ਇੰਮੀਡੇਟ ਐਨੂਅਟੀ ਪਲਾਨ ਆਨਲਾਈਨ - ਐਸਬੀਆਈ ਲਾਈਫ ਐਨੂਅਟੀ ਪਲੱਸ ਪਾਲਿਸੀ ਖਰੀਦੋ
SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਐਨਿਉਇਟੀ ਪਲੱਸ

UIN: 111N083V11

ਉਤਪਾਦ ਕੋਡ: 22

null

ਹਰ ਪੜਾ ਤੇ ਜੀਓ
ਆਪਣੀ ਮਰਜ਼ੀ ਨਾਲ,
ਨਿਯਮਿਤ ਆਮਦਨੀ ਦੇ ਨਾਲ

Calculate Premium
ਇਕ ਵਿਅਕਤੀਗਤ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਜਨਰਲ ਐਨਿਉਇਟੀ ਪ੍ਰੋਡਕਟ

ਜੀਵਨ ਦੇ ਹਰ ਪੜਾ ਤੇ ਆਰਥਿਕ ਤੌਰ ਤੇ ਸੁਤੰਤਰ ਜੀਵਨ ਦਾ ਆਨੰਦ ਮਾਣੋ, ਐਸਬੀਆਈ ਲਾਈਫ਼ - ਐਨਿਉਇਟੀ ਪਲੱਸ ਦੇ ਨਾਲ ਜੋ ਨਾ ਸਿਰਫ਼ ਤੁਹਾਡੀ ਜੀਵਨਸ਼ੈਲੀ, ਸਗੋਂ ਤੁਹਾਡੇ ਪਰਿਵਾਰ ਦੀਆਂ ਖੁਸ਼ੀਆਂ ਵੀ ਬਰਕਰਾਰ ਰੱਖਣ ਲਈ ਨਿਯਮਿਤ ਆਮਦਨੀ ਦੇਵੇ।

ਮੁੱਖ ਫ਼ਾਇਦੇ :
  • 40 ਦੀ ਉਮਰ ਤੋਂ ਤੁਹਾਡੇ ਲਈ ਅਤੇ ਤੁਹਾਡੇ ਜੀਵਨ-ਸਾਥੀ ਲਈ ਗਾਰੰਟੀਸ਼ੁਦਾ ਉਮਰ-ਭਰ ਲਈ ਨਿਯਮਿਤ ਆਮਦਨੀ^
  • ਇਕ ਵਾਰੀ ਪ੍ਰੀਮੀਅਮ ਭਰਨ ਤੇ 14 ਐਨਿਉਇਟੀ ਵਿਕਲਪਾਂ ਦੀ ਵਿਆਪਕ ਰੇਂਜ ਵਿੱਚੋਂ ਚੁਣ
  • ਵੱਡੇ ਪ੍ਰੀਮੀਅਮ ਲਈ ਉੱਚੀ ਐਨਿਉਇਟੀ ਅਦਾਇਗੀ ਦਾ ਲਾਭ

^ਪ੍ਰੋਡਕਟ ਕੰਵਰਜ਼ਨ, ਐਨਪੀਐਸ ਕਾਰਪਸ ਤੋਂ ਅਤੇ ਕਿਊਆਰਓਪੀਐਸ ਕਾਰਪਸ ਤੋਂ ਖ਼ਰੀਦ ਤੋਂ ਇਲਾਵਾ 40 ਸਾਲ ਦੀ ਉਮਰ ਤੋਂ ਹੀ ਐਨਿਉਇਟੀ ਅਦਾਇਗੀ।
ਐਨਿਉਇਟੀ ਅਦਾਇਗੀ ਦੇ ਵਕਫ਼ਿਆਂ ਦੀ ਚੋਣ ਕਰਨ ਦਾ ਵਿਕਲਪ : ਮਾਸਿਕ ਜਾਂ ਤਿਮਾਹੀ ਜਾਂ ਛਿਮਾਹੀ ਜਾਂ ਸਾਲਾਨਾ।

ਮੁੱਖ ਖ਼ੂਬੀਆਂ

null

ਇੱਕ ਰਿਵਾਇਤੀ, ਨੌਨ-ਪਾਰਟੀਸਿਪੇਟਿੰਗ ਤੁਰੰਤ ਐਨੁਇਟੀ ਪਲਾਨ

ਹੁਣੇ ਖਰੀਦੋ

ਖ਼ੂਬੀਆਂ

  • ਸਾਰੀ ਉਮਰ ਲਈ ਨਿਯਮਿਤ ਆਮਦਨੀ
  • ਜਾਰੀ ਕਰਨ ਦੀ ਮਿਤੀ ਬੱਝਵੀਂ ਐਨਿਉਇਟੀ
  • ਪਰਿਵਾਰ ਦਾ ਇਕ ਜੀਅ ਸ਼ਾਮਲ ਕਰਨ ਦਾ ਵਿਕਲਪ
  • ਐਨਿਉਇਟੀ ਵਿਕਲਪਾਂ ਦੀ ਵਿਸ਼ਾਲ ਰੇਂਜ
  • ਐਨਿਉਇਟੀ ਅਦਾਇਗੀ ਦੇ ਵਕਫ਼ੇ ਦੇ ਵਿਕਲਪ

ਫ਼ਾਇਦੇ​

ਸੁਰੱਖਿਆ
  • ਆਪਣੀ ਰਿਟਾਇਰਮੈਂਟ ਦਾ ਆਨੰਦ ਮਾਣਨ ਦੀ ਆਰਥਿਕ ਆਜ਼ਾਦੀ
ਭਰੋਸਾਯੋਗਤਾ
  • ਆਪਣੇ ਖ਼ਰਚੇ ਪੂਰਾ ਕਰਨ ਲਈ ਨਿਯਮਿਤ ਆਮਦਨੀ
ਸਹੂਲਤ
  • ਕਿਸੇ ਮਾੜੀ ਘਟਨਾ ਦੇ ਮਾਮਲੇ ਵਿੱਚ ਪਰਿਵਾਰ ਦੇ ਕਿਸੇ ਜੀਅ ਲਈ ਐਨਿਉਇਟੀ/ਪੈਨਸ਼ਨ ਸੁਰੱਖਿਅਤ ਕਰੋ
  • ਆਪਣੀ ਪਹਿਲ ਅਨੁਸਾਰ ਮਿਆਦੀ ਆਮਦਨੀ ਪ੍ਰਾਪਤ ਕਰੋ
  • ਆਪਣੀ ਐਨਿਉਇਟੀ ਪੇਸ਼ਗੀ ਲੈਣ ਦੇ ਵਿਕਲਪ ਦਾ ਆਨੰਦ ਮਾਣੋ
ਕਰ ਲਾਭ ਪ੍ਰਾਪਤ ਕਰੋ*

ਐਨਿਊਇਟੀ ਦੇ ਵਿਕਲਪਾਂ ਦੀਆਂ ਵਿਸ਼ਾਲ ਵੰਨਗੀਆਂ ਮੁਹਈਆ :


ਲਾਈਫ਼ ਐਨਿਉਇਟੀ (ਬੀਮੇ ਵਾਲ਼ਾ ਇਕੋ ਵਿਅਕਤੀ) : ਐਨਿਉਟੈਂਟ ਦੀ ਜ਼ਿੰਦਗੀ ਭਰ ਲਈ ਸਥਿਰ ਦਰ ਤੇ ਐਨਿਉਇਟੀ ਦੀ ਅਦਾਇਗੀ । ਤੁਸੀਂ ਹੇਠਾਂ ਲਿਖੇ ਵਿਕਲਪਾਂ ਵਿੱਚੋਂ ਚੁਣ ਸਕਦੇ ਹੋ :
  • ਉਮਰ ਭਰ ਲਈ ਆਮਦਨ
  • ਉਮਰ ਭਰ ਲਈ ਆਮਦਨ ਮੂਲਧਨ1 ਦੀ ਵਾਪਸੀ ਨਾਲ਼
  • ਉਮਰ ਭਰ ਲਈ ਆਮਦਨ ਮੂਲਧਨ1 ਦੀ ਆਂਸ਼ਿਕ ਵਾਪਸੀ ਨਾਲ਼

ਉਮਰ ਭਰ ਲਈ ਆਮਦਨ ਬਕਾਇਆ2 ਮੂਲਧਨ ਦੀ ਵਾਪਸੀ ਨਾਲ਼ : ਐਨਿਉਇਟੀ ਦੀ ਅਦਾਇਗੀ ਜ਼ਿੰਦਗੀ ਭਰ ਲਈ ਸਥਿਰ ਦਰ ਤੇ ਕੀਤੀ ਜਾਂਦੀ ਹੈ । ਮੌਤ ਹੋਣ ਤੇ, ਬਕਾਇਆ ਮੂਲਧਨ (ਬਚੀ ਹੋਣ ਦੇ ਮਾਮਲੇ ਵਿਚ) ਦਿੱਤਾ ਜਾਵੇਗਾ ।

ਉਮਰ ਭਰ ਲਈ ਆਮਦਨ ਸਾਲਾਨਾ 3% ਜਾਂ 5% ਦੇ ਵਾਧੇ ਨਾਲ਼ : ਐਨਿਉਇਟੀ ਦੀ ਅਦਾਇਗੀ ਹਰ ਪੂਰੇ ਹੋਏ ਸਾਲ ਲਈ 3% ਜਾਂ 5% ਦੀ ਸਾਧਾਰਣ ਦਰ ਤੇ ਵਧ ਜਾਂਦੀ ਹੈ ਅਤੇ ਐਨਿਉਟੈਂਟ ਦੀ ਪੂਰੀ ਜ਼ਿੰਦਗੀ ਤਕ ਦਿੱਤੀ ਜਾਂਦੀ ਹੈ । ਮੌਤ ਹੋਣ ਤੇ ਭਵਿੱਖ ਦੀਆਂ ਐਨਿਉਇਟੀ ਅਦਾਇਗੀਆਂ ਤੁਰੰਤ ਬੰਦ ਹੋ ਜਾਂਦੀਆਂ ਹਨ ਅਤੇ ਇਕਰਾਰਨਾਮਾ ਸਮਾਪਤ ਹੋ ਜਾਂਦਾ ਹੈ

ਉਮਰ ਭਰ ਲਈ ਆਮਦਨ, 5, 10, 15 ਜਾਂ 20 ਸਾਲਾਂ ਦੇ ਇਕ ਨਿਸ਼ਚਿਤ ਸਮੇਂ ਨਾਲ਼ ਅਤੇ ਉਸ ਤੋਂ ਬਾਅਦ ਉਮਰ ਭਰ ਲਈ :

  • ਐਨਿਉਇਟੀ 5, 10, 15 ਜਾਂ 20 ਸਾਲਾਂ ਦੇ ਘੱਟੋ- ਘੱਟ ਨਿਸ਼ਚਿਤ ਸਮੇਂ; ਅਤੇ ਉਸ ਤੋਂ ਬਾਅਦ ਉਮਰ ਭਰ ਲਈ ਇਕ ਸਥਿਰ ਦਰ ਤੇ ਅਦਾ ਕੀਤੀ ਜਾਂਦੀ ਹੈ ।

ਲਾਈਫ਼ ਐਨਿਉਇਟੀ (ਬੀਮੇ ਵਾਲ਼ੇ ਦੋ ਵਿਅਕਤੀ) : ਐਨਿਉਇਟੀ ਦੀ ਅਦਾਇਗੀ ਐਨਿਉਟੈਂਟਸ ਦੀ ਜ਼ਿੰਦਗੀ ਭਰ ਲਈ ਸਥਿਰ ਦਰ ਤੇ ਜਾਰੀ ਰਹੇਗੀ । ਤੁਸੀਂ ਹੇਠਾਂ ਲਿਖੇ ਵਿਕਲਪਾਂ ਵਿੱਚੋਂ ਚੁਣ ਸਕਦੇ ਹੋ:

  • ਬੀਮੇ ਵਾਲ਼ਾ ਵਿਅਕਤੀ ਅਤੇ ਅੰਤਮ ਉੱਤਰਜੀਵੀ - 50% ਜਾਂ 100% ਆਮਦਨ
  • ਬੀਮੇ ਵਾਲ਼ਾ ਵਿਅਕਤੀ ਅਤੇ ਅੰਤਮ ਉੱਤਰਜੀਵੀ - ਮੂਲਧਨ ਦੀ ਵਾਪਸੀ ਨਾਲ਼ 50% ਜਾਂ 100% ਆਮਦਨ
ਐਨਪੀਐਸ-ਪਰਿਵਾਰ ਵਿਕਲਪ : ਇਹ ਵਿਕਲਪ ਖ਼ਾਸ ਤੌਰ ਤੇ ਐਨਪੀਐਸ ਸਬਸਕ੍ਰਾਈਬਰਾਂ ਲਈ ਹੀ ਲਾਗੂ ਹੈ, ਹੋਰ ਜਾਣਕਾਰੀ ਲਈ ਕਿਰਪਾ ਕਰਕੇ ਐਨਪੀਐਸ ਫਲਾਇਰ ਵੇਖੋ

1ਮੂਲਧਨ ਦਾ ਮਤਬਲ ਹੋਵੇਗਾ ਪਾਲਸੀ ਅਧੀਨ ਪ੍ਰੀਮੀਅਮ (ਕਰਾਂ, ਦੂਜੇ ਸੰਵਿਧਾਨਕ ਲਗਾਨਾਂ, ਜੇ ਹੋਣ, ਨੂੰ ਛੱਡ ਕੇ) ।

2ਬਕਾਇਆ ਮੂਲਧਨ - ਪ੍ਰੀਮੀਅਮ (ਕਰਾਂ, ਦੂਜੇ ਸੰਵਿਧਾਨਕ ਲਗਾਨਾਂ, ਜੇ ਹੋਣ, ਨੂੰ ਛੱਡ ਕੇ) - ਉਸ ਮਿਤੀ ਤਕ ਕੀਤੀਆਂ ਗਈਆਂ ਐਨਿਉਇਟੀ ਅਦਾਇਗੀਆਂ । ਇਹ ਮਨਫ਼ੀ ਹੋਣ ਦੇ ਮਾਮਲੇ ਵਿੱਚ, ਮੌਤ ਤੋਂ ਬਾਅਦ ਕੋਈ ਲਾਭ ਨਹੀਂ ਦਿੱਤਾ ਜਾਵੇਗਾ ।

ਐਨਿਉਇਟੀ ਚੁਣੇ ਗਏ ਐਨਿਉਇਟੀ ਵਿਕਲਪ ਅਨੁਸਾਰ ਅਦਾਯੋਗ, ਹਰ ਵਿਕਲਪ ਅਧੀਨ ਵੇਰਵੇ ਸਹਿਤ ਲਾਭਾਂ ਲਈ, ਕਿਰਪਾ ਕਰਕੇ ਪ੍ਰੋਡਕਟ ਬ੍ਰੋਸ਼ਰ ਵੇਖੋ ।

*ਕਰ ਲਾਭ :
ਆਮਦਨ ਕਰ ਲਾਭ/ਕਰ ਮੁਕਤੀਆਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ, ਜੋ ਸਮੇਂ-ਸਮੇਂ ਤੇ ਬਦਲੀ ਹੋ ਸਕਦੇ ਹਨ । ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ । ਵੇਰਵੇ ਲਈ ਕਿਰਪਾ ਕਰਕੇ ਆਪਣੇ ਟੈਕਸ ਐਡਵਾਈਜ਼ਰ ਤੋਂ ਸਲਾਹ ਲਓ ।।

ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਪੂਰੀ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ।।

ਐਸਬੀਆਈ ਲਾਈਫ਼ - ਐਨਿਉਇਟੀ ਪਲੱਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ |

null
++ ਹਰ ਥਾਂ ਉਮਰ ਦਾ ਮਤਲੱਬ ਹੈ ਪਿਛਲੇ ਜਨਮ-ਦਿਨ ਵੇਲੇ ਉਮਰ |

NW/22/ver1/02/22/WEB/PUN

ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਪੂਰੀ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ।

*ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ ।
ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ ।

ਐਨਿਉਇਟੀ ਦੇ ਲਾਭ ਐਨਿਉਇਟੀ ਦੇ ਵਿਕਲਪ ਅਤੇ ਐਨਿਉਟੈਂਟ ਦੁਆਰਾ ਐਨਿਉਇਟੀ ਦੀ ਅਦਾਇਗੀ ਦਾ ਢੰਗ ਚੁਨਣ ਉੱਤੇ ਨਿਰਭਰ ਕਰਦੇ ਹਨ ਅਤੇ ਐਨਿਉਟੈਂਟ ਨੂੰ ਐਨਿਉਇਟੀ ਖ਼ਰੀਦਣ ਵੇਲ਼ੇ ਮੌਜੂਦ ਦਰਾਂ ਦਿੱਤੀਆਂ ਜਾਣਗੀਆਂ।