ਪ੍ਰੀਮੀਅਮ ਭੁਗਤਾਨ ਵਿਧੀ ???pa.user.selcrs???
SBI Life Insurance English | हिन्दी | বংলা | தமிழ் | తెలుగు | मराठी | ગુજરાતી | ಕನ್ನಡ | ਪੰਜਾਬੀ | മലയാളം
ਟੋਲ ਫ੍ਰੀ ਕਾਲ ਕਰੋ 1800 22 9090 56161 ਤੇ 'CELEBRATE' ਐਸਐਮਐਸ ਕਰੋ
ਸਾਨੂੰ ਇੱਥੇ ਮਿਲੋ  Twitter  Facebook
   
ਸੇਵਾਵਾਂ
NRI ਕਾਰਨਰ
ਆਮ ਸਵਾਲ
ਮੁੱਖ ਪੰਨਾ > ਸੇਵਾਵਾਂ > ਪ੍ਰੀਮੀਅਮ ਭੁਗਤਾਨ ਵਿਧੀ

ਸੇਵਾਵਾਂ

 
ਸਿੱਧੇ ਤੌਰ ਤੇ ਐਸਬੀਆਈ ਲਾਈਫ ਬ੍ਰਾਂਚ ਨੂੰ ਰਕਮ ਭੇਜਣਾ
ਡਾਕ ਜਾਂ ਕੁਰੀਅਰ ਰਾਹੀਂ
ਇਲੈਕਟ੍ਰੋਨਿਕ ਕਲੀਅਰਿੰਗ ਸਰਵਿਸ (ECS) – ਮੈਂਡੇਟ
ਡਾਇਰੈਕਟ ਡੇਬਿਟ
ਤੁਹਾਡੇ ਕ੍ਰੇਡਿਟ ਕਾਰਡ ਤੇ ਨਿਰਧਾਰਤ ਹਿਦਾਇਤ
ਔਨਲਾਈਨ ਭੁਗਤਾਨ
ਸਟੇਟ ਬੈਂਕ ਗਰੁੱਪ ਏਟੀਐਮ ਦੁਆਰਾ
ਤੁਹਾਡੇ ਸਟੇਟ ਬੈਂਕ ਖਾਤੇ ਤੇ ਨਿਰਧਾਰਤ ਹਿਦਾਇਤਾਂ
VISA BILL PAY.com ਦੇ ਰਾਹੀਂ ਭੁਗਤਾਨ
ਐਸਬੀਆਈ ਲਾਈਫ ਵੈਬਸਾਈਟ ਦੇ ਰਾਹੀਂ ਪ੍ਰੀਮੀਅਮ ਦਾ ਔਨਲਾਈਨ ਭੁਗਤਾਨ
ਸਟੇਟ ਬੈਂਕ ਅਤੇ ਸਹਿਯੋਗੀ ਬੈਂਕਾਂ ਦੇ ਖਾਤਾ ਧਾਰਕਾਂ ਲਈ SI-EFT
1.
ਸਿੱਧੇ ਤੌਰ ਤੇ ਐਸਬੀਆਈ ਲਾਈਫ ਬ੍ਰਾਂਚ ਨੂੰ ਰਕਮ ਭੇਜਣਾ: ਤੁਸੀਂ ਆਪਣੀ ਨਜ਼ਦੀਕੀ ਐਸਬੀਆਈ ਲਾਈਫ ਬ੍ਰਾਂਚ ਤੇ ਜਾ ਕੇ ਚੈਕ/ਡਿਮਾਂਡ ਡ੍ਰਾਫਟ ਦੁਆਰਾ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹੋ. ਕਿਰਪਾ ਕਰਕੇ ਧਿਆਨ ਦਿਉ ਕਿ ਤੁਸੀਂ ਭਾਰਤ ਦੀ ਕਿਸੇ ਵੀ ਐਸਬੀਆਈ ਲਾਈਫ ਬ੍ਰਾਂਚ ਤੇ ਜਾ ਕੇ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹੋ.

ਚੈਕ/ ਡਿਮਾਂਡ ਡ੍ਰਾਫਟ “ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿ. – ਪਾਲਿਸੀ ਨੰਬਰ <ਪਾਲਿਸੀ ਨੰਬਰ> ” ਦੇ ਪੱਖ ਵਿਚ ਤਿਆਰ ਕੀਤੇ ਜਾਣੇ ਚਾਹੀਦੇ ਹਨ   ਕਿਰਪਾ ਕਰਕੇ ਚੈਕ/ ਡੀਡੀ ਦੇ ਪਿਛਲੇ ਪਾਸੇ ਆਪਣੇ ਪਾਲਿਸੀ ਨੰਬਰ ਅਤੇ ਸੰਪਰਕ ਨੰਬਰ ਦਾ ਉਲੇਖ ਕਰੋ.

 
2. ਡਾਕ ਜਾਂ ਕੁਰੀਅਰ ਰਾਹੀਂ: ਪ੍ਰੀਮੀਅਮ ਦੇ ਭੁਗਤਾਨਾਂ ਲਈ ਤੁਸੀਂ ਆਪਣੇ ਚੈਕ ਜਾਂ ਡਿਮਾਂਡ ਡ੍ਰਾਫਟ, ਕਿਸੇ ਵੀ ਐਸਬੀਆਈ ਲਾਈਫ ਬ੍ਰਾਂਚ ਦਫ਼ਤਰ ਤੇ ਡਾਕ ਜਾਂ ਕੁਰੀਅਰ ਰਾਹੀਂ ਵੀ ਭੇਜ ਸਕਦੇ ਹੋ. ਤੁਹਾਡੇ ਭੁਗਤਾਨ ਦੀ ਮਨਜ਼ੂਰੀ ਵਾਲੀ ਰਸੀਦ ਸਿੱਧੀ ਤੁਹਾਡੇ ਸੰਪਰਕ ਪਤੇ ਤੇ ਭੇਜ ਦਿੱਤੀ ਜਾਵੇਗੀ.
 
3.
ਇਲੈਕਟ੍ਰੋਨਿਕ ਕਲੀਅਰਿੰਗ ਸਰਵਿਸ (ਈਸੀਐਸ) – ਮੈਂਡੇਟ ਈਸੀਐਸ ਦੇ ਰਾਹੀਂ ਔਟੋ ਡੇਬਿਟ ਕਰਨ ਦੀ ਸੁਵਿਧਾ ਅਜਿਹੀ ਸੁਵਿਧਾ ਹੈ ਜਿਸਦੇ ਰਾਹੀਂ ਪ੍ਰੀਮੀਅਮ ਸਵੈਚਲਿਤ ਤੌਰ ਤੇ ਤੁਹਾਡੇ ਬੈਂਕ ਖਾਤੇ ਤੇ ਤੁਹਾਡੇ ਨਾਂ ਚੜ੍ਹਾ ਦਿੱਤੇ ਜਾਣਗੇ. ਇਹ ਸੁਵਿਧਾ ਵਰਤਮਾਨ ਵਿੱਚ 86 ਸਥਾਨਾਂ ਤੇ ਉਪਲਬਧ ਹੈ. ਇਨ੍ਹਾਂ ਸਥਾਨਾਂ ਤੇ ਬੈਂਕ ਖਾਤੇ ਵਾਲੇ ਪਾਲਿਸੀਧਾਰਕ ਅਤੇ ਕਲੀਅਰਿੰਗ ਹਾਉਸ ਔਪਰੇਸ਼ਨ ਵਿੱਚ ਹਿੱਸਾ ਲੈਣ ਵਾਲੇ ਪਾਲਿਸੀਧਾਰਕ, ਇਸ ਸੁਵਿਧਾ ਲਈ, ਰੱਦ ਕੀਤੇ ਗਏ ਚੈਕ ਜਿਸ ਵਿੱਚ MICR ਨੰਬਰ ਦਿੱਤਾ ਗਿਆ ਹੈ, ਦੇ ਨਾਲ ਈਸੀਐਸ ਮੈਂਡੇਟ ਫਾਰਮ ਜਮ੍ਹਾਂ ਕਰ ਸਕਦੇ ਹਨ. ਤੁਸੀਂ ਇਸ ਨੂੰ ਸਾਡੇ ਕਿਸੇ ਵੀ ਬ੍ਰਾਂਚ ਦਫ਼ਤਰ ਤੇ ਜਮ੍ਹਾਂ ਕਰ ਸਕਦੇ ਹੋ ਜਾਂ ਹੇਠਾਂ ਦਿੱਤੇ ਗਏ ਸਾਡੇ ਸੰਪਰਕ ਪਤੇ ਤੇ ਸਾਨੂੰ ਡਾਕ ਰਾਹੀਂ ਭੇਜ ਸਕਦੇ ਹੋ

ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ.
ਕੇਂਦਰੀ ਪ੍ਰਕਿਰਿਆ ਕੇਂਦਰ
ਕਪਾਸ ਭਵਨ, ਪਲਾਟ 3ਏ,
ਸੈਕਟਰ-10, ਸੀਬੀਡੀ ਬੇਲਾਪੁਰ,
ਨਵੀਂ ਮੁੰਬਈ- 400614


ਨਾਨ-ਰੋਲਿੰਗ ਸੈਟਲਮੈਂਟ ਸ਼੍ਰੇਣੀ ਲਈ ਈਸੀਐਸ ਸਥਾਨਾਂ ਤੇ ਭੁਗਤਾਨ ਕੀਤੇ ਗਏ ਪ੍ਰੀਮੀਅਮ ਦੀ ਕਟੌਤੀ ਨੀਯਤ ਮਿਤੀ ਨੂੰ ਨਹੀਂ ਕੀਤੀ ਜਾ ਸਕਦੀ.

ਈਸੀਐਸ ਬਾਰੇ ਆਮ ਸਵਾਲ
 

4.
ਡਾਇਰੈਕਟ ਡੇਬਿਟ: ਡਾਇਰੈਕਟ ਡੇਬਿਟ ਦੀ ਸੁਵਿਧਾ ਇੱਕ ਹੋਰ ਸੁਵਿਧਾ ਹੈ ਜਿਹੜੀ ਕਿ ਨੀਯਤ ਮਿਤੀ ਨੂੰ ਤੁਹਾਡੇ ਬੈਂਕ ਖਾਤੇ ਤੋਂ ਸਵੈਚਲਿਤ ਤੌਰ ਤੇ ਪ੍ਰੀਮੀਅਮ ਕਢਵਾਉਣ ਦੀ ਸੁਵਿਧਾ ਦਿੰਦੀ ਹੈ. ਡਾਇਰੈਕਟ ਡੇਬਿਟ ਸੁਵਿਧਾ ਐਕਸਿਸ ਬੈਂਕ, ਸਿਟੀ ਬੈਂਕ, ਆਈਸੀਆਈਸੀਆਈ ਬੈਂਕ, ਬੈਂਕ ਔਫ ਬੜੌਦਾ, ਯੂਨੀਅਨ ਬੈਂਕ ਔਫ ਇੰਡੀਆ, ਭਾਰਤੀ ਸਟੇਟ ਬੈਂਕ, ਬੈਂਕ ਔਫ ਇੰਡੀਆ, ਇੰਡਸਇੰਡ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਕੋਟਕ ਬੈਂਕ ਦੇ ਖਾਤਾ ਧਾਰਕਾਂ ਲਈ ਉਪਲਬਧ ਹੈ. ਇਸ ਸੁਵਿਧਾ ਦਾ ਲਾਭ ਉਠਾਉਣ ਲਈ, ਕਿਰਪਾ ਕਰਕੇ, ਇੱਕ ਰੱਦ ਕੀਤੇ ਗਏ ਚੈਕ ਦੇ ਨਾਲ, ਉੱਚਿਤ ਰੂਪ ਵਿੱਚ ਭਰਿਆ ਡਾਇਰੈਕਟ ਡੇਬਿਟ ਮੈਂਡੇਟ ਫਾਰਮ ਜਮ੍ਹਾਂ ਕਰਵਾਉ. ਤੁਸੀਂ ਇਸ ਨੂੰ ਸਾਡੇ ਕਿਸੇ ਵੀ ਬ੍ਰਾਂਚ ਦਫ਼ਤਰ ਤੇ ਜਮ੍ਹਾਂ ਕਰਵਾ ਸਕਦੇ ਹੋ ਜਾਂ ਸਾਡੇ ਸੰਪਰਕ ਪਤੇ ਤੇ ਡਾਕ ਰਾਹੀਂ ਵੀ ਭੇਜ ਸਕਦੇ ਹੋ.
 
5.
ਤੁਹਾਡੇ ਕ੍ਰੇਡਿਟ ਕਾਰਡ ਤੇ ਨਿਰਧਾਰਤ ਹਿਦਾਇਤ:ਐਸਬੀਆਈ ਲਾਈਫ ਦੇ ਗਾਹਕ ਜਿਨ੍ਹਾਂ ਕੋਲ ਇੱਕ ਪ੍ਰਮਾਣਿਤ ਵੀਜ਼ਾ ਜਾਂ ਮਾਸਟਰ ਕ੍ਰੇਡਿਟ ਕਾਰਡ ਹੋਵੇ, ਉਹ ਨਿਰਧਾਰਤ ਹਿਦਾਇਤ ਜਾਰੀ ਹੋਣ ਤੇ ਐਸਬੀਆਈ ਲਾਈਫ ਦੇ ਔਟੋ ਡੇਬਿਟ ਲਈ ਰਜਿਸਟਰ ਕਰ ਸਕਦੇ ਹਨ. ਇਸ ਸੁਵਿਧਾ ਵਾਸਤੇ ਰਜਿਸਟਰ ਕਰਨ ਲਈ, ਕਿਰਪਾ ਕਰਕੇ ਕ੍ਰੇਡਿਟ ਕਾਰਡ ਮੈਂਡੇਟ ਫਾਰਮ ਨੂੰ ਭਰ ਕੇ, ਆਪਣੇ ਕ੍ਰੇਡਿਟ ਕਾਰਡ ਦੀ ਸਵੈ-ਤਸਦੀਕ ਕੀਤੀ ਫੋਟੋ ਕਾਪੀ ਦੇ ਨਾਲ, ਨਜ਼ਦੀਕੀ ਐਸਬੀਆਈ ਲਾਈਫ ਬ੍ਰਾਂਚ ਦਫ਼ਤਰ ਨੂੰ ਭੇਜੋ

ਤਸਦੀਕੀਕਰਨ ਅਤੇ ਕਿਰਿਆਸ਼ੀਲ ਹੋਣ ਤੋਂ ਬਾਅਦ, ਭਵਿੱਖ ਦੇ ਸਾਰੇ ਦੇਣਯੋਗ ਪ੍ਰੀਮੀਅਮ ਤੁਹਾਡੇ ਕ੍ਰੇਡਿਟ ਕਾਰਡ ਤੋਂ ਕਢਵਾ ਲਏ ਜਾਣਗੇ.
ਕ੍ਰੇਡਿਟ ਕਾਰਡ ਬਾਰੇ ਆਮ ਸਵਾਲ
 
6.
ਔਨਲਾਈਨ ਭੁਗਤਾਨ: ਭਾਰਤੀ ਸਟੇਟ ਬੈਂਕ ਅਤੇ ਸਹਿਯੋਗੀ ਬੈਂਕਾਂ ਦੇ ਨੈਟ ਬੈਂਕਿੰਗ ਗਾਹਕ ਇਸ ਸੁਵਿਧਾ ਲਈ ਰਜਿਸਟਰ ਕਰ ਸਕਦੇ ਹਨ. ਤੁਹਾਨੂੰ ਸਿਰਫ ਐਸਬੀਆਈ ਲਾਈਫ ਨੂੰ ਆਪਣੇ ਬਿੱਲਰ ਵਜੋਂ ਜੋੜਣਾ ਹੋਵੇਗਾ (ਐਸਬੀਆਈ ਲਾਈਫ ਰਾਸ਼ਟਰੀ ਬਿੱਲਰ ਦੇ ਰੂਪ ਵਿੱਚ ਸੂਚੀਬੱਧ ਹੈ) ਅਤੇ ਆਪਣੀ ਪਾਲਿਸੀ ਦੇ ਵੇਰਵੇ ਪ੍ਰਦਾਨ ਕਰਨੇ ਹੋਣਗੇ. ਵਿਕਲਪਿਕ ਤੌਰ ਤੇ ਤੁਸੀਂ www.billdesk.com ਦੇ ਰਾਹੀਂ ਜਾਂ ਬਿੱਲਡੈਸਕ ਰਜਿਸਟ੍ਰੇਸ਼ਨ ਫਾਰਮ ਨੂੰ ਆਪਣੀ ਨਜ਼ਦੀਕੀ ਐਸਬੀਆਈ ਬ੍ਰਾਂਚ ਤੇ ਜਮ੍ਹਾਂ ਕਰਕੇ ਵੀ ਰਜਿਸਟਰ ਕਰ ਸਕਦੇ ਹੋ

ਤਸਦੀਕੀਕਰਨ ਤੋਂ ਬਾਅਦ ਇਹ ਸੇਵਾ ਕਾਰਜਸ਼ੀਲ ਹੋ ਜਾਵੇਗੀ ਅਤੇ ਬਕਾਇਆ ਪ੍ਰੀਮੀਅਮ ਦੀ ਸੂਚਨਾ ਤੁਹਾਡੇ ਬੈਂਕਰ ਨੂੰ ਭੇਜ ਦਿੱਤੀ ਜਾਵੇਗੀ. ਤੁਹਾਡੇ ਦੁਆਰਾ ਲੌਗਇਨ ਕਰਨ ਤੇ ਪ੍ਰੀਮੀਅਮ ਵਿਖਾਈ ਦੇਵੇਗਾ ਅਤੇ ਨੀਯਤ ਮਿਤੀ ਅਤੇ ਬਕਾਇਆ ਪ੍ਰੀਮੀਅਮ ਬਾਰੇ ਸੂਚਿਤ ਕੀਤਾ ਜਾਵੇਗਾ. ਤੁਸੀਂ ਆਪਣੇ ਪ੍ਰੀਮੀਅਮਾਂ ਦਾ ਭੁਗਤਾਨ ਤੁਰੰਤ ਕਰਨਾ ਚੁਣ ਸਕਦੇ ਹੋ ਜਾਂ ਪ੍ਰੀਮੀਅਮ ਦੀ ਨੀਯਤ ਮਿਤੀ ਤੋਂ ਪਹਿਲਾਂ ਦੀ ਕਿਸੇ ਸੁਵਿਧਾਜਨਕ ਮਿਤੀ ’ਤੇ ਭੁਗਤਾਨ ਕਰਨਾ ਤੈਅ ਕਰ ਸਕਦੇ ਹੋ. ਔਨਲਾਈਨ ਭੁਗਤਾਨ ਬਾਰੇ ਆਮ ਸਵਾਲ
 
7. ਸਟੇਟ ਬੈਂਕ ਗਰੁੱਪ ਏਟੀਐਮ ਦੁਆਰਾ*: ਹੁਣ ਤੁਸੀਂ ਸਟੇਟ ਬੈਂਕ ਗਰੁੱਪ ਦੇ ਸਾਰੇ ਏਟੀਐਮ ਰਾਹੀਂ ਰਜਿਸਟਰ ਕਰਕੇ ਵੀ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹੋ. ਵਰਤਮਾਨ ਵਿੱਚ ਪੂਰੇ ਦੇਸ਼ ’ਚ ਸਟੇਟ ਬੈਂਕ ਗਰੁੱਪ ਦੇ ਲਗਭਗ 21500 ਏਟੀਐਮ ਸਥਾਪਿਤ ਹਨ. ਏਟੀਐਮ ਰਜਿਸਟ੍ਰੇਸ਼ਨ ਅਤੇ ਏਟੀਐਮ ਭੁਗਤਾਨ ਪ੍ਰਕਿਰਿਆ ਲਈ ਇੱਥੇ ਕਲਿਕ ਕਰੋ. ਏਟੀਐਮ ਸਬੰਧੀ ਆਮ ਸਵਾਲ
 
8.
ਤੁਹਾਡੇ ਸਟੇਟ ਬੈਂਕ ਖਾਤੇ ਤੇ ਨਿਰਧਾਰਤ ਹਿਦਾਇਤਾਂ: ਇਹ ਸੁਵਿਧਾ ਸਿਰਫ ਐਸਬੀਆਈ ਅਤੇ ਸਹਿਯੋਗੀ ਬੈਂਕਾਂ ਦੇ ਖਾਤਾ ਧਾਰਕਾਂ ਲਈ ਹੀ ਉਪਲਬਧ ਹੈ. ਹਿਦਾਇਤ ਨਿਰਧਾਰਤ ਫਾਰਮ ਭਰੋ ਅਤੇ ਇਸ ਨੂੰ ਨਜ਼ਦੀਕੀ ਐਸਬੀਆਈ ਲਾਈਫ ਬ੍ਰਾਂਚ ਤੇ ਜਮ੍ਹਾਂ ਕਰਵਾਉ ਜਾਂ ਇਸ ਨੂੰ ਸਾਡੇ ਸੰਪਰਕ ਪਤੇ ਤੇ ਭੇਜੋ 
9.
VISA BILL PAY.com ਦੇ ਰਾਹੀਂ ਭੁਗਤਾਨ.ਐਸਬੀਆਈ ਲਾਈਫ ਦੇ ਸਾਰੇ ਗਾਹਕ, ਜਿਨ੍ਹਾਂ ਕੋਲ ਭਾਰਤ ਤੋਂ ਜਾਰੀ ਹੋਏ ਪ੍ਰਮਾਣਿਤ ਵੀਜ਼ਾ ਕ੍ਰੇਡਿਟ ਕਾਰਡ ਹਨ, ਉਹ ਇਸ ਸੁਵਿਧਾ ਰਾਹੀਂ ਪ੍ਰੀਮੀਅਮ ਦਾ ਭੁਗਤਾਨ ਕਰਨ ਵਾਸਤੇ ਰਜਿਸਟਰ ਕਰ ਸਕਦੇ ਹਨ. ਇਸ ਸੁਵਿਧਾ ਵਾਸਤੇ ਰਜਿਸਟਰ ਕਰਨ ਲਈ ਕਿਰਪਾ ਕਰਕੇ www.visabillpay.com ਤੇ ਲੌਗਇਨ ਕਰੋ, ਅਤੇ ਐਸਬੀਆਈ ਲਾਈਫ ਨੂੰ ਆਪਣੇ ਬਿੱਲਰ ਵਜੋਂ ਜੋੜੋ ਅਤੇ ਰਜਿਸਟ੍ਰੇਸ਼ਨ ਲਈ ਆਪਣੀ ਪਾਲਿਸੀ ਦੇ ਵੇਰਵੇ ਪ੍ਰਦਾਨ ਕਰੋ. ਤਸਦੀਕੀਕਰਨ ਤੋਂ ਬਾਅਦ ਇਹ ਸੇਵਾ ਕਾਰਜਸ਼ੀਲ ਹੋ ਜਾਵੇਗੀ ਅਤੇ ਬਕਾਇਆ ਪ੍ਰੀਮੀਅਮ ਦੀ ਸੂਚਨਾ ਤੁਹਾਨੂੰ ਭੇਜ ਦਿੱਤੀ ਜਾਵੇਗੀ. ਤੁਹਾਡੇ ਦੁਆਰਾ ਲੌਗਇਨ ਕਰਨ ਤੇ ਪ੍ਰੀਮੀਅਮ ਵਿਖਾਈ ਦੇਵੇਗਾ ਅਤੇ ਨੀਯਤ ਮਿਤੀ ਅਤੇ ਬਕਾਇਆ ਪ੍ਰੀਮੀਅਮ ਬਾਰੇ ਸੂਚਿਤ ਕੀਤਾ ਜਾਵੇਗਾ. ਤੁਸੀਂ ਆਪਣੇ ਪ੍ਰੀਮੀਅਮਾਂ ਦਾ ਭੁਗਤਾਨ ਤੁਰੰਤ ਕਰਨਾ ਚੁਣ ਸਕਦੇ ਹੋ ਜਾਂ ਪ੍ਰੀਮੀਅਮ ਦੀ ਨੀਯਤ ਮਿਤੀ ਤੋਂ ਪਹਿਲਾਂ ਦੀ ਕਿਸੇ ਸੁਵਿਧਾਜਨਕ ਮਿਤੀ ’ਤੇ ਭੁਗਤਾਨ ਕਰਨਾ ਤੈਅ ਕਰ ਸਕਦੇ ਹੋ.

ਵਧੇਰੇ ਸਪਸ਼ਟੀਕਰਨ ਲਈ ਕਿਰਪਾ ਕਰਕੇ ਸਾਡੇ ਟੋਲ ਫ੍ਰੀ ਨੰਬਰ 1800 22 9090 ਤੇ ਸਾਨੂੰ ਕਾਲ ਕਰੋ. ਤੁਸੀਂ ਸਾਨੂੰ info@sbilife.co.in. ਤੇ ਈਮੇਲ ਕਰ ਸਕਦੇ ਹੋ ਜਾਂ ਸਾਡੇ ਸੰਪਰਕ ਪਤੇ ਤੇ ਸਾਨੂੰ ਲਿਖੋ.

ਸੰਪਰਕ ਪਤਾ.
ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ.
ਕੇਂਦਰੀ ਪ੍ਰਕਿਰਿਆ ਕੇਂਦਰ
ਕਪਾਸ ਭਵਨ, ਪਲਾਟ 3ਏ,
ਸੈਕਟਰ -10, ਸੀਬੀਡੀ ਬੇਲਾਪੁਰ,
ਨਵੀਂ ਮੁੰਬਈ – 400614
10. ਐਸਬੀਆਈ ਲਾਈਫ ਵੈਬਸਾਈਟ ਦੇ ਰਾਹੀਂ ਪ੍ਰੀਮੀਅਮ ਦਾ ਔਨਲਾਈਨ ਭੁਗਤਾਨ
 
ਐਸਬੀਆਈ ਲਾਈਫ ਵੈਬਸਾਈਟ ਤੇ ਲੌਗਇਨ ਕਰਕੇ ਰੀਨਿਊਅਲ ਪ੍ਰੀਮੀਅਮ ਦਾ ਭੁਗਤਾਨ ਕਰੋ. ਜੇਕਰ ਗਾਹਕ ਕੋਲ ਪ੍ਰਮਾਣਿਤ ਵੀਜ਼ਾ/ ਮਾਸਟਰ/ ਅਮਰੀਕਨ ਐਕਸਪ੍ਰੈਸ/ ਡਾਇਨਰਜ਼ ਕ੍ਰੇਡਿਟ ਕਾਰਡ ਜਾਂ ਵੈਬਸਾਈਟ ਤੇ ਸੂਚੀਬੱਧ ਬੈਂਕਾਂ ਦਾ ਨੈਟ ਬੈਂਕਿੰਗ ਖਾਤਾ ਹੈ ਤਾਂ ਉਹ ਪ੍ਰੀਮੀਅਮ ਦਾ ਭੁਗਤਾਨ ਕਰ ਸਕਦਾ ਹੈ. ਇਨ੍ਹਾਂ ਭੁਗਤਾਨਾਂ ਲਈ ਕਿਸੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੁੰਦੀ ਹੈ ਅਤੇ ਨਾ ਹੀ ਅਤਿਰਿਕਤ ਪ੍ਰੀਮੀਅਮ ਵਸੂਲਿਆ ਜਾਵੇਗਾ. ਮਾਸਿਕ ਪਾਲਿਸੀਆਂ ਲਈ, 10 ਦਿਨ ਪਹਿਲਾਂ ਪ੍ਰੀਮੀਅਮ ਸਵੀਕਾਰ ਕੀਤਾ ਜਾਵੇਗਾ ਅਤੇ ਗੈਰ-ਮਾਸਿਕ ਪਾਲਿਸੀਆਂ ਲਈ 25 ਦਿਨ ਪਹਿਲਾਂ ਪ੍ਰੀਮੀਅਮ ਸਵੀਕਾਰ ਕੀਤਾ ਜਾਵੇਗਾ. ਇਸੇ ਤਰ੍ਹਾਂ ਗਾਹਕ 5 ਮਹੀਨਿਆਂ ਲਈ ਅਤੇ ਪ੍ਰੀਮੀਅਮ ਦੀ ਨੀਯਤ ਮਿਤੀ ਤੋਂ 25 ਦਿਨ ਬਾਅਦ ਪ੍ਰੀਮੀਅਮ ਦਾ ਭੁਗਤਾਨ ਕਰ ਸਕਦਾ ਹੈ.

ਇਹ ਸੇਵਾਵਾਂ ਮਾਈਪਾਲਿਸੀ ਸਵੈ ਸੇਵਾ ਪੋਰਟਲ ਦੇ ਰਜਿਸਟਰ ਹੋਏ ਅਤੇ ਰਜਿਸਟਰ ਨਾ ਹੋਏ ਗਾਹਕਾਂ ਲਈ ਵੀ ਉਪਲਬਧ ਹਨ. ਪਾਲਿਸੀ ਲਈ ਰਜਿਸਟਰ ਹੋਏ ਗਾਹਕ Mypolicy ਤੇ ਲੌਗਇਨ ਕਰਕੇ ਰੀਨੀਊਅਲ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹਨ, ਰਜਿਸਟਰ ਨਹੀਂ ਹੋਏ ਗਾਹਕ www.sbilife.co.in ਤੇ ਲੌਗਇਨ ਕਰਕੇ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹਨ

ਹਰੇਕ ਸਫਲ ਟ੍ਰਾਜ਼ੈਕਸ਼ਨ ਲਈ ਗਾਹਕ ਨੂੰ ਸਫਲ ਰਿਪੋਰਟ ਅਤੇ ਪ੍ਰੀਮੀਅਮ ਪ੍ਰਾਪਤੀ ਦੀ ਰਸੀਦ ਤੁਰੰਤ ਪ੍ਰਾਪਤ ਹੋ ਜਾਵੇਗੀ. ਰੀਨੀਊਅਲ ਪ੍ਰੀਮੀਅਮ ਦੀ ਰਸੀਦ, ਪ੍ਰੀਮੀਅਮ ਦੇ ਸਮਾਯੋਜਨ / ਨਿਰਧਾਰਨ ਤੋਂ ਬਾਅਦ ਪਾਲਿਸੀਧਾਰਕ ਨੂੰ ਭੇਜ ਦਿੱਤੀ ਜਾਵੇਗੀ.
 
ਆਮ ਸਵਾਲ
 
11. ਸਟੇਟ ਬੈਂਕ ਅਤੇ ਸਹਿਯੋਗੀ ਬੈਂਕਾਂ ਦੇ ਖਾਤਾ ਧਾਰਕਾਂ ਲਈ SI-EFT:
 
ਇਹ ਸੁਵਿਧਾ ਸਿਰਫ ਐਸਬੀਆਈ ਅਤੇ ਛੇ ਸਹਿਯੋਗੀ ਬੈਂਕਾਂ ਦੇ ਖਾਤਾ ਧਾਰਕਾਂ ਲਈ ਹੀ ਉਪਲਬਧ ਹੈ. ਇਸ ਸੁਵਿਧਾ ਦਾ ਲਾਭ ਉਠਾਉਣ ਲਈ, ਪਾਲਿਸੀਧਾਰਕ ਨੂੰ ਆਪਣੀ ਬੈਂਕ ਬ੍ਰਾਂਚ ਵਿੱਚ SI-EFT ਮੈਂਡੇਟ ਜਮ੍ਹਾਂ ਕਰਾਉਣ ਦੀ ਜ਼ਰੂਰਤ ਹੁੰਦੀ ਹੈ. ਇਹ ਇੱਕ ਔਟੋਮੈਟਿਕ ਭੁਗਤਾਨ ਪ੍ਰਕਿਰਿਆ ਹੈ, ਬੈਂਕ ਵਿੱਚ ਇਸ ਸੁਵਿਧਾ ਦਾ ਸਫਲਤਾਪੂਰਵਕ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ, ਭੁਗਤਾਨ ਨੂੰ ਨੀਯਤ ਮਿਤੀ ਤੇ ਤੁਹਾਡੇ ਨਾਂ ਚੜਾ ਦਿੱਤਾ ਜਾਵੇਗਾ ਅਤੇ ਅਗਲੇ ਦਿਨ ਐਸਬੀਆਈ ਤੋਂ ਐਸਬੀਆਈ ਲਾਈਫ ਨੂੰ ਭੇਜ ਦਿੱਤਾ ਜਾਵੇਗਾ. ਭੁਗਤਾਨ ਦੇ ਇਸ ਵਿਕਲਪ ਦੇ ਅਧੀਨ, ਬੈਂਕ ਅਧਿਕਾਰੀਆਂ ਦੀ ਦਖਲਅੰਦਾਜ਼ੀ, ਬੈਂਕ ਦੇ ਸਿਸਟਮ ਵਿੱਚ ਰਜਿਸਟ੍ਰੇਸ਼ਨ ਦੇ ਵਿਕਲਪ ਤਕ ਸੀਮਿਤ ਹੁੰਦੀ ਹੈ. ਇਸ ਸੁਵਿਧਾ ਨੂੰ ਬੰਦ ਕਰਨ ਲਈ, ਪਾਲਿਸੀਧਾਰਕ ਨੂੰ ਆਪਣੀ ਬੈਂਕ ਬ੍ਰਾਂਚ ਵਿੱਚ ਬੰਦ ਕਰਨ ਦਾ ਅਨੁਰੋਧ ਜਮ੍ਹਾਂ ਕਰਨ ਦੀ ਜ਼ਰੂਰਤ ਹੁੰਦੀ ਹੈ.
 
 
ਪਾਲਿਸੀ ਔਨਲਾਈਨ ਖਰੀਦੋ
  ਲੌਗਇਨ ਖੇਤਰ
  Go
   NAV
  ਨਵੇਕਲੇ ਯੂਨਿਟ ਵੈਲਿਊਜ਼ ਅਤੇ ਨਿਊਜ਼ਲੈਟਰ ਦੇਖਣ ਲਈ ਇੱਥੇ ਕਲਿਕ ਕਰੋ >>
  ਟੂਲਜ਼ ਐਂਡ ਪਲਾਨਰ
  ਪ੍ਰੀਮੀਅਮ ਕੈਲਕੂਲੇਟਰ
  ਇੰਸ਼ੋਰੈਂਸ ਕੈਲਕੂਲੇਟਰ
  ਟੈਕਸ ਕੈਲਕੂਲੇਟਰ
  ਬਾਲ ਸਿੱਖਿਆ ਯੋਜਨਾਕਾਰ
  ਰਿਟਾਇਰਮੈਂਟ ਕੈਲਕੂਲੇਟਰ
SBI | SBI Online Banking | SBI General Insurance | SBI Card | SBI AMC | SBI Capital | SBI Global Factors | SBI DFHI Ltd
IRDAI | IRDAI ਦੁਆਰਾ ਗਾਹਕ ਸਿੱਖਿਆ ਵੈੱਬਸਾਈਟ | ਲਾਈਫ ਇੰਸ਼ੋਰੈਂਸ ਕੌਂਸਲ | SFIN ਕੋਡ | ਗੋਪਨੀਯਤਾ ਨੀਤੀ | ਖੰਡਨ | ਡੂ ਨੌਟ ਕਾਲ
ਬੀਮਾ ਬੇਨਤੀ ਦਾ ਮਾਮਲਾ ਹੈ. IRDAI ਰਜਿਸਟ੍ਰੇਸ਼ਨ ਨੰ. 111, 29 ਮਾਰਚ 2001 ਨੂੰ ਜਾਰੀ ਕੀਤਾ ਗਿਆ.
"ਰਜਿਸਟਰਡ ਅਤੇ ਕਾਰਪੋਰੇਟ ਦਫ਼ਤਰ: ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ. ਨਟਰਾਜ,ਐਮ. ਵੀ. ਰੋੜ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ਜੰਕਸ਼ਨ, ਅੰਧੇਰੀ (ਪੂਰਬ),ਮੁੰਬਈ - 400 069.
ਇਸ ਵੈਬਸਾਈਟ ਦਾ ਅਨੁਵਾਦ ਗਾਹਕ ਦੀ ਸਹੂਲਤ ਲਈ ਕੀਤਾ ਗਿਆ ਹੈ। ਜੇ ਕਿਸੇ ਸ਼ਬਦ/ਬਿਆਨ ਵਿਚ ਅਣਜਾਣੇ ਵਿਚ ਕੋਈ ਫ਼ਰਕ ਰਹਿ ਗਿਆ ਹੋਵੇ, ਤਾਂ ਹਮੇਸ਼ਾ ਅੰਗ੍ਰੇਜ਼ੀ ਰੂਪ ਨੂੰ ਸਹੀ ਮੰਨਿਆ ਜਾਵੇਗਾ।
CIN: U99999MH2000PLC129113
2014 ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ. ਸਾਰੇ ਹੱਕ ਰਾਖਵੇਂ.