UIN: 111N091V03
ਪਲਾਨ ਦਾ ਕੋਡ : 73
ਇੱਕ ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਗਰੁੱਪ ਫ਼ੰਡ ਬੋਸ਼ਡ ਲਾਈਫ਼ ਇੰਸ਼ੋਰੈਂਸ ਯੋਜਨਾ
ਕੀ ਤੁਸੀਂ ਫ਼ੰਡ ਦੇ ਸੰਚਾਲਨ ਦੇ ਝੰਜਟ ਵਿੱਚ ਪਏ ਤੋਂ ਬਿਨਾਂ ਆਪਣੇ ਮੁਲਾਜ਼ਮਾਂ ਨੂੰ ਗਰੁੱਪ ਕਵਰੇਜ ਦੇ ਨਾਲ਼-ਨਾਲ਼ ਨਿਰੰਤਰ ਮੁਨਾਫ਼ੇ ਦੇਣੇ ਚਾਹੋਗੇ?
ਐਸਬੀਆਈ ਲਾਈਫ਼ - ਕੈਪਅਸ਼ੁਅਰ ਗੋਲਡ ਪਲਾਨ ਅਜਿਹੇ ਮਾਲਕਾਂ/ਟ੍ਰਸਟੀਆਂ/ਰਾਜ ਸਰਕਾਰਾਂ/ਕੇਂਦਰੀ ਸਰਕਾਰ/ਪੀਐਸਯੂ ਦੀਆਂ ਲੋੜਾਂ ਪੂਰੀਆਂ ਕਰਦੀ ਹੈ, ਜੋ ਆਪਣੇ ਮੁਲਾਜ਼ਮਾਂ ਦੇ ਰਿਟਾਇਰਮੈਂਟ ਲਾਭ ਲਈ ਗ੍ਰੈਚੂਇਟੀ, ਛੁੱਟੀਆਂ ਦੀ ਨਕਦ ਵਸੂਲੀ, ਸੇਵਾ-ਮੁਕਤੀ ਪੈਨਸ਼ਨ, ਰਿਟਾਇਰਮੈਂਟ ਤੋਂ ਬਾਅਦ ਮੈਡੀਕਲ ਲਾਭ ਸਕੀਮ (ਪੀਆਰਐਮਬੀਐਸ) ਦੀ ਯੋਜਨਾਵਾਂ ਅਤੇ ਦੂਜੀਆਂ ਬਚਤ ਯੋਜਨਾਵਾਂ ਵਿੱਚ ਪੈਸੇ ਲਗਾਉਣੇ ਚਾਹੁੰਦੇ ਹਨ ।
ਆਪਣੇ ਮੁਲਾਜ਼ਮਾਂ ਦਾ ਕਲਿਆਣ ਅਤੇ ਆਰਥਿਕ ਭਵਿੱਖ ਸੁਰੱਖਿਅਤ ਕਰੋ।
ਇਕ ਨੌਨ-ਲਿੰਕਡ, ਨੌਨ-ਪਾਰਟੀਸਿਪੇਟਿੰਗ, ਗਰੁੱਪ ਬਚਤ ਇੰਸ਼ੋਰੈਂਸ ਯੋਜਨਾ
ਮੌਤ, ਰਿਟਾਇਰਮੈਂਟ, ਅਸਤੀਫ਼ੇ, ਨਾਂ ਵਾਪਸੀ ਜਾਂ ਮੈਂਬਰ ਦੇ ਕਿਸੇ ਵੀ ਹੋਰ ਤਰ੍ਹਾਂ ਯੋਜਨਾ ਛੱਡਣ ਦੇ ਮਾਮਲੇ ਵਿੱਚ ਲਾਭ ਦਿੱਤੇ ਜਾਣਗੇ । ਰਿਟਾਇਰਮੈਂਟ ਤੋਂ ਬਾਅਦ ਮੈਡੀਕਲ ਲਾਭ ਯੋਜਨਾ ਦੇ ਮਾਮਲੇ ਵਿੱਚ, ਯੋਜਨਾ ਦੇ ਨਿਯਮਾਂ ਅਨੁਸਾਰ ਨਿਸ਼ਚਿਤ ਘਟਨਾ ਵਾਪਰਨ ਤੇ, ਰਿਟਾਇਰ ਵਿਅਕਤੀਆਂ ਨੂੰ ਮੈਡੀਕਲ ਲਾਭ ਦਿੱਤੇ ਜਾਂਦੇ ਹਨ। ਅਜਿਹੇ ਲਾਭ ਪ੍ਰਮੁੱਖ ਪਾਲਿਸੀਧਾਰਕ ਜਾਂ ਮੈਂਬਰ, ਜੋ ਵੀ ਲਾਗੂ ਹੋਵੇ, ਦੇ ਪਾਲਿਸੀ ਖਾਤੇ ਵਿੱਚੋਂ ਦਿੱਤੇ ਜਾਣਗੇ, ਬਸ਼ਰਤੇ ਪਾਲਿਸੀ ਖਾਤੇ ਵਿੱਚ ਪੈਸੇ ਮੌਜੂਦ ਹੋਣ।
ਮੈਂਬਰ ਦੀ ਮੌਤ ਦੇ ਮਾਮਲੇ ਵਿੱਚ ਪ੍ਰਮੁੱਖ ਪਾਲਿਸੀਧਾਰਕ ਦੀ ਸਲਾਹ ਅਨੁਸਾਰ ਨਾਮਜ਼ਦ ਵਿਅਕਤੀ ਨੂੰ ਬੀਮੇ ਦੀ ਰਕਮ ਦਿੱਤੀ ਜਾਵੇਗੀ। ਗ੍ਰੈਚਿਊਟੀ, ਛੁੱਟੀਆਂ ਬਦਲੇ ਪੈਸੇ, ਰਿਟਾਇਰਮੈਂਟ, ਰਿਟਾਇਰਮੈਂਟ ਤੋਂ ਬਾਅਦ ਮੈਡੀਕਲ ਲਾਭ (ਪੀਆਰਐਮਬੀਐਸ) ਅਤੇ ਬਾਕੀ ਬਚਤ ਯੋਜਨਾਵਾਂ ਲਈ ਬੀਮਾ ਸੁਰੱਖਿਆ ਲਾਜ਼ਮੀ ਹੈ। ਅਜਿਹੇ ਲਾਭ ਐਸਬੀਆਈ ਲਾਈਫ਼ ਦੁਆਰਾ ਦਿੱਤੇ ਜਾਣਗੇ।
ਐਸਬੀਆਈ ਲਾਈਫ਼ - ਕੈਪਅਸ਼ੁਅਰ ਗੋਲਡ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।
73/ver1/08/24/WEB/PUN
ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ।
*ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ।
ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ 'ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ।