ਆਨਲਾਈਨ ਟਰਮ ਇੰਸ਼ੋਰੈਂਸ ਪਲਾਨ - ਐਸਬੀਆਈ ਲਾਈਫ ਈ ਸ਼ੀਲਡ ਪਿਓਰ ਟਰਮ ਪਾਲਿਸੀ ਖਰੀਦੋ
SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਈਸ਼ੀਲਡ

UIN: 111N089V04

ਉਤਪਾਦ ਕੋਡ: 1G

null

ਆਪਣੇ ਪਰਿਵਾਰ ਨੂੰ ਦਿਓ ਸੁਰੱਖਿਆ ਕਵਚ, ਸੁਰੱਖਿਅਤ ਕਰੋ ਉਹਨਾਂ ਦੇ ਸੁਪਨੇ !

  • ਦੋ ਲਾਭ ਦੇ ਢਾਂਚੇ ਅਤੇ ਦੋ ਰਾਈਡਰ ਵਿਕਲਪ
  • ਇਨਬਿਲਟ ਐਕਸਲਰੇਟੇਡ ਟਰਮੀਨਲ ਇੱਲਨੈਸ ਲਾਭ$
  • ਜੇ ਤੁਸੀਂ ਬੀੜੀ-ਸਿਗਰਟ ਨਹੀਂ ਪੀਂਦੇ, ਤਾਂ ਤੁਹਾਨੂੰ ਘੱਟ ਪ੍ਰੀਮੀਅਮ ਦਾ ਇਨਾਮ ਦੇਵੇ
  • ਮੈਡੀਕਲ ਸੈਕੰਡ ਓਪੀਨੀਅਨ ਦਾ ਲਾਭ ਉਠਾਓ
Calculate Premium
ਇਕ ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ ਲਾਈਫ਼ ਇੰਸ਼ੋਰੈਂਸ ਪਿਓਰ ਰਿਸਕ ਪ੍ਰੀਮਿਅਮ ਯੋਜਨਾ

ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨ ਦਾ ਭਾਰ ਆਪਣੇ ਮੋਢਿਆਂ ਤੋਂ ਲਾਹ ਕੇ ਆਪਣੀਆਂ ਉਂਗਲਾਂ ਤੇ ਪਾ ਦਿਓ । ਐਸਬੀਆਈ ਲਾਈਫ਼ - ਈਸ਼ੀਲਡ ਹੁਣ ਤੁਹਾਨੂੰ ਦਿੰਦਾ ਹੈ ਜੀਵਨ ਬੀਮਾ ਹਾਸਲ ਕਰਨ ਲਈ ਇਕ ਸੌਖੀ ਅਤੇ ਨਿਰੰਤਰ ਔਨਲਾਈਨ ਪ੍ਰਕ੍ਰਿਆ ਦਾ ਲਾਭ ।

ਜੋ ਲੋਕ ਆਪਣੇ ਪਰਿਵਾਰ ਲਈ ਆਰਥਿਕ ਸੁਰੱਖਿਆ ਚਾਹੁੰਦੇ ਹਨ, ਉਹਨਾਂ ਲਈ ਐਸਬੀਆਈ ਲਾਈਫ਼ - ਈਸ਼ੀਲਡ ਵਾਜਬ ਪ੍ਰੀਮੀਅਮ ਤੇ ਫ਼ਾਇਦਿਆਂ ਦੀ ਪੂਰੀ ਰੇਂਜ ਦਿੰਦੀ ਹੈ ।

ਇਹ ਆਨਲਾਈਨ ਪਿਓਰ ਟਰਮ ਪਲਾਨ ਦਿੰਦਾ ਹੈ -
  • ਸੁਰੱਖਿਆ- ਤੁਹਾਡੇ ਪਰਿਵਾਰ ਦੀ ਆਰਥਿਕ ਸੁਰੱਖਿਆ ਸੁਨਿਸ਼ਚਿਤ ਕਰਨ ਲਈ
  • ਸਹੂਲਤ - ਲਾਭ ਦੇ ਦੋ ਢਾਂਚਿਆਂ ਅਤੇ ਦੋ ਰਾਈਡਰਾਂ ਵਿੱਚੋਂ ਆਪਣੀ ਪਸੰਦ ਚੁਣੋ
  • ਸਰਲਤਾ - ਸੌਖੀ ਔਨਲਾਈਨ ਪ੍ਰਕ੍ਰਿਆ ਦੇ ਨਾਲ
  • ਕਿਫ਼ਾਇਤੀ - ਵਾਜਬ ਪ੍ਰੀਮੀਅਮਾਂ ਰਾਹੀਂ
  • ਭਰੋਸਾ - ਮੈਡੀਕਲ ਸੈਕੰਡ ਓਪੀਨੀਅਨ ਨਾਲ਼

ਬੱਸ ਕੁਝ ਹੀ ਕਲਿਕ ਨਾਲ ਬੀਮਾ ਕਰਵਾਓ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਆ ਦਾ ਤੋਹਫ਼ਾ ਦਿਓ !

ਹਾਈਲਾਈਟਸ

null

ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ ਔਨਲਾਈਨ ਪਿਊਰ ਮਿਆਦੀ ਪਲਾਨ

ਹੁਣੇ ਖਰੀਦੋ
ਖ਼ੂਬੀਆਂ
  • ਆਰਥਿਕ ਸੁਰੱਖਿਆ ਦੇਣਾ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਸੁਨਿਸ਼ਚਿਤ ਕਰਨਾ
  • ਇਨਬਿਲਟ ਐਕਸਲਰੇਟੇਡ ਟਰਮੀਨਲ ਇੱਲਨੈਸ ਲਾਭ$ ਦੇ ਨਾਲ ਦੋ ਲਾਭ ਦੇ ਢਾਂਚੇ ਅਤੇ ਵਿਆਪਕ ਸੁਰੱਖਿਆ ਲਈ ਦੋ ਰਾਈਡਰ ਵਿਕਲਪ
  • ਨਿਰੰਤਰ ਔਨਲਾਈਨ ਅਰਜ਼ੀ ਪ੍ਰਕ੍ਰਿਆ
  • ਤੰਬਾਕੂ ਨਾ ਪੀਣ ਵਾਲਿਆਂ ਲਈ ਪ੍ਰੀਮੀਅਮਾਂ ਉੱਤੇ ਛੋਟ
  • ਮੈਡੀਕਲ ਸੈਕੰਡ ਓਪੀਨੀਅਨ
ਫ਼ਾਇਦੇ
ਸੁਰੱਖਿਆ
  • ਆਪਣੇ ਚੁਣੇ ਹੋਏ ਲਾਭ ਦੇ ਢਾਂਚੇ ਦੇ ਆਧਾਰ ਉੱਤੇ ਆਪਣੇ ਪਰਿਵਾਰ ਲਈ ਆਰਥਿਕ ਸੁਰੱਖਿਆ ਦਾ ਲਾਭ ਉਠਾਓ
ਸਹੂਲਤ
  • ਆਪਣੀਆਂ ਸੁਰੱਖਿਆ ਲੋੜਾਂ ਅਨੁਸਾਰ ਦੋ ਲਾਭ ਢਾਂਚਿਆਂ ਵਿੱਚੋਂ ਚੁਣੋ
  • ਵਿਆਪਕ ਬੀਮਾ ਸੁਰੱਖਿਆ ਦੇਣ ਲਈ ਦੋ ਰਾਈਡਰ ਵਿਕਲਪ
ਸਰਲਤਾ
  • ਸੌਖੀ ਔਨਲਾਈਨ ਅਰਜ਼ੀ
ਕਿਫ਼ਾਇਤੀ
  • ਕਿਫ਼ਾਇਤੀ ਪ੍ਰੀਮੀਅਮ ਤੇ ਫ਼ਾਇਦਿਆਂ ਦੀ ਪੂਰੀ ਰੇਂਜ ਦਾ ਆਨੰਦ ਮਾਣੋ
  • ਤੰਬਾਕੂ ਨਾ ਪੀਣ ਵਾਲਿਆਂ ਲਈ ਪ੍ਰੀਮੀਅਮਾਂ ਉੱਤੇ ਛੋਟ
ਭਰੋਸਾ
  • ਸੂਚੀ ਵਿੱਚ ਦਰਜ ਡਾਕਟਰੀ ਮਾਹਰਾਂ ਤੋਂ ਦੂਜੀ ਡਾਕਟਰੀ ਰਾਏ ਦਾ ਲਾਭ ਉਠਾਓ ।
ਕਰ ਲਾਭਾਂ ਦਾ ਫ਼ਾਇਦਾ ਲਓ*
ਲਾਭ ਢਾਂਚਾ :
ਪਲਾਨ ਲਾਭ ਦੇ ਦੋ ਢਾਂਚੇ ਦਿੰਦੀ ਹੈ - ਲੈਵਲ ਕਵਰ ਬੈਨੀਫ਼ਿਟ ਅਤੇ ਵਧ ਰਿਹਾ ਕਵਰ ਬੈਨੀਫ਼ਿਟ । ਦੋਹਾਂ ਢਾਂਚਿਆਂ ਲਈ ਐਕਸਲਰੇਟਿਡ ਟਰਮਿਨਲ ਇਲਨੈਸ ਲਾਭ$ ਇਨਬਿਲਟ ਲਾਭ ਦੇ ਰੂਪ ਵਿੱਚ ਮਿਲਦਾ ਹੈ।

ਲੈਵਲ ਕਵਰ ਲਾਭ :
  • ਇਸ ਢਾਂਚੇ ਅਧੀਨ, ਪਾਲਸੀ ਦੀ ਪੂਰੀ ਮਿਆਦ ਦੌਰਾਨ ਬੀਮੇ ਦੀ ਰਕਮ ਉਹੀ ਰਹਿੰਦੀ ਹੈ ।
  • ਤੁਹਾਨੂੰ ਟਰਮੀਨਲ ਇੱਲਨੈਸ# ਪ੍ਰਤੀ ਸੁਰੱਖਿਆ ਮਿਲਦੀ ਹੈ ।
  • ਪਾਲਿਸੀ ਦੀ ਮਿਆਦ ਦੌਰਾਨ, ਬਦਕਿਸਮਤੀ ਨਾਲ਼ ਮੌਤ ਜਾਂ ਟਰਮਿਨਲ ਬਿਮਾਰੀ# ਦੀ ਤਸ਼ਖੀਸ ਹੋਣ ਤੇ, ਜੋ ਵੀ ਪਹਿਲਾਂ ਹੋਵੇ, "ਮੌਤ ਤੇ ਬੀਮੇ ਦੀ ਰਕਮ’’ ਦਿੱਤੀ ਜਾਂਦੀ ਹੈ, ਬਸ਼ਰਤੇ ਪਾਲਿਸੀ ਜਾਰੀ ਹੋਵੇ ਅਤੇ ਪਾਲਿਸੀ ਸਮਾਪਤ ਹੋ ਜਾਂਦੀ ਹੈ ।
ਜਿੱਥੇ ‘‘ਮੌਤ ਤੇ ਬੀਮੇ ਦੀ ਰਕਮ’’ ਹੇਠਾਂ ਲਿਖਿਆਂ ਵਿੱਚੋਂ ਵੱਧ ਹੈ :
  • ਸਾਲਾਨਾ ਪ੍ਰੀਮੀਅਮ ਦਾ 10 ਗੁਣਾ**, ਜਾਂ
  • ਮੌਤ ਦੀ ਮਿਤੀ ਤਕ ਪ੍ਰਾਪਤ ਕੁੱਲ ਪ੍ਰੀਮੀਅਮਾਂ^^ ਦੇ 105%, ਜਾਂ
  • ਮੌਤ ਹੋਣ ਤੇ ਬੀਮੇ ਦੀ ਪੂਰੀ ਰਕਮ ਦੀ ਅਦਾਇਗੀ, ਜੋ ਮੌਤ ਦੀ ਮਿਤੀ ਅਨੁਸਾਰ ਪ੍ਰਭਾਵੀ ਬੀਮੇ ਦੀ ਰਕਮ~~ ਦੇ ਬਰਾਬਰ ਹੈ ।
 

##ਮੌਤ ਦੀ ਮਿਤੀ ਅਨੁਸਾਰ ਲੈਵਲ ਕਵਰ ਬੈਨੀਫ਼ਿਟ ਲਈ ਪ੍ਰਭਾਵੀ ਬੀਮੇ ਦੀ ਰਕਮ ਚੁਣੀ ਗਈ ਸ਼ੁਰੂਆਤੀ ਬੀਮੇ ਦੀ ਰਕਮ ਹੋਵੇਗੀ ।


ਵਧ ਰਿਹਾ ਕਵਰ ਬੈਨੀਫ਼ਿਟ:
  • ਇਸ ਢਾਂਚੇ ਅਧੀਨ, ਹਰ ਪੰਜਵੇਂ ਪਾਲਸੀ ਸਾਲ ਦੇ ਅੰਤ ਤੇ ਬੀਮੇ ਦੀ ਰਕਮ 10% ਦੀ ਸਰਲ ਦਰ ਤੇ ਆਪਣੇ ਆਪ ਵਧਦੀ ਹੈ ।
  • ਤੁਹਾਨੂੰ ਟਰਮੀਨਲ ਰੋਗ ਤੋਂ ਸੁਰੱਖਿਆ ਮਿਲਦੀ ਹੈ।#
  • ਪਾਲਿਸੀ ਦੀ ਮਿਆਦ ਦੌਰਾਨ, ਬਦਕਿਸਮਤੀ ਨਾਲ਼ ਮੌਤ ਜਾਂ ਟਰਮਿਨਲ ਬਿਮਾਰੀ# ਦੀ ਤਸ਼ਖੀਸ ਹੋਣ ਤੇ, ਜੋ ਵੀ ਪਹਿਲਾਂ ਹੋਵੇ, ਉਸ ਪਾਲਿਸੀ ਸਾਲ ਲਈ "ਮੌਤ ਤੇ ਬੀਮੇ ਦੀ ਰਕਮ’’ ਦਿੱਤੀ ਜਾਂਦੀ ਹੈ, ਬਸ਼ਰਤੇ ਪਾਲਿਸੀ ਜਾਰੀ ਹੋਵੇ ਅਤੇ ਪਾਲਿਸੀ ਸਮਾਪਤ ਹੋ ਜਾਂਦੀ ਹੈ।
ਜਿੱਥੇ ‘‘ਮੌਤ ਤੇ ਬੀਮੇ ਦੀ ਰਕਮ’’ ਹੇਠਾਂ ਲਿਖਿਆਂ ਵਿੱਚੋਂ ਵੱਧ ਹੈ:
  • ਸਾਲਾਨਾ ਪ੍ਰੀਮੀਅਮ ਦਾ 10 ਗੁਣਾ**, ਜਾਂ
  • ਮੌਤ ਦੀ ਮਿਤੀ ਤਕ ਪ੍ਰਾਪਤ ਕੁੱਲ ਪ੍ਰੀਮੀਅਮਾਂ^ ਦੇ 105%, ਜਾਂ
  • ਮੌਤ ਹੋਣ ਤੇ ਬੀਮੇ ਦੀ ਪੂਰੀ ਰਕਮ ਦੀ ਅਦਾਇਗੀ, ਜੋ ਮੌਤ ਦੀ ਮਿਤੀ ਅਨੁਸਾਰ ਪ੍ਰਭਾਵੀ ਬੀਮੇ ਦੀ ਰਕਮ## ਦੇ ਬਰਾਬਰ ਹੈ ।
~~ਮੌਤ ਦੀ ਮਿਤੀ ਅਨੁਸਾਰ ਵਧ ਰਹੇ ਕਵਰ ਬੈਨੀਫ਼ਿਟ ਲਈ ਪ੍ਰਭਾਵੀ ਬੀਮੇ ਦੀ ਰਕਮ ਚੁਣੀ ਗਈ ਸ਼ੁਰੂਆਤੀ ਬੀਮੇ ਦੀ ਰਕਮ ਹੋਵੇਗੀ, ਜੋ ਮੌਤ ਦੀ ਮਿਤੀ ਤੋਂ ਪਹਿਲਾਂ ਹੀ ਪੰਜਵੇਂ ਸਾਲ ਦੇ ਅੰਤ ਤੇ 10% ਦੀ ਸਰਲ ਦਰ ਤੇ ਵਧਦੀ ਹੈ ।

#ਟਰਮੀਨਲ ਇੱਲਨੈਸ ਦਾ ਅਰਥ ਹੈ ਅਜਿਹੀ ਬਿਮਾਰੀ ਦੀ ਫ਼ੈਸਲਾਕੁਨ ਸ਼ਨਾਖਤ, ਜਿਸ ਨਾਲ ਬੀਮੇ ਵਾਲੇ ਵਿਅਕਤੀ ਦੀ ਮੌਤ 180 ਦਿਨਾਂ ਅੰਦਰ ਹੋਣ ਦੀ ਉਮੀਦ ਹੋਵੇ।

**ਸਾਲਾਨਾ ਪ੍ਰੀਮੀਅਮ ਮਤਲਬ ਪਾਲਸੀ ਧਾਰਕ ਦੁਆਰਾ ਚੁਣੇ ਗਏ ਸਾਲ ਵਿੱਚ ਅਦਾਯੋਗ ਪ੍ਰੀਮੀਅਮ, ਜਿਸ ਵਿੱਚ ਕਰ, ਰਾਈਡਰ ਪ੍ਰੀਮੀਅਮ, ਅੰਡਰਰਾਇਟਿੰਗ ਵਾਧੂ ਪ੍ਰੀਮੀਅਮ ਅਤੇ ਮੋਡਲ ਪ੍ਰੀਮੀਅਮਾਂ ਲਈ ਲੋਡਿੰਗ, ਜੇ ਹੋਵੇ, ਸ਼ਾਮਲ ਨਹੀਂ ਹੈ।

^^ਪ੍ਰਾਪਤ ਹੋਏ ਕੁੱਲ ਪ੍ਰੀਮੀਅਮ ਮਤਲਬ ਪ੍ਰਾਪਤ ਹੋਏ ਸਾਰੇ ਪ੍ਰੀਮੀਅਮਾਂ ਦਾ ਕੁੱਲ ਜੋੜ, ਜਿਸ ਵਿੱਚ ਕੋਈ ਵੀ ਵਾਧੂ ਪ੍ਰੀਮੀਅਮ, ਕੋਈ ਵੀ ਰਾਈਡਰ ਪ੍ਰੀਮੀਅਮ ਅਤੇ ਕਰ ਸ਼ਾਮਲ ਨਹੀਂ ਹਨ ।
ਮੌਤ ਤੋਂ ਬਾਅਦ ਲਾਭ:
  • ਚੁਣੇ ਗਏ ਲਾਭ ਦੇ ਢਾਂਚੇ ਦੇ ਆਧਾਰ ਤੇ, ਨਾਮਜ਼ਦ ਵਿਅਕਤੀ ਨੂੰ ‘‘ਮੌਤ ਹੋਣ ਤੇ ਬੀਮੇ ਦੀ ਰਕਮ’’ ਮਿਲੇਗੀ।
  • ਮੌਤ ਤੋਂ ਬਾਅਦ ਲਾਭ ਅਦਾ ਕੀਤਾ ਜਾਵੇਗਾ, ਬਸ਼ਰਤੇ ਪਾਲਸੀਧਾਰਕ ਨੇ ਵਰਤਮਾਨ ਮਿਤੀ ਤਕ ਸਾਰੇ ਨਿਯਮਿਤ ਪ੍ਰੀਮੀਅਮ ਭਰੇ ਹੋਣ ਅਤੇ ਬੀਮੇ ਵਾਲੇ ਵਿਅਕਤੀ ਦੀ ਮੌਤ ਦੀ ਮਿਤੀ ਤੇ ਪਾਲਸੀ ਚਾਲੂ ਹੋਵੇ ।
$ਐਕਸਿਲਰੇਟੇਡ ਟਰਮੀਨਲ ਇੱਲਨੈਸ ਲਾਭ
  • ਲਾਭ ਦੇ ਦੋਹਾਂ ਢਾਂਚਿਆਂ ਨਾਲ਼ ਇਹ ਇਨਬਿਲਟ ਲਾਭ ਮਿਲਦਾ ਹੈ ।
  • ਬੀਮੇ ਵਾਲੇ ਵਿਅਕਤੀ ਦੀ ਟਰਮੀਨਲ ਇੱਲਨੈਸ ਦੀ ਸ਼ਨਾਖਤ ਹੋਣ ਤੇ, ਮੌਤ ਤੋਂ ਬਾਅਦ ਲਾਭ ਦੇ ਬਰਾਬਰ ਲਾਭ ਅਦਾ ਕੀਤਾ ਜਾਵੇਗਾ ਅਤੇ ਪਾਲਸੀ ਸਮਾਪਤ ਹੋ ਜਾਵੇਗੀ।
  • ਐਕਸਿਲਰੇਟੇਡ ਟਰਮੀਨਲ ਇੱਲਨੈਸ ਲਾਭ ਅਦਾ ਕੀਤਾ ਜਾਵੇਗਾ, ਬਸ਼ਰਤੇ ਤੁਸੀਂ ਵਰਤਮਾਨ ਮਿਤੀ ਤਕ ਸਾਰੇ ਨਿਯਮਿਤ ਪ੍ਰੀਮੀਅਮ ਭਰੇ ਹੋਣ ਅਤੇ ਤੁਹਾਡੀ ਸ਼ਨਾਖਤ ਦੀ ਮਿਤੀ ਤੇ ਤੁਹਾਡੀ ਪਾਲਸੀ ਚਾਲੂ ਹੋਵੇ । ਘਾਤਕ ਬਿਮਾਰੀ ਦੇ ਦਾਅਵੇ ਦੇ ਨਤੀਜੇ ਦੇ ਤੌਰ ਤੇ ਪਾਲਸੀ ਸਮਾਪਤ ਹੋ ਜਾਵੇਗੀ ।
  • ਟਰਮੀਨਲ ਇੱਲਨੈਸ ਦਾ ਅਰਥ ਹੈ ਅਜਿਹੀ ਬਿਮਾਰੀ ਦੀ ਫ਼ੈਸਲਾਕੁਨ ਸ਼ਨਾਖਤ, ਜਿਸ ਨਾਲ ਬੀਮੇ ਵਾਲੇ ਵਿਅਕਤੀ ਦੀ ਮੌਤ 180 ਦਿਨਾਂ ਅੰਦਰ ਹੋਣ ਦੀ ਉਮੀਦ ਹੋਵੇ।
ਪਰਿਪੱਕਤਾ ਲਾਭ:
  • ਇਹ ਪਲਾਨ ਕੋਈ ਪਰਿਪੱਕਤਾ ਲਾਭ ਨਹ ਦਿੰਦਾ
ਮੈਡੀਕਲ ਸੈਕੰਡ ਓਪੀਨੀਅਨ:
  • ਮੈਡੀਕਲ ਸੈਕੰਡ ਓਪੀਨੀਅਨ ਉਹ ਸੇਵਾ ਹੈ, ਜੋ ਬੀਮੇ ਵਾਲ਼ੇ ਵਿਅਕਤੀ ਨੂੰ ਉਸਦੀ ਤਸ਼ਖੀਸ ਅਤੇ ਇਲਾਜ ਦੀਆਂ ਯੋਜਨਾਵਾਂ ਬਾਰੇ ਕਿਸੇ ਹੋਰ ਡਾਕਟਰ ਤੋਂ ਦੂਜੀ ਰਾਏ ਲੈਣ ਦਿੰਦੀ ਹੈ ।
  • ਲਾਭ ਦੇ ਦੋਹਾਂ ਢਾਂਚਿਆਂ ਮਤਲਬ ਸਮਾਨ ਬੀਮਾ ਸੁਰੱਖਿਆ ਦੇ ਲਾਭ ਅਤੇ ਵਧ ਰਹੀ ਬੀਮਾ ਸੁਰੱਖਿਆ ਦੇ ਲਾਭ ਅਧੀਨ ਮੁਹਈਆ, ਬਸ਼ਰਤੇ ਪਾਲਿਸੀ ਜਾਰੀ ਹੋਵੇ ।
ਰਾਈਡਰ ਲਾਭ:
  • ਐਸਬੀਆਈ ਲਾਈਫ਼ - ਦੁਰਘਟਨਾ ਵਿੱਚ ਮੌਤ ਤੋਂ ਬਾਅਦ ਲਾਭ ਦਾ ਰਾਈਡਰ (UIN:  111B015V03) - 
    ਜੇ ਰਾਇਡਰ ਦੀ ਮਿਆਦ ਦੌਰਾਨ ਦੁਰਘਟਨਾ ਦੇ ਨਤੀਜੇ ਵੱਜੋਂ ਦੁਰਘਟਨਾ ਤੋਂ 120 ਦਿਨਾਂ ਅੰਦਰ ਬੀਮੇ ਵਾਲੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਰਾਇਡਰ ਬੀਮੇ ਦੀ ਰਕਮ ਅਦਾਯੋਗ ਹੁੰਦੀ ਹੈ, ਬਸ਼ਰਤੇ ਪਾਲਸੀ ਚਾਲੂ ਹੋਵੇ ।
  • ਐਸਬੀਆਈ ਲਾਈਫ਼ - ਦੁਰਘਟਨਾ ਵਿੱਚ ਪੂਰਣ ਅਤੇ ਸਥਾਈ ਅਪਾਹਜਪੁਣਾ ਲਾਭ ਦਾ ਰਾਈਡਰ (UIN: 111B016V03) - 
    ਰਾਈਡਰ ਦੀ ਮਿਆਦ ਦੌਰਾਨ ਦੁਰਘਟਨਾ ਕਾਰਨ ਬੀਮੇ ਵਾਲੇ ਵਿਅਕਤੀ ਦੇ ਪੂਰਣ ਅਤੇ ਸਥਾਈ ਅਪਾਹਜ ਹੋਣ ਤੇ ਰਾਈਡਰ ਬੀਮੇ ਦੀ ਰਕਮ ਅਦਾਯੋਗ ਹੁੰਦੀ ਹੈ, ਬਸ਼ਰਤੇ ਪਾਲਸੀ ਚਾਲੂ ਹੋਵੇ ।
null
^ਹਰ ਥਾਂ ਉਮਰ ਦਾ ਮਤਲਬ ਹੈ ਪਿਛਲੇ ਜਨਮ-ਦਿਨ ਵੇਲੇ ਉਮਰ ।

$$ਉਪਰ ਵਿਖਾਏ ਗਏ ਪ੍ਰੀਮੀਅਮ ਲਾਗੂ ਕਰਾਂ ਤੋਂ ਬਿਨਾਂ ਹਨ ਅਤੇ ਅੰਡਰਰਾਈਟੰਗ ਵੱਖਰਾ ਹੈ । ਕਰ ਮੌਜੂਦਾ ਕਰ ਕਾਨੂੰਨਾਂ ਦੇ ਅਨੁਸਾਰ ਲਾਗੂ ਹੋਣਗੇ ।

1G.ver.02-04-21 WEB PUN

ਜੋਖਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਵਿਕਰੀ ਮੁਕੱਮਲ ਹੋਣ ਤੋਂ ਪਹਿਲਾਂ ਵਿਕਰੀ ਪਰਚਾ ਧਿਆਨ ਨਾਲ ਪੜ੍ਹੋ।

ਰਾਈਡਰਸ ਦੇ ਜੋਖਮ ਦੇ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਵਿਕਰੀ ਮੁਕੱਮਲ ਕਰਨ ਤੋਂ ਪਹਿਲਾਂ ਰਾਈਡਰ ਪਰਚਾ ਧਿਆਨ ਨਾਲ ਪੜ੍ਹੋ।

*ਟੈਕਸ ਲਾਭ:

ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ । ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ।