eWealth Plus | Online Unit Linked Insurance Plan | SBI Life Insurance
SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਈਵੈਲਥ ਪਲੱਸ

UIN: 111L147V01

Product Code: 3R

play icon play icon
SBI life eWealth Plus - ULIP Plans

ਅਜਿਹੀ ਯੋਜਨਾ
ਜੋ ਸੌਖੇ ਢੰਗ ਨਾਲ
ਤੁਹਾਡੀ ਦੌਲਤ ਵਧਾਵੇ

Calculate Premium
ਇਕ ਵਿਅਕਤੀਗਤ, ਯੂਨਿਟ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਸੇਵਿੰਗਜ਼ ਯੋਜਨਾ
ਯੂਨਿਟ ਲਿੰਕਡ ਬੀਮਾ ਪ੍ਰੋਡਕਟ ਇਕਰਾਰਨਾਮੇ ਦੇ ਪਹਿਲੇ ਪੰਜ ਸਾਲਾਂ ਦੌਰਾਨ ਪੈਸੇ ਕਢਵਾਉਣ ਦੀ ਸਹੂਲਤ ਨਹੀਂ ਦਿੰਦੇ। ਪਾਲਿਸੀਧਾਰਕ ਯੂਨਿਟ ਲਿੰਕਡ ਬੀਮਾ ਪ੍ਰੋਡਕਟਾਂ ਵਿੱਚ ਨਿਵੇਸ਼ ਕੀਤੇ ਪੈਸੇ ਪੰਜਵੇਂ ਸਾਲ ਦੇ ਅੰਤ ਤੱਕ ਪੂਰੀ ਤਰ੍ਹਾਂ ਜਾਂ ਆਂਸ਼ਿਕ ਰੂਪ ਵਿੱਚ ਸਮਰਪਣ ਨਹੀਂ ਕਰ ਸਕਦੇ/ਕਢਵਾ ਨਹੀਂ ਸਕਦੇ।

ਕੀ ਖ਼ਰੀਦਾਰੀ ਦੀ ਔਖੀ ਕਾਰਵਾਈ ਤੁਹਾਨੂੰ ਯੂਨਿਟ ਲਿੰਕਡ ਬੀਮਾ ਯੋਜਨਾ ਵਿੱਚ ਖ਼ਰੀਦਾਰੀ ਕਰਨ ਤੋਂ ਰੋਕ ਰਹੀ ਹੈ?

ਹੁਣ ਤੁਸੀਂ ਸੌਖੀ, 3-ਕਦਮੀ ਔਨਲਾਈਨ ਖ਼ਰੀਦਾਰੀ ਦੀ ਕਾਰਵਾਈ ਕਰਕੇ ਯੂਲਿਪਸ ਦੇ ਫ਼ਾਇਦਿਆਂ ਦਾ ਆਨੰਦ ਮਾਣ ਸਕਦੇ ਹੋ। ਐਸਬੀਆਈ ਲਾਈਫ਼ - ਈਵੈਲਥ ਪਲੱਸ ਨਾ ਸਿਰਫ਼ ਤੁਹਾਡੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨ ਵਿੱਚ, ਸਗੋਂ ਤੁਹਾਡੀ ਸੰਪਤੀ ਵਧਾਉਣ ਵਿੱਚ ਵੀ ਤੁਹਾਡੀ ਮਦਦ ਕਰਦੀ ਹੈ।
ਪੈਸੇ ਕਮਾਉਣ ਦੀ ਇਹ ਯੋਜਨਾ ਦਿੰਦੀ ਹੈ-
  • ਸੁਰੱਖਿਆ - ਮਾੜੀ ਘਟਨਾ ਵਾਪਰਨ ਦੇ ਮਾਮਲੇ ਵਿੱਚ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਕਵਰ ਕਰੋ
  • ਕਿਫ਼ਾਇਤ - 3000 ਰੁ. ਪ੍ਰਤੀ ਮਹੀਨਾ ਤੋਂ ਸ਼ੁਰੂ ਪ੍ਰੀਮੀਅਮਾਂ ਨਾਲ਼
  • ਸਹੂਲਤ - ਨਿਵੇਸ਼ ਦੀਆਂ ਦੋ ਰਣਨੀਤੀਆਂ ਵਿੱਚੋ ਚੁਣਨ ਦੀ ਸਹੂਲਤ
  • ਸਰਲਤਾ - ਆਰਾਮ ਨਾਲ਼ ਔਨਲਾਈਨ ਅਰਜ਼ੀ ਦਿਓ
  • ਨਕਦੀਕਰਣ - 6ਵੇਂ ਪਾਲਿਸੀ ਸਾਲ ਤੋਂ ਆਂਸ਼ਿਕ ਪੈਸੇ ਕਢਵਾਉਣ ਰਾਹੀਂ

ਬੱਸ ਕੁਝ ਕਲਿੱਕਾਂ ਨਾਲ ਬੀਮੇ ਅਤੇ ਸੰਪਤੀ ਨਿਰਮਾਣ ਵੱਲ ਪਹਿਲਾ ਕਦਮ ਵਧਾਓ।

ਮੁੱਖ ਖ਼ੂਬੀਆਂ

SBI Life eWealth Plus Premium Details

non-participating Online Unit Linked Insurance plan

Buy Now

ਖ਼ੂਬੀਆਂ

  • ਜੀਵਨ ਬੀਮਾ ਸੁਰੱਖਿਆ
  • ਨਿਵੇਸ਼ ਦੀਆਂ ਦੋ ਰਣਨੀਤੀਆਂ ਦਾ ਵਿਕਲਪ - ਗ੍ਰੋਥ ਸਟ੍ਰੈਟੇਜੀ ਅਤੇ ਐਕਟਿਵ ਸਟ੍ਰੈਟੇਜੀ
  • ਗ੍ਰੋਥ ਸਟ੍ਰੈਟੇਜੀ ਅਧੀਨ ਪਹਿਲਾਂ ਤੋਂ ਤੈਅ ਪ੍ਰਤੀਸ਼ਤ ਵਿੱਚ ਆਟੋਮੈਟਿਕ ਐਸੇਟ ਐਲੋਕੇਸ਼ਨ ਖ਼ੂਬੀਮ
  • ਐਕਟਿਵ ਸਟ੍ਰੈਟੇਜੀ ਅਧੀਨ ਬਾਰ੍ਹਾਂ ਯੂਨਿਟ ਫ਼ੰਡਾਂ ਵਿੱਚੋਂ ਆਪਣਾ ਖੁਦ ਦਾ ਫ਼ੰਡ ਵੰਡਾਰਾ ਚੁਣੋ
  • ਔਨਲਾਈਨ ਖ਼ਰੀਦਣ ਦੀ 3 ਸਟੈੱਪ ਸੌਖੀ ਕਾਰਵਾਈ
  • ਮਾਮੂਲੀ ਪ੍ਰੀਮੀਅਮ ਦੀਆਂ ਪ੍ਰੀਮੀਅਮ ਅਦਾਇਗੀਆਂ ਵੰਡਾਰੇ ਦੇ ਬਿਨਾਂ ਕਿਸੇ ਖ਼ਰਚੇ ਦੇ
  • 6ਵੇਂ ਵੇਂ ਪਾਲਿਸੀ ਸਾਲ ਤੋਂ ਆਂਸ਼ਿਕ ਪੈਸੇ ਕਢਵਾਓth

ਫ਼ਾਇਦੇ

ਸੁਰੱਖਿਆ

  • ਸੁਨਿਸ਼ਚਿਤ ਕਰੋ ਕਿ ਮਾੜੀ ਘਟਨਾ ਵਾਪਰਨ ਦੇ ਮਾਮਲੇ ਵਿੱਚ ਤੁਹਾਡਾ ਪਰਿਵਾਰ ਆਰਥਿਕ ਤੌਰ ਤੇ ਆਤਮਨਿਰਭਰ ਹੋਵੇ।
  • ਬਾਜ਼ਾਰ ਦੇ ਉਤਾਰ-ਚਢ਼ਾਵਾਂ ਦਾ ਮੁਕਾਬਲਾ ਕਰਨ ਲਈ ਤੁਹਾਡੇ ਫ਼ੰਡ ਆਪਣੇ ਆਪ ਦੁਬਾਰਾ ਸੰਤੁਲਿਤ ਕੀਤੇ ਜਾਂਦੇ ਹਨ।

ਸਹੂਲਤ

  • ਆਪਣੀ ਜੋਖਮ ਲੈਣ ਦੀ ਸਮਰੱਥਾ ਅਨੁਸਾਰ ਆਪਣੀ ਮਰਜ਼ੀ ਦੀ ਨਿਵੇਸ਼ ਰਣਨਤੀ ਵਿੱਚ ਨਿਵੇਸ਼ ਕਰੋ।

ਸਰਲਤਾ

  • ਔਨ-ਲਾਈਨ ਖ਼ਰੀਦਣ ਦੀ ਝੰਜਟ-ਮੁਕਤ ਕਾਰਵਾਈ।

ਕਿਫ਼ਾਇਤ

  • ਬਿਨਾਂ ਪ੍ਰੀਮੀਅਮ ਵੰਡਾਰੇ ਦੇ ਕਿਸੇ ਖ਼ਰਚੇ ਦੇ 3000 ਰੁ. ਪ੍ਰਤੀ ਮਹੀਨੇ ਦੇ ਥੋੜੇ ਜਿਹੇ ਪ੍ਰੀਮੀਅਮ।

