ਐਸ.ਬੀ.ਆਈ. ਲਾਈਫ - ਰਿਟਾਇਰ ਸਮਾਰਟ ਯੋਜਨਾ | ਭਾਰਤ ਵਿੱਚ ਉੱਤਮ ਰਿਟਾਇਰਮੈਂਟ ਪਾਲਿਸੀ ਵਿੱਚੋਂ ਇੱਕ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ – ਰਿਟਾਇਰ ਸਮਾਰਟ

UIN: 111L094V03

ਉਤਪਾਦ ਕੋਡ: 1H

ਐਸਬੀਆਈ ਲਾਈਫ਼ – ਰਿਟਾਇਰ ਸਮਾਰਟ

ਆਤਮ-ਨਿਰਭਰ ਜ਼ਿੰਦਗੀ
ਦਾ ਆਨੰਦ ਮਾਣੋ, ਸਮਾਰਟ
ਅਤੇ ਛੇਤੀ ਯੋਜਨਾਬੰਦੀ ਕਰਕੇ ।

Calculate Premium
ਇੱਕ ਵਿਅਕਤੀਗਤ, ਯੂਨਿਟ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਪੈਨਸ਼ਨ ਸੇਵਿੰਗਜ਼ ਪ੍ਰੋਡਕਟ

‘‘ਯੂਨਿਟ ਲਿੰਕਡ ਬੀਮਾ ਪ੍ਰੋਡਕਟ ਇਕਰਾਰਨਾਮੇ ਦੇ ਪਹਿਲੇ ਪੰਜ ਸਾਲਾਂ ਦੌਰਾਨ ਪੈਸੇ ਕਢਵਾਉਣ ਦੀ ਸਹੂਲਤ ਨਹੀਂ ਦਿੰਦੇ। ਪਾਲਸੀਧਾਰਕ ਯੂਨਿਟ ਲਿੰਕਡ ਬੀਮਾ ਪ੍ਰੋਡਕਟਾਂ ਵਿੱਚ ਨਿਵੇਸ਼ ਕੀਤੇ ਪੈਸੇ ਪੰਜਵੇਂ ਸਾਲ ਦੇ ਅੰਤ ਤਕ ਪੂਰੀ ਤਰ੍ਹਾਂ ਜਾਂ ਆਂਸ਼ਿਕ ਰੂਪ ਵਿੱਚ ਸਮਰਪਣ ਨਹੀਂ ਕਰ ਸਕਦੇ/ਕਢਵਾ ਨਹੀਂ ਸਕਦੇ ।’’

‘‘ਇਹ ਇੱਕ ਪੈਨਸ਼ਨ ਉਤਪਾਦ ਹੈ । ਸਮਰਪਣ, ਪੂਰੇ ਪੈਸੇ ਕਢਵਾਉਣ ਜਾਂ ਪਰਿਪੱਕਤਾ/ਵੈਸਟਿੰਗ ਦੇ ਰਾਹੀਂ ਲਾਭ ਐਨਿਊਇਟੀ ਦੇ ਰੂਪ ਵਿੱਚ ਮਿਲਣਗੇ, ਜਿਸ ਵਿੱਚ ਲਾਗੁ ਨਿਯਮਾਂ ਅਧੀਨ ਇਜਾਜ਼ਤ ਦੇ ਅਨੁਸਾਰ ਅਜਿਹੇ ਲਾਭਾਂ ਦੇ ਕੌਮਿਊਟੇਸ਼ਨ ਤੱਕ ਦੀ ਸੀਮਾ ਅਪਵਾਦ ਹੈ ।’’

ਆਪਣੀ ਰਿਟਾਇਰਮੈਂਟ ਨੂੰ ਬਣਾਓ ਆਪਣੇ ਜੀਵਨ ਦਾ ਅਜਿਹਾ ਦੌਰ, ਜੋ ਹੋਵੇ ‘ਸਮਝੌਤਿਆਂ ਤੋਂ ਮੁਕਤ’। ਆਰਥਿਕ ਤੌਰ ਤੇ ਸੁਤੰਤਰ ਜੀਵਨ ਜਿਉਣ ਲਈ ਸਮਾਰਟ ਤਰੀਕੇ ਨਾਲ ਅਤੇ ਛੇਤੀ ਯੋਜਨਾ ਬਣਾਓ ਅਤੇ ਨਾਲ ਹੀ ਆਰਾਮ ਫਰਮਾਉਂਦੇ ਹੋਏ ਆਨੰਦ ਮਾਣੋ । ਐਸਬੀਆਈ ਲਾਈਫ਼ - ਰਿਟਾਇਰ ਸਮਾਰਟ ਦੇ ਨਾਲ ਬਾਜ਼ਾਰ ਦੇ ਉਤਾਰ- ਚੜ੍ਹਾਵਾਂ ਤੋਂ ਆਪਣੀ ਸੁਰੱਖਿਆ ਕਰਦੇ ਹੋਏ ਗਾਰੰਟੀਸ਼ੁਦਾ ਕਾਰਪਸ ਨਿਰਮਿਤ ਕਰੋ।

ਮੁੱਖ ਫ਼ਾਇਦੇ :
  • ਬਾਜ਼ਾਰ ਨਾਲ ਜੁੜੇ ਮੁਨਾਫਿਆਂ ਰਾਹੀਂ ਰਿਟਾਇਰਮੈਂਟ ਕਾਰਪਸ ਦਾ ਨਿਰਮਾਣ ਕਰੋ
  • ‘ਅਡਵਾਂਟੇਜ ਪਲਾਨ’ ਦੇ ਅਧੀਨ ਆਪਣੇ ਗਾਰੰਟੀਸ਼ੁਦਾ ਪਰਿਪੱਕਤਾ ਲਾਭ#ਦੀ ਬਾਜ਼ਾਰ ਦੇ ਉਤਾਰ- ਚੜ੍ਹਾਵਾਂ ਤੋਂ ਸੁਰੱਖਿਆ ਕਰੋ
  • ਫ਼ੰਡ ਮੁੱਲ ਵਧਾਉਣ ਲਈ ਸਾਲਾਨਾ ਪ੍ਰੀਮੀਅਮ ਦੇ 210%^ ਤਕ ਗਾਰੰਟੀਸ਼ੁਦਾ ਵਾਧੇ
#ਭਰੇ ਗਏ ਕੁੱਲ ਪ੍ਰੀਮੀਅਮਾਂ ਦੇ 101% ਦਾ ਗਾਰੰਟੀਸ਼ੁਦਾ ਪਰਿਪੱਕਤਾ ਲਾਭ ।
^ਇਹ ਨਿਯਮਿਤ /ਸੀਮਤ ਪਲਾਨ ਦੇ ਅਧੀਨ 35 ਸਾਲਾਂ ਦੀ ਪਾਲਸੀ ਦੀ ਮਿਆਦ ਲਈ ਲਾਗੂ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸੇਲਜ਼ ਬ੍ਰੋਸ਼ਰ ਵਿੱਚ ਗਾਰੰਟੀਸ਼ੁਦਾ ਵਧਿਆਂ ਬਾਰੇ ਭਾਗ ਵੇਖੋ।

ਖ਼ਾਸ ਖ਼ੂਬੀਆਂ

ਐਸਬੀਆਈ ਲਾਈਫ਼ – ਰਿਟਾਇਰ ਸਮਾਰਟ

ਨੌਨ-ਪਾਰਟੀਸਿਪੇਟਿੰਗ ਯੂਨਿਟ ਲਿੰਕਡ ਪਿਊਰ ਪੈਂਸ਼ਨ ਪਲਾਨ

ਹੁਣੇ ਖਰੀਦੋ
plan profile

ਕਨਿਕਾ 55 ਸਾਲਾਂ ਦੀ ਹੈ, ਉਹ ਇੱਕ ਪੈਂਸ਼ਨ ਪਲਾਨ ਵਿੱਚ ਨਿਵੇਸ਼ ਕਰਨ ਲਈ ਆਪਣੀ ਜਵਾਨੀ ਦੀ ਧੰਨਵਾਦੀ ਹੈ ਜੋ ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਤੌਰ 'ਤੇ ਆਜ਼ਾਦ ਰਹਿਣ ਦੀ ਇਜਾਜ਼ਤ ਦਿੰਦਾ ਹੈ।

ਹੇਠਾਂ ਫਾਰਮ ਖੇਤਰਾਂ ਵਿੱਚ ਲੋੜੀਂਦੀ ਜਾਣਕਾਰੀ ਦਾਖਲ ਕਰੋ, ਅਤੇ ਵੇਖੋ ਕਿ ਤੁਸੀਂ ਵੀ ਐਸਬੀਆਈ ਲਾਈਫ਼ – ਰਿਟਾਇਰ ਸਮਾਰਟ ਨਾਲ ਰਿਟਾਇਰ ਹੋਣ ਲਈ ਤੁਸੀਂ ਖੁਸ਼ੀ-ਖੁਸ਼ੀ ਕਿਵੇਂ ਬੱਚਤ ਕਰ ਸਕਦੇ ਹੋ।

Name:

DOB:

Gender:

Male Female Third Gender

Staff:

Yes No

Let's finalize the policy duration you are comfortable with...

Policy Term

10 35

Choose your annuity options

Annuity Plan Type

Deferred Annuity
Immediate Annuity

Annuity Options


A little information about the premium options...

Premium Frequency

Premium Amount

2,500 500000000

Premium Payment Option

Regular  LPPT  Single

Premium Payment Term


Reset
sum assured

Sum Assured


premium frequency

Premium frequency

Premium amount
(excluding taxes)


premium paying

Premium Payment Term


policy term

Policy Term


maturity benefits

Maturity Benefit

At assumed rate of returns** @ 4%


or
@ 8%

Give a Missed Call

ਖ਼ੂਬੀਆਂ

  • ਅਡਵਾਂਟੇਜ ਪਲਾਨ ਰਾਹੀਂ ਐਸਬੀਆਈ ਲਾਈਫ਼ ਦੁਆਰਾ ਨਿਵੇਸ਼ ਦਾ ਝੰਜਟ-ਮੁਕਤ ਪ੍ਰਬੰਧਨ
  • ਸਾਲਾਨਾ ਪ੍ਰੀਮੀਅਮ ਦੇ 210% ਤਕ ਦੇ ਸੁਨਿਸ਼ਚਿਤ ਫ਼ਾਇਦੇ (ਸ਼ਰਤਾਂ ਲਾਗੂ#)
  • ਪ੍ਰੀਮੀਅਮ ਭਰਨ ਦੇ ਸਹੂਲਤ-ਭਰੇ ਵਿਕਲਪ

ਫ਼ਾਇਦੇ​

ਸੁਰੱਖਿਆ :
  • ਆਪਣੇ ਸੁਪਨਿਆਂ ਦੀ ਰਿਟਾਇਰਮੈਂਟ ਦੀ ਆਰਥਿਕ ਸਹਾਇਤਾ ਲਈ ਲੋੜੀਂਦੇ ਰਿਟਾਇਰਮੈਂਟ ਫ਼ੰਡ ਦੀ ਸੁਰੱਖਿਆ ਅਤੇ ਨਿਰਮਾਣ ਦਾ ਆਨੰਦ ਮਾਣੋ।

ਭਰੋਸਾਯੋਗਤਾ :
  • ਸੁਨਿਸ਼ਚਿਤ ਫ਼ਾਇਦਿਆਂ ਰਾਹੀਂ ਆਪਣੇ ਫ਼ੰਡ ਨੂੰ ਵਧਾਓ

ਸਹੂਲਤ :
  • ਆਪਣੀਆਂ ਬਦਲ ਰਹੀਆਂ ਲੋੜਾਂ ਅਨੁਸਾਰ ਹੱਕਦਾਰ ਬਣਨ ਦੀ ਉਮਰ ਵਧਾਓ
  • ਆਪਣੀਆਂ ਆਰਥਿਕ ਸਮਰੱਥਾਵਾਂ ਅਨੁਸਾਰ ਪ੍ਰੀਮੀਅਮ ਭਰਨ ਦੀ ਚੋਣ ਕਰੋ

ਕਰ ਲਾਭ ਉਠਾਓ*

#ਇਹ ਨਿਯਮਿਤ /ਸੀਮਤ ਪਲਾਨ ਅਧੀਨ 35 ਸਾਲਾਂ ਦੀ ਪਾਲਸੀ ਦੀ ਮਿਆਦ ਲਈ ਲਾਗੂ ਹੈ ਅਤੇ ਬਸ਼ਰਤੇ ਪਾਲਸੀ ਜਾਰੀ ਹੋਵੇ।

ਮਿਆਦ ਪੂਰੀ ਹੋਣ/ਹੱਕਦਾਰ ਹੋਣ ਤੇ ਫ਼ਾਇਦੇ :

ਪਾਲਸੀ ਦੀ ਮਿਆਦ ਪੂਰੀ ਹੋਣ ਤੇ, ਬਸ਼ਰਤੇ ਪਾਲਸੀ ਜਾਰੀ ਹੋਵੇ, ਤੁਹਾਨੂੰ (ਮਿਆਦ ਪੂਰੀ /ਹੱਕਦਾਰ ਹੋਣ ਦੀ ਮਿਤੀ ਤੇ ਫ਼ੰਡ ਮੁੱਲ ਜਮ੍ਹਾ ਮਿਆਦ ਪੂਰੀ /ਹੱਕਦਾਰ ਹੋਣ ਤੇ ਫ਼ੰਡ ਮੁੱਲ ਦਾ 1.5% ਟਰਮੀਨਲ ਵਾਧੇ ਦੇ ਰੂਪ ਵਿੱਚ ਦਿੱਤਾ ਜਾਵੇਗਾ) ਜਾਂ (ਭਰੇ ਗਏ ਕੁੱਲ ਪ੍ਰੀਮੀਅਮਾਂ ਦੇ 101%) ਵਿੱਚੋਂ ਵੱਡੀ ਰਕਮ ਮਿਲੇਗੀ।

 

ਮਿਆਦ ਪੂਰੀ /ਹੱਕਦਾਰ ਹੋਣ ਤੇ ਤੁਹਾਡੇ ਕੋਲ ਹੇਠਾਂ ਲਿਖੇ ਵਿਕਲਪ ਹਨ :

  • i) ਪੂਰੀ ਰਕਮ ਦੀ ਵਰਤੋਂ ਉਸ ਵੇਲ਼ੇ ਪ੍ਰਚਲਿਤ ਐਨਿਉਇਟੀ ਦਰ ਤੇ ਸਾਥੋਂ ਐਨਿਉਇਟੀ ਖ਼ਰੀਦਣ ਲਈ ਕਰਨੀ । ਫਿਰ ਵੀ, ਤੁਹਾਨੂੰ ਉਸ ਵੇਲ਼ੇ ਪ੍ਰਚਲਿਤ ਐਨਿਉਇਟੀ ਦਰ ਤੇ ਕਿਸੇ ਹੋਰ ਬੀਮਾਕਰਤਾ ਤੋਂ ਔਥਾਰਿਟੀ (IRDAI) ਦੁਆਰਾ ਤੈਅ ਕੀਤੀ ਪ੍ਰਤੀਸ਼ਤ ਦੀ ਸੀਮਾ ਤਕ ਐਨਿਉਇਟੀ ਖ਼ਰੀਦਣ ਦਾ ਵਿਕਲਪ ਦਿੱਤਾ ਜਾਵੇਗਾ, ਜੋ ਇਸ ਵੇਲ਼ੇ ਕਮਿਊਟੇਸ਼ਨ ਘਟਾ ਕੇ ਪਾਲਸੀ ਦੀ ਪੂਰੀ ਰਕਮ ਦਾ 50% ਹੈ ।
  • ii) 60% ਤਕ ਕਮਿਊਟ ਕਰਨਾ ਅਤੇ ਬਾਕੀ ਰਕਮ ਦੀ ਵਰਤੋਂ ਉਸ ਵੇਲ਼ੇ ਪ੍ਰਚਲਿਤ ਐਨਿਉਇਟੀ ਦਰ ਤੇ ਸਾਥੋਂ ਐਨਿਉਇਟੀ ਖ਼ਰੀਦਣ ਲਈ ਕਰਨਾ । ਪਰ ਤੁਹਾਨੂੰ ਉਸ ਵੇਲ਼ੇ ਪ੍ਰਚਲਿਤ ਦਰ ਤੇ ਕਿਸੇ ਹੋਰ ਬੀਮਾਕਰਤਾ ਤੋਂ ਔਥਾਰਿਟੀ (IRDAI) ਦੁਆਰਾ ਤੈਅ ਕੀਤੀ ਪ੍ਰਤੀਸ਼ਤ ਦੀ ਸੀਮਾ ਤਕ ਐਨਿਉਇਟੀ ਖ਼ਰੀਦਣ ਦਾ ਵਿਕਲਪ ਦਿੱਤਾ ਜਾਵੇਗਾ, ਜੋ ਇਸ ਵੇਲ਼ੇ ਕਮਿਊਟੇਸ਼ਨ ਘਟਾ ਕੇ ਪਾਲਸੀ ਦੀ ਪੂਰੀ ਰਕਮ ਦਾ 50% ਹੈ । ਜਾਂ
  • iii)  ਮੂਲ ਪਾਲਸੀ ਦੇ ਅਨੁਸਾਰ ਉਸੇ ਪਾਲਸੀ ਦੇ ਅੰਦਰ ਸਮਾਨ ਨਿਯਮਾਂ ਅਤੇ ਸ਼ਰਤਾਂ ਦੇ ਨਾਲ਼ ਸੰਚਿਤ ਸਮੇਂ ਜਾਂ ਡੈਫਰਮੈਂਟ ਸਮੇਂ ਵਧਾਉਣਾ, ਬਸ਼ਰਤੇ ਤੁਹਾਡੀ ਉਮਰ 60 ਸਾਲਾਂ ਤੋਂ ਘੱਟ ਹੋਵੇ । ਉੱਪਰ i ਅਤੇ ii ਲਈ ਐਨਿਉਇਟੀ ਦੀ ਖ਼ਰੀਦਾਰੀ ਪਾਲਸੀ ਦੇ ਨਿਯਮਾਂ ਅਤੇ ਸ਼ਰਤਾਂ ਅਧੀਨ ਹੋਵੇਗੀ । ਜੇ ਪਾਲਸੀ ਵਿੱਚ ਰਕਮ ਸਮੇਂ ਸਮੇਂ ਤੇ ਸੋਧੇ IRDAI (ਐਨਿਉਇਟੀ ਅਤੇ ਦੂਜੇ ਲਾਭਾਂ ਲਈ ਘੱਟੋ-ਘੱਟ ਸੀਮਾ) ਕਾਨੂੰਨ, 2015 ਦੇ ਨਿਯਮ 3(ਏ) ਵਿੱਚ ਵਰਣਨ ਕੀਤੇ ਅਨੁਸਾਰ ਘੱਟੋ-ਘੱਟ ਐਨਿਉਇਟੀ ਖ਼ਰੀਦਣ ਲਈ ਕਾਫ਼ੀ ਨਹੀਂ ਹੈ, ਤਾਂ ਪਾਲਸੀ ਦੀ ਅਜਿਹੀ ਰਕਮ ਤੁਹਾਨੂੰ ਜਾਂ ਲਾਭ-ਪਾਤਰ ਨੂੰ ਇਕਮੁਸ਼ਤ ਰੂਪ ਵਿੱਚ ਦੇ ਦਿੱਤੀ ਜਾਵੇਗੀ। ਵੱਧ ਤੋਂ ਵੱਧ ਵਿਸਤਾਰਿਤ ਮਿਆਦ 70 ਸਾਲਾਂ ਦੀ ਉਮਰ ਤਕ ਹੋਵੇਗੀ । ਜੋ 35 ਸਾਲ ਦੀ ਪਾਲਸੀ ਦੇ ਅਧੀਨ ਇਜਾਜ਼ਤਯੋਗ ਪਾਲਸੀ ਦੀ ਵੱਧ ਤੋਂ ਵੱਧ ਮਿਆਦ ਦੇ ਅਧੀਨ ਹੈ । ਸੰਚਿਤ ਮਿਆਦ ਜਾਂ ਵੈਸਟਿੰਗ ਦੀ ਮਿਤੀ ਦੇ ਡੈਫਰਮੈਂਟ ਤੇ, ਪੂਰੀ ਰਕਮ ਮਨੀ ਮਾਰਕੀਟ ਪੈਨਸ਼ਨ ਫ਼ੰਡ- II ਵਿੱਚ ਨਿਵੇਸ਼ ਕੀਤੀ ਜਾਵੇਗੀ ।

ਮੌਤ ਤੋਂ ਬਾਅਦ ਲਾਭ​ :

ਬੀਮੇ ਵਾਲੇ ਵਿਅਕਤੀ ਦੀ ਮੌਤ ਦੀ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ, ਜਦੋਂ ਕਿ ਪਾਲਸੀ ਜਾਰੀ ਹੋਵੇ :

 

(ਦਾਅਵੇ ਦੀ ਸੂਚਨਾ ਦੀ ਮਿਤੀ ਵੇਲੇ ਫ਼ੰਡ ਮੁੱਲ ਜਮ੍ਹਾ ਟਰਮੀਨਲ ਵਾਧੇ ਦੇ ਰੂਪ ਵਿੱਚ ਫ਼ੰਡ ਮੁੱਲ ਦਾ 1.5%) ਜਾਂ ਮੌਤ ਦੀ ਮਿਤੀ ਤਕ ਪ੍ਰਾਪਤ ਕੁੱਲ ਪ੍ਰੀਮੀਅਮਾਂ ਦੇ 105%) ਵਿੱਚੋਂ ਵੱਡੀ ਰਕਮ ਯੋਗ ਨਾਮਜ਼ਦ ਵਿਅਕਤੀ/ਲਾਭ-ਪਾਤਰ ਨੂੰ ਦਿੱਤੀ ਜਾਵੇਗੀ।

 

ਨਾਮਜ਼ਦ ਵਿਅਕਤੀ ਜਾਂ ਲਾਭ-ਪਾਤਰ ਮੌਤ ਤੋਂ ਬਾਅਦ ਲਾਭ ਦੀ ਰਕਮ ਹੇਠਾਂ ਲਿਖੇ ਵਿਕਲਪਾਂ ਅਨੁਸਾਰ ਵਰਤ ਸਕਦਾ ਹੈ:

 
  • i) ਪੂਰੀ ਰਕਮ ਇਕ-ਮੁੱਠ ਰਕਮ ਦੇ ਰੂਪ ਵਿੱਚ ਪ੍ਰਾਪਤ ਕਰਦਾ ਹੈ ਜਾਂ
  • ii) ਪਾਲਸੀ ਦੀ ਪੂਰੀ ਕਮਾਈ ਜਾਂ ਉਸ ਦਾ ਹਿੱਸਾ ਸਾਥੋਂ (ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ ਤੋਂ) ਵਾਰਸ਼ਿਕੀ ਦੀ ਪ੍ਰਚਲਿਤ ਦਰ ਤੇ ਵਾਰਸ਼ਿਕੀ ਖ਼ਰੀਦਣ ਲਈ ਵਰਤ ਸਕਦਾ ਹੈ । ਪਰ ਨਾਮਜ਼ਦ ਵਿਅਕਤੀ ਜਾਂ ਲਾਭ-ਪਾਤਰ ਨੂੰ ਕਿਸੇ ਹੋਰ ਬੀਮਾਕਰਤਾ ਤੋਂ ਔਥਾਰਿਟੀ (IRDAI) ਦੁਆਰਾ ਤੈਅ ਕੀਤੀ ਪ੍ਰਤੀਸ਼ਤ ਦੀ ਸੀਮਾ ਤਕ ਵਾਰਸ਼ਿਕੀ ਦੀ ਉਸ ਵੇਲੇ ਪ੍ਰਚਲਿਤ ਦਰ ਤੇ ਵਾਰਸ਼ਿਕੀ ਖ਼ਰੀਦਣ ਦਾ ਵਿਕਲਪ ਦਿੱਤਾ ਜਾਵੇਗਾ, ਜੋ ਇਸ ਵੇਲੇ ਪਾਲਸੀ ਦੇ ਸ਼ੁੱਧ ਮੁਨਾਫ਼ੇ ਦੇ ਵਟਾਂਦਰੇ ਦੀ ਪੂਰੀ ਕਮਾਈ ਦਾ 50% ਹੈ।
  • iii) ਵਾਰਸ਼ਿਕੀ ਦੀ ਖ਼ਰੀਦਾਰੀ ਉਤਪਾਦ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੋਵੇਗੀ।
  • iv) ਔਥਾਰਿਟੀ ਦੁਆਰਾ ਸਮੇਂ-ਸਮੇਂ ਤੇ ਸੋਧੇ ਆਈਆਰਡੀਏਆਈ ਦੇ ਰੈਗੂਲੇਸ਼ਨ 3(ਏ) (ਵਾਰਸ਼ਿਕੀ ਦੀਆਂ ਘੱਟੋ-ਘੱਟ ਸੀਮਾਵਾਂ ਅਤੇ ਦੂਜੇ ਫ਼ਾਇਦੇ) ਰੈਗੂਲੇਸ਼ਨਜ਼, 2015 ਵਿੱਚ ਦੱਸੇ ਅਨੁਸਾਰ ਘੱਟੋ-ਘੱਟ ਵਾਰਸ਼ਿਕੀ ਖ਼ਰੀਦਣ ਲਈ ਪਾਲਸੀ ਦੀ ਕਮਾਈ ਕਾਫ਼ੀ ਨਾ ਹੋਣ ਦੇ ਮਾਮਲੇ ਵਿੱਚ, ਪਾਲਸੀ ਦੀ ਅਜਿਹੀ ਕਮਾਈ ਇਕ-ਮੁੱਠ ਰਕਮ ਦੇ ਰੂਪ ਵਿੱਚ ਦਿੱਤੀ ਜਾਵੇਗੀ |
  

ਮੌਤ ਤੋਂ ਬਾਅਦ ਲਾਭ ਦੇਣ ਤੋਂ ਬਾਅਦ, ਕੋਈ ਹੋਰ ਲਾਭ ਨਹੀਂ ਦਿੱਤਾ ਜਾਵੇਗਾ ਅਤੇ ਪਾਲਸੀ ਅਧੀਨ ਸਾਰੇ ਹੱਕ ਖ਼ਤਮ ਹੋ ਜਾਣਗੇ।

ਐਸਬੀਆਈ ਲਾਈਫ਼ - ਰਿਟਾਇਰ ਸਮਾਰਟ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।

null
*ਹਰ ਥਾਂ ਉਮਰ ਦਾ ਮੱਤਲਬ ਹੈ ਪਿਛਲੇ ਜਨਮ-ਦਿਨ ਵੇਲੇ ਉਮਰ |

1H/ver1/03/23/WEB/PUN

**@4% ਅਤੇ @8%  ਸਾਲਾਨਾ ਦੀਆਂ ਕ੍ਰਮਵਾਰ ਫਰਜ਼ ਕੀਤੀਆਂ ਮੁਨਾਫ਼ੇ ਦੀਆਂ ਦਰਾਂ, ਲਾਗੂ ਸਾਰੇ ਖ਼ਰਚਿਆਂ ਤੇ ਵਿਚਾਰ ਕਰਨ ਤੋਂ ਬਾਅਦ ਇਹਨਾਂ ਦਰਾਂ ਤੇ ਕੇਵਲ ਉਦਾਹਰਣ ਲਈ ਹਨ । ਇਹ ਗਾਰੰਟੀਸ਼ੁਦਾ ਨਹੀਂ ਹਨ ਅਤੇ ਇਹ ਮੁਨਾਫ਼ਿਆਂ ਦੀਆਂ ਉੱਪਰਲੀਆਂ ਜਾਂ ਹੇਠਲੀਆਂ ਸੀਮਾਵਾਂ ਨਹੀਂ ਹਨ । ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਬਾਜ਼ਾਰ ਦੇ ਜੋਖਮਾਂ ਅਧੀਨ ਹਨ । ਇਸ ਪਾਲਸੀ ਅਧੀਨ ਮੁਹੱਈਆ ਵੱਖ- ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਮਿਆਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ।

ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਰਵਾਇਤੀ ਬੀਮਾ ਪਾਲਸੀਆਂ ਨਾਲੋਂ ਵੱਖਰੀਆਂ ਅਤੇ ਜੋਖਮ ਤੱਤਾਂ ਅਧੀਨ ਹਨ । ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਵਿੱਚ ਭਰੇ ਪ੍ਰੀਮੀਅਮ, ਪੂੰਜੀ ਬਾਜ਼ਾਰ ਨਾਲ ਜੁੜੇ ਨਿਵੇਸ਼ ਦੇ ਜੋਖਮਾਂ ਅਧੀਨ ਹੁੰਦੇ ਹਨ ਅਤੇ ਯੂਨਿਟਾਂ ਦੇ ਐੱਨਏਵੀ ਫ਼ੰਡ ਦੀ ਕਾਰਗ਼ੁਜ਼ਾਰੀ ਅਤੇ ਪੂੰਜੀ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਅਨੁਸਾਰ ਵੱਧ ਜਾਂ ਘੱਟ ਹੋ ਸਕਦੇ ਹਨ ਅਤੇ ਪਾਲਸੀਧਾਰਕ/ਬੀਮੇ ਵਾਲਾ ਵਿਅਕਤੀ ਆਪਣੇ ਫ਼ੈਸਲਿਆਂ ਲਈ ਆਪ ਜ਼ਿੰਮੇਵਾਰ ਹੈ।

ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ, ਕੇਵਲ ਬੀਮਾ ਕੰਪਨੀ ਦਾ ਨਾਂ ਹੈ ਅਤੇ ਐਸਬੀਆਈ ਲਾਈਫ਼- ਰਿਟਾਇਰ ਸਮਾਰਟ ਕੇਵਲ ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਤਰ੍ਹਾਂ ਪਾਲਸੀਆਂ ਦੇ ਮਿਆਰ, ਇਸ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਜਾਂ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ । ਕਿਰਪਾ ਕਰਕੇ ਸਬੰਧਿਤ ਜੋਖਮਾਂ ਅਤੇ ਲਾਗੂ ਖ਼ਰਚਿਆਂ ਦੀ ਜਾਣਕਾਰੀ ਲਈ ਆਪਣੇ ਬੀਮਾ ਏਜੰਟ ਜਾਂ ਵਿਚੋਲੇ ਨਾਲ ਸੰਪਰਕ ਕਰੋ ਜਾਂ ਬੀਮਾ ਕੰਪਨੀ ਦੇ ਪਾਲਸੀ ਦਸਤਵੇਜ਼ ਵੇਖੋ।

ਇਸ ਪਾਲਸੀ ਅਧੀਨ ਮੁਹੱਈਆ ਵੱਖ-ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਸਿਅਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ।

ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ ।

*ਕਰ ਲਾਭ :
ਤੁਸੀਂ ਭਾਰਤ ਵਿੱਚ ਲਾਗੂ ਆਮਦਨੀ ਕਰ ਕਾਨੂੰਨਾਂ ਅਨੁਸਾਰ ਆਮਦਨੀ ਕਰ ਲਾਭਾਂ/ਰਿਆਇਤਾਂ ਲਈ ਪਾਤਰ ਹੋ/ਹਨ, ਜੋ ਸਮੇਂ-ਸਮੇਂ ਤੇ ਬਦਲੀ ਦੇ ਅਧੀਨ ਹਨ । ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ ।

ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ ।