ਯੂਨਿਟ ਲਿੰਕਡ ਗਰੁੱਪ ਬੀਮਾ ਯੋਜਨਾ | ਕਲਿਆਣ ਯੂਲਿਪ ਪਲੱਸ - ਐਸਬੀਆਈ ਲਾਈਫ
close

By pursuing your navigation on our website, you allow us to place cookies on your device. These cookies are set in order to secure your browsing, improve your user experience and enable us to compile statistics  For further information, please view our "privacy policy"

SBI Logo

ਸਾਡੇ ਨਾਲ ਜੁੜੋ

Tool Free 1800 22 9090

ਐਸਬੀਆਈ ਲਾਈਫ਼ - ਕਲਿਆਣ ਯੂਲਿਪ ਪਲੱਸ

UIN: 111L079V03

ਪਲਾਨ ਦਾ ਕੋਡ : 74

ਐਸਬੀਆਈ ਲਾਈਫ਼ - ਕਲਿਆਣ ਯੂਲਿਪ ਪਲੱਸ

ਆਪਣੇ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ
ਕਰਨ ਲਈ ਦੇਖਭਾਲ ਦੇ ਸਭਿਆਚਾਰ ਨੂੰ
ਹੱਲਾਸ਼ੇਰੀ ਦਿਓ।

'ਇਕ ਯੂਨਿਟ-ਲਿੰਕਡ, ਭਾਗ ਨਾ ਲੈ ਰਹੀ ਗਰੁੱਪ ਪੈਨਸ਼ਨ ਪਾਲਸੀ'।


ਕੀ ਤੁਸੀਂ ਇਹਨਾਂ ਫ਼ੰਡਾਂ ਦਾ ਪ੍ਰਬੰਧ ਕਰਨ ਦਾ ਝੰਜਟ ਦੂਰ ਕਰਦੇ ਹੋਏ, ਆਪਣੇ ਮੁਲਾਜ਼ਮਾਂ ਨੂੰ ਬਹੁਤ-ਜ਼ਰੂਰੀ ਸੁਰੱਖਿਆ ਅਤੇ ਬਚਤ ਪਾਲਸੀਆਂ ਦੀ ਰੇਂਜ ਦੇਣਾ ਚਾਹੁੰਦੇ ਹੋ​?


ਐਸਬੀਆਈ - ਕਲਿਆਣ ਯੂਲਿਪ ਪਲੱਸ ਮਾਲਕ-ਮੁਲਾਜ਼ਮ ਗਰੁੱਪਾਂ ਲਈ ਇਕ ਪਲਾਨ ਹੈ । ਇਹ ਇਕ ਵਨ-ਸਟੌਪ ਹੱਲ ਹੈ, ਜੋ ਤੁਹਾਡੇ ਮੁਲਾਜ਼ਮਾਂ ਲਈ ਗ੍ਰੈਚੂਇਟੀ, ਛੁੱਟੀਆਂ ਦੀ ਨਕਦ ਵਸੂਲੀ ਅਤੇ ਸੇਵਾ-ਮੁਕਤੀ ਪੈਨਸ਼ਨ ਯੋਜਨਾਵਾਂ ਦੇ ਲਾਭ ਦਾ ਸੁਮੇਲ ਕਰਾਉਂਦਾ ਹੈ, ਜਦੋਂ ਕਿ ਤੁਹਾਨੂੰ ਫ਼ੰਡ ਦੇ ਕੁਸ਼ਲ ਪ੍ਰਬੰਧ ਦਾ ਲਾਭ ਮਿਲਦਾ ਹੈ।


ਇਹ ਪਲਾਨ ਦਿੰਦੀ ਹੈ –
  • ਸੁਰੱਖਿਆ - ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਰਿਟਾਇਰਮੈਂਟ ਦੀ ਲੋੜਾਂ ਦੇ ਖਿਆਲ ਰੱਖੋ
  • ਭਰੋਸਾ - ਪ੍ਰਤੀਬੱਧ ਸਰਵਿਸ ਟੀਮ
  • ਸਹੂਲਤ - ਆਪਣੀਆਂ ਜ਼ਰੂਰਤਾਂ ਅਨੁਸਾਰ ਆਪਣੇ ਮੁਲਾਜ਼ਮਾਂ ਲਈ ਯੋਜਨਾ ਤਿਆਰ ਕਰੋ।

ਆਪਣੇ ਮੁਲਾਜ਼ਮਾਂ ਦਾ ਆਰਥਿਕ ਭਵਿੱਖ ਸੁਰੱਖਿਅਤ ਕਰਦੇ ਹੋਏ ਉਹਨਾਂ ਦੇ ਜੀਵਨ ਨੂੰ ਪੂਰਾ ਮਹੱਤਵ ਦੇ ਕੇ ਉਹਨਾਂ ਨੂੰ ਸਮਰੱਥ ਬਣਾਓ।

ਮੁੱਖ ਖ਼ੂਬੀਆਂ

ਐਸਬੀਆਈ ਲਾਈਫ਼ - ਕਲਿਆਣ ਯੂਲਿਪ ਪਲੱਸ

'ਇੱਕ ਨੌਨ-ਪਾਰਟੀਸਿਪੇਟਿੰਗ, ਗਰੁੱਪ ਇੰਸ਼ੋਰੈਂਸ ਪਲਾਨ 'ਤੇ ਆਧਾਰਿਤ ਯੂਨਿਟ ਲਿੰਕਡ ਫੰਡ'।

ਖ਼ੂਬੀਆਂ

  • ਮੁਲਾਜ਼ਮ ਲਾਭ ਯੋਜਨਾਵਾਂ ਲਈ ਤਜਰਬੇਕਾਰ ਅਤੇ ਪੇਸ਼ਾਵਰ ਫ਼ੰਡ ਪ੍ਰਬੰਧ
  • ਲੌਇਲਟੀ ਵਾਧਿਆਂ ਦੀ ਉਚੇਰੀ ਦਰ ਦੇਣ ਲਈ ਫ਼ਾਇਦਿਆਂ ਦਾ ਸੁਮੇਲ
  • ਸਿਸਟੇਮੈਟਿਕ ਟ੍ਰਾਂਸਫ਼ਰ ਵਿਕਲਪ ਸਮੇਤ ਛੇ ਫ਼ੰਡ ਵਿਕਲਪ
  • ਡਿਫਾਈਂਡ ਬੈਨੀਫ਼ਿਟ (ਡੀਬੀ) ਜਾਂ ਡਿਫਾਈਂਡ ਕੰਟ੍ਰੀਬਿਊਸ਼ਨ (ਡੀਬੀ) ਯੋਜਨਾਵਾਂ ਜਾਂ ਉਹਨਾਂ ਦੇ ਸੁਮੇਲ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ।
  • ਛੁੱਟੀਆਂ ਦੀ ਨਕਦ ਵਸੂਲੀ ਅਤੇ ਗ੍ਰੈਚੂਇਟੀ ਯੋਜਨਾਵਾਂ ਅਧੀਨ ਮੁਫ਼ਤ ਅਣਗਿਣਤ ਔਨਲਾਈਨ ਫ਼ੰਡ ਬਦਲੀਆਂ ਅਤੇ ਯੋਗਦਾਨਾਂ ਦੇ ਰੀਡਾਇਰੈਕਸ਼ਨ

ਲਾਭ

ਸੁਰੱਖਿਆ
  • ਮੁਲਾਜ਼ਮਾਂ ਨੂੰ ਆਪਣੇ ਨੌਕਰੀ ਦੇ ਸਮੇਂ ਦੌਰਾਨ ਸੰਚਿਤ ਕਾਰਪਸ ਰਕਮ ਮਿਲਦੀ ਹੈ
  • ਕਿਸੇ ਵੀ ਸੰਕਟ ਦੇ ਮਾਮਲੇ ਵਿੱਚ ਉਹਨਾਂ ਦੇ ਲਾਭ-ਪਾਤਰ ਲਈ ਆਰਥਿਕ ਸੁਰੱਖਿਆ
  • ਇਕ ਹੀ ਮੁੱਖ ਪਾਲਸੀਧਾਰਕ ਦੀ ਇਕ ਜਾਂ ਗਰੁੱਪ ਕੰਪਨੀਆਂ ਦੁਆਰਾ ਧਾਰਣ ਕੀਤੀਆਂ ਕਈ ਪਾਲਸੀਆਂ ਨੂੰ ਜੋੜ ਕੇ ਉਚੇਰੇ ਲੌਇਲਟੀ ਵਾਧੇ
ਭਰੋਸਾ
  • ਤੁਹਾਡੀਆਂ ਸੰਚਾਲਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਮਰਪਿਤ ਸੇਵਾਵਾਂ
ਸਹੂਲਤ
  • ਸਿਸਟੈਮੈਟਿਕ ਟ੍ਰਾਂਸਫ਼ਰ ਵਿਕਲਪ ਰਾਹੀਂ ਨਿਵੇਸ਼ ਦਾ ਜੋਕਮ ਘਟਾਓ
  • ਯੋਜਨਾ ਦੀ ਕਿਸਮ ਦੇ ਆਧਾਰ ਤੇ ਮੁੱਖ ਪਾਲਸੀ ਜਾਂ ਮੈਂਬਰ ਪੱਧਰ ਲਈ ਫ਼ੰਡ ਦਾ ਪ੍ਰਬੰਧ
ਕਰ ਲਾਭ ਪ੍ਰਾਪਤ ਕਰੋ*

ਯੋਜਨਾ ਦਾ ਲਾਭ :

ਮੌਤ ਹੋਣ ਦੇ ਮਾਮਲੇ, ਰਿਟਾਇਰ ਹੋਣ, ਅਸਤੀਫ਼ਾ ਦੇਣ, ਪੈਸੇ ਕਢਵਾਉਣ ਜਾਂ ਕਿਸੇ ਹੋਰ ਕਾਰਨ ਕਰਕੇ ਛੱਡਣ ਤੇ ਲਾਭ ਅਦਾਯੋਗ ਹੁੰਦੇ ਹਨ, ਜੋ ਯੋਜਨਾ ਦੇ ਨਿਯਮਾਂ ਉੱਤੇ ਨਿਰਭਰ ਕਰਦੇ ਹਨ । ਇਹ ਲਾਭ ਮੁੱਖ ਪਾਲਸੀਧਾਰਕ ਜਾਂ ਮੈਂਬਰ, ਜੋ ਵੀ ਲਾਗੂ ਹੋਵੇ, ਦੇ ਪਾਲਸੀ ਖਾਤੇ ਵਿੱਚੋਂ ਦਿੱਤੇ ਜਾਣਗੇ ।


ਬੀਮਾ ਲਾਭ :

ਮੈਂਬਰ ਦੀ ਮੌਤ ਹੋਣ ਦੇ ਮਾਮਲੇ ਵਿੱਚ, ਨਾਮਜ਼ਦ ਵਿਅਕਤੀ ਨੂੰ 1,000 ਰੁ. ਦੀ ਬੀਮੇ ਦੀ ਰਕਮ ਦਿੱਤੀ ਜਾਵੇਗੀ ।
ਇਹ ਲਾਭ ਛੁੱਟੀਆਂ ਦੀ ਨਕਦ ਵਸੂਲੀ ਅਤੇ ਗ੍ਰੈਚੂਇਟੀ ਯੋਜਨਾਵਾਂ ਅਧੀਨ ਮਿਲਦਾ ਹੈ ਅਤੇ ਯੋਜਨਾ ਦੇ ਲਾਭ ਦੇ ਇਲਾਵਾ ਅਦਾਯੋਗ ਹੈ ।

ਇਸ ਪਾਲਸੀ ਅਧੀਨ ਨਿਵੇਸ਼ ਦੇ ਜੋਖਮ ਬਾਰੇ ਟਿੱਪਣੀ -

  • ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਰਵਾਇਤੀ ਬੀਮਾ ਪਾਲਸੀਆਂ ਨਾਲੋਂ ਵੱਖਰੀਆਂ ਅਤੇ ਬਾਜਾਰ ਜੋਖਮ ਤੱਤਾਂ ਅਧੀਨ ਹਨ ।
  • ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਵਿੱਚ ਭਰੇ ਪ੍ਰੀਮੀਅਮ, ਪੂੰਜੀ ਬਾਜ਼ਾਰ ਨਾਲ ਜੁੜੇ ਨਿਵੇਸ਼ ਦੇ ਜੋਖਮਾਂ ਅਧੀਨ ਹੁੰਦੇ ਹਨ ਅਤੇ ਯੂਨਿਟਾਂ ਦੇ ਐੱਨਏਵੀ ਫ਼ੰਡ ਦੀ ਕਾਰਗ਼ੁਜ਼ਾਰੀ ਅਤੇ ਪੂੰਜੀ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਅਨੁਸਾਰ ਵੱਧ ਜਾਂ ਘੱਟ ਹੋ ਸਕਦੇ ਹਨ ਅਤੇ ਪਾਲਸੀਧਾਰਕ/ਬੀਮੇ ਵਾਲਾ ਵਿਅਕਤੀ ਆਪਣੇ ਫ਼ੈਸਲਿਆਂ ਲਈ ਆਪ ਜ਼ਿੰਮੇਵਾਰ ਹੈ ।
  • ਫ਼ੰਡ ਦੇ ਵਿਕਲਪਾਂ ਦੀ ਪਿਛਲੀ ਕਾਰਗੁਜ਼ਾਰੀ ਭਵਿੱਖ ਦੀ ਕਾਰਗੁਜ਼ਾਰੀ ਦੀ ਸੂਚਕ ਨਹੀਂ ਹੈ । ਇਸ ਪਾਲਸੀ ਦੇ ਅਧੀਨ ਅਦਾਯੋਗ ਸਾਰੇ ਲਾਭ ਕਰ ਕਾਨੂੰਨਾਂ ਅਤੇ ਸਮੇਂ-ਸਮੇਂ ਤੇ ਲਾਗੂ ਦੂਜੇ ਆਰਥਿਕ ਕਾਨੂੰਨਾਂ ਦੇ ਅਧੀਨ ਹਨ । ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਦੀ ਸਲਾਹ ਲਓ ।
  • ਇਸ ਪਾਲਸੀ ਅਧੀਨ ਮੁਹੱਈਆ ਵੱਖ-ਵੱਖ ਫ਼ੰਡ, ਕੇਵਲ ਫ਼ੰਡਾਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਢੰਗ ਨਾਲ ਪਲਾਨਾਂ ਦੇ ਮਿਆਰ, ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ।
  • ਐਸਬੀਆਈ ਲਾਈਫ਼ ਇੰਸ਼ੋਰੈਂਸ ਕੰਪਨੀ ਲਿਮਿਟੇਡ, ਕੇਵਲ ਬੀਮਾ ਕੰਪਨੀ ਦਾ ਨਾਂ ਹੈ ਅਤੇ ਐਸਬੀਆਈ ਲਾਈਫ਼ - ਕਲਿਆਣ ਯੂਲਿਪ ਪਲੱਸ ਕੇਵਲ ਯੂਨਿਟ ਲਿੰਕਡ ਜੀਵਨ ਬੀਮਾ ਪਾਲਸੀਆਂ ਦੇ ਨਾਂ ਹਨ ਅਤੇ ਇਹ ਕਿਸੇ ਵੀ ਤਰ੍ਹਾਂ ਪਾਲਸੀਆਂ ਦੇ ਮਿਆਰ, ਇਸ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਜਾਂ ਮੁਨਾਫ਼ਿਆਂ ਦਾ ਸੰਕੇਤ ਨਹੀਂ ਦਿੰਦੇ ।
  • ਕਿਰਪਾ ਕਰਕੇ ਸਬੰਧਿਤ ਜੋਖਮਾਂ ਅਤੇ ਲਾਗੂ ਖ਼ਰਚਿਆਂ ਦੀ ਜਾਣਕਾਰੀ ਲਈ ਆਪਣੇ ਬੀਮਾ ਲਾਈਫ ਮਿੱਤਰ ਜਾਂ ਵਿਚੋਲੇ ਨਾਲ ਸੰਪਰਕ ਕਰੋ ਜਾਂ ਬੀਮਾ ਕੰਪਨੀ ਦੇ ਪਾਲਸੀ ਦਸਤਵੇਜ਼ ਵੇਖੋ ।

ਉੱਪਰ ਦਿੱਤੀ ਜਾਣਕਾਰੀ ਐਸਬੀਆਈ ਲਾਈਫ਼ - ਕਲਿਆਣ ਯੂਲਿਪ ਪਲੱਸ ਦਾ ਸੰਖੇਪ ਸਾਰ ਹੈ । ਇਹ ਪਲਾਨ ਦੀਆਂ ਕੇਵਲ ਸੰਖੇਪ ਖ਼ੂਬੀਆਂ ਹਨ । ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ ।


ਕਰ ਲਾਭ

ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ । ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਟੈਕਸ ਸਲਾਹਕਾਰ ਨਾਲ ਸੰਪਰਕ ਕਰੋ।

ਐਸਬੀਆਈ ਲਾਈਫ਼ - ਕਲਿਆਣ ਯੂਲਿਪ ਪਲੱਸ ਦੇ ਜੋਖਮ ਤੱਤਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਲਿਖੇ ਦਸਤਾਵੇਜ਼ ਧਿਆਨ ਨਾਲ ਪੜ੍ਹੋ।

null
*ਪ੍ਰੀਮੀਅਮ ਦੀ ਅਦਾਇਗੀ ਯੋਜਨਾ ਦੇ ਨਿਯਮਾਂ ਅਨੁਸਾਰ ਅਤੇ ਲੰਬੇ ਅਰਸੇ ਵਿੱਚ ਮੁਲਾਜ਼ਮਾਂ ਦੇ ਲਾਭਾਂ ਦੇ ਮਾਪ ਸੰਚਾਲਨ ਕਰਨ ਵਾਲੇ ਲੇਖਾ ਮਾਪਦੰਡਾਂ ਦੀ ਸੀਮਾ ਅਨੁਸਾਰ ਧਨ ਦੀਆਂ ਜ਼ਰੂਰਤਾਂ ਦੇ ਅਨੁਰੂਪ ਫ਼ੰਡਿੰਗ ਦੇ ਮੁੱਲਾਂਕਣ ਦੀ ਰਿਪੋਰਟ ਅਨੁਸਾਰ ਮੁੱਖ ਪਾਲਸੀਧਾਰਕ ਦੁਆਰਾ ਕੀਤੀ ਜਾਵੇਗੀ.

NW/74/ver1/04/22/WEB/PUN

ਜੋਖਮ ਕਾਰਕਾਂ, ਨਿਯਮਾਂ ਅਤੇ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿੱਕਰੀ ਮੁਕੰਮਲ ਹੋਣ ਤੋਂ ਪਹਿਲਾਂ ਵਿੱਕਰੀ ਪਰਚਾ ਧਿਆਨ ਨਾਲ ਪੜ੍ਹ ਲਓ ।

*ਕਰ ਲਾਭ :
ਕਰ ਲਾਭ ਆਮਦਨ ਕਰ ਕਾਨੂੰਨਾਂ ਦੇ ਅਨੁਸਾਰ ਹਨ ਅਤੇ ਸਮੇਂ-ਸਮੇਂ ਅਨੁਸਾਰ ਬਦਲ ਸਕਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ ।

ਤੁਸੀਂ ਭਾਰਤ ਵਿੱਚ ਲਾਗੂ ਆਮਦਨ ਕਰ ਕਾਨੂੰਨਾਂ ਅਨੁਸਾਰ ਆਮਦਨ ਕਰ ਲਾਭਾਂ/ਰਿਆਇਤਾਂ ਦੇ ਲਈ ਹੱਕਦਾਰ ਹੁੰਦੇ ਹੋ, ਜੋ ਸਮੇਂ-ਸਮੇਂ ਤੇ ਬਦਲੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ, ਇੱਥੇ ਕਲਿੱਕ ਕਰੋ । ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸਲਾਹ ਮਸ਼ਵਿਰਾ ਕਰ ਲਓ।