9.00 ਵਜੇ ਤਕ)

*ਕਰ ਲਾਭ:
ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ ਤੁਸੀਂ ਇੱਥੇ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ । ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸੰਪਰਕ ਕਰੋ।