ਨਕਦੀਕਰਣ

  • ਕੋਈ ਅਣਚਿਤਵਿਆ ਖ਼ਰਚਾ ਪੂਰਾ ਕਰਨ ਲਈ ਆਂਸ਼ਿਕ ਪੈਸੇ ਕਢਵਾਉਣ ਦੀ ਆਜ਼ਾਦੀ ਪਾਓ।

ਕਰ ਲਾਭਾਂ ਦਾ ਫ਼ਾਇਦਾ ਲਓ*

ਪਰਿਪੱਕਤਾ ਲਾਭ (ਕੇਵਲ ਜਾਰੀ ਪਾਲਿਸੀਆਂ ਲਈ ਲਾਗੂ):

ਪਾਲਿਸੀ ਦੀ ਮਿਆਦ ਪੂਰੀ ਹੋਣ ਤੇ, ਫ਼ੰਡ ਦਾ ਮੁੱਲ ਦਿੱਤਾ ਜਾਵੇਗਾ।

ਮੌਤ ਤੋਂ ਬਾਅਦ ਲਾਭ (ਕੇਵਲ ਜਾਰੀ ਪਾਲਿਸੀਆਂ ਲਈ ਲਾਗੂ):

ਲਾਭ-ਪਾਤਰ ਨੂੰ (ਕੰਪਨੀ ਨੂੰ ਮੌਤ ਦੇ ਦਾਅਵੇ ਦੀ ਸੂਚਨਾ ਦੇਣ ਦੀ ਮਿਤੀ ਅਨੁਸਾਰ ਫ਼ੰਡ ਦਾ ਮੁੱਲ ਜਾਂ ਬੀਮੇ ਦੀ ਰਕਮ ਜਾਂ #ਮਨਫ਼ੀ ਲਾਗੂ ਆਂਸ਼ਿਕ ਕਢਵਾਏ ਪੈਸੇ ਜਾਂ ਮੌਤ ਦੀ ਮਿਤੀ ਤੱਕ ਭੁਗਤਾਨ ਕੀਤੇ ਗਏ ਕੁੱਲ ਪ੍ਰੀਮੀਅਮਾਂ ਦਾ 105%) ਵਿੱਚੋਂ ਵੱਡੀ ਰਕਮ ਦਿੱਤੀ ਜਾਵੇਗੀ।.

#ਲਾਗੂ ਆਂਸ਼ਿਕ ਕਢਵਾਏ ਪੈਸੇ, ਆਂਸ਼ਿਕ ਕਢਵਾਏ ਪੈਸੇ, ਜੇ ਬੀਮੇ ਵਾਲੇ ਵਿਅਕਤੀ ਦੀ ਮੌਤ ਤੋਂ ਤੁਰੰਤ ਪਹਿਲਾਂ ਪਿਛਲੇ 2 ਸਾਲਾਂ ਵਿੱਚ ਕੋਈ ਕਢਵਾਏ ਗਏ ਹੋਣ, ਦੇ ਬਰਾਬਰ ਹਨ।
^ਕੁੱਲ ਭੁਗਤਾਨ ਕੀਤੇ ਗਏ ਪ੍ਰੀਮੀਅਮ ਦਾ ਮਤਲਬ ਅਧਾਰ ਉਤਪਾਦ ਦੇ ਤਹਿਤ ਪ੍ਰਾਪਤ ਸਾਰੇ ਪ੍ਰੀਮੀਅਮ ਦਾ ਕੁੱਲ ਯੋਗ ਹੈ, ਜਿਸ ਵਿੱਚ ਭੁਗਤਾਨ ਕੀਤੇ ਗਏ ਟਾੱਪ-ਅਪ ਪ੍ਰੀਮੀਅਮ, ਜੇ ਕੋਈ ਹਨ, ਵੀ ਸ਼ਾਮਲ ਹਨ।.

ਐਸਬੀਆਈ ਲਾਈਫ਼ - ਈਵੈਲਥ ਪਲੱਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
SBI Life eWealth Premium Details
#ਹਰ ਥਾਂ ਉਮਰ ਦਾ ਮਤਲਬ ਹੈ ਪਿਛਲੇ ਜਨਮ-ਦਿਨ ਵੇਲੇ ਉਮਰ।
^ਵਾਰਸ਼ਿਕੀਕ੍ਰਿਤ ਪ੍ਰੀਮੀਅਮ ਦਾ ਮਤਲਬ ਹੈ ਕਰਾਂ, ਰਾਈਡਰ ਪ੍ਰੀਮੀਅਮਾਂ ਅਤੇ ਰਾਈਡਰਾਂ ਉੱਤੇ ਅੰਡਰਰਾਈਟਿੰਗ ਵਾਧੂ ਪ੍ਰੀਮੀਅਮ, ਜੇ ਕੋਈ ਹੋਵੇ, ਨੂੰ ਛੱਡ ਕੇ ਇਕ ਸਾਲ ਵਿੱਚ ਭਰੇ ਜਾਣ ਵਾਲੇ ਪ੍ਰੀਮੀਅਮ ਦੀ ਰਕਮ ਹੈ।

ਨੋਟ:
ਬੀਮੇ ਵਾਲਾ ਵਿਅਕਤੀ ਨਾਬਾਲਗ਼ ਹੋਣ ਦੇ ਮਾਮਲੇ ਵਿੱਚ, ਪਾਲਿਸੀ ਦੀ ਮਿਆਦ ਉਚਿਤ ਢੰਗ ਨਾਲ ਚੁਣੀ ਜਾਣੀ ਚਾਹੀਦੀ ਹੈ, ਤਾਂ ਜੋ ਮਿਆਦ ਪੂਰੀ ਹੋਣ ਦੀ ਮਿਤੀ ਤੇ ਬੀਮੇ ਵਾਲਾ ਵਿਅਕਤੀ ਘੱਟੋ-ਘੱਟ ਬਾਲਗ਼ ਜ਼ਰੂਰ ਹੋਵੇ।

3R/ver1/09/24/WEB/PUN

**@4% ਅਤੇ @8% ਸਲਾਨਾ ਦੀਆਂ ਫਰਜ਼ ਕੀਤੀਆਂ ਮੁਨਾਫ਼ੇ ਦੀਆਂ ਦਰਾਂ, ਲਾਗੂ ਸਾਰੇ ਖ਼ਰਚਿਆਂ ਤੇ ਵਿਚਾਰ ਕਰਨ ਤੋਂ ਬਾਅਦ ਇਹਨਾਂ ਦਰਾਂ ਤੇ ਕੇਵਲ ਉਦਾਹਰਣ ਲਈ ਹਨ। ਇਹ ਗਾਰੰਟੀਸ਼ੁਦਾ ਨਹੀਂ ਹਨ ਅਤੇ ਇਹ ਮੁਨਾਫ਼ਿਆਂ ਦੀਆਂ ਉੱਪਰਲੀਆਂ ਜਾਂ ਹੇਠਲੀਆਂ ਸੀਮਾਵਾਂ ਨਹੀਂ ਹਨ। ਯੂਨਿਟ ਲਿੰਕਡ ਜੀਵਨ ਬੀਮਾ ਪਾਲਿਸੀਆਂ ਬਾਜ਼ਾਰ ਦੇ ਜੋਖਮਾਂ ਅਧੀਨ ਹਨ। ਇਸ ਪਾਲਿਸੀ ਅਧੀਨ ਮੁਹੱਈਆ ਵੱਖ-ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਸਿਅਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ।

ਵੱਖ-ਵੱਖ ਖ਼ਰਚੇ, ਜਿਵੇਂ ‘ਫ਼ੰਡ ਦੇ ਪ੍ਰਬੰਧ ਦੇ ਖ਼ਰਚੇ’ ਆਦਿ ਕੱਟੇ ਜਾਂਦੇ ਹਨ। ਮੌਰਟੈਲਿਟੀ ਖ਼ਰਚ ਨੂੰ ਛੱਡ ਕੇ ਸਾਰੇ ਖ਼ਰਚ ਪ੍ਰਚਲਿਤ ਨਿਯਮਾਂ ਅਨੁਸਾਰ ਸੋਧ ਅਧੀਨ ਹਨ। ਖ਼ਰਚਿਆਂ ਦੀ ਪੂਰੀ ਸੂਚੀ ਅਤੇ ਉਹਨਾਂ ਦੀ ਕਾਰਜ-ਵਿਧੀ ਲਈ, ਕਿਰਪਾ ਕਰਕੇ ਸੇਲਸ ਬ੍ਰੋਸ਼ਰ ਦੇਖੋ।

ਯੂਨਿਟ ਲਿੰਕਡ ਜੀਵਨ ਬੀਮਾ ਪਾਲਿਸੀਆਂ ਰਵਾਇਤੀ ਬੀਮਾ ਪਾਲਿਸੀਆਂ ਨਾਲੋਂ ਵੱਖਰੀਆਂ ਅਤੇ ਜੋਖਮ ਤੱਤਾਂ ਅਧੀਨ ਹਨ। ਯੂਨਿਟ ਲਿੰਕਡ ਜੀਵਨ ਬੀਮਾ ਪਾਲਿਸੀਆਂ ਵਿੱਚ ਭਰੇ ਪ੍ਰੀਮੀਅਮ, ਪੂੰਜੀ ਬਾਜ਼ਾਰ ਨਾਲ ਜੁੜੇ ਨਿਵੇਸ਼ ਦੇ ਜੋਖਮਾਂ ਅਧੀਨ ਹੁੰਦੇ ਹਨ ਅਤੇ ਯੂਨਿਟਾਂ ਦੇ ਐੱਨਏਵੀ ਫ਼ੰਡ ਦੀ ਕਾਰਗ਼ੁਜ਼ਾਰੀ ਅਤੇ ਪੂੰਜੀ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਅਨੁਸਾਰ ਵੱਧ ਜਾਂ ਘੱਟ ਹੋ ਸਕਦੇ ਹਨ ਅਤੇ ਬੀਮੇ ਵਾਲਾ ਵਿਅਕਤੀ ਆਪਣੇ ਫ਼ੈਸਲਿਆਂ ਲਈ ਆਪ ਜ਼ਿੰਮੇਵਾਰ ਹੈ। ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਲਿ., ਕੇਵਲ ਬੀਮਾ ਕੰਪਨੀ ਦਾ ਨਾਂ ਹੈ ਅਤੇ ਐਸਬੀਆਈ ਲਾਈਫ਼ - ਈਵੈਲਥ ਪਲੱਸ ਕੇਵਲ ਯੂਨਿਟ ਲਿੰਕਡ ਜੀਵਨ ਬੀਮਾ ਪਾਲਿਸੀਆਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਤਰ੍ਹਾਂ ਪਾਲਿਸੀਆਂ ਦੇ ਮਿਆਰ, ਇਸ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਜਾਂ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ । ਕਿਰਪਾ ਕਰਕੇ ਸਬੰਧਿਤ ਜੋਖਮਾਂ ਅਤੇ ਲਾਗੂ ਖ਼ਰਚਿਆਂ ਦੀ ਜਾਣਕਾਰੀ ਲਈ ਆਪਣੇ ਬੀਮਾ ਏਜੰਟ ਜਾਂ ਵਿਚੋਲੇ ਨਾਲ ਸੰਪਰਕ ਕਰੋ ਜਾਂ ਬੀਮਾ ਕੰਪਨੀ ਦੇ ਪਾਲਿਸੀ ਦਸਤਵੇਜ਼ ਵੇਖੋ। ਇਸ ਪਾਲਿਸੀ ਅਧੀਨ ਮੁਹੱਈਆ ਵੱਖ-ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਸਿਅਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ। ਫ਼ੰਡ ਦੇ ਵਿਕਲਪਾਂ ਦੀ ਪਿਛਲੀ ਕਾਰਗੁਜ਼ਾਰੀ ਭਵਿੱਖ ਦੀ ਕਾਰਗੁਜ਼ਾਰੀ ਦੀ ਸੂਚਕ ਨਹੀਂ ਹੈ। ਇਸ ਪਾਲਿਸੀ ਦੇ ਅਧੀਨ ਅਦਾਯੋਗ ਸਾਰੇ ਲਾਭ ਕਰ ਕਾਨੂੰਨਾਂ ਅਤੇ ਸਮੇਂ-ਸਮੇਂ ਤੇ ਲਾਗੂ ਦੂਜੇ ਆਰਥਿਕ ਕਾਨੂੰਨਾਂ ਦੇ ਅਧੀਨ ਹਨ। ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਦੀ ਸਲਾਹ ਲਓ।

ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿਕਰੀ ਪਰਚਾ ਧਿਆਨ ਨਾਲ ਪੜ੍ਹ ਲਓ।

*ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਰਾ ਕਰ ਲਓ।
ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ।