Annuity Plan - Buy ਐਸਬੀਆਈ ਲਾਈਫ਼-ਸਮਾਰਟ ਐਨਿਉਇਟੀ ਪਲੱਸ Plan | SBI Life
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼-ਸਮਾਰਟ ਐਨਿਉਇਟੀ ਪਲੱਸ

UIN: 111N134V05

Product Code: 2W

play icon play icon
Smart Annuity Plus insurance Premium Details

ਆਰਥਿਕ
ਆਜ਼ਾਦੀ ਲਈ
ਇਕ ਵਾਰੀ ਪੈਸੇ ਭਰੋ।

Calculate Premium
ਇਕ ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਜਨਰਲ ਐਨਿਉਇਟੀ ਪ੍ਰੋਡਕਟ।

ਐਸਬੀਆਈ ਲਾਈਫ਼ - ਸਮਾਰਟ ਐਨਿਉਇਟੀ ਪਲੱਸ ਦੁਆਰਾ ਦਿੱਤੀ ਜਾਣ ਵਾਲੀ ਨਿਯਮਿਤ ਗਾਰੰਟੀਸ਼ੁਦਾ ਆਮਦਨੀ ਦੇ ਨਾਲ ਤਣਾਉ-ਮੁਕਤ ਰਿਟਾਇਰਮੈਂਟ ਹਾਸਲ ਕਰੋ। ਇਹ ਇਕ ਐਨਿਉਇਟੀ ਪਲਾਨ ਹੈ ਜੋ ਇਮਜੀਏਟ ਅਤੇ ਡੈਫਰਡ ਐਨਿਉਇਟੀ ਵਿਕਲਪ ਦੋਵੇਂ ਦਿੰਦੀ ਹੈ ਅਤੇ ਨਾਲ ਹੀ ਦਿੰਦੀ ਹੈ ਜੌਇੰਟ ਲਾਈਫ਼ ਵਿਕਲਪ ਜੋ ਤੁਹਾਨੂੰ ਇਕ ਚੈਨ ਭਰੇ ਰਿਟਾਇਰਡ ਜੀਵਨ ਦਾ ਭਰੋਸਾ ਦਿੰਦੇ ਹੋਏ ਤੁਹਾਡੇ ਆਪਣਿਆਂ ਨੂੰ ਆਰਥਿਕ ਤੌਰ ਤੇ ਸੁਰੱਖਿਅਤ ਕਰਦੇ ਹਨ।

ਮੁੱਖ ਫ਼ਾਇਦੇ:
  • 30 ਸਾਲਾਂ ਦੀ ਉਮਰ ਤੋਂ ਸਾਰੀ ਉਮਰ ਗਾਰੰਟੀਸ਼ੁਦਾ ਨਿਯਮਿਤ ਆਮਦਨੀ ਮਿਲਦੀ ਹੈ^
  • ਐਨਿਉਇਟੀ ਵਿਕਲਪਾਂ ਦੀ ਵਿਆਪਕ ਰੇਂਜ ਵਿੱਚੋਂ ਚੁਣਨ ਦੀ ਆਜ਼ਾਦੀ
  • ਵੱਡੇ ਪ੍ਰੀਮੀਅਮ ਲਈ ਉੱਚੀ ਐਨਿਉਇਟੀ ਅਦਾਇਗੀ ਦਾ ਲਾਭ

^ਪ੍ਰੋਡਕਟ ਕੰਵਰਜ਼ਨ, ਐਨਪੀਐਸ ਕਾਰਪਸ ਤੋਂ ਅਤੇ ਕਿਊਆਰਓਪੀਐਸ ਕਾਰਪਸ ਤੋਂ ਖ਼ਰੀਦ ਦੇ ਇਲਾਵਾ ਇਮੀਜੀਏਟ ਸਿਰਫ਼ ਐਨਿਉਇਟੀ ਵਿਕਲਪਾਂ ਲਈ ਲਾਗੂ।

ਐਨਿਉਇਟੀਆਂ ਭਾਰਤ ਦੇ ਮੌਜੂਦਾ ਆਮਦਨੀ ਕਰ ਕਾਨੂੰਨਾਂ ਅਨੁਸਾਰ ਕਰ ਯੋਗ ਹਨ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ । ਕਿਰਪਾ ਕਰਕੇ ਵੇਰਵਿਆਂ ਲਈ ਆਪਣੇ ਕਰ ਸਲਾਹਕਾਰ ਤੋਂ ਸਲਾਹ ਲਓ । ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ।

Highlights

ਸਮਾਰਟ ਐਨਿਉਇਟੀ ਪਲੱਸ

ਐਸਬੀਆਈ ਲਾਈਫ਼-ਸਮਾਰਟ ਐਨਿਉਇਟੀ ਪਲੱਸ Plan

Buy Now

ਖ਼ੂਬੀਆਂ

  • ਐਨਿਉਇਟੀ ਵਿਕਲਪਾਂ ਦੀ ਵਿਸ਼ਾਲ ਰੇਂਜ ਵਿੱਚੋਂ ਚੁਣਨ ਦੀ ਆਜ਼ਾਦੀ।
  • ਸਾਰੀ ਉਮਰ ਗਾਰੰਟੀਸ਼ੁਦਾ ਨਿਯਮਿਤ ਆਮਦਨੀ ਦਾ ਆਨੰਦ ਮਾਣੋ।
  • ਇਮੀਡੀਏਟ ਜਾਂ ਡੈਫਰਡ ਐਨਿਉਇਟੀਪ੍ਰਾਪਤ ਕਰਨ ਦਾ ਵਿਕਲਪ।
  • ਚੱਕਰਵ੍ਰਿਧੀ ਵਧ ਰਹੀ ਦਰ ਤੇ ਐਨਿਉਇਟੀ ਦਾ ਲਾਭ ਲੈਣ ਦਾ ਵਿਕਲਪ।
  • ਵੱਡੇ ਪ੍ਰੀਮੀਅਮਾਂ ਲਈ ਉਚੇਰੀਆਂ ਐਨਿਉਇਟੀ ਦਰਾਂ ਦਾ ਲਾਭ ਲਓ@
  • ਐਨਿਉਇਟੀ ਅਦਾਇਗੀਆਂ ਦਾ ਵਕਫ਼ਾ ਚੁਣਨ ਦਾ ਵਿਕਲਪ-ਮਾਸਿਕ, ਤਿਮਾਹੀ, ਛਿਮਾਹੀ ਜਾਂ ਸਾਲਾਨਾ।
  • ਕੇਵਲ ਕੁਝ ਖ਼ਾਸ ਐਨਿਉਇਟੀ ਵਿਕਲਪਾਂ ਅਧੀਨ ਖ਼ਰੀਦ ਮੁੱਲ ਦੀ ਵਾਪਸੀ ਜਾਂ ਬਕਾਇਆ ਖ਼ਰੀਦ ਮੁੱਲ ਦਾ ਵਿਕਲਪ ਮਿਲਦਾ ਹੈ।

@ਵੇਰਵੇ ਸਹਿਤ ਜਾਣਕਾਰੀ ਲਈ, “ਉਚੇਰੇ ਖ਼ਰੀਦ ਮੁੱਲ ਲਈ ਇੰਸੈਂਟਿਵ” ਭਾਗ ਵੇਖੋ।
ਇਸ ਉਤਪਾਦ ਦੀ ਔਨਲਾਈਨ ਵਿਕਰੀ ਵੀ ਹੁੰਦੀ ਹੈ।

ਫ਼ਾਇਦੇ

ਸੁਰੱਖਿਆ

  • ਆਪਣੀ ਰਿਟਾਇਰਮੈਂਟ ਦਾ ਆਨੰਦ ਮਾਣਨ ਦੀ ਆਰਥਿਕ ਆਜ਼ਾਦੀ
 

ਭਰੋਸੇਯੋਗਤਾ

  • ਆਪਣੇ ਖ਼ਰਚੇ ਪੂਰਾ ਕਰਨ ਲਈ ਨਿਯਮਿਤ ਆਮਦਨੀ
 

ਸਹੂਲਤ

  • ਕਿਸੇ ਮਾੜੀ ਘਟਨਾ ਦੇ ਮਾਮਲੇ ਵਿੱਚ ਪਰਿਵਾਰ ਦੇ ਕਿਸੇ ਜੀਅ ਲਈ ਐਨਿਉਇਟੀ/ਪੈਨਸ਼ਨ ਸੁਰੱਖਿਅਤ ਕਰੋ
  • ਆਪਣੀ ਪਹਿਲ ਅਨੁਸਾਰ ਮਿਆਦੀ ਆਮਦਨੀ ਪ੍ਰਾਪਤ ਕਰੋ

ਕਰ ਲਾਭ ਪ੍ਰਾਪਤ ਕਰੋ*

ਇਸ ਉਤਪਾਦ ਅਧੀਨ ਦੋ ਤਰ੍ਹਾਂ ਦੀ ਐਨਿਉਇਟੀ ਮਿਲਦੀ ਹੈ।
ਐਨਿਉਇਟੀ ਅਦਾਇਗੀ ਦੀ ਰਕਮ ਘੱਟ-ਵੱਧ ਹੋਵੇਗੀ, ਜੋ ਚੁਲੇ ਗਏ ਐਨਿਉਇਟੀ ਵਿਕਲਪ ਉੱਤੇ ਨਿਰਭਰ ਹੋਵੇਗੀ :

1.ਲਾਈਫ਼ ਐਨਿਉਇਟੀ (ਸਿੰਗਲ ਲਾਈਫ਼) :

  • ਲਾਈਫ਼ ਐਨਿਉਇਟੀ (ਵਿਕਲਪ 1.1) : ਐਨਿਉਇਟੀ ਐਨਿਉਇਟੈਂਟ ਨੂੰ ਆਜੀਵਨ ਸਥਿਰ ਦਰ ਤੇ ਅਦਾਯੋਗ ਹੁੰਦੀ ਹੈ ਅਤੇ ਮੌਤ ਹੋਣ ਤੇ ਤੁਰੰਤ ਬੰਦ ਹੋ ਜਾਂਦੀ ਹੈ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
  • ਲਾਈਫ਼ ਐਨਿਉਇਟੀ ਖ਼ਰੀਦ ਮੁੱਲ** ਦੀ ਵਾਪਸੀ ਦੇ ਨਾਲ (ਵਿਕਲਪ 1.2) : ਐਨਿਉਇਟੀ ਐਨਿਉਇਟੈਂਟ ਨੂੰ ਸਥਾਈ ਦਰ ਤੇ ਆਜੀਵਨ ਅਦਾਯੋਗ ਹੁੰਦੀ ਹੈ, ਜੋ ਮੌਤ ਹੋਣ ਤੇ ਬੰਦ ਹੋ ਜਾਂਦੀ ਹੈ ਅਤੇ ਨਾਮਜ਼ਦ ਵਿਅਕਤੀ ਨੂੰ ਖ਼ਰੀਦ ਮੁੱਲ ਮੋੜ ਦਿੱਤਾ ਜਾਂਦਾ ਹੈ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
  • ਲਾਈਫ਼ ਐਨਿਉਇਟੀ ਬਕਾਇਆ ਖ਼ਰੀਦ ਮੁੱਲ# ਦੀ ਵਾਪਸੀ ਦੇ ਨਾਲ (ਵਿਕਲਪ 1.3) : ਐਨਿਉਇਟੀ ਐਨਿਉਇਟੈਂਟ ਨੂੰ ਸਥਾਈ ਦਰ ਤੇ ਆਜੀਵਨ ਅਦਾਯੋਗ ਹੁੰਦੀ ਹੈ। ਮੌਤ ਹੋਣ ਤੇ, ਬਕਾਇਆ ਖ਼ਰੀਦ ਮੁੱਲ# (ਜੋ ਖ਼ਰੀਦ ਮੁੱਲ ਵਿੱਚੋਂ ਐਨਿਉਇਟੈਂਟ ਦੁਆਰਾ ਪਹਿਲਾਂ ਹੀ ਪ੍ਰਾਪਤ ਕੀਤੀਆਂ ਐਨਿਉਇਟੀ ਅਦਾਇਗੀਆਂ ਦਾ ਕੁੱਲ ਜੋੜ, ਜੇ ਕੋਈ ਹੋਵੇ, ਘਟਾ ਕੇ ਆਈ ਰਕਮ ਦੇ ਬਰਾਬਰ ਹੋਵੇਗਾ) ਦਿੱਤਾ ਜਾਂਦਾ ਹੈ। ਜੇ ਬਕਾਇਆ ਜਮ੍ਹਾ ਵਿੱਚ ਨਾ ਹੋਵੇ, ਤਾਂ ਮੌਤ ਤੋਂ ਬਾਅਦ ਕੋਈ ਲਾਭ ਅਦਾਯੋਗ ਨਹੀਂ ਹੁੰਦਾ, ਭਵਿੱਖ ਦੀਆਂ ਸਾਰੀਆਂ ਐਨਿਉਇਟੀ ਅਦਾਇਗੀਆਂ ਤੁਰੰਤ ਬੰਦ ਹੋ ਜਾਂਦੀਆਂ ਹਨ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
  • ਲਾਈਫ਼ ਐਨਿਉਇਟੀ ਸਾਲਾਨਾ 3% (ਵਿਕਲਪ 1.4) ਜਾਂ 5% (ਵਿਕਲਪ 1.5) ਦੇ ਸਾਧਾਰਣ ਵਾਧੇ ਦੇ ਨਾਲ : ਵਧ ਰਹੀ ਐਨਿਉਇਟੀ ਐਨਿਉਇਟੈਂਟ ਨੂੰ ਆਜੀਵਨ ਅਦਾਯੋਗ ਹੁੰਦੀ ਹੈ, ਜੋ ਚੁਣੇ ਗਏ ਵਿਕਲਪ ਅਨੁਸਾਰ ਹਰ ਪੂਰੇ ਪਾਲਸੀ ਸਾਲ ਲਈ 3% ਜਾਂ 5% ਪ੍ਰਤੀ ਸਾਲ ਦੀ ਸਾਧਾਰਣ ਦਰ ਤੇ ਵਧਾਈ ਜਾਂਦੀ ਹੈ। ਐਨਿਉਇਟੈਂਟ ਦੀ ਮੌਤ ਹੋਣ ਤੇ ਭਵਿੱਖ ਦੀਆਂ ਸਾਰੀਆਂ ਅਦਾਇਗੀਆਂ ਤੁਰੰਤ ਬੰਦ ਹੋ ਜਾਂਦੀਆਂ ਹਨ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
  • ਲਾਈਫ਼ ਐਨਿਉਇਟੀ 10 ਸਾਲ (ਵਿਕਲਪ 1.6) ਜਾਂ 20 ਸਾਲ (ਵਿਕਲਪ 1.7) ਦੀ ਨਿਸ਼ਚਿਤ ਮਿਆਦ ਦੇ ਨਾਲ : ਲਏ ਗਏ ਵਿਕਲਪ ਅਨੁਸਾਰ, ਐਨਿਉਇਟੀ 10 ਜਾਂ 20 ਸਾਲਾਂ ਦੀ ਇਕ ਸਥਿਰ ਮਿਆਦ ਲਈ ਸਥਾਈ ਦਰ ਤੇ ਅਦਾਯੋਗ ਹੁੰਦੀ ਹੈ; ਅਤੇ ਉਸ ਤੋਂ ਬਾਅਦ ਇਹੀ ਐਨਿਉਇਟੀ ਦੀ ਰਕਮ ਐਨਿਉਇਟੈਂਟ ਦੇ ਪੂਰੇ ਜੀਵਨ ਦੌਰਾਨ ਅਦਾਯੋਗ ਹੁੰਦੀ ਹੈ।
    ਹਾਲਾਤ 1: ਜੇ ਐਨਿਉਇਟੈਂਟ ਦੀ ਮੌਤ ਪਹਿਲਾਂ ਤੋਂ ਨਿਸ਼ਚਿਤ ਕੀਤੇ 10 ਜਾਂ 20 ਸਾਲਾਂ ਦੇ ਅਰਸੇ ਵਿੱਚ ਹੋ ਜਾਂਦੀ ਹੈ, ਤਾਂ ਵੀ ਨਾਮਜ਼ਦ ਵਿਅਕਤੀ ਨੂੰ ਐਨਿਉਇਟੀ ਦੀਆਂ ਅਦਾਇਗੀਆਂ ਚੁਣੇ ਗਏ ਅਰਸੇ ਦੇ ਅੰਤ ਤਕ ਜਾਰੀ ਰਹਿਣਗੀਆਂ, ਉਸ ਤੋਂ ਬਾਅਦ ਐਨਿਉਇਟੀ ਦੀਆਂ ਅਦਾਇਗੀਆਂ ਬੰਦ ਹੋ ਜਾਂਦੀਆਂ ਹਨ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
    ਹਾਲਾਤ 2: ਜੇ ਐਨਿਉਇਟੈਂਟ ਦੀ ਮੌਤ ਪਹਿਲਾਂ ਤੋਂ ਨਿਸ਼ਚਿਤ ਕੀਤੇ 10 ਜਾਂ 20 ਸਾਲਾਂ ਦੇ ਅਰਸੇ ਤੋਂ ਬਾਅਦ ਹੁੰਦੀ ਹੈ, ਤਾਂ ਐਨਿਉਇਟੈਂਟ ਦੀ ਮੌਤ ਤੇ ਐਨਿਉਇਟੀ ਦੀਆਂ ਅਦਾਇਗੀਆਂ ਤੁਰੰਤ ਬੰਦ ਹੋ ਜਾਂਦੀਆਂ ਹਨ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
  • ਲਾਈਫ਼ ਐਨਿਉਇਟੀ 3% (ਵਿਕਲਪ 1.8) ਜਾਂ 5% (ਵਿਕਲਪ 1.9) ਦੇ ਸਾਲਾਨਾ ਚੱਕਰਵ੍ਰਿਧੀ ਵਾਧੇ ਦੇ ਨਾਲ : ਵਧ ਰਹੀ ਐਨਿਉਇਟੀ ਐਨਿਉਇਟੈਂਟ ਨੂੰ ਆਜੀਵਨ ਅਦਾਯੋਗ ਹੁੰਦੀ ਹੈ, ਜੋ ਚੁਣੇ ਗਏ ਵਿਕਲਪ ਅਨੁਸਾਰ ਹਰ ਪੂਰੇ ਪਾਲਸੀ ਸਾਲ ਲਈ 3% ਜਾਂ 5% ਪ੍ਰਤੀ ਸਾਲ ਦੀ ਚੱਕਰਵ੍ਰਿਧੀ ਦਰ ਤੇ ਵਧਾਈ ਜਾਂਦੀ ਹੈ। ਐਨਿਉਇਟੈਂਟ ਦੀ ਮੌਤ ਹੋਣ ਤੇ ਭਵਿੱਖ ਦੀਆਂ ਸਾਰੀਆਂ ਅਦਾਇਗੀਆਂ ਤੁਰੰਤ ਬੰਦ ਹੋ ਜਾਂਦੀਆਂ ਹਨ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
  • ਡੈਫਰਡ ਲਾਈਫ਼ ਐਨਿਉਇਟੀ ਖ਼ਰੀਦ ਮੁੱਲ** ਦੀ ਵਾਪਸੀ ਦੇ ਨਾਲ (ਵਿਕਲਪ 1.10) :
    i)ਡੈਫਰਮੈਂਟ ਅਰਸੇ ਦੇ ਅੰਤ ਤੋਂ ਬਾਅਦ ਐਨਿਉਇਟੀ ਐਨਿਉਇਟੈਂਟ ਨੂੰ ਸਥਾਈ ਦਰ ਤੇ ਆਜੀਵਨ ਅਦਾਯੋਗ ਹੁੰਦੀ ਹੈ।
    ii)ਡੈਫਰਮੈਂਟ ਅਰਸੇ ਦੌਰਾਨ ਐਨਿਉਇਟੈਂਟ ਦੀ ਮੌਤ ਹੋਣ ਤੇ, ਨਾਮਜ਼ਦ ਵਿਅਕਤੀ ਨੂੰ ਅਦਾਯੋਗ ਲਾਭ ਹੇਠਾਂ ਲਿਖਿਆਂ ਵਿੱਚੋਂ ਵੱਡੀ ਰਕਮ ਹੋਵੇਗੀ :
    ਓ. ਖ਼ਰੀਦ ਮੁੱਲ ਦਾ 100% ਜਮ੍ਹਾ (+) ਮੌਤ ਦੀ ਮਿਤੀ ਤਕ ਜਮ੍ਹਾ ਹੋਏ ਗਾਰੰਟੀਸ਼ੁਦਾ ਵਾਧੇ।
    ਅ. ਖ਼ਰੀਦ ਮੁੱਲ ਦਾ 105%। ਅਤੇ ਭਵਿੱਖ ਦੇ ਸਾਰੇ ਲਾਭ/ਐਨਿਉਇਟੀ ਅਦਾਇਗੀਆਂ ਤੁਰੰਤ ਬੰਦ ਹੋ ਜਾਂਦੀਆਂ ਹਨ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
    iii)ਡੈਫਰਮੈਂਟ ਅਰਸੇ ਦੇ ਅੰਤ ਤੋਂ ਬਾਅਦ ਐਨਿਉਇਟੈਂਟ ਦੀ ਮੌਤ ਹੋਣ ਤੇ, ਨਾਮਜ਼ਦ ਵਿਅਕਤੀ ਨੂੰ ਅਦਾਯੋਗ ਲਾਭ ਹੇਠਾਂ ਲਿਖਿਆਂ ਵਿੱਚੋਂ ਵੱਡੀ ਰਕਮ ਹੋਵੇਗੀ :
    ਓ. ਖ਼ਰੀਦ ਮੁੱਲ ਦਾ 100% ਜਮ੍ਹਾ (+) ਡੈਫਰਮੈਂਟ ਅਰਸੇ ਦੌਰਾਨ ਜਮ੍ਹਾ ਹੋਏ ਗਾਰੰਟੀਸ਼ੁਦਾ ਵਾਧੇ ਮਨਫ਼ੀ (-) ਐਨਿਉਇਟੈਂਟ ਦੀ ਮੌਤ ਦੀ ਮਿਤੀ ਤਕ ਅਦਾ ਕੀਤੀ ਗਈ ਕੁੱਲ ਐਨਿਉਇਟੀ।
    ਅ. ਖ਼ਰੀਦ ਮੁੱਲ ਦਾ 100%।ਅਤੇ ਭਵਿੱਖ ਦੇ ਸਾਰੇ ਲਾਭ/ਐਨਿਉਇਟੀ ਅਦਾਇਗੀਆਂ ਤੁਰੰਤ ਬੰਦ ਹੋ ਜਾਂਦੀਆਂ ਹਨ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
    iv) ਜਿੱਥੇ ਪ੍ਰਤੀ ਮਹੀਨਾ ਗਾਰੰਟੀਸ਼ੁਦਾ ਵਾਧਾ = ਇਕ ਪਾਲਸੀ ਸਾਲ/12 ਵਿੱਚ ਅਦਾਯੋਗ ਕੁੱਲ ਐਨਿਉਇਟੀ.
    v) ਡੈਫਰਮੈਂਟ ਅਰਸੇ ਦੌਰਾਨ ਹਰ ਪਾਲਸੀ ਮਹੀਨੇ ਦੇ ਅੰਤ ਤੇ ਜਮ੍ਹਾ ਹੋਏ ਗਾਰੰਟੀਸ਼ੁਦਾ ਵਾਧੇ।
 

2. ਸੰਯੁਕਤ ਲਾਈਫ਼ ਐਨਿਉਇਟੀ (ਦੋ ਜੀਵਨ) :

  • ਲਾਈਫ਼ ਅਤੇ ਅੰਤਮ ਉੱਤਰਜੀਵੀ 100% ਐਨਿਉਇਟੀ (ਵਿਕਲਪ 2.1) : ਐਨਿਉਇਟੀ ਸਥਾਈ ਦਰ ਤੇ ਉਦੋਂ ਤਕ ਅਦਾਯੋਗ ਹੋਵੇਗੀ ਜਦੋਂ ਤਕ ਮੂਲ ਐਨਿਉਇਟੈਂਟ ਜਿਉਂ ਦਾ ਰਹਿੰਦਾ ਹੈ। ਮੂਲ ਐਨਿਉਇਟੈਂਟ ਦੀ ਮੌਤ ਤੇ, ਆਖ਼ਰੀ ਐਨਿਉਇਟੀ ਅਦਾਇਗੀ ਦਾ 100% ਜਿੰਦਾ ਰਹੇ ਦੂਜੇ ਐਨਿਉਇਟੈਂਟ ਦੇ ਜੀਵਨ ਭਰ ਜਾਰੀ ਰਹੇਗਾ। ਅੰਤਮ ਉੱਤਰਜੀਵੀ ਦੀ ਮੌਤ ਤੇ, ਐਨਿਉਇਟੀ ਅਦਾਇਗੀਆਂ ਤੁਰੰਤ ਬੰਦ ਹੋ ਜਾਣਗੀਆਂ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ। ਜੇ ਦੂਜੇ ਐਨਿਉਇਟੈਂਟ ਦੀ ਮੌਤ ਮੂਲ ਐਨਿਉਇਟੈਂਟ ਤੋਂ ਪਹਿਲਾਂ ਹੋ ਜਾਂਦੀ ਹੈ, ਤਾਂ ਮੂਲ ਐਨਿਉਇਟੈਂਟ ਦੀ ਮੌਤ ਤੋਂ ਬਾਅਦ ਕੁਝ ਵੀ ਅਦਾ ਨਹੀਂ ਕੀਤਾ ਜਾਂਦਾ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
  • ਲਾਈਫ਼ ਅਤੇ ਅੰਤਮ ਉੱਤਰਜੀਵੀ 100% ਐਨਿਉਇਟੀ ਖ਼ਰੀਦ ਮੁੱਲ** ਦੀ ਵਾਪਸੀ ਦੇ ਨਾਲ (ਵਿਕਲਪ 2.2) : ਐਨਿਉਇਟੀ ਸਥਾਈ ਦਰ ਤੇ ਉਦੋਂ ਤਕ ਅਦਾਯੋਗ ਹੋਵੇਗੀ ਜਦੋਂ ਤਕ ਮੂਲ ਐਨਿਉਇਟੈਂਟ ਜਿਉਂਦਾ ਰਹਿੰਦਾ ਹੈ ।ਮੂਲ ਐਨਿਉਇਟੈਂਟ ਦੀ ਮੌਤ ਤੇ, ਆਖ਼ਰੀ ਐਨਿਉਇਟੀ ਅਦਾਇਗੀ ਦਾ 100% ਜਿੰਦਾ ਰਹੇ ਦੂਜੇ ਐਨਿਉਇਟੈਂਟ ਦੇ ਜੀਵਨ ਭਰ ਜਾਰੀ ਰਹੇਗਾ। ਅੰਤਮ ਉੱਤਰਜੀਵੀ ਦੀ ਮੌਤ ਤੇ, ਅਸੀਂ ਨਾਮਜ਼ਦ ਵਿਅਕਤੀ ਨੂੰ ਖ਼ਰੀਦ ਮੁੱਲ ਮੋੜ ਦੇਵਾਂਗੇ, ਭਵਿੱਖ ਦੀਆਂ ਸਾਰੀਆਂ ਐਨਿਉਇਟੀ ਅਦਾਇਗੀਆਂ ਤੁਰੰਤ ਬੰਦ ਹੋ ਜਾਣਗੀਆਂ ਅਤੇ ਇਕਰਾਰਨਾਮਾ ਸਮਾਪਤ ਹੋ ਜਾਵੇਗਾ।
  • ਡੈਫਰਡ ਲਾਈਫ਼ ਅਤੇ ਅੰਤਮ ਉੱਤਰਜੀਵੀ ਐਨਿਉਇਟੀ ਖ਼ਰੀਦ ਮੁੱਲ** ਦੀ ਵਾਪਸੀ ਦੇ ਨਾਲ (ਵਿਕਲਪ 2.3) :
    i)ਐਨਿਉਇਟੀ ਸਥਾਈ ਦਰ ਤੇ ਉਦੋਂ ਤਕ ਅਦਾਯੋਗ ਹੋਵੇਗੀ ਜਦੋਂ ਤਕ ਮੂਲ ਐਨਿਉਇਟੈਂਟ ਜਿੁਦਾ ਰਹਿੰਦਾ ਹੈ।
    ii)ਮੂਲ ਐਨਿਉਇਟੈਂਟ ਦੀ ਮੌਤ ਤੇ, ਦੂਜਾ ਐਨਿਉਇਟੈਂਟ (ਜੇ ਉਸ ਸਮੇਂ ਤਕ ਜਿਉਂਦਾ ਹੈ) ਜੀਵਨ ਭਰ ਐਨਿਉਇਟੀ ਪ੍ਰਾਪਤ ਕਰਦਾ ਰਹੇਗਾ, ਜੋ ਚੁਣੇ ਅਨੁਸਾਰ, ਮੂਲ ਐਨਿਉਇਟੈਂਟ ਨੂੰ ਦਿੱਤੀ ਗਈ ਆਖ਼ਰੀ ਐਨਿਉਇਟੀ ਦੀ ਰਕਮ ਦਾ 100% ਹੋਵੇਗੀ। ਜੇ ਦੂਜੇ ਐਨਿਉਇਟੈਂਟ ਦੀ ਮੌਤ ਮੂਲ ਐਨਿਉਇਟੈਂਟ ਤੋਂ ਪਹਿਲਾਂ ਹੋ ਜਾਂਦੀ ਹੈ, ਤਾਂ ਮੂਲ ਐਨਿਉਇਟੈਂਟ ਦੀ ਮੌਤ ਤੇ ਐਨਿਉਇਟੀ ਅਦਾਇਗੀਆਂ ਬੰਦ ਹੋ ਜਾਣਗੀਆਂ।
    iii)ਡੈਫਰਮੈਂਟ ਅਰਸੇ ਦੌਰਾਨ ਅੰਤਮ ਉੱਤਰਜੀਵੀ ਦੀ ਮੌਤ ਹੋਣ ਤੇ, ਨਾਮਜ਼ਦ ਵਿਅਕਤੀ ਨੂੰ ਅਦਾਯੋਗ ਲਾਭ ਹੇਠਾਂ ਲਿਖਿਆਂ ਵਿੱਚੋਂ ਵੱਡੀ ਰਕਮ ਹੋਵੇਗੀ :
    ਓ. ਖ਼ਰੀਦ ਮੁੱਲ ਦਾ 100% ਜਮ੍ਹਾ (+) ਮੌਤ ਦੀ ਮਿਤੀ ਤਕ ਜਮ੍ਹਾ ਹੋਏ ਗਾਰੰਟੀਸ਼ੁਦਾ ਵਾਧੇ।
    ਅ. ਖ਼ਰੀਦ ਮੁੱਲ ਦਾ 105%। ਅਤੇ ਭਵਿੱਖ ਦੇ ਸਾਰੇ ਲਾਭ/ਐਨਿਉਇਟੀ ਅਦਾਇਗੀਆਂ ਤੁਰੰਤ ਬੰਦ ਹੋ ਜਾਂਦੀਆਂ ਹਨ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
    iv)ਡੈਫਰਮੈਂਟ ਅਰਸੇ ਦੇ ਅੰਤ ਤੋਂ ਬਾਅਦ ਅੰਤਮ ਉੱਤਰਜੀਵੀ ਦੀ ਮੌਤ ਹੋਣ ਤੇ, ਨਾਮਜ਼ਦ ਵਿਅਕਤੀ ਨੂੰ ਅਦਾਯੋਗ ਲਾਭ ਹੇਠਾਂ ਲਿਖਿਆਂ ਵਿੱਚੋਂ ਵੱਡੀ ਰਕਮ ਹੋਵੇਗੀ :
    ਓ. ਖ਼ਰੀਦ ਮੁੱਲ ਦਾ 100% ਜਮ੍ਹਾ (+) ਡੈਫਰਮੈਂਟ ਅਰਸੇ ਦੌਰਾਨ ਜਮ੍ਹਾ ਹੋਏ ਗਾਰੰਟੀਸ਼ੁਦਾ ਵਾਧੇ ਮਨਫ਼ੀ (-) ਅੰਤਮ ਉੱਤਰਜੀਵੀ ਦੀ ਮੌਤ ਦੀ ਮਿਤੀ ਤਕ ਅਦਾ ਕੀਤੀ ਗਈ ਕੁੱਲ ਐਨਿਉਇਟੀ।
    ਅ. ਖ਼ਰੀਦ ਮੁੱਲ ਦਾ 100%।ਅਤੇ ਭਵਿੱਖ ਦੇ ਸਾਰੇ ਲਾਭ/ਐਨਿਉਇਟੀ ਅਦਾਇਗੀਆਂ ਤੁਰੰਤ ਬੰਦ ਹੋ ਜਾਂਦੀਆਂ ਹਨ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ।
    v)ਜਿੱਥੇ ਪ੍ਰਤੀ ਮਹੀਨਾ ਗਾਰੰਟੀਸ਼ੁਦਾ ਵਾਧੇ = ਇਕ ਪਾਲਸੀ/12 ਸਾਲ ਵਿੱਚ ਅਦਾਯੋਗ ਕੁੱਲ ਐਨਿਉਇਟੀ.
    vi)ਡੈਫਰਮੈਂਟ ਅਰਸੇ ਦੌਰਾਨ ਹਰ ਪਾਲਸੀ ਮਹੀਨੇ ਦੇ ਅੰਤ ਤੇ ਜਮ੍ਹਾ ਹੋਏ ਗਾਰੰਟੀਸ਼ੁਦਾ ਵਾਧੇ।

**ਖ਼ਰੀਦ ਮੁੱਲ ਦਾ ਮਤਲਬ ਹੋਵੇਗਾ ਪਾਲਸੀ ਅਧੀਨ ਪ੍ਰੀਮੀਅਮ (ਲਾਗੂ ਕਰਾਂ, ਦੂਜੇ ਸੰਵਿਧਾਨਕ ਲਗਾਨਾਂ, ਜੇ ਕੋਈ ਹੋਣ, ਨੂੰ ਛੱਡ ਕੇ)।
#ਬਕਾਇਆ ਖ਼ਰੀਦ ਮੁੱਲ = ਪ੍ਰੀਮੀਅਮ (ਲਾਗੂ ਕਰਾਂ, ਦੂਜੇ ਸੰਵਿਧਾਨਕ ਲਗਾਨਾਂ, ਜੇ ਕੋਈ ਹੋਣ, ਨੂੰਛੱਡ ਕੇ) ਮਨਫ਼ੀ ਉਸ ਮਿਤੀ ਤਕ ਕੀਤੀਆਂ ਗਈਆਂ ਐਨਿਉਇਟੀ ਅਦਾਇਗੀਆਂ । ਇਹ ਮਨਫ਼ੀ ਹੋਣ ਦੇ ਮਾਮਲੇ ਵਿੱਚ, ਮੌਤ ਤੋਂ ਬਾਅਦ ਕੋਈ ਲਾਭ ਨਹੀਂ ਦਿੱਤਾ ਜਾਵੇਗਾ ।

ਐਸਬੀਆਈ ਲਾਈਫ਼ - ਸਮਾਰਟ ਐਨਿਉਇਟੀ ਪਲੱਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।

ਸਮਾਰਟ ਐਨਿਉਇਟੀ ਪਲੱਸ insurance Premium Details
*ਨੈਸ਼ਨਲ ਪੈਨਸ਼ਨ ਸਿਸਟਮ (NPS) ਸਬਸਕ੍ਰਾਈਬਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਦਾਖ਼ਲੇ ਵੇਲੇ ਘੱਟ ਅਤੇ ਵੱਧ ਉਮਰਾਂ ਦੀ ਇਜਾਜ਼ਤ ਹੋਵੇਗੀ, ਜਿੱਥੇ ਐਨਪੀਐਸ ਦੀ ਕਮਾਈ ਵਿੱਚੋਂ ਖ਼ਰੀਦ ਵਰਤਮਾਨ PFRDA ਹਿਦਾਇਤਾਂ ਅਨੁਸਾਰ ਹੈ।

ਨੋਟ : 30 ਸਾਲਾਂ ਤੋਂ ਘੱਟ ਉਮਰ ਦੇ ਐਨਿਉਇਟੈਂਟ ਕੇਵਲ ਉਦੋਂ ਹੀ ਸਵੀਕਾਰੇ ਜਾਣਗੇ, ਜਿੱਥੇ ਕਮਾਈ ਕੰਪਨੀ ਦੁਆਰਾ ਜਾਰੀ ਜਾਂ ਸੰਚਾਲਿਤ ਕੀਤੇ ਇਕਰਾਰਨਾਮੇ ਤੋਂ ਹੋਵੇ ਜਾਂ ਸੁਪਰ ਐਨਿਉਏਸ਼ਨ ਯੋਜਨਾਵਾਂ ਦੇ ਮਾਮਲੇ ਵਿੱਚ ਮਾਲਕ-ਮੁਲਾਜ਼ਮ ਮਾਮਲਿਆਂ ਵਿੱਚ, ਜਿੱਥੇ ਐਨਿਉਇਟੀ ਦੀ ਲਾਜ਼ਮੀ ਖ਼ਰੀਦਾਰੀ ਜ਼ਰੂਰੀ ਹੁੰਦੀ ਹੈ, ਜਾਂ ਸਰਕਾਰੀ ਯੋਜਨਾਵਾਂ, ਮੁਲਾਜ਼ਮਾਂ ਜਾਂ ਲਾਭਪਾਤਰਾਂ ਨੂੰ ਸ਼ਾਮਲ ਕਰਨ ਵਾਲੀਆਂ ਖ਼ਾਸ ਸਥਿਤੀਆਂ ਹੋਣ।

ਉਪਰ ਦਿੱਤੇ ਸਾਰੇ ਮਾਮਲਿਆਂ ਵਿੱਚ ਸੰਯੁਕਤ ਲਾਈਫ਼ ਐਨਿਉਇਟੀਆਂ ਲਈ ਉਮਰ ਦੀ ਸੀਮਾ ਦੋਹਾਂ ਲਈ ਲਾਗੂ ਹੋਵੇਗੀ। ਸੰਯੁਕਤ ਲਾਈਫ਼ ਐਨਿਉਇਟੀਆਂ ਦੇ ਮਾਮਲੇ ਵਿੱਚ, ਮੂਲ ਅਤੇ ਦੂਜੇ ਜੀਵਨ ਵਿੱਚ ਉਮਰ ਦੇ ਵੱਧ ਤੋਂ ਵੱਧ 30 ਸਾਲਾਂ ਦੇ ਅੰਤਰ ਦੀ ਇਜਾਜ਼ਤ ਹੈ।

2W/ver1/06/23/WEB/PUN

ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿਕਰੀ ਪੂਰੀ ਹੋਣ ਤੋਂ ਪਹਿਲਾਂ ਸੇਲਜ਼ ਬ੍ਰੋਸ਼ਰ ਧਿਆਨ ਨਾਲ ਪੜ੍ਹੋ।

*ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ ।

ਤੁਸੀਂ/ਮੈਂਬਰ ਭਾਰਤ ਵਿੱਚ ਲਾਗੂ ਆਮਦਨੀ ਕਰ ਕਾਨੂੰਨਾਂ ਅਨੁਸਾਰ ਆਮਦਨੀ ਕਰ ਲਾਭਾਂ/ਰਿਆਇਤਾਂ ਲਈ ਪਾਤਰ ਹੋ/ਹਨ, ਜੋ ਸਮੇਂ-ਸਮੇਂ ਤੇ ਬਦਲੀ ਦੇ ਅਧੀਨ ਹਨ। ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ।

ਐਨਿਉਇਟੀ ਦੇ ਲਾਭ ਐਨਿਉਇਟੀ ਦੇ ਵਿਕਲਪ ਅਤੇ ਐਨਿਉਟੈਂਟ ਦੁਆਰਾ ਐਨਿਉਇਟੀ ਦੀ ਅਦਾਇਗੀ ਦਾ ਢੰਗ ਚੁਨਣ ਉੱਤੇ ਨਿਰਭਰ ਕਰਦੇ ਹਨ ਅਤੇ ਐਨਿਉਟੈਂਟ ਨੂੰ ਐਨਿਉਇਟੀ ਖ਼ਰੀਦਣ ਵੇਲੇ ਮੌਜੂਦ ਦਰਾਂ ਦਿੱਤੀਆਂ ਜਾਣਗੀਆਂ।