Endowment Assurance Policy India, Savings Plan | ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਪਲੱਸ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਪਲੱਸ

UIN: 111N133V03

Product Code: 2X

play icon play icon
ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਪਲੱਸ  Premium Details

ਨਿਯਮਿਤ
ਗਾਰੰਟੀਸ਼ੁਦਾ
ਆਮਦਨੀ ਦੇ ਨਾਲ
ਮਾਣੋ ਥੋੜ੍ਹਾ ਜਿਹਾ
ਵਾਧੂ ਆਨੰਦ ।

Calculate Premium
ਇੱਕ ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਲਾਈਫ਼ ਇੰਸ਼ੋਰੈਂਸ ਸੇਵਿੰਗਜ਼ ਪ੍ਰੋਡਕਟ

ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਹੀ ਹਰ ਇਕ ਪਲ ਨੂੰ ਆਨੰਦਮਈ ਬਣਾਉਂਦੀਆਂ ਹਨ। ਉਸੇ ਵਾਧੂ ਖੁਸ਼ਹਾਲੀ ਅਤੇ ਵਾਧੂ ਪ੍ਰਾਪਤੀ ਦਾ ਭਰੋਸਾ ਪਾਓ ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਪਲੱਸ ਦੇ ਨਾਲ, ਜੋ ਗਾਰੰਟੀਸ਼ੁਦਾ ਲੰਬੇ ਅਰਸੇ ਦੀ ਆਮਦਨੀ ਦਿੰਦਾ ਹੈ ਤਾਂ ਜੋ ਤੁਸ਼ੀਂ ਅੱਗੇ ਵਧ ਸਕੋ ਅਤੇ ਜੀਵਨ ਦਾ ਆਨੰਦ ਥੋੜ੍ਹਾ ਜਿਹਾ ਹੋਰ ਲੈ ਸਕੋ।
 

ਮੁੱਖ ਖ਼ੂਬੀਆਂ :

  • ਅਦਾਇਗੀ ਦੇ ਅਰਸੇ ਦੌਰਾਨ ਨਿਯਮਿਤ ਗਾਰੰਟੀਸ਼ੁਦਾ ਆਮਦਨੀ ਦਾ ਆਨੰਦ ਮਾਣੋ
  • ਤੁਹਾਡੇ ਜੀਵਨ ਦੇ ਟੀਚਿਆਂ ਅਨੁਸਾਰ ਲਚਕੀਲਾਪਣ^
  • ਆਰਥਿਕ ਸੁਰੱਖਿਆ ਕਰ ਲਾਭ* ਦੇ ਨਾਲ

^ਇਨਕਮ ਪਲਾਨ ਵਿਕਲਪ, ਪ੍ਰੀਮੀਅਮ ਅਦਾਇਗੀ ਮਿਆਦ, ਅਦਾਇਗੀ ਦਾ ਅਰਸਾ ਅਤੇ ਆਮਦਨੀ ਅਦਾਇਗੀ ਦਾ ਵਕਫ਼ਾ ਚੁਣਨ ਲਈ।

ਖ਼ਾਸ ਖ਼ੂਬੀਆਂ

ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਪਲੱਸ

ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਪਲੱਸ

Buy Online
plan profile

Aryan has invested his funds while being assured of its growth with just limited premium payments.

You too can secure your future with SBI Life - Smart Platina Plus. Fill in the form fields below to know how

Name:

DOB:

Gender:

Male Female Third Gender

Staff:

Yes No

Life Assured:

Yes No

A little information about the premium options...

Distribution Channels

Premium Frequency

Annual Premium

50,000 No Limit

Premium Payment Term


A little information about the policy options...

Income Plan

Life Income
Guaranteed Income

Guaranteed Income Frequency

Payout Period

Policy Term


Reset
sum assured

Sum Assured


premium frequency

Premium frequency

Premium amount
(excluding taxes)


premium paying

Premium Payment Term


policy term

Policy Term


maturity benefits

Maturity Benefit

Give a Missed Call

ਖ਼ੂਬੀਆਂ

  • ਤੁਹਾਡੀਆਂ ਮਾਲੀ ਲੋੜਾਂ ਅਨੁਸਾਰ ਆਮਦਨੀ ਪਲਾਨ ਦੇ ਦੋ ਵਿਕਲਪਾਂ - ਗਾਰੰਟੀਡ ਇਨਕਮ ਅਤੇ ਲਾਈਫ਼ ਇਨਕਮ ਵਿੱਚੋਂ ਚੁਣਨ ਦੀ ਸਹੂਲਤ
  • ਗਾਰੰਟੀਡ ਇਨਕਮ ਬੈਨੀਫ਼ਿਟ : ਅਦਾਇਗੀ ਦੀ ਚੁਣੀ ਗਈ ਮਿਆਦ ਦੌਰਾਨ ਤੈਅਸ਼ੁਦਾ ਨਿਯਮਿਤ ਆਮਦਨੀ ਦਾ ਆਨੰਦ ਮਾਣੋ
  • ਪਰਿਪੱਕਤਾ ਲਾਭ : ਪਾਲਸੀ ਦੀ ਮਿਆਦ ਦੇ ਅੰਤ ’ਤੇ ਭਰੇ ਗਏ ਕੁੱਲ ਪ੍ਰੀਮੀਅਮਾਂ ਦੇ 110% ਦੀ ਆਮਦਨੀ ਪਾਓ
  • ਆਮਦਨੀ ਲਾਭ ਦੇ ਵਕਫ਼ਿਆਂ ਦਾ ਵਿਕਲਪ - ਸਲਾਨਾ, ਛਿਮਾਹੀ, ਤਿਮਾਹੀ ਜਾਂ ਮਾਸਿਕ
  • ਸੀਮਤ ਪ੍ਰੀਮੀਅਮ ਭਰਨ ਦੇ ਵਿਕਲਪ - 6,7, 8 ਅਤੇ 10 ਸਾਲ
  • ਕਰ ਲਾਭ* : ਆਮਦਨੀ ਕਰ ਕਾਨੂੰਨ 1961 ਦੇ ਅਧੀਨ ਪ੍ਰਚਲਿਤ ਮਾਪਦੰਡਾਂ ਦੇ ਅਨੁਸਾਰ

*ਕਰ ਲਾਭ, ਇਨਕਮ ਟੈਕਸ ਕਾਨੂੰਨਾਂ ਦੀਆਂ ਧਾਰਾਵਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ-ਮਸ਼ਵਰਾ ਕਰ ਲਓ।

ਫ਼ਾਇਦੇ

ਸੁਰੱਖਿਆ

  • ਪਰਿਵਾਰ ਦੀ ਮਾਲੀ ਸੁਰੱਖਿਆ ਲਈ ਪਾਲਸੀ ਦੀ ਮਿਆਦ ਦੇ ਦੌਰਾਨ ਜੀਵਨ ਬੀਮਾ ਸੁਰੱਖਿਆ

ਸਹੂਲਤ

  • ਆਪਣੇ ਜੀਵਨ ਦੇ ਟੀਚਿਆਂ ਅਨੁਸਾਰ ਅਦਾਇਗੀ ਦੀ ਮਿਆਦ ਦੀ ਚੋਣ ਕਰੋ। ਅਦਾਇਗੀ ਦੇ ਅਰਸੇ ਤੋਂ ਪਹਿਲਾਂ ਆਮਦਨੀ ਦੇ ਵਕਫ਼ੇ ਬਦਲਣ ਦਾ ਵਿਕਲਪ.

ਸਰਲਤਾ

  • ਝੰਜਟ-ਮੁਕਤ ਜਾਰੀ ਕਰਨ ਲਈ ਤੁਹਾਨੂੰ ਅਰਜ਼ੀ ਦੀ ਸੌਖੀ ਕਾਰਵਾਈ ਦੇਵੇ

ਭਰੋਸਾ

  • ਨਿਯਮਿਤ ਗਾਰੰਟੀਸ਼ੁਦਾ ਲੰਬੇ ਅਰਸੇ ਦੀ ਆਮਦਨੀ

ਪਰਿਪੱਕਤਾ ਲਾਭ (ਜਾਰੀ ਪਾਲਸੀਆਂ ਲਈ) :

ਆਮਦਨੀ ਦੇ ਦੋਹਾਂ ਵਿਕਲਪਾਂ ਲਈ, ਬੀਮੇ ਵਾਲੇ ਵਿਅਕਤੀ ਦੇ ਪਾਲਸੀ ਦੀ ਮਿਆਦ ਦੇ ਅੰਤ ਤਕ ਜਿਉਂਦੇ ਰਹਿਣ ਤੇ ਪਾਲਸੀ ਦੀ ਮਿਆਦ ਦੇ ਅੰਤ ’ਤੇ ਕੁੱਲ ਭਰੇ ਗਏ ਪ੍ਰੀਮੀਅਮਾਂ ਦਾ 110% ਮੋੜ ਦਿੱਤਾ ਜਾਵੇਗਾ ।
 

ਉੱਤਰਜੀਵੀ ਲਾਭ (ਜਾਰੀ ਪਾਲਸੀਆਂ ਲਈ) :

ਆਮਦਨੀ ਦੇ ਦੋਹਾਂ ਵਿਕਲਪਾਂ ਲਈ, ਗਾਰੰਟੀਸ਼ੁਦਾ ਆਮਦਨੀ ਅਦਾਇਗੀ ਦੇ ਸਮੇਂ ਦੌਰਾਨ ਚੁਣੇ ਗਏ ਅਦਾਇਗੀ ਦੇ ਵਕਫ਼ੇ ਦੇ ਆਧਾਰ ’ਤੇ ਅਦਾ ਕੀਤੀ ਜਾਵੇਗੀ, ਬਸ਼ਰਤੇ ਬੀਮੇ ਵਾਲਾ ਵਿਅਕਤੀ ਜਿਉਂਦਾ ਹੋਵੇ ।
 

ਮੌਤ ਤੋਂ ਬਾਅਦ ਲਾਭ (ਜਾਰੀ ਪਾਲਸੀਆਂ ਲਈ) :

ਆਮਦਨੀ ਦੇ ਦੋ ਵਿਕਲਪਾਂ ਅਧੀਨ ਮੌਤ ਤੋਂ ਬਾਅਦ ਲਾਭ ਹੇਠਾਂ ਲਿਖੇ ਅਨੁਸਾਰ ਹਨ -
1. ਲਾਈਫ਼ ਇਨਕਮ : ਪਾਲਸੀ ਦੀ ਮਿਆਦ ਦੌਰਾਨ ਕਿਸੇ ਵੀ ਵੇਲੇ ਬੀਮੇ ਵਾਲੇ ਵਿਅਕਤੀ ਦੀ ਮੌਤ ਹੋਣ ਤੇ, ਬੀਮੇ ਵਾਲੇ ਵਿਅਕਤੀ ਦੇ ਨਾਮਜ਼ਦ ਵਿਅਕਤੀ ਜਾਂ ਕਾਨੂੰਨੀ ਵਾਰਸ ਨੂੰ ਮੌਤ ’ਤੇ ਬੀਮੇ ਦੀ ਰਕਮ ਇਕ-ਮੁੱਠ ਰੂਪ ਵਿੱਚ ਦਿੱਤੀ ਜਾਂਦੀ ਹੈ ਅਤੇ ਪਾਲਸੀ ਸਮਾਪਤ ਹੋ ਜਾਂਦੀ ਹੈ।
2. ਗਾਰੰਟੀਸ਼ੁਦਾ ਅਮਾਦਨੀ : ਅਦਾਇਗੀ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਅਦਾਇਗੀ ਦੇ ਸਮੇਂ ਦੌਰਾਨ ਦਿੱਤੇ ਜਾਣ ਵਾਲੇ ਮੌਤ ਤੋਂ ਬਾਅਦ ਦੇ ਲਾਭ ਵੱਖਰੇ ਹੁੰਦੇ ਹਨ।
 
  • ਅਦਾਇਗੀ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਬੀਮੇ ਵਾਲੇ ਵਿਅਕਤੀ ਦੀ ਮੌਤ ਹੋਣ ਤੇ, ਬੀਮੇ ਵਾਲੇ ਵਿਅਕਤੀ ਦੇ ਨਾਮਜ਼ਦ ਵਿਅਕਤੀ ਜਾਂ ਕਾਨੂੰਨੀ ਵਾਰਸ ਨੂੰ ਮੌਤ ’ਤੇ ਬੀਮੇ ਦੀ ਰਕਮ ਇਕ-ਮੁੱਠ ਰੂਪ ਵਿੱਚ ਦਿੱਤੀ ਜਾਂਦੀ ਹੈ ਅਤੇ ਪਾਲਸੀ ਸਮਾਪਤ ਹੋ ਜਾਂਦੀ ਹੈ।
  • ਅਦਾਇਗੀ ਦਾ ਸਮਾਂ ਸ਼ੁਰੂ ਹੋਣ ਤੋਂ ਬਾਅਦ ਬੀਮੇ ਵਾਲੇ ਵਿਅਕਤੀ ਦੀ ਮੌਤ ਹੋਣ ਤੇ, ਬੀਮੇ ਵਾਲੇ ਵਿਅਕਤੀ ਦੇ ਨਾਮਜ਼ਦ ਵਿਅਕਤੀ ਜਾਂ ਕਾਨੂੰਨੀ ਵਾਰਸ ਨੂੰ ਮੌਤ ’ਤੇ ਬੀਮੇ ਦੀ ਰਕਮ ਇਕ-ਮੁੱਠ ਰੂਪ ਵਿੱਚ ਦਿੱਤੀ ਜਾਂਦੀ ਹੈ ਅਤੇ ਨਾਮਜ਼ਦ ਵਿਅਕਤੀ ਜਾਂ ਕਾਨੂੰਨੀ ਵਾਰਸ ਨੂੰ ਅਦਾਇਗੀ ਦੇ ਸਮੇਂ ਦੌਰਾਨ ਭਾਵੀ ਗਾਰੰਟੀਸ਼ੁਦਾ ਆਮਦਨੀ ਮਿਲਣੀ ਜਾਰੀ ਰਰੇਗੀ । ਨਾਮਜ਼ਦ ਵਿਅਕਤੀ ਜਾਂ ਕਾਨੂੰਨੀ ਵਾਰਸ ਕੋਲ ਅਦਾਇਗੀ ਦੇ ਸਮੇਂ ਦੌਰਾਨ ਕਿਸੇ ਵੀ ਵੇਲੇ ਭਾਵੀ ਗਾਰੰਟੀਸ਼ੁਦਾ ਆਮਦਨੀ ਦਾ ਡਿਸਕਾਊਂਟੇਡ (ਛੋਟ ਪ੍ਰਾਪਤ) ਮੁੱਲ ਪ੍ਰਾਪਤ ਕਰਨ ਦਾ ਵਿਕਲਪ ਹੋਵੇਗਾ, ਜਿਸ ’ਤੇ 8.25% ਪ੍ਰਤੀ ਸਾਲ ’ਤੇ ਡਿਸਕਾਊਂਟ ਦਿੱਤਾ ਜਾਂਦਾ ਹੈ ।

ਜਿੱਥੇ ਮੌਤ ’ਤੇ ਬੀਮੇ ਦੀ ਰਕਮ ਹੇਠਾਂ ਲਿਖਿਆਂ ਵਿੱਚੋਂ ਵੱਡੀ ਰਕਮ ਹੈ
  • ਬੀਮੇ ਦੀ ਮੂਲ ਰਕਮ = ਵਾਰਸ਼ਿਕੀਕ੍ਰਿਰਤ ਪ੍ਰੀਮੀਅਮ^ ਦਾ 11 ਗੁਣਾ ਜਾਂ
  • ਮੌਤ ਦੀ ਮਿਤੀ ਤਕ ਭਰੇ ਗਏ ਕੁੱਲ ਪ੍ਰੀਮੀਅਮਾਂ# ਦਾ 105% ਜਾਂ
  • ਸਲਾਨਾ ਗਾਰੰਟੀਸ਼ੁਦਾ ਆਮਦਨੀ * ਗਾਰੰਟੀਸ਼ੁਦਾ ਆਮਦਨੀ ਲਈ ਮੌਤ ਤੋਂ ਬਾਅਦ ਲਾਭ ਦਾ ਕਾਰਕ + ਪਰਿਪੱਕਤਾ ਲਾਭ * ਪਰਿਪੱਕਤਾ ਲਾਭ ਲਈ ਮੌਤ ਤੋਂ ਬਾਅਦ ਲਾਭ ਦਾ ਕਾਰਕ

^ਸਲਾਨਾ ਪ੍ਰੀਮੀਅਮ ਪਾਲਸੀਧਾਰਕ ਦੁਆਰਾ ਚੁਣੇ ਗਏ ਇਕ ਪਾਲਸੀ ਸਾਲ ਵਿੱਚ ਭਰਿਆ ਜਾਣ ਵਾਲ਼ਾ ਪ੍ਰੀਮੀਅਮ ਹੋਵੇਗਾ, ਜਿਸ ਵਿੱਚ ਲਾਗੂ ਕਰ, ਅੰਡਰਰਾਈਟਿੰਗ ਵਾਧੂ ਪ੍ਰੀਮੀਅਮ ਅਤੇ ਮੋਡਲ ਪ੍ਰੀਮੀਅਮ ਲਈ ਲੋਡਿੰਗਜ਼, ਜੇ ਕੋਈ ਹੋਣ, ਸ਼ਾਮਲ ਨਹੀਂ ਹਨ।

#ਭਰੇ ਗਏ/ਪ੍ਰਾਪਤ ਹੋਏ ਕੁੱਲ ਪ੍ਰੀਮੀਅਮ ਮਤਲਬ ਪ੍ਰਾਪਤ ਹੋਏ ਸਾਰੇ ਪ੍ਰੀਮੀਅਮਾਂ ਦਾ ਕੁੱਲ ਜੋੜ, ਜਿਸ ਵਿੱਚ ਕੋਈ ਵੀ ਵਾਧੂ ਪ੍ਰੀਮੀਅਮ ਅਤੇ ਕਰ ਸ਼ਾਮਲ ਨਹੀਂ ਹਨ।
ਐਸਬੀਆਈ ਲਾਈਫ਼ - ਸਮਾਰਟ ਪਲੈਟਿਨਾ ਪਲੱਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
SBI Life - Smart Platina Plus Premium Details
*ਹਰ ਥਾਂ ਉਮਰ ਦਾ ਮੱਤਲਬ ਹੈ ਪਿਛਲੇ ਜਨਮ-ਦਿਨ ਵੇਲੇ ਉਮਰ।
^ਬੀਮੇ ਵਾਲਾ ਵਿਅਕਤੀ ਨਾਬਾਲਗ ਹੋਣ ਦੇ ਮਾਮਲੇ ਵਿੱਚ, ਪਾਲਸੀ ਸ਼ੁਰੂ ਹੋਣ ਦੀ ਮਿਤੀ ਅਤੇ ਜੋਖਮ ਸ਼ੁਰੂ ਹੋਣ ਦੀ ਮਿਤੀ ਇਕੋ ਹੋਵੇਗੀ ਅਤੇ ਪਾਲਸੀ ਧਾਰਕ/ਪ੍ਰਸਤਾਵਕਰਤਾ ਮਾਤਾ-ਪਿਤਾ ਜਾਂ ਕਾਨੂੰਨੀ ਸਰਪਰਸਤ ਹੋ ਸਕਦਾ ਹੈ।ਇਹ ਬੋਰਡ ਦੁਆਰਾ ਮਨੂਰਸ਼ੁਦਾ ਅੰਡਰਰਾਈਟਿੰਗ ਪਾਲਸੀ ਅਨੁਸਾਰ ਹੋਵੇਗਾ। ਬੀਮੇ ਵਾਲਾ ਨਾਬਾਲਗ਼ ਵਿਅਕਤੀ ਇਕ ਵਾਰੀ ਬਾਲਗ, ਮਤਲਬ 18 ਸਾਲਾਂ ਦਾ ਹੋ ਗਿਆ, ਤਾਂ ਪਾਲਸੀ ਦਾ ਅਧਿਕਾਰ ਉਸ ਨੂੰ ਮਿਲ ਜਾਵੇਗਾ।
@ਟਿੱਪਣੀ : POSP ਅਤੇ CPSC-SPV ਚੈਨਲ ਲਈ : ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਦੀਆਂ POSP ਅਤੇ CPSC-SPV ਰਾਹੀਂ ਵੇਚੀਆਂ ਸਾਰੀਆਂ ਪਾਲਸੀਆਂ ’ਤੇ 20 ਸਾਲਾਂ ਦੀ ਪਾਲਸੀ ਦੀ ਮਿਆਦ ਦੀ ਇਜਾਜ਼ਤ ਹੈ ਅਤੇ ਮੌਤ ਹੋਣ ’ਤੇ ਬੀਮੇ ਦੀ ਵੱਧ ਤੋਂ ਵੱਧ ਰਕਮ ਰੁ.25,00,000 ਪ੍ਰਤੀ ਜੀਵਨ ਤਕ ਸੀਮਤ ਹੈ। ਕਿਸੇ ਵੀ ਮਾਮਲੇ ਨੂੰ ਸਵੀਕਾਰ ਕਰਨਾ ਬੋਰਡ ਦੁਆਰਾ ਪ੍ਰਮਾਣਿਤ ਅੰਡਰਰਾਈਟਿੰਗ ਪਾਲਸੀ ਅਧੀਨ ਹੈ।

2X/ver2/09/23/WEB/PUN

ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ ।

*ਕਰ ਲਾਭ :

ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ ।
ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ’ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ ।