ਇੱਕ ਵਿਅਕਤੀਗਤ, ਯੂਨਿਟ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਪੈਨਸ਼ਨ ਸੇਵਿੰਗਜ਼ ਪ੍ਰੋਡਕਟ
‘‘ਯੂਨਿਟ ਲਿੰਕਡ ਬੀਮਾ ਪ੍ਰੋਡਕਟ ਇਕਰਾਰਨਾਮੇ ਦੇ ਪਹਿਲੇ ਪੰਜ ਸਾਲਾਂ ਦੌਰਾਨ ਪੈਸੇ ਕਢਵਾਉਣ ਦੀ ਸਹੂਲਤ ਨਹੀਂ ਦਿੰਦੇ। ਪਾਲਸੀਧਾਰਕ ਯੂਨਿਟ ਲਿੰਕਡ ਬੀਮਾ ਪ੍ਰੋਡਕਟਾਂ ਵਿੱਚ ਨਿਵੇਸ਼ ਕੀਤੇ ਪੈਸੇ ਪੰਜਵੇਂ ਸਾਲ ਦੇ ਅੰਤ ਤਕ ਪੂਰੀ ਤਰ੍ਹਾਂ ਜਾਂ ਆਂਸ਼ਿਕ ਰੂਪ ਵਿੱਚ ਸਮਰਪਣ ਨਹੀਂ ਕਰ ਸਕਦੇ/ਕਢਵਾ ਨਹੀਂ ਸਕਦੇ।’’
ਇਹ ਇੱਕ ਪੈਨਸ਼ਨ ਉਤਪਾਦ ਹੈ। ਸਮਰਪਣ, ਪੂਰੇ ਪੈਸੇ ਕਢਵਾਉਣ ਜਾਂ ਪਰਿਪੱਕਤਾ/ਵੈਸਟਿੰਗ ਦੇ ਰਾਹੀਂ ਲਾਭ ਐਨਿਊਇਟੀ ਦੇ ਰੂਪ ਵਿੱਚ ਮਿਲਣਗੇ, ਜਿਸ ਵਿੱਚ ਲਾਗੁ ਨਿਯਮਾਂ ਅਧੀਨ ਇਜਾਜ਼ਤ ਦੇ ਅਨੁਸਾਰ ਅਜਿਹੇ ਲਾਭਾਂ ਦੇ ਕੌਮਿਊਟੇਸ਼ਨ ਤੱਕ ਦੀ ਸੀਮਾ ਅਪਵਾਦ ਹੈ ।'
ਸੁਨਿਸ਼ਚਿਤ ਕਰੋ ਕਿ ਤੁਸੀਂ ਜੀਵਨ ਦੇ ਵੱਖ-ਵੱਖ ਪੱਖਾਂ ਦਾ ਤਜਰਬਾ ਲੈਣ ਲਈ ਅੱਜ ਜਿਸ ਆਰਥਿਕ ਸਥਿਰਤਾ ਦਾ ਆਨੰਦ ਮਾਣ ਰਹੇ ਹੋ, ਉਹ ਐਸਬੀਆਈ ਲਾਈਫ਼ - ਰਿਟਾਇਰ ਸਮਾਰਟ ਪਲੱਸ ਦੇ ਨਾਲ ਤੁਹਾਡੇ ਰਿਟਾਇਰ ਹੋਣ ਤੋਂ ਬਾਅਦ ਵੀ ਜਾਰੀ ਰਹੇ। ਇਹ ਤੁਹਾਨੂੰ ਆਪਣੇ ਲਈ ਜ਼ਰੂਰੀ ਕਾਰਪਸ ਨਿਰਮਾਣ ਕਰਨ ਦੇ ਸਮਰੱਥ ਬਣਾਉਂਦੀ ਹੈ, ਤਾਂ ਜੋ ਤੁਸੀਂ ਆਪਣੇ ਜੀਵਨ ਦੀ ਦੂਜੀ ਪਾਰੀ ਵਿੱਚ ਵੀ ਆਰਾਮਦੇਹ ਜੀਵਨ ਬਿਤਾ ਸਕੋ ।
ਮੁੱਖ ਫ਼ਾਇਦੇ :
- 7 ਵੰਨ-ਸੁਵੰਨੇ ਫ਼ੰਡ ਵਿਕਲਪਾਂ ਦੇ ਨਾਲ ਮਾਰਕੀਟ ਲਿੰਕਡ ਮੁਨਾਫ਼ਿਆਂ ਰਾਹੀਂ ਰਿਟਾਇਰਮੈਂਟ ਕਾਰਪਸ ਦਾ ਨਿਰਮਾਣ
- ਆਪਣੀਆਂ ਬਦਲਦੀਆਂ ਲੋੜਾਂ ਪੂਰੀਆਂ ਕਰਨ ਦੀ ਸਹੂਲਤ*
- ਫ਼ੰਡ ਮੁੱਲ ਨੂੰ ਹੱਲਾ-ਸ਼ੇਰੀ ਦੇਣ ਲਈ ਲੌਇਲਟੀ ਵਾਧੇ ਅਤੇ ਟਰਮੀਨਲ ਵਾਧੇ^
*ਪ੍ਰੀਮੀਅਮ ਭਰਨ ਦੇ ਵਿਕਲਪਾਂ ਵਿੱਚੋਂ ਚੋਣ ਦਾ ਮੌਕਾ ਅਤੇ ਸਵਿੱਚਿੰਗ ਅਤੇ ਪ੍ਰੀਮੀਅਮ ਰੀਡਾਇਰੈਕਸ਼ਨ ਦਾ ਵਿਲਕਪ।
^ਹਰ ਸਾਲ 0.3% ਦੇ ਲੌਇਲਟੀ ਵਾਧੇ, ਜਿਹਨਾਂ ਦੀ ਸ਼ੁਰੂਆਤ 15ਵੇਂ ਪਾਲਸੀ ਸਾਲ ਦੇ ਅੰਤ ਤੋਂ ਹੁੰਦੀ ਹੈ ਅਤੇ ਟਰਮੀਨਲ ਵਾਧੇ ਫ਼ੰਡ ਮੁੱਲ ਦਾ 1.5% ।
ਹੇਠਾਂ ਦਿੱਤੀ ਲਾਭ ਦੀ ਉਦਾਹਰਣ ਵਿੱਚ ਆਪਣੇ ਵੇਰਵੇ ਭਰੋ ਅਤੇ ਵੇਖੋ ਤੁਸੀਂ ਇਸ ਪਲਾਨ ਤੋਂ ਲਾਭ ਕਿਵੇਂ ਲੈ ਸਕਦੇ ਹੋ।