ਮਾਈਕਰੋ ਟਰਮ ਅਸ਼ੋਰੈਂਸ ਪਲੈਨ | ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ

UIN: 111N138V01

play icon play icon
Group Micro Shield Plan Premium

ਹਰ ਕਿਸੇ ਲਈ
ਸੁਰੱਖਿਆ ਹੋਈ ਸੌਖੀ

ਇਕ ਗਰੁੱਪ, ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ ਵਾਲੀ ਪਿਓਰ ਰਿਸਕ ਪ੍ਰੀਮੀਅਮ, ਇੱਕ ਸਾਲਾ ਨਵੀਨੀਕਰਣਯੋਗ ਮਾਈਕ੍ਰੋ ਲਾਈਫ਼ ਇੰਸ਼ੋਰੈਂਸ ਉਤਪਾਦ ।

ਕੀ ਤੁਸੀਂ ਆਪਣੇ ਗਰੁੱਪ ਮੈਂਬਰਾਂ ਨੂੰ ਵਾਜਬ ਪ੍ਰੀਮੀਅਮ ਤੇ ਜੀਵਨ ਬੀਮਾ ਸੁਰੱਖਿਆ ਦੇਣ ਲਈ ਉਤਸੁਕ ਹੋ?

ਜੇ ਇੰਝ ਹੈ, ਤਾਂ ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ ਅਜਿਹੇ ਲੋਕਾਂ ਲਈ ਖ਼ਾਸ ਤੌਰ ਤੇ ਤਿਆਰ ਕੀਤੀ ਗਈ ਪਲਾਨ ਹੈ, ਜਿਹਨਾਂ ਨੂੰ ਵਾਜਬ ਕੀਮਤ ਤੇ 'ਬੀਮਾ ਸੁਰੱਖਿਆ' ਚਾਹੀਦੀ ਹੈ । ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ ਦੇ ਨਾਲ ਤੁਸੀਂ ਆਪਣੇ ਮੈਂਬਰਾਂ ਨੂੰ ਦੁਬਾਰਾ ਭਰੋਸਾ ਦੇ ਸਕਦੇ ਹੋ ਕਿ ਕਿਸੇ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਮਿਲੇਗੀ ।

ਉਤਪਾਦ ਦੀਆਂ ਮੁੱਖ ਖ਼ੂਬੀਆਂ :
  • ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ ਤੁਹਾਡੇ ਮੈਂਬਰਾਂ ਦੀਆਂ ਬੀਮੇ ਦੀਆਂ ਲੋੜਾਂ ਦਾ ਸੰਪੂਰਣ ਜਵਾਬ ਹੈ ।
  • ਇਹ ਪਲਾਨ ਵਿਆਪਕ ਤੌਰ ਤੇ ਮਾਲਕ - ਮੁਲਾਜ਼ਮ ਗਰੁੱਪਾਂ, ਸੂਖਮ ਵਿੱਤੀ ਸੰਸਥਾਵਾਂ ਦੇ ਗਰੁੱਪ ਮੈਂਬਰਾਂ, ਸਵੈ ਸਹਾਇਤਾ ਗਰੁੱਪਾਂ, ਬੈਂਕਾਂ/ਵਿੱਤੀ ਸੰਸਥਾਵਾਂ ਐਨਜੀਓ, ਕਿਸੇ ਵੀ ਸਬੰਧ ਗਰੁੱਪਾਂ (ਡਿਜੀਟਲ ਮੰਚਾਂ ਸਮੇਤ) ਆਦਿ ਲਈ, ਜਿਹਨਾਂ ਦੀ ਪ੍ਰਚਲਿਤ ਨਿਯਮਾਂ ਅਧੀਨ ਇਜਾਜ਼ਤ ਹੋਵੇ, ਬੀਮਾ ਸੁਰੱਖਿਆ ਪੇਸ਼ ਕਰਦੀ ਹੈ ।
  • ਨਾਮਾਂਕਣ ਕਰਨਾ ਅਤੇ ਪ੍ਰਦਾਨ ਕਰਨਾ ਸੌਖਾ ।
  • ਪ੍ਰੀਮੀਅਮ ਭਰਨ ਦਾ ਸਹੂਲਤ ਭਰਿਆ ਵਕਫ਼ਾ ।

ਵਿਸ਼ੇਸ਼ਤਾਵਾਂ

ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ

Group pure term micro insurance, non-linked, non-participating plan

 

ਖ਼ੂਬੀਆਂ :

  • ਤੁਹਾਡੇ ਗਰੁੱਪ ਮੈਂਬਰਾਂ ਲਈ ਟਰਮ ਇੰਸ਼ੋਰੈਂਸ।
  • ਇਹ ਉਤਪਾਦ OYRGTA (ਇੱਕ ਸਾਲਾ ਨਵੀਨੀਕਰਣਯੋਗ ਗਰੁੱਪ ਟਰਮ ਐਸ਼ਿਉਰੈਂਸ) ਦਿੰਦਾ ਹੈ ।
  • ਪ੍ਰੀਮੀਅਮ ਭਰਨ ਦਾ ਵਕਫ਼ਾ ਸਾਲਾਨਾ, ਛਿਮਾਹੀ, ਤਿਮਾਹੀ, ਮਾਸਿਕ ਹੈ ।
  • ਇਹ ਉਤਪਾਦ ਸਪਾਊਸ ਕਵਰ ਬੈਨੀਫ਼ਿਟ ਮਤਲਬ ਜੀਵਨ-ਸਾਥੀ ਬੀਮਾ ਸੁਰੱਖਿਆ ਲਾਭ (ਵਿਕਲਪਕ) ਦਿੰਦਾ ਹੈ, ਜੋ ਲਾਜ਼ਮੀ ਜਾਂ ਸਵੈ-ਇੱਛੁਕ ਹੋ ਸਕਦਾ ਹੈ, ਤਾਂ ਜੋ, ਗਰੁੱਪ ਪਾਲਸੀਧਾਰਕ ਮੌਤ ਤੋਂ ਬਾਅਦ ਲਾਭ ਕਵਰ ਮੈਂਬਰ ਦੇ ਜੀਵਨ-ਸਾਥੀ ਨੂੰ ਦੇ ਸਕੇ ।

 

ਫ਼ਾਇਦੇ :

  • ਸੁਰੱਖਿਆ : ਕਿਸੇ ਅਣਹੋਣੀ ਦੇ ਮਾਮਲੇ ਵਿੱਚ ਤੁਹਾਡੇ ਗਰੁੱਪ ਮੈਂਬਰਾਂ ਦੇ ਪਰਿਵਾਰਾਂ ਦੀਆਂ ਆਰਥਿਕ ਲੋੜਾਂ ਦੀ ਸੁਰੱਖਿਆ।
  • ਸਹੂਲਤ : ਬੀਮੇ ਦੀ ਉਹ ਰਕਮ ਚੁਣਨ ਦਾ ਵਿਕਲਪ, ਜੋ ਤੁਸੀਂ ਆਪਣੇ ਮੈਂਬਰਾਂ ਨੂੰ ਪੇਸ਼ ਕਰਨੀ ਚਾਹੁੰਦੇ ਹੋ ।
  • ਸਾਦਗੀ : ਕਿਸੇ ਡਾਕਟਰੀ ਮੁਆਇਨੇ ਦੀ ਲੋੜ ਨਹੀਂ, ਪ੍ਰਵਾਨਗੀ ਸਿਹਤ ਬਾਰੇ ਤਸੱਲੀਬਖ਼ਸ਼ ਬਿਆਨ ਉੱਤੇ ਆਧਾਰਿਤ ਹੈ।
  • ਕਿਫ਼ਾਇਤ : ਪਲਾਨ ਦਾ ਫ਼ਾਇਦਾ ਨਾਮਮਾਤਰ ਪ੍ਰੀਮੀਅਮ ਤੇ ।

ਮੌਤ ਤੋਂ ਬਾਅਦ ਲਾਭ :


ਕਵਰ ਦੀ ਮਿਆਦ ਦੌਰਾਨ ਬਦਕਿਸਮਤੀ ਨਾਲ ਕਵਰ ਕੀਤੇ ਗਏ ਮੈਂਬਰ ਦੀ ਮੌਤ ਹੋਣ ਦੇ ਮਾਮਲੇ ਵਿੱਚ ਮੌਤ ਤੋਂ ਬਾਅਦ ਲਾਭ, ਜੋ ਕਿ ਮੂਲ ਬੀਮਾ ਦੀ ਰਕਮ ਹੈ, ਇਕ-ਮੁੱਠ ਰਕਮ ਵਿੱਚ ਦਿੱਤਾ ਜਾਵੇਗਾ, ਬਸ਼ਰਤੇ ਸਾਰੇ ਬਕਾਇਆ ਪ੍ਰੀਮੀਅਮ ਭਰੇ ਗਏ ਹੋਣ। ਰਿਣਦਾਤਾ-ਕਰਜ਼ਦਾਰ ਯੋਜਨਾਵਾਂ ਦੇ ਮਾਮਲੇ ਵਿੱਚ, ਪਾਤਰ ਹਸਤੀਆਂ* ਅਧੀਨ ਮੈਂਬਰ ਦੀ ਮੌਤ ਹੋਣ ਦੇ ਮਾਮਲੇ ਵਿੱਚ, ਮੌਤ ਤੋਂ ਬਾਅਦ ਕੁੱਲ ਲਾਭ ਵਿੱਚੋਂ ਲੋਨ ਦੀ ਬਕਾਇਆ ਰਕਮ ਮੁੱਖ ਪਾਲਸੀਧਾਰਕ ਨੂੰ ਦਿੱਤੀ ਜਾਵੇਗੀ, ਬਸ਼ਰਤੇ ਸ਼ੁਰੂਆਤ ਵਿੱਚ ਗਰੁੱਪ ਮੈਂਬਰ ਤੋਂ ਪਹਿਲਾਂ ਹੀ ਮਨਜ਼ੂਰੀ ਲਈ ਗਈ ਹੋਵੇ ਅਤੇ ਬਕਾਇਆ, ਜੇ ਹੋਵੇ, ਨਾਮਜ਼ਦ ਵਿਅਕਤੀ/ਲਾਭ-ਪਾਤਰ ਨੂੰ ਦਿੱਤਾ ਜਾਵੇਗਾ। ਮਨਜ਼ੂਰੀ ਨਾ ਹੋਣ ਦੇ ਮਾਮਲੇ ਵਿੱਚ, ਮੌਤ ਤੋਂ ਬਾਅਦ ਲਾਭ ਨਾਮਜ਼ਦ ਵਿਅਕਤੀ ਜਾਂ ਲਾਭ-ਪਾਤਰ ਨੂੰ ਦਿੱਤਾ ਜਾਵੇਗਾ।
ਕਰਜ਼ੇ ਨਾਲ ਜੁੜੇ/ਰਿਣਦਾਤਾ-ਕਰਜ਼ਦਾਰ ਸਬੰਧਾਂ ਲਈ, ਮੂਲ ਬੀਮੇ ਦੀ ਰਕਮ ਘੱਟੋ-ਘੱਟ ਗਰੁੱਪ ਮੈਂਬਰ ਲਈ ਪਾਲਸੀ ਦੀ ਸ਼ੁਰੂਆਤ ਤੇ ਬਕਾਇਆ ਕਰਜ਼ੇ ਦੀ ਰਕਮ ਦੇ ਬਰਾਬਰ ਹੈ ਅਤੇ ਪਾਲਸੀ ਦੀ ਮਿਆਦ ਦੇ ਦੌਰਾਨ ਇੰਨੀ ਹੀ ਰਹੇਗੀ ।
*ਯੋਗ ਇਕਾਈਆਂ ਵਿੱਚ ਹੇਠ ਲਿਖੀਆਂ ਸੰਸਥਾਵਾਂ ਸ਼ਾਮਲ ਹਨ : (i) ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨਿਯੰਤ੍ਰਿਤ ਅਨੁਸੂਚਿਤ ਵਪਾਰਕ ਬੈਂਕਾਂ (ਸਹਿਕਾਰੀ ਬੈਂਕਾਂਸ ਮੇਤ), (ii) ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਨੀਐਫਸੀ) ਜਿਨ੍ਹਾਂ ਕੋਲ ਭਾਰਤੀ ਰਿਜ਼ਰਵ ਬੈਂਕ ਵਲੋਂ ਰਜਿਸਟਰੇਸ਼ਨ ਦਾ ਸਰਟੀਫਿਕੇਟ ਹੈ, (iii) ਰਾਸ਼ਟਰੀ ਹਾਊਸਿੰਗ ਬੋਰਡ (ਐਨਐਚਬੀ) ਨਿਯੰਤ੍ਰਿਤ ਹਾਊਸਿੰਗ ਫਾਇਨਾਂਸ ਕੰਪਨੀਆਂ, (iv) ਰਾਸ਼ਟਰੀ ਮਾਈਨੋਰਟੀ ਡਿਵੇਲਪਮੇੰਟ ਫਾਈਨੈਂਸ ਕਾਰਪੋਰੇਸ਼ਨ (ਐਨਐਮਡੀਐਫਸੀ) ਅਤੇ ਇਸ ਦੀਆਂ ਸੂਬਾ ਚੈਨਲਿੰਗ ਏਜੰਸੀਆਂ, (v) ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਯੰਤ੍ਰਿਤ ਛੋਟੇ ਵਿੱਤ ਬੈਂਕ, (vi) ਪਰਸਪਰ ਸਹਾਇਤਾ ਪ੍ਰਾਪਤ ਸਹਿਕਾਰੀ ਸਭਾਵਾਂ ਅਜਿਹੀਆਂ ਸੁਸਾਇਟੀਆਂ ਬਾਰੇ ਲਾਗੂ ਰਾਜ ਐਕਟ ਅਧੀਨ ਬਣਾਈਆਂ ਅਤੇ ਰਜਿਸਟਰ ਕੀਤੀਆਂ ਗਈਆਂ ਹਨ, (vii) ਕੰਪਨੀ ਐਕਟ, 2013 ਦੀ ਧਾਰਾ 8 ਜਾਂ ਅਥਾਰਟੀ ਦੁਆਰਾ ਸਮੇਂ-ਸਮੇਂ ਤੇ ਪ੍ਰਵਾਨਿਤ ਕਿਸੇ ਹੋਰ ਸ਼੍ਰੇਣੀ ਦੇ ਅਧੀਨ ਰਜਿਸਟਰਡ ਮਾਈਕ੍ਰੋ ਫਾਈਨੈਂਸ ਕੰਪਨੀਆਂ।

ਪਰਿਪੱਕਤਾ ਲਾਭ :

ਮਿਆਦ ਪੂਰੀ ਹੋਣ ਤੇ, ਇਸ ਪਲਾਨ ਅਧੀਨ ਕੋਈ ਲਾਭ ਨਹੀਂ ਦਿੱਤਾ ਜਾਂਦਾ ।

ਸਮਰਪਣ ਲਾਭ :

ਲਾਗੂ ਨਹੀਂ

ਵਿਕਲਪਕ ਕਵਰ- ਸਪਾਊਸ ਕਵਰ ਬੈਨੀਫ਼ਿਟ

  • ਘੱਟੋ-ਘੱਟ 50 ਮੈਂਬਰਾਂ ਦੇ ਗਰੁੱਪ ਵਾਲੀਆਂ ਯੋਜਨਾਵਾਂ ਇਹ ਵਿਕਲਪ ਚੁਣ ਸਕਦੀਆਂ ਹਨ।
  • ਇਹ ਵਿਕਲਪ ਗਰੁੱਪ ਪਾਲਸੀਧਾਰਕ ਨੂੰ ਮੌਤ ਤੋਂ ਬਾਅਦ ਲਾਭ ਕਵਰ ਮੈਂਬਰ ਦੇ ਜੀਵਨ-ਸਾਥੀ ਨੂੰ ਦੇਣ ਦੇ ਯੋਗ ਬਣਾਵੇਗਾ। ਇਹ ਕਵਰ ਲਾਜ਼ਮੀ ਜਾਂ ਸਵੈ-ਇੱਛੁਕ ਹੋ ਸਕਦਾ ਹੈ । ਭਾਗ ਲੈਣ ਲਈ ਪਾਲਸੀ ਦੀ ਸ਼ੁਰੂਆਤ ਵੇਲੇ ਗਰੁੱਪ ਦੇ ਘੱਟੋ-ਘੱਟ 10% ਮੈਂਬਰ ਚਾਹੀਦੇ ਹਨ ।
  • ਇਹ ਵਿਕਲਪ ਮੁੱਖ ਪਾਲਸੀਧਾਰਕ ਦੇ ਪੱਧਰ ਤੇ ਲਾਗੂ ਹੋਵੇਗਾ ।
  • ਕਵਰੇਜ ਮੂਲ ਮੈਂਬਰ ਦੀ ਬੀਮੇ ਦੀ ਰਕਮ ਤੋਂ ਘੱਟ ਜਾਂ ਬਰਾਬਰ ਹੋਵੇਗਾ ।
  • ਮੂਲ ਮੈਂਬਰ ਦੀ ਮੌਤ ਤੇ ਪਾਲਸੀ ਦੀ ਉਸ ਮਿਆਦ ਦੇ ਅੰਤ ਤਕ ਜੀਵਨ-ਸਾਥੀ ਦੀ ਬੀਮਾ ਸੁਰੱਖਿਆ ਜਾਰੀ ਰਹੇਗੀ, ਜਿਸ ਲਈ ਪ੍ਰੀਮੀਅਮ ਲਿਆ ਗਿਆ ਹੈ।

ਬਹਾਲੀ ਦੀ ਸਹੂਲਤ :

  • ਸਾਲਾਨਾ ਪ੍ਰੀਮੀਅਮ ਮਭੁਗਤਾਨ ਭਰਣ ਲਈ ਲਾਗੂ ਨਹੀਂ ਹੈ।
  • ਸਾਲਾਨਾ ਪ੍ਰੀਮੀਅਮ ਭਰਣ ਤੋਂ ਇਲਾਵਾ :
    ਪਾਲਸੀ ਨੂੰ ਪਹਿਲੇ ਭੁਗਤਾਨ ਨਾ ਕੀਤੇ ਪ੍ਰੀਮੀਅਮ ਦੀ ਨਿਯਤ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਅਤੇ ਪਾਲਸੀ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਮੁੜ ਸ਼ੁਰੂ ਕੀਤਾ ਜਾ ਸਕਦਾ ਹੈ। ਜੀਵਨ ਬੀਮੇ ਕੀਤੇ ਵਿਅਕਤੀ ਦੀ ਨਿਰੰਤਰ ਬੀਮਾ ਯੋਗਤਾ ਦੇ ਸਬੂਤ ਅਤੇ ਵਿਆਜ ਸਮੇਤ ਸਾਰੇ ਬਕਾਇਆ ਪ੍ਰੀਮੀਅਮ ਦੇ ਭੁਗਤਾਨ ਤੇ ਬੀਮੇ ਵਾਲੇ ਮੈਂਬਰ ਵੱਲੋਂ ਲਿਖਤੀ ਅਰਜ਼ੀ ਦੀ ਪ੍ਰਾਪਤੀ ਤੇ ਮੁੜ ਸ਼ੁਰੂ ਕਰਨ ਤੇ ਵਿਚਾਰ ਕੀਤਾ ਜਾਵੇਗਾ। ਮੁੜ ਸ਼ੁਰੂ ਕਰਨਾ ਕੰਪਨੀ ਦੇ ਬੋਰਡ ਦੁਆਰਾ ਪ੍ਰਵਾਨਿਤ ਲਿਖਤੀ ਪਾਲਸੀ ਦੇ ਆਧਾਰ ਤੇ ਲਿਖਤੀ ਦੇ ਅਧੀਨ ਹੋਵੇਗਾ। ਮੁੜ ਸ਼ੁਰੂ ਕਰਨਾ ਉਦੋਂ ਹੀ ਪ੍ਰਭਾਵੀ ਹੋਵੇਗਾ ਜਦੋਂ ਕੰਪਨੀ ਦੁਆਰਾ ਆਪਣੇ ਫੈਸਲੇ ਦੀ ਸੂਚਨਾ ਬੀਮੇ ਵਾਲੇ ਮੈਂਬਰ ਨੂੰ ਦਿੱਤੀ ਜਾਵੇਗੀ।
    ਰਿਆਇਤੀ ਸਮੇਂ ਅੰਤ ਤੋਂ ਬਾਅਦ (ਅਤੇ ਬਹਾਲੀ ਦੇ ਸਮੇਂ ਦੌਰਾਨ) ਮੈਂਬਰ ਦੀ ਜੀਵਨ ਬੀਮਾ ਸੁਰੱਖਿਆ ਸਮਾਪਤ ਹੋ ਜਾਵੇਗੀ ਅਤੇ ਮੈਂਬਰ ਦੀ ਮੌਤ ਤੇ ਮੌਤ ਤੋਂ ਬਾਅਦ ਦਾ ਕੋਈ ਲਾਭ ਨਹੀਂ ਦਿੱਤਾ ਜਾਵੇਗਾ।
    ਸਮੇਂ-ਸਮੇਂ ਤੇ ਕੰਪਨੀ ਦੁਆਰਾ ਘੋਸ਼ਿਤ ਕੀਤੀ ਦਰ ਤੇ ਵਿਆਜ ਵਸੂਲਿਆ ਜਾਵੇਗਾ। ਕੰਪਨੀ ਦੀ ਮੌਜੂਦਾ ਪਾਲਸੀ ਸਲਾਨਾ ਬਹੁਤ ਘੱਟ ਵਿਆਜ ਦਰ ਤੇ ਅਧਾਰਤ ਹੈ ਅਤੇ ਹਰੇਕ ਵਿੱਤੀ ਸਾਲ ਦੀ 1 ਅਪ੍ਰੈਲ ਨੂੰ ਆਰਬੀਆਈ ਰੈਪੋ ਦਰ ਦੇ ਬੈਂਚ ਮਾਰਕ ਮੁਨਾਫ਼ੇ ਤੋਂ 250 ਆਧਾਰ ਅੰਕ ਵੱਧ ਹੈ ਅਤੇ ਇਹ ਛਿਮਾਹੀ ਆਧਾਰ ਤੇ ਕੰਪਾਉੰਡ ਕੀਤਾ ਜਾਵੇਗਾ। 1 ਅਪ੍ਰੈਲ 2022 ਨੂੰ ਰੇਪੋ ਰੇਟ 4.00% ਸੀ। ਮੁੜ ਸ਼ੁਰੂ ਕਰਨ ਲਈ ਵਿਆਜ ਦਰ ਨਿਰਧਾਰਤ ਕਰਨ ਦੇ ਅਧਾਰ ਵਿੱਚ ਕੋਈ ਵੀ ਤਬਦੀਲੀ ਜੀਵਨ ਬੀਮਾ ਉਤਪਾਦਾਂ ਅਤੇ ਰਾਈਡਰਾਂ ਲਈ ਵਰਤੋਂ ਅਤੇ ਫਾਈਲ, ਸੀਆਈਆਰ ਨੰਬਰ IRDAI/ACTL/CIR/PRO/207/10/2022 ਮਿਤੀ 04 ਅਕਤੂਬਰ 2022 ਦੀ ਪਾਲਣਾ ਕਰੇਗੀ।
ਐਸਬੀਆਈ ਲਾਈਫ਼ - ਗਰੁੱਪ ਮਾਈਕ੍ਰੋ ਸ਼ੀਲਡ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
SBI Life Group Micro Shield Premium
*ਪਿਛਲੇ ਜਨਮ ਦਿਨ ਵੇਲੇ ਉਮਰ ।
**ਸਾਰੇ ਐਸਬੀਆਈ ਲਾਈਫ਼ ਮਾਈਕ੍ਰੋ ਇੰਸ਼ੋਰੈਂਸ ਉਤਪਾਦਾਂ ਲਈ ਬੀਮੇ ਦੀ ਕੁੱਲ ਰਕਮ ਪ੍ਰਤੀ ਗਰੁੱਪ ਮੈਂਬਰ ਰੁ. 2,00,000 ਤਕ ਸੀਮਤ ਹੋਵੇਗੀ ।
^ਪ੍ਰੀਮੀਅਮ ਉੱਤੇ ਲਾਗੂ ਕਰ ਅਤੇ/ਜਾਂ ਦੂਜੇ ਸੰਵਿਧਾਨਕ ਮਹਿਸੂਲ/ਚੁੰਗੀ/ਉਪ-ਕਰ ਰਾਜ ਸਰਕਾਰ ਜਾਂ ਕੇਂਦਰੀ ਸਰਕਾਰ ਦੁਆਰਾ ਸਮੇਂ-ਸਮੇਂ ਤੇ ਐਲਾਨੀਆਂ ਦਰਾਂ ਤੇ, ਲਾਗੂ ਕਰ ਕਾਨੂੰਨਾਂ ਅਨੁਸਾਰ ਅਦਾਯੋਗ ਹਨ ।
$ਪਾਲਸੀ ਦੀ ਮਿਆਦ ਮੁੱਖ ਪਾਲਸੀ ਦੇ ਪੱਧਰ ਤੇ ਹੈ ।

3B/ver1/02/23/WEB/PUN

^^ਕਰ ਲਾਭ :
ਤੁਸੀਂ/ਮੈਂਬਰ ਭਾਰਤ ਵਿੱਚ ਲਾਗੂ ਆਮਦਨੀ ਕਰ ਕਾਨੂੰਨਾਂ ਅਨੁਸਾਰ ਆਮਦਨੀ ਕਰ ਲਾਭਾਂ/ਰਿਆਇਤਾਂ ਲਈ ਪਾਤਰ ਹੋ/ਹਨ, ਜੋ ਸਮੇਂ-ਸਮੇਂ ਤੇ ਬਦਲੀ ਦੇ ਅਧੀਨ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ।

ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ ।