ਲਾਈਫ ਇੰਸ਼ੋਰੈਂਸ ਪਾਲਿਸੀਆਂ ਬਾਰੇ ???pa.user.selcrs???
SBI Life Insurance English | हिन्दी | বংলা | தமிழ் | తెలుగు | मराठी | ગુજરાતી | ಕನ್ನಡ | ਪੰਜਾਬੀ | മലയാളം
ਟੋਲ ਫ੍ਰੀ ਕਾਲ ਕਰੋ 1800 22 9090 56161 ਤੇ 'CELEBRATE' ਐਸਐਮਐਸ ਕਰੋ
ਸਾਨੂੰ ਇੱਥੇ ਮਿਲੋ  Twitter  Facebook
   
ਸੇਵਾਵਾਂ
ਐਨਆਰਆਈ ਸੇਵਾਵਾਂ
ਆਮ ਸਵਾਲ
ਮੁੱਖ ਪੰਨਾ > ਸੇਵਾਵਾਂ > ਆਮ ਸਵਾਲ > ਲਾਈਫ ਇੰਸ਼ੋਰੈਂਸ ਪਾਲਿਸੀਆਂ ਬਾਰੇ

ਅਕਸਰ ਪੁੱਛੇ ਜਾਂਦੇ ਸਵਾਲ

 
ਮੈਂ ਕੁਝ ਸਮੇਂ ਤਕ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਹੈ. ਮੈਂ ਆਪਣੀ ਪਾਲਿਸੀ ਨੂੰ ਬੰਦ ਕਰਨਾ ਚਾਹੁੰਦਾ/ਚਾਹੁੰਦੀ ਹਾਂ. ਕੀ ਮੈਨੂੰ ਇੰਸ਼ੋਰੈਂਸ ਪਾਲਿਸੀ ਤੋਂ ਕੁਝ ਪੈਸਾ ਵਾਪਸ ਮਿਲੇਗਾ?
ਮੈਂ ਕੁਝ ਸਮੇਂ ਤਕ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਹੈ. ਕੀ ਮੈਂ ਆਪਣੀ ਪਾਲਿਸੀ ਨੂੰ ਮੁੜ-ਚਾਲੂ ਕਰ ਸਕਦਾ/ਸਕਦੀ ਹਾਂ?
ਜੇਕਰ ਮੇਰੀ ਇੰਸ਼ੋਰੈਂਸ ਪਾਲਿਸੀ ਗੁਆਚ/ਭੁੱਲ ਕੇ ਕਿਤੇ ਰੱਖੀ ਜਾਂਦੀ ਹੈ, ਤਾਂ ਮੈਨੂੰ ਕੀ ਕਰਨਾ ਪਵੇਗਾ?
ਕੀ ਮੇਰੇ ਦੁਆਰਾ ਪਾਲਿਸੀ ਖਰੀਦਣ ਤੋਂ ਬਾਅਦ ਪ੍ਰੀਮੀਅਮ ਦੀ ਰਕਮ ਵਧ ਹੋ ਜਾਵੇਗੀ?
ਪਾਲਿਸੀ ਖਰੀਦਦੇ ਸਮੇਂ ਹੋਣ ਵਾਲੀ ਮੈਡੀਕਲ ਜਾਂਚ ਦਾ ਕੀ ਅਰਥ ਹੈ?
ਜੇਕਰ ਮੇਰੇ ਨਿਯੋਕਤਾ ਨੇ ਵੀ ਗਰੁੱਪ ਇੰਸ਼ੋਰੈਂਸ ਸਕੀਮ ਦੇ ਤਹਿਤ ਮੇਰਾ ਬੀਮਾ ਕਰਵਾਇਆ ਹੋਇਆ ਹੈ, ਤਾਂ ਕੀ ਮੈਨੂੰ ਫਿਰ ਵੀ ਲਾਈਫ ਇੰਸ਼ੋਰੈਂਸ ਪਾਲਿਸੀ ਖਰੀਦਣੀ ਚਾਹੀਦੀ ਹੈ?
ਵੇਸਟਿੰਗ ਉਮਰ ਕੀ ਹੁੰਦੀ ਹੈ?
"ਪ੍ਰੀਮੀਅਮ ਤੋਂ ਛੋਟ" ਕੀ ਹੁੰਦੀ ਹੈ?
ਕਿਸੇ ਲਾਈਫ ਇੰਸ਼ੋਰੈਂਸ ਪਾਲਿਸੀ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ?
ਮੇਰੀ ਇੰਸ਼ੋਰੈਂਸ ਪਾਲਿਸੀ ਦੀ ਅਵਧੀ (ਟਰਮ) ਕਿੰਨੀ ਹੋਣੀ ਚਾਹੀਦੀ ਹੈ?
ਕਿਸੇ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਤਹਿਤ ਆਉਂਦੀ ਗਾਰੰਟੀਸ਼ੁਦਾ ਬੱਚਤਾਂ/ਲਾਗੂ ਬੋਨਸ ਕੀ ਹੁੰਦੇ ਹਨ?
ਇੱਕ ਗਾਰੰਟੀਸ਼ੁਦਾ ਸਰੈਂਡਰ ਵੈਲਿਊ ਕੀ ਹੁੰਦੀ ਹੈ?
ਫੰਡ ਵੈਲਿਊ ਕੀ ਹੁੰਦੀ ਹੈ ਅਤੇ ਇਸ ਨੂੰ ਕਿਵੇਂ ਨਿਰਧਾਰਿਤ ਕੀਤਾ ਜਾਂਦਾ ਹੈ?
ਸਵਿਚਿੰਗ ਕੀ ਹੈ?
ਰੀਡਾਇਰੈਕਸ਼ਨ ਕੀ ਹੈ?
ਗ੍ਰੇਸ ਪੀਰੀਅਡ ਕੀ ਹੁੰਦਾ ਹੈ?
ਡੈਫਰਮੈਂਟ ਪੀਰੀਅਡ ਕੀ ਹੁੰਦਾ ਹੈ?
"ਨਾਮਜ਼ਦਗੀ" ਅਤੇ "ਸਪੁਰਦਗੀ" ਵਿੱਚ ਕੀ ਅੰਤਰ ਹੁੰਦਾ ਹੈ?
 

1.

ਮੈਂ ਕੁਝ ਸਮੇਂ ਤਕ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਹੈ. ਮੈਂ ਆਪਣੀ ਪਾਲਿਸੀ ਨੂੰ ਬੰਦ ਕਰਨਾ ਚਾਹੁੰਦਾ/ਚਾਹੁੰਦੀ ਹਾਂ. ਕੀ ਮੈਨੂੰ ਇੰਸ਼ੋਰੈਂਸ ਪਾਲਿਸੀ ਤੋਂ ਕੁਝ ਪੈਸਾ ਵਾਪਸ ਮਿਲੇਗਾ?
ਇੰਸ਼ੋਰੈਂਸ ਕੰਪਨੀ ਦੁਆਰਾ ਗ੍ਰੇਸ ਪੀਰੀਅਡ ਪ੍ਰਦਾਨ ਕੀਤਾ ਜਾਂਦਾ ਹੈ, ਜਿਸਦੇ ਦੌਰਾਨ ਤੁਸੀਂ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹੋ ਅਤੇ ਪਾਲਿਸੀ ਨੂੰ ਚਾਲੂ ਰੱਖ ਸਕਦੇ ਹੋ. ਰੈਗੂਲਰ ਪ੍ਰੀਮੀਅਮ ਭੁਗਤਾਨ ਪਾਲਿਸੀ ਲਈ, ਪ੍ਰੀਮੀਅਮ ਦਾ ਭੁਗਤਾਨ ਨੀਯਤ ਮਿਤੀ ਤੋਂ ਲੈ ਕੇ 30 ਦਿਨਾਂ ਦੇ ਅੰਦਰ-ਅੰਦਰ ਕੀਤਾ ਜਾਣਾ ਚਾਹੀਦਾ ਹੈ (ਜੇਕਰ ਮਾਸਿਕ ਵਿਕਲਪ ਚੁਣਿਆ ਗਿਆ ਹੈ ਤਾਂ 15 ਦਿਨ).
 
 
ਜੇਕਰ ਪਾਲਿਸੀ ਨੂੰ ਖਰੀਦੇ ਹੋਏ 3 ਸਾਲ ਤੋਂ ਘੱਟ ਸਮਾਂ ਹੋਇਆ ਹੈ ਅਤੇ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ, ਤਾਂ ਤੁਹਾਨੂੰ ਇੰਸ਼ੋਰੈਂਸ ਕੰਪਨੀ ਵੱਲੋਂ ਕੋਈ ਵੀ ਪੈਸਾ ਵਾਪਸ ਨਹੀਂ ਮਿਲ ਸਕਦਾ ਹੈ.
 
 
ਜੇਕਰ ਤੁਸੀਂ 3 ਤੋਂ ਵੱਧ ਸਾਲਾਂ ਲਈ ਲਗਾਤਾਰ ਪ੍ਰੀਮੀਅਮ ਦਾ ਭੁਗਤਾਨ ਕੀਤਾ ਹੈ, ਤਾਂ ਤੁਹਾਨੂੰ, ਬੀਮੇ ਦੀ ਰਕਮ, ਅਰਜਿਤ ਕੀਤੇ ਬੋਨਸ; ਜੇਕਰ ਹੈ ਤਾਂ, ਭੁਗਤਾਨ ਕੀਤੇ ਗਏ ਪ੍ਰੀਮੀਅਮਾਂ ਦੀ ਗਿਣਤੀ ਅਤੇ ਪਾਲਿਸੀ ਦੀ ਅਵਧੀ ਦੇ ਆਧਾਰ ’ਤੇ, ਭੁਗਤਾਨ ਕੀਤੇ ਗਏ ਪ੍ਰੀਮੀਅਮ ਦਾ ਕੁਝ ਹਿੱਸਾ ਪ੍ਰਾਪਤ ਹੋਵੇਗਾ. (ਪ੍ਰਾਪਤ ਹੋਣ ਵਾਲੀ ਰਕਮ ਨੂੰ ਸਰੈਂਡਰ ਵੈਲਿਊ ਦੇ ਨਾਂ ਨਾਲ ਜਾਣਿਆ ਜਾਂਦਾ ਹੈ.)
ਹਾਲਾਂਕਿ, ਕਿਰਪਾ ਕਰਕੇ ਧਿਆਨ ਦਿਉ ਕਿ ਸਰੈਂਡਰ ਵੈਲਿਊ, ਕੰਪਨੀ ਅਤੇ ਪਾਲਿਸੀ ਦੇ ਅਨੁਸਾਰ ਅਲੱਗ-ਅਲੱਗ ਹੋਵੇਗੀ.
 
  ਸਰੈਂਡਰ ਵੈਲਿਊ -
  - ਪਾਲਿਸੀ ਦੇ ਪ੍ਰਕਾਰ
  - ਪ੍ਰੀਮੀਅਮ ਦੀ ਰਾਸ਼ੀ
  - ਪਾਲਿਸੀ ਅਵਧੀ
  - ਜਿੰਨੇ ਸਾਲਾਂ ਤਕ ਪ੍ਰੀਮੀਅਮ ਦਾ ਭੁਗਤਾਨ ਕੀਤਾ ਗਿਆ ਅਤੇ
- ਜਮ੍ਹਾਂ ਬੋਨਸ, ਜੇਕਰ ਕੋਈ ਹੈ, ’ਤੇ ਨਿਰਭਰ ਕਰਦੀ ਹੈ.
 
2.
ਮੈਂ ਕੁਝ ਸਮੇਂ ਤਕ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਹੈ. ਕੀ ਮੈਂ ਆਪਣੀ ਪਾਲਿਸੀ ਨੂੰ ਮੁੜ-ਚਾਲੂ ਕਰ ਸਕਦਾ/ਸਕਦੀ ਹਾਂ?
ਰੈਗੂਲਰ ਪ੍ਰੀਮੀਅਮ ਭੁਗਤਾਨ ਪਾਲਿਸੀ ਲਈ, ਪ੍ਰੀਮੀਅਮ ਦਾ ਭੁਗਤਾਨ ਨੀਯਤ ਮਿਤੀ ਤੋਂ ਲੈ ਕੇ 30 ਦਿਨਾਂ ਦੇ ਅੰਦਰ-ਅੰਦਰ ਕੀਤਾ ਜਾਣਾ ਚਾਹੀਦਾ ਹੈ (ਜੇਕਰ ਮਾਸਿਕ ਵਿਕਲਪ ਚੁਣਿਆ ਗਿਆ ਹੈ ਤਾਂ 15 ਦਿਨ). ਇੰਸ਼ੋਰੈਂਸ ਕੰਪਨੀ ਦੁਆਰਾ ਗ੍ਰੇਸ ਪੀਰੀਅਡ ਪ੍ਰਦਾਨ ਕੀਤਾ ਜਾਂਦਾ ਹੈ, ਜਿਸਦੇ ਦੌਰਾਨ ਤੁਸੀਂ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹੋ ਅਤੇ ਪਾਲਿਸੀ ਨੂੰ ਚਾਲੂ ਰੱਖ ਸਕਦੇ ਹੋ. ਜੇਕਰ ਪ੍ਰੀਮੀਅਮ ਦਾ ਭੁਗਤਾਨ ਗ੍ਰੇਸ ਪੀਰੀਅਡ ਦੇ ਅੰਦਰ ਨਹੀਂ ਕੀਤਾ ਜਾਂਦਾ ਹੈ, ਤਾਂ ਪਾਲਿਸੀ ਨੂੰ ਲੈਪਸ ਹੋਈ ਮੰਨ ਲਿਆ ਜਾਂਦਾ ਹੈ.

ਇੰਸ਼ੋਰੈਂਸ ਕੰਪਨੀਆਂ ਅਨੇਕਾਂ ਸਕੀਮਾਂ ਪੇਸ਼ ਕਰਦੀਆਂ ਹਨ ਜੋ ਲੈਪਸ ਹੋਈਆਂ ਪਾਲਿਸੀਆਂ ਨੂੰ ਮੁੜ-ਚਾਲੂ ਕਰਨ ਦੀ ਸੁਵਿਧਾ ਦਿੰਦੀਆਂ ਹਨ. ਇਨ੍ਹਾਂ ਵਿੱਚੋਂ ਕੁਝ ਦਾ ਉਲੇਖ ਹੇਠਾਂ ਕੀਤਾ ਗਿਆ ਹੈ -
 
ਪ੍ਰੀਮੀਅਮ ਦੀ ਸਾਰੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਕੇ ਅਤੇ ਉਸੇ ਅਵਧੀ ਲਈ ਵਿਆਜ਼ ਦਾ ਭੁਗਤਾਨ ਕਰਕੇ ਪਾਲਿਸੀ ਨੂੰ ਮੁੜ-ਚਾਲੂ ਕੀਤਾ ਜਾ ਸਕਦਾ ਹੈ. ਕੁਝ ਸੂਰਤਾਂ ਵਿੱਚ, ਕੰਪਨੀ ਕਿਸ਼ਤਾਂ ’ਤੇ ਮੁੜ-ਚਾਲੂ ਕਰਨ ਦੀਆਂ ਸਕੀਮਾਂ ਪੇਸ਼ ਕਰ ਸਕਦੀ ਹੈ, ਜਿਸ ਦੇ ਅਨੁਸਾਰ ਤੁਹਾਨੂੰ ਰੈਗੂਲਰ ਪ੍ਰੀਮੀਅਮ ਦੇ ਸਮੇਤ ਬਕਾਇਆ ਰਾਸ਼ੀ ਦਾ ਕੁਝ ਹਿੱਸਾ ਭੁਗਤਾਨ ਕਰਨਾ ਹੁੰਦਾ ਹੈ, ਅਤੇ ਬਕਾਇਆ ਰਾਸ਼ੀ ਦੀ ਬਾਕੀ ਰਹਿੰਦੀ ਰਕਮ ਇੱਕ ਜਾਂ ਦੋ ਸਾਲਾਂ ਤਕ ਕਿਸ਼ਤਾਂ ਵਿੱਚ ਭੁਗਤਾਨ ਕਰਨੀ ਹੁੰਦੀ ਹੈ.
 
 
ਇੱਕ ਦੂਜੀ ਸਕੀਮ ਦੇ ਤਹਿਤ, ਕਿਸੇ ਮਨੀ-ਬੈਕ ਪਾਲਿਸੀ ਨੂੰ, ਪਾਲਿਸੀ ਦੇ ਤਹਿਤ ਆਉਂਦੇ ਸਰਵਾਈਵਲ ਲਾਭ (ਇੰਸ਼ੋਰੈਂਸ ਕੰਪਨੀ ਤੋਂ ਨਿਯਮਿਤ ਵਕਫਿਆਂ ਤੇ ਪ੍ਰਾਪਤ ਹੋਣ ਵਾਲਾ ਪੈਸਾ)ਦੀ ਵਰਤੋਂ ਕਰਕੇ, ਪ੍ਰੀਮੀਅਮ ਅਤੇ ਵਿਆਜ਼ ਦਾ ਭੁਗਤਾਨ ਕਰਨ ਵਾਸਤੇ, ਮੁੜ-ਚਾਲੂ ਕੀਤਾ ਜਾ ਸਕਦਾ ਹੈ. (ਜੇਕਰ ਸਰਵਾਈਵਲ ਲਾਭ ਦੀ ਰਾਸ਼ੀ, ਰੀਵਾਈਵਲ(ਮੁੜ-ਚਾਲੂ) ਰਕਮ ਤੋਂ ਘੱਟ ਹੁੰਦੀ ਹੈ, ਤਾਂ ਤੁਹਾਨੂੰ ਘਟਦੀ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ. ਜੇਕਰ ਇਹ ਵਧ ਹੁੰਦੀ ਹੈ, ਤਾਂ ਵਧਦੀ ਰਾਸ਼ੀ ਤੁਹਾਨੂੰ ਪ੍ਰਾਪਤ ਹੋ ਜਾਵੇਗੀ.)
 
3.
ਜੇਕਰ ਮੇਰੀ ਇੰਸ਼ੋਰੈਂਸ ਪਾਲਿਸੀ ਗੁਆਚ/ਭੁੱਲ ਕੇ ਕਿਤੇ ਰੱਖੀ ਜਾਂਦੀ ਹੈ, ਤਾਂ ਮੈਨੂੰ ਕੀ ਕਰਨਾ ਪਵੇਗਾ?
ਤੁਸੀਂ ਇੰਸ਼ੋਰੈਂਸ ਕੰਪਨੀ ਤੋਂ ਡੁਪਲੀਕੇਟ ਦਸਤਾਵੇਜ਼ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹੋ. ਲੋੜੀਂਦੀ ਫੀਸ ਦਾ ਭੁਗਤਾਨ ਕਰਨ ਅਤੇ ਹਾਨੀਪੂਰਤੀ ਬਾਂਡ ਭਰਨ ਤੋਂ ਬਾਅਦ ਤੁਹਾਨੂੰ ਡੁਪਲੀਕੇਟ ਪਾਲਿਸੀ ਪ੍ਰਾਪਤ ਹੋ ਜਾਵੇਗੀ.

ਜੇਕਰ ਤੁਸੀਂ ਆਪਣੇ ਨਾਲ ਘੱਟੋ-ਘੱਟ ਪ੍ਰੀਮੀਅਮ ਦੀ ਰਸੀਦ ਅਤੇ ਸ਼ਨਾਖਤੀ ਕਾਰਡ ਲਿਆਉਂਦੇ ਹੋ, ਤਾਂ ਤਸਦੀਕੀਕਰਨ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਤੁਹਾਨੂੰ ਸੁਵਿਧਾ ਹੋਵੇਗੀ.
 
4.
ਕੀ ਮੇਰੇ ਦੁਆਰਾ ਪਾਲਿਸੀ ਖਰੀਦਣ ਤੋਂ ਬਾਅਦ ਪ੍ਰੀਮੀਅਮ ਦੀ ਰਕਮ ਵਧ ਹੋ ਜਾਵੇਗੀ?
ਵਿਸ਼ੇਸ਼ ਤੌਰ ’ਤੇ, ਜਦੋਂ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਖਰੀਦਦੇ ਹੋ, ਤਾਂ ਇਹ ਇੱਕ ਇਕਰਾਰਨਾਮਾ ਜਾਂ ਇੱਕ ਸਮਝੌਤਾ ਹੁੰਦਾ ਹੈ ਜੋ ਕਿ ਤੁਸੀਂ ਇੰਸ਼ੋਰੈਂਸ ਕੰਪਨੀ ਨਾਲ ਕਰਦੇ ਹੋ. ਇਹ ਇੱਕ ਨਿਸ਼ਚਿਤ ਰਾਸ਼ੀ (ਪ੍ਰੀਮੀਅਮ) ਹੁੰਦੀ ਹੈ, ਜਿਸਦਾ ਭੁਗਤਾਨ ਤੁਹਾਨੂੰ ਪਾਲਿਸੀ ਦੀ ਅਵਧੀ ਤਕ ਬੀਮਾਯੁਕਤ ਰਹਿਣ ਲਈ ਕਰਨਾ ਪੈਂਦਾ ਹੈ. ਇਸ ਲਈ, ਇਹ ਰਾਸ਼ੀ (ਜਾਂ ਪ੍ਰੀਮੀਅਮ ਦੀ ਰਾਸ਼ੀ) ਪਹਿਲਾਂ ਤੋਂ ਹੀ ਨਿਸ਼ਚਿਤ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਇੰਸ਼ੋਰੈਂਸ ਕੰਪਨੀ ਇਸ ਨੂੰ ਵਧਾ ਨਹੀਂ ਸਕਦੀ ਹੈ. ਹਾਲਾਂਕਿ, ਕਿਉਂਕਿ 2002-03 ਤੋਂ ਵਿੱਤ ਮੰਤਰਾਲੇ ਨੇ ਇੰਸ਼ੋਰੈਂਸ ਕੰਪਨੀਆਂ ਤੋਂ ਸੇਵਾ ਕਰ ਵਸੂਲਣਾ ਸ਼ੁਰੂ ਕਰ ਦਿੱਤਾ ਹੈ, ਬੀਮਾਯੁਕਤ ਵਿਅਕਤੀ ਦੁਆਰਾ ਭੁਗਤਾਨ ਕੀਤੇ ਜਾਣ ਵਾਲੇ ਪ੍ਰੀਮੀਅਮਾਂ ਦੀ ਰਾਸ਼ੀ ਵਧ ਸਕਦੀ ਹੈ!!!
 
5.
ਪਾਲਿਸੀ ਖਰੀਦਦੇ ਸਮੇਂ ਹੋਣ ਵਾਲੀ ਮੈਡੀਕਲ ਜਾਂਚ ਦਾ ਕੀ ਅਰਥ ਹੈ?
ਇਹ ਅਜਿਹਾ ਭਾਗ ਹੈ ਜਿਸ ਬਾਰੇ ਆਪਣੇ ਕਲਾਇੰਟਾਂ ਜਾਂ ਭਵਿੱਖ ਦੇ ਕਲਾਇੰਟਾਂ ਨੂੰ ਦੱਸਣਾ ਬਹੁਤ ਸਾਰੇ ਏਜੰਟ ਪਸੰਦ ਨਹੀਂ ਕਰਦੇ ਹਨ. ਆਮ ਤੌਰ ’ਤੇ, 600,000 ਰੁ. ਜਾਂ ਇਸ ਤੋਂ ਵੱਧ ਰਾਸ਼ੀ ਲਈ ਇੰਸ਼ੋਰੈਂਸ ਖਰੀਦਣ ਵਾਲੇ ਵਿਅਕਤੀ ਨੂੰ ਮੈਡੀਕਲ ਜਾਂਚ ਕਰਵਾਉਣੀ ਪੈਂਦੀ ਹੈ. ਹਾਲਾਂਕਿ, ਇਸ ਤਰ੍ਹਾਂ ਦੀ ਸਮਾਂ-ਲੈਣ ਵਾਲੀ ਅਤੇ ਜਟਿਲ ਪ੍ਰਕਿਰਿਆ ਉਤਪੰਨ ਹੋ ਸਕਦੀ ਹੈ, ਇੰਸ਼ੋਰੈਂਸ ਕੰਪਨੀ ਨੂੰ ਇਹ ਨਿਸ਼ਚਿਤ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਸੰਭਾਵੀ ਕਲਾਇੰਟ ਸਿਹਤਮੰਦ ਹੈ. (ਇੰਸ਼ੋਰੈਂਸ ਕੰਪਨੀ ਨੂੰ ਇਹ ਨਿਸ਼ਚਿਤ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਸੰਭਾਵੀ ਵਿਅਕਤੀ ਦਾ ਪਾਲਿਸੀ ਖਰੀਦਣ ਦਾ ਉਦੇਸ਼, ਕਿਸੇ ਜੋਖਮ ਦੇ ਪ੍ਰਤੀ ਯਥਾਰਥਕ ਹੈ ਅਤੇ ਇਹ ਕੰਪਨੀ ਨੂੰ ਧੋਖਾ ਦੇਣ ਦੇ ਮਕਸਦ ਨਾਲ ਨਹੀਂ ਕੀਤਾ ਜਾ ਰਿਹਾ ਹੈ.
 
6.
ਜੇਕਰ ਮੇਰੇ ਨਿਯੋਕਤਾ ਨੇ ਵੀ ਗਰੁੱਪ ਇੰਸ਼ੋਰੈਂਸ ਸਕੀਮ ਦੇ ਤਹਿਤ ਮੇਰਾ ਬੀਮਾ ਕਰਵਾਇਆ ਹੋਇਆ ਹੈ, ਤਾਂ ਕੀ ਮੈਨੂੰ ਫਿਰ ਵੀ ਲਾਈਫ ਇੰਸ਼ੋਰੈਂਸ ਪਾਲਿਸੀ ਖਰੀਦਣੀ ਚਾਹੀਦੀ ਹੈ?
ਇੱਕ ਵਿਅਕਤੀਗਤ ਲਾਈਫ ਇੰਸ਼ੋਰੈਂਸ ਪਾਲਿਸੀ ਖਰੀਦਣ ਲਈ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਕਿਉਂਕਿ
  a.
ਤੁਹਾਡੇ ਇੰਸ਼ੋਰੈਂਸ ਕਵਰ ਦੀ ਰਾਸ਼ੀ ਜ਼ਿਆਦਾ ਵੱਡੀ ਰਕਮ ਨਹੀਂ ਹੋ ਸਕਦੀ ਹੈ
  b.
ਜੇਕਰ ਤੁਹਾਡਾ ਨਿਯੋਕਤਾ ਲਾਗਤ ਵਿੱਚ ਕਟੌਤੀ ਕਰਨ ਦਾ ਫੈਸਲਾ ਕਰਦਾ ਹੈ, ਤਾਂ ਤੁਸੀਂ ਇੰਸ਼ੋਰੈਂਸ ਦੇ ਦਾਇਰੇ ਵਿੱਚ ਨਹੀਂ ਰਹੋਗੇ
  c.
ਜੇਕਰ ਤੁਸੀਂ ਆਪਣੇ ਨਿਯੋਕਤਾ ਨੂੰ ਛੱਡਣ ਦਾ ਫੈਸਲਾ ਕਰ ਲੈਂਦੇ ਹੋ, ਤਾਂ ਤੁਹਾਡਾ ਇੰਸ਼ੋਰੈਂਸ ਕਵਰ ਨਹੀਂ ਹੋਵੇਗਾ
  d.
ਤੁਹਾਡੇ ਦੁਆਰਾ ਖਰੀਦੇ ਗਏ ਇੰਸ਼ੋਰੈਂਸ ਨੂੰ ਜਿੰਨਾ ਜ਼ਿਆਦਾ ਸਮਾਂ ਹੁੰਦਾ ਜਾਂਦਾ ਹੈ, ਉਸੇ ਇੰਸ਼ੋਰੈਂਸ ਲਈ ਤੁਹਾਨੂੰ ਅਧਿਕ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ.
  
7. ਵੇਸਟਿੰਗ ਉਮਰ ਕੀ ਹੁੰਦੀ ਹੈ?
ਇੱਕ ਇੰਸ਼ੋਰੈਂਸ-ਕਮ-ਪੈਨਸ਼ਨ ਪਲਾਨ ਵਿੱਚ, ਜਿਸ ਉਮਰ ਵਿੱਚ ਪੈਨਸ਼ਨ ਮਿਲਣੀ ਸ਼ੁਰੂ ਹੁੰਦੀ ਹੈ.
 
8.
"ਪ੍ਰੀਮੀਅਮ ਤੋਂ ਛੋਟ" ਕੀ ਹੁੰਦੀ ਹੈ?
ਜ਼ਿਆਦਾਤਰ ਕੰਪਨੀਆਂ ਇੱਕ ਵਿਕਲਪਿਕ ਵਿਸ਼ੇਸ਼ਤਾ ਦੀ ਪੇਸ਼ਕਸ਼ ਕਰਦੀਆਂ ਹਨ, ਜਿਸਨੂੰ "ਪ੍ਰੀਮੀਅਮ ਤੋਂ ਛੋਟ" ਕਿਹਾ ਜਾਂਦਾ ਹੈ. ਇਸ ਵਿੱਚ ਵਿਸ਼ੇਸ਼ ਤੌਰ ’ਤੇ ਵਰਣਨ ਕੀਤਾ ਜਾਂਦਾ ਹੈ ਕਿ ਤੁਹਾਡੇ ਛੇ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਭੁਗਤਾਨ ਕਰਨ ਤੋਂ ਅਸਮਰੱਥ ਹੋਣ ਦੀ ਸਥਿਤੀ ਵਿੱਚ, ਇੰਸ਼ੋਰੈਂਸ ਕੰਪਨੀ ਤੁਹਾਡੇ ਪ੍ਰੀਮੀਅਮ ਦਾ ਭੁਗਤਾਨ ਕਰੇਗੀ. ਇਹ ਵਿਸ਼ੇਸ਼ਤਾ ਵਿਕਲਪਿਕ ਹੈ (ਅਤਿਰਿਕਤ ਲਾਗਤ ਤੇ ਉਪਲਬਧ) ਅਤੇ ਇਸ ਨੂੰ ਤੁਹਾਡੀ ਅਰਜ਼ੀ ਦੇ ਸਮੇਂ ਚੁਣਿਆ ਜਾਣਾ ਲਾਜ਼ਮੀ ਹੁੰਦਾ ਹੈ.
 
9.
ਕਿਸੇ ਲਾਈਫ ਇੰਸ਼ੋਰੈਂਸ ਪਾਲਿਸੀ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ?
ਕਿਸੇ ਲਾਈਫ ਇੰਸ਼ੋਰੈਂਸ ਪਾਲਿਸੀ ਨੂੰ ਸਮਝਣ ਲਈ, ਨਿਮਨਲਿਖਤ ਗੱਲਾਂ ਨੂੰ ਜਾਣਨਾ ਜ਼ਰੂਰੀ ਹੁੰਦਾ ਹੈ:

ਪ੍ਰੀਮੀਅਮ - ਆਪਣਾ ਇੰਸ਼ੋਰੈਂਸ ਕਵਰੇਜ਼ ਜਾਰੀ ਰੱਖਣ ਲਈ ਤੁਹਾਡੇ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ.
ਪ੍ਰੀਮੀਅਮ ਦੀ ਰਾਸ਼ੀ ਨਿਮਨ ’ਤੇ ਨਿਰਭਰ ਕਰਦੀ ਹੈ
  ਤੁਹਾਡੀ ਉਮਰ
  ਚੁਣੀ ਗਈ ਪਾਲਿਸੀ
  ਪ੍ਰੀਮੀਅਮ ਭੁਗਤਾਨ ਦੇ ਵਿਕਲਪ
  ਪ੍ਰੀਮੀਅਮ ਭੁਗਤਾਨ ਦੀ ਅਵਧੀ
  ਪਾਲਿਸੀ ਦੀ ਅਵਧੀ
 
ਤੁਸੀਂ ਪ੍ਰੀਮੀਅਮ ਦਾ ਭੁਗਤਾਨ ਮਾਸਿਕ (ਤੁਹਾਡੀ ਤਨਖਾਹ ਵਿੱਚੋਂ ਕੱਟੇ ਜਾਣ ਦੇ ਆਧਾਰ ਤੇ), ਤਿਮਾਹੀ, ਛਿਮਾਹੀ ਜਾਂ ਸਲਾਨਾ ਕਰਨਾ ਚੁਣ ਸਕਦੇ ਹੋ. ਹਾਲਾਂਕਿ, ਕੁਝ ਸਿੰਗਲ ਪ੍ਰੀਮੀਅਮ ਪਾਲਿਸੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਲਈ ਪ੍ਰੀਮੀਅਮ ਦਾ ਭੁਗਤਾਨ ਤੁਹਾਨੂੰ ਸਿਰਫ ਇੱਕ ਵਾਰ ਕਰਨਾ ਹੁੰਦਾ ਹੈ (ਇਸ ਤਰ੍ਹਾਂ ਤੁਹਾਨੂੰ ਨਿਯਮਿਤ ਰੂਪ ਵਿੱਚ ਪ੍ਰੀਮੀਅਮ ਦਾ ਭੁਗਤਾਨ ਕਰਨ ਦੀ ਸੁਵਿਧਾ ਨਹੀਂ ਮਿਲਦੀ ਹੈ).

ਟਰਮ/ਅਵਧੀ - ਜਿੰਨੇ ਸਾਲਾਂ ਲਈ ਤੁਸੀਂ ਆਪਣਾ ਬੀਮਾ ਕਰਾਉਣਾ ਚੁਣਿਆ ਹੈ.
ਜਿੰਨੀ ਲੰਬੀ ਅਵਧੀ ਹੋਵੇਗੀ, ਪ੍ਰੀਮੀਅਮ ਓਨਾ ਹੀ ਘੱਟ ਹੋਵੇਗਾ. ਪਾਲਿਸੀ ਦੀ ਅਵਧੀ ਇੱਕ ਇਕੱਲੇ ਸਾਲ ਤੋਂ ਲੈ ਕੇ ਅਧਿਕਤਮ 55 ਸਾਲਾਂ ਤਕ ਹੋ ਸਕਦੀ ਹੈ. ਸਾਰੀਆਂ ਪਾਲਿਸੀਆਂ ਵਿੱਚ ਤੁਹਾਨੂੰ ਅਵਧੀ ਦੀ ਪੇਸ਼ਕਸ਼ ਨਹੀਂ ਕਰਦੀਆਂ.

ਪ੍ਰੀਮੀਅਮ ਪੇਇੰਗ ਟਰਮ - ਜਿੰਨੇ ਸਾਲਾਂ ਲਈ ਤੁਸੀਂ ਆਪਣੀ ਪਾਲਿਸੀ ਤੇ ਪ੍ਰੀਮੀਅਮ ਦਾ ਭੁਗਤਾਨ ਕੀਤਾ.
ਪ੍ਰੀਮੀਅਮ ਪੇਇੰਗ ਟਰਮ ਜਿੰਨੀ ਲੰਬੀ ਹੋਵੇਗੀ, ਪ੍ਰੀਮੀਅਮ ਓਨਾ ਹੀ ਘੱਟ ਹੋਵੇਗਾ. ਆਮ ਤੌਰ ’ਤੇ ਪ੍ਰੀਮੀਅਮ ਪੇਇੰਗ ਟਰਮ, ਪਾਲਿਸੀ ਅਵਧੀ ਦੇ ਸਮਾਨ ਹੀ ਹੁੰਦੀ ਹੈ. ਹਾਲਾਂਕਿ, ਕੁਝ ਪਾਲਿਸੀਆਂ ਵਿੱਚ ਪਾਲਿਸੀ ਟਰਮ ਤੋਂ ਘੱਟ ਪ੍ਰੀਮੀਅਮ ਪੇਇੰਗ ਟਰਮ ਚੁਣਨ ਦਾ ਵਿਕਲਪ ਦਿੱਤਾ ਜਾਂਦਾ ਹੈ.

ਬੀਮੇ ਦੀ ਰਕਮ / ਮੁੱਖ ਰਾਸ਼ੀ - ਤੁਹਾਡੇ ਕੋਲ ਇੰਸ਼ੋਰੈਂਸ ਕਵਰ ਦੀ ਰਾਸ਼ੀ ਜਾਂ ਤੁਹਾਡਾ ਦਿਹਾਂਤ ਹੋ ਜਾਣ ’ਤੇ ਤੁਹਾਡੇ ਪਰਿਵਾਰ ਨੂੰ ਪ੍ਰਾਪਤ ਹੋਣ ਵਾਲੀ ਨਿਊਨਤਮ ਰਾਸ਼ੀ.
ਪਾਲਿਸੀ ਦੀ ਕਿਸਮ ਜਾਂ ਤੁਹਾਡੇ ਦੁਆਰਾ ਚੁਣੇ ਗਏ ਰਾਈਡਰਾਂ ਦੇ ਆਧਾਰ ’ਤੇ, ਤੁਹਾਡੇ ਪਰਿਵਾਰ ਨੂੰ ਇਸ ਰਾਸ਼ੀ ਤੋਂ ਅਧਿਕ ਰਾਸ਼ੀ ਪ੍ਰਾਪਤ ਹੋ ਸਕਦੀ ਹੈ.

ਬੋਨਸ / ਭਾਗੀਦਾਰੀ ਲਾਭ - ਇਸ ਦੀ ਘੋਸ਼ਣਾ ਇੰਸ਼ੋਰੈਂਸ ਕੰਪਨੀ ਦੁਆਰਾ ਹਰੇਕ ਸਾਲ ਬੀਮੇ ਦੀ ਰਕਮ ਦੇ ਅਨੁਪਾਤ ਦੇ ਰੂਪ ਵਿੱਚ ਕੀਤੀ ਜਾਂਦੀ ਹੈ. ਇਹ ਰਾਸ਼ੀ ਭਿੰਨ-ਭਿੰਨ ਹੋ ਸਕਦੀ ਹੈ; ਇਹ ਅਲੱਗ-ਅਲੱਗ ਪਾਲਿਸੀਆਂ ਅਤੇ ਅਵਧੀਆਂ ਲਈ ਭਿੰਨ ਹੋ ਸਕਦੀ ਹੈ.
ਹਾਲਾਂਕਿ ਘੋਸ਼ਣਾ ਹਰੇਕ ਸਾਲ ਹੁੰਦੀ ਹੈ, ਪਰ ਪਾਲਿਸੀ ਦੀ ਮਿਆਦ ਪੂਰੀ ਹੋਣ ’ਤੇ ਬੀਮਾਯੁਕਤ ਵਿਅਕਤੀ ਨੂੰ ਜਾਂ ਉਸਦੀ ਮੌਤ ਹੋਣ ’ਤੇ ਉਸਦੇ ਪਰਿਵਾਰ ਨੂੰ, ਬੀਮੇ ਦੀ ਰਕਮ ਤੋਂ ਇਲਾਵਾ ਬੋਨਸ ਦਾ ਭੁਗਤਾਨ ਇਕਮੁਸ਼ਤ ਕੀਤਾ ਜਾਂਦਾ ਹੈ.

ਬੋਨਸ, ਇੰਸ਼ੋਰੈਂਸ ਕੰਪਨੀ ਦੀ ਭਵਿੱਖ ਵਿੱਚ ਕਾਰਮਕ੍ਰਮ ਬਾਰੇ ਧਾਰਨਾ ਤੇ ਅਧਾਰਿਤ ਹੁੰਦਾ ਹੈ. ਕਿਸੇ ਵੀ ਹੋਰ ਧਾਰਨਾ ਦੀ ਤਰ੍ਹਾਂ, ਅਸਲ ਨਤੀਜੇ ਘੱਟ ਜਾਂ ਵੱਧ ਹਿੱਤਕਾਰੀ ਹੋਣਗੇ. ਜਿੰਨੇ ਲੰਬੇ ਸਮੇਂ ਲਈ ਕਾਰਜ ਦੀ ਯੋਜਨਾ ਬਣਾਈ ਜਾਂਦੀ ਹੈ, ਪੂਰਵ ਸੂਚਿਤ ਮੁੱਲਾਂ ਤੋਂ ਓਨੀ ਜ਼ਿਆਦਾ ਵਿਭਿੰਨਤਾ ਹੋਣ ਦੀ ਸੰਭਾਵਨਾ ਹੁੰਦੀ ਹੈ. ਸਾਰੀਆਂ ਕੰਪਨੀਆਂ ਹਰੇਕ ਪਾਲਿਸੀ ’ਤੇ ਬੋਨਸ ਰਾਸ਼ੀ ਦੇਣ ਦੀ ਗਾਰੰਟੀ ਨਹੀਂ ਦਿੰਦੀਆਂ ਹਨ.

ਗਾਰੰਟੀਸ਼ੁਦਾ ਅਤਿਰਿਕਤ ਰਾਸ਼ੀ - ਇੰਸ਼ੋਰੈਂਸ ਕੰਪਨੀ ਦੁਆਰਾ ਘੋਸ਼ਿਤ ਕੀਤੀ ਗਈ ਹੁੰਦੀ ਹੈ; ਇਸਦਾ ਅਰਥ ਹੈ ਕਿ ਕੰਪਨੀ ਦੇ ਵਿੱਤੀ ਨਤੀਜਿਆਂ ’ਤੇ ਵਿਚਾਰ ਕੀਤੇ ਬਿਨਾਂ, ਕੰਪਨੀ ਬੀਮਾਯੁਕਤ ਵਿਅਕਤੀ ਜਾਂ ਉਸਦੇ ਨਾਮਜ਼ਦ ਵਿਅਕਤੀ ਨੂੰ ਗਾਰੰਟੀਸ਼ੁਦਾ ਰਾਸ਼ੀ ਦਾ ਭੁਗਤਾਨ ਕਰੇਗੀ.
ਬੋਨਸ ਦੀ ਰਾਸ਼ੀ ਦੀ ਤਰ੍ਹਾਂ, ਪਾਲਿਸੀ ਦੀ ਮਿਆਦ ਪੂਰੀ ਹੋਣ ’ਤੇ ਬੀਮਾਯੁਕਤ ਵਿਅਕਤੀ ਨੂੰ ਜਾਂ ਉਸਦੀ ਮੌਤ ਹੋਣ ’ਤੇ ਉਸਦੇ ਪਰਿਵਾਰ ਨੂੰ, ਬੀਮੇ ਦੀ ਰਕਮ ਤੋਂ ਇਲਾਵਾ ਇਸ ਰਾਸ਼ੀ ਦਾ ਇਕਮੁਸ਼ਤ ਭੁਗਤਾਨ ਕੀਤਾ ਜਾਂਦਾ ਹੈ.

ਸਰਵਾਈਵਲ ਲਾਭ
- ਪਾਲਿਸੀ ਦੀ ਮਿਆਦ ਪੂਰੀ ਹੋ ਜਾਣ ਤਕ, ਬੀਮਾਯੁਕਤ ਵਿਅਕਤੀ ਨੂੰ ਪੂਰਵ-ਨਿਸ਼ਚਿਤ, ਨਿਯਮਿਤ ਵਕਫਿਆਂ ’ਤੇ ਪ੍ਰਾਪਤ ਹੋਣ ਵਾਲੀ ਰਾਸ਼ੀ.
ਅਕਸਰ, ਮਿਆਦ ਪੂਰੀ ਹੋਣ ਜਾਂ ਪਾਲਿਸੀ ਦੀ ਅਵਧੀ ਪੂਰੀ ਹੋਣ ’ਤੇ ਪ੍ਰਾਪਤ ਹੋਣ ਵਾਲੇ ਪੈਸੇ ਨੂੰ ਵੀ ਸਰਵਾਈਵਲ ਲਾਭ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ.

ਮਿਆਦ ਪੂਰੀ ਹੋਣ ’ਤੇ ਲਾਭ - ਪਾਲਿਸੀ ਦੀ ਅਵਧੀ ਪੂਰੀ ਹੋ ਜਾਣ ਤਕ, ਬੀਮਾਯੁਕਤ ਵਿਅਕਤੀ ਨੂੰ ਪ੍ਰਾਪਤ ਹੋਣ ਵਾਲੀ ਰਾਸ਼ੀ.
ਜਿੰਨ੍ਹਾਂ ਪਾਲਿਸੀਆਂ ਵਿੱਚ ਬੋਨਸ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਮਿਆਦ ਪੂਰੀ ਹੋ ਜਾਣ ’ਤੇ, ਬੀਮਾਯੁਕਤ ਵਿਅਕਤੀ ਨੂੰ ਬੀਮੇ ਦੀ ਰਕਮ ਦੇ ਨਾਲ-ਨਾਲ ਪਾਲਿਸੀ ਦੀ ਅਵਧੀ ਲਈ ਬੋਨਸ ਦਾ ਵੀ ਭੁਗਤਾਨ ਕੀਤਾ ਜਾਂਦਾ ਹੈ. ਇਸ ਤੋਂ ਇਲਾਵਾ, ਕੁਝ ਪਾਲਿਸੀਆਂ ਵਿੱਚ ਪ੍ਰਤੀਬੱਧਤਾ ਲਾਭ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਜੋ ਕਿ ਬੀਮੇ ਦੀ ਰਕਮ ਦੇ ਅਨੁਪਾਤ ਦੇ ਰੂਪ ਵਿੱਚ ਭੁਗਤਾਨ ਕੀਤੀ ਜਾਂਦੀ ਹੈ ਅਤੇ ਪਾਲਿਸੀ ਦੀ ਅਵਧੀ ’ਤੇ ਆਧਾਰਿਤ ਹੁੰਦੀ ਹੈ.
ਜਿਹੜੀਆਂ ਪਾਲਿਸੀਆਂ, ਮਿਆਦ ਪੂਰੀ ਹੋਣ ’ਤੇ ਬੋਨਸ ਦੀ ਪੇਸ਼ਕਸ਼ ਨਹੀਂ ਕਰਦੀਆਂ, ਬੀਮਾਯੁਕਤ ਵਿਅਕਤੀ ਨੂੰ ਬੀਮੇ ਦੀ ਰਕਮ ਜਾਂ ਪ੍ਰੀਮੀਅਮ ਦੀ ਵਾਪਸ ਅਦਾਇਗੀ ਜਾਂ ਕੋਈ ਹੋਰ ਪੈਸਾ ਪ੍ਰਾਪਤ ਨਹੀਂ ਹੁੰਦਾ (ਚੁਣੀ ਗਈ ਪਾਲਿਸੀ ਦੇ ਪ੍ਰਕਾਰ ਦੇ ਆਧਾਰ ’ਤੇ).

ਕਵਰ ਜਾਂ ਡੈਥ ਬੈਨੇਫਿਟ - ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ’ਤੇ ਨਾਮਜ਼ਦ ਵਿਅਕਤੀ ਨੂੰ ਇੰਸ਼ੋਰੈਂਸ ਕੰਪਨੀ ਵੱਲੋਂ ਪ੍ਰਾਪਤ ਹੋਣ ਵਾਲੀ ਰਕਮ. ਬੀਮੇ ਦੀ ਰਕਮ ਤੋਂ ਇਲਾਵਾ, ਇਸ ਵਿੱਚ ਬੋਨਸ, ਜੇਕਰ ਕੋਈ ਹੈ, ਵੀ ਸ਼ਾਮਲ ਕੀਤਾ ਜਾਂਦਾ ਹੈ.
ਜੇਕਰ ਅਤਿਰਿਕਤ ਰਾਈਡਰ ਜਿਵੇਂ ਕਿ ਐਕਸੀਡੈਂਟ ਡੈਥ ਬੈਨੇਫਿਟ ਜਾਂ ਅਤਿਰਿਕਤ ਬੀਮੇ ਦੀ ਰਕਮ ਵਰਗੇ ਰਾਈਡਰ ਚੁਣੇ ਜਾਂਦੇ ਹਨ, ਤਾਂ ਨਾਮਜ਼ਦ ਵਿਅਕਤੀ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਰਕਮ ਵੱਧ ਹੋ ਸਕਦੀ ਹੈ.

ਰਿਟਰਨ ਜਾਂ ਕਰ-ਤੋਂ ਪਹਿਲਾਂ ਦੀ ਆਮਦਨੀ - ਸੰਯੁਕਤ ਰੂਪ ਵਿੱਚ, ਪ੍ਰੀਮੀਅਮ ’ਤੇ ਅਰਜਿਤ ਕੀਤਾ ਵਿਆਜ਼, ਕਰ ਤੋਂ ਪਹਿਲਾਂ ਦੀ ਆਮਦਨੀ ਹੁੰਦਾ ਹੈ.

ਕਰ-ਤੋਂ ਬਾਅਦ ਦੀ ਆਮਦਨੀ - ਜੇਕਰ ਲਾਈਫ ਇੰਸ਼ੋਰੈਂਸ ਪਾਲਿਸੀ ਲਈ ਭੁਗਤਾਨ ਕੀਤੇ ਜਾਣ ਵਾਲੇ ਪ੍ਰੀਮੀਅਮ ਦੀ ਵਰਤੋਂ ਧਾਰਾ 80C ਦੇ ਤਹਿਤ ਕਰ ਵਿੱਚ ਕਟੌਤੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ, ਤਾਂ ਬੀਮਾਯੁਕਤ ਵਿਅਕਤੀ ਦੁਆਰਾ ਭੁਗਤਾਨ ਕੀਤਾ ਗਿਆ ਪ੍ਰਭਾਵੀ ਪ੍ਰੀਮੀਅਮ ਘੱਟ ਹੋ ਜਾਂਦਾ ਹੈ. ਸੰਯੁਕਤ ਰੂਪ ਵਿੱਚ, ਪ੍ਰਭਾਵੀ ਪ੍ਰੀਮੀਅਮ ’ਤੇ ਅਰਜਿਤ ਕੀਤਾ ਗਿਆ ਵਿਆਜ਼, ਕਰ-ਤੋਂ ਬਾਅਦ ਆਮਦਨੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ.
 
 
10.
ਮੇਰੀ ਇੰਸ਼ੋਰੈਂਸ ਪਾਲਿਸੀ ਦੀ ਅਵਧੀ (ਟਰਮ) ਕਿੰਨੀ ਹੋਣੀ ਚਾਹੀਦੀ ਹੈ?
ਮੁੱਖ ਤੌਰ ’ਤੇ, ਪਾਲਿਸੀ ਦੀ ਅਵਧੀ, ਜਿੰਨੇ ਸਾਲਾਂ ਲਈ ਤੁਹਾਡਾ ਪਰਿਵਾਰ ਵਿੱਤੀ ਤੌਰ ’ਤੇ ਤੁਹਾਡੇ ਤੇ ਨਿਰਭਰ ਰਹੇਗਾ, ਓਨੇ ਸਾਲਾਂ ਦੇ ਬਰਾਬਰ ਹੋਣੀ ਚਾਹੀਦੀ ਹੈ. ਹਾਲਾਂਕਿ, ਇਹ ਵੀ ਨਿਸ਼ਚਿਤ ਕਰੋ ਕਿ ਤੁਹਾਡੇ ਇੰਸ਼ੋਰੈਂਸ ਭੁਗਤਾਨ ਦੀ ਅਵਧੀ, ਤੁਸੀਂ ਜਿੰਨੇ ਸਾਲਾਂ ਤਕ ਕੰਮ ਕਰਦੇ ਰਹਿਣ ਦੀ ਯੋਜਨਾ ਬਣਾਉਂਦੇ ਹੋ, ਓਨੇ ਸਾਲਾਂ ਦੇ ਬਰਾਬਰ ਹੋਣੀ ਚਾਹੀਦੀ ਹੈ (ਅਤੇ ਇਸ ਤਰ੍ਹਾਂ ਤੁਹਾਡੇ ’ਤੇ ਇਸਦਾ ਬੋਝ ਨਹੀਂ ਪਵੇਗਾ).
ਜੇਕਰ ਤੁਸੀਂ ਉਨ੍ਹਾਂ ਖੁਸ਼ਕਿਸਮਤ ਵਿਅਕਤੀਆਂ ਵਿੱਚੋਂ ਹੋ, ਜਿੰਨਾ ਦੀ ਪਤਨੀ ਹਮੇਸ਼ਾਂ ਤੋਂ ਘਰ ਦੇ ਕੰਮ ਹੀ ਕਰਦੀ ਆਈ ਹੈ, ਤਾਂ ਕਿਰਪਾ ਕਰਕੇ ਇਸ ਗੱਲ ਨੂੰ ਯਕੀਨੀ ਬਣਾਉ ਕਿ ਤੁਹਾਡੀ ਕੋਈ ਪੈਨਸ਼ਨ ਪਾਲਿਸੀ ਜਾਂ ਹੋਲ ਲਾਈਫ ਪਾਲਿਸੀ ਹੈ, ਜਿਹੜੀ ਕਿ ਤੁਹਾਡੀ ਗੈਰਮੌਜ਼ੂਦਗੀ ਵਿੱਚ ਤੁਹਾਡੀ ਪਤਨੀ ਦੀਆਂ ਲੋੜਾਂ ਦੀ ਦੇਖਭਾਲ ਕਰ ਸਕਦੀ ਹੈ.
 
11.
ਕਿਸੇ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਤਹਿਤ ਆਉਂਦੀ ਗਾਰੰਟੀਸ਼ੁਦਾ ਬੱਚਤਾਂ/ਲਾਗੂ ਬੋਨਸ ਕੀ ਹੁੰਦੇ ਹਨ?ਕੁਝ ਇੰਸ਼ੋਰੈਂਸ ਪਾਲਿਸੀਆਂ, ਪਾਲਿਸੀ ਦੀ ਮਿਆਦ ਪੂਰੀ ਹੋਣ ’ਤੇ ਪੂਰੀ ਰਕਮ ਜਾਂ ਨਿਊਨਤਮ ਰਾਸ਼ੀ ਪ੍ਰਾਪਤ ਹੋਣ ਦੀ ਗਾਰੰਟੀ ਦਿੰਦੀਆਂ ਹਨ.
 ਆਮ ਤੋਰ ’ਤੇ, ਇਹ ਰਾਸ਼ੀ ਬੀਮੇ ਦੀ ਰਕਮ ਦਾ ਅਨੁਪਾਤ ਹੁੰਦੀ ਹੈ ਜਿਵੇਂ ਕਿ ਬੋਨਸ ਜਾਂ ਕੋਈ ਗਾਰੰਟੀਸ਼ੁਦਾ ਅਤਿਰਿਕਤ ਰਾਸ਼ੀ, ਉਦਾਹਰਨ ਵਜੋਂ ਬੀਮੇ ਦੀ ਰਕਮ ਦੇ ਹਰੇਕ 1,000 ਰੁ. ਤੇ 70 ਰੁ. ਇਸਦਾ ਅਰਥ ਹੈ ਕਿ ਜੇਕਰ ਤੁਹਾਡੀ ਇੰਸ਼ੋਰੈਂਸ ਪਾਲਿਸੀ 1,00,000 ਰੁ. ਦੀ ਹੈ, ਤਾਂ ਤੁਹਾਨੂੰ ਹਰੇਕ ਸਾਲ ਬੀਮੇ ਦੀ ਰਕਮ ’ਤੇ 7,000 ਰੁ. ਦਾ ਬੋਨਸ ਪ੍ਰਾਪਤ ਹੋਵੇਗਾ.

ਹੋਰ ਦੂਜੀਆਂ ਪਾਲਿਸੀਆਂ, ਪ੍ਰਤੀਸ਼ਤ ਦੇ ਰੂਪ ਵਿੱਚ ਗਾਰੰਟੀਸ਼ੁਦਾ ਬੋਨਸ ਦੀ ਪੇਸ਼ਕਸ਼ ਕਰ ਸਕਦੀਆਂ ਹਨ, ਜਿਵੇਂ ਕਿ ਸੰਯੁਕਤ ਰੂਪ ਵਿੱਚ 3.5% ਪ੍ਰਤੀ ਸਲਾਨਾ ਦਾ ਗਾਰੰਟੀਸ਼ੁਦਾ ਵਾਧਾ. ਇਸਦਾ ਅਰਥ ਹੈ ਕਿ ਤੁਸੀਂ 1,00,000 ਰੁ. ਦੇ ਬੀਮੇ ’ਤੇ ਪਹਿਲੇ ਸਾਲ 3,500 ਰੁ. ਅਰਜਿਤ ਕਰਦੇ ਹੋ, ਜਦੋਂ ਕਿ ਦੂਜੇ ਸਾਲ ਵਿੱਚ 3,623 ਰੁ. (103,500 ਰੁ. ਦਾ 3.5%) ਅਰਜਿਤ ਕਰਦੇ ਹੋ.
 
12.
ਇੱਕ ਗਾਰੰਟੀਸ਼ੁਦਾ ਸਰੈਂਡਰ ਵੈਲਿਊ ਕੀ ਹੁੰਦੀ ਹੈ?ਪ੍ਰੀਮੀਅਮਾਂ ਦਾ ਭੁਗਤਾਨ ਘੱਟੋ-ਘੱਟ ਤਿੰਨ ਸਾਲਾਂ ਤਕ ਕੀਤੇ ਜਾਣ ਤੋਂ ਬਾਅਦ ਹੀ ਪਾਲਿਸੀ ਦੀ ਸਪੁਰਦਗੀ ਨਕਦ ਕੀਤੀ ਜਾ ਸਕਦੀ ਹੈ. ਮਨਜ਼ੂਰਸ਼ੁਦਾ ਨਿਊਨਤਮ ਸਰੈਂਡਰ ਵੈਲਿਊ, ਪਹਿਲੇ ਸਾਲ ਦੇ ਪ੍ਰੀਮੀਅਮਾਂ ਅਤੇ ਐਕਸੀਡੈਂਟ ਲਾਭਾਂ ਲਈ ਭੁਗਤਾਨ ਕੀਤੇ ਗਏ ਵਾਧੂ ਜਾਂ ਅਤਿਰਿਕਤ ਪ੍ਰੀਮੀਅਮਾਂ ਨੂੰ ਛੱਡ ਕੇ, ਭੁਗਤਾਨ ਕੀਤੇ ਗਏ ਪ੍ਰੀਮੀਅਮਾਂ ਦੀ ਕੁੱਲ ਰਾਸ਼ੀ ਦੇ ਕੁਝ ਪ੍ਰਤੀਸ਼ਤ ਦੇ ਬਰਾਬਰ ਹੁੰਦੀ ਹੈ.
 
13.
ਫੰਡ ਵੈਲਿਊ ਕੀ ਹੁੰਦੀ ਹੈ ਅਤੇ ਇਸ ਨੂੰ ਕਿਵੇਂ ਨਿਰਧਾਰਿਤ ਕੀਤਾ ਜਾਂਦਾ ਹੈ? ਤੁਹਾਡੀ ਪਾਲਿਸੀ ਦੀ ਕੀਮਤ ਫੰਡ ਵੈਲਿਊ ਹੁੰਦੀ ਹੈ. ਇਹ ਤੁਹਾਡੇ ਦੁਆਰਾ ਫੰਡਾਂ ਵਿੱਚ ਲਈ ਗਈ ਯੂਨਿਟਾਂ ਦੀ ਕੁੱਲ ਕੀਮਤ ਹੁੰਦੀ ਹੈ.
ਫੰਡ ਵੈਲਿਊ = (ਇਕਵਟੀ ਫੰਡ ਯੂਨਿਟਾਂ ਦੀ ਸੰਖਿਆ x ਇਕਵਟੀ ਫੰਡ ਦੀ NAV) + (ਬਾਂਡ ਫੰਡ ਯੂਨਿਟਾਂ ਦੀ ਸੰਖਿਆ x ਬਾਂਡ ਫੰਡ ਦੀ NAV) + (ਮਨੀ ਮਾਰਕੀਟ ਫੰਡ ਯੂਨਿਟਾਂ ਦੀ ਸੰਖਿਆ x ਮਨੀ ਮਾਰਕੀਟ ਫੰਡ ਦੀ NAV)
ਨਵੇਕਲੇ NAV ਪ੍ਰਾਪਤ ਕਰਨ ਲਈ, ਸੱਜੇ ਪਾਸੇ ਦੇ ਪੈਨਲ ਵਿਚਲਾ ਉਤਪਾਦ ਚੁਣੋ ਜਾਂ ਸਾਡੇ ਟੋਲ ਫ੍ਰੀ ਨੰਬਰ 1800-22-9090 ਤੇ ਕਾਲ ਕਰੋ. ਹਰੇਕ ਪਾਲਿਸੀ ਵਰ੍ਹੇਗੰਢ ’ਤੇ ਅਤੇ ਕਿਸੇ ਭੁਗਤਾਨ/ਪੈਸੇ ਕਢਵਾਉਣ ’ਤੇ, ਤੁਹਾਡੀ ਪਾਲਿਸੀ ਦੀ ਫੰਡ ਵੈਲਿਊ ਸਟੇਟਮੈਂਟ ਪ੍ਰਾਪਤ ਹੋਵੇਗੀ.
14.
ਸਵਿਚਿੰਗ ਕੀ ਹੈ?ਯੂਨਿਟ ਫੰਡਾਂ ਵਿੱਚ ਨਿਵੇਸ਼ ਕਰਨਾ ਬੰਦ ਕਰਕੇ ਹੋਰ ਸਕੀਮ ਵਿੱਚ ਪੁਨਰ-ਨਿਵੇਸ਼ ਕਰਨ ਨੂੰ ਸਵਿਚਿੰਗ ਕਿਹਾ ਜਾਂਡਾ ਹੈ. ਇਸ ਨਾਲ ਤੁਹਾਡੇ ਭਵਿੱਖ ਦੇ ਯੋਗਦਾਨਾਂ ਵਿੱਚ ਨਿਵੇਸ਼ ਅਲੋਕੇਸ਼ਨ ਤੇ ਪ੍ਰਭਾਵ ਨਹੀਂ ਪੈਂਦਾ ਹੈ
15.
ਰੀਡਾਇਰੈਕਸ਼ਨ ਕੀ ਹੈ? ਇਹ ਹੁਣ ਤੋਂ ਲੈ ਕੇ, ਤੁਹਾਡੀ ਵਰਤਮਾਨ ਯੋਗਦਾਨ ਅਲੋਕੇਸ਼ਨ ਪ੍ਰਤੀਸ਼ਤ ਦੇ ਵੱਖ-ਵੱਖ ਫੰਡਾਂ ਵਿੱਚ ਪਰਿਵਰਤਨ ਵੱਲ ਸੰਕੇਤ ਕਰਦਾ ਹੈ. ਇਹ ਤੁਹਾਡੇ ਪਹਿਲਾਂ ਤੋਂ ਨਿਵੇਸ਼ ਕੀਤੇ ਯੋਗਦਾਨ ਦੀ ਅਲੋਕੇਸ਼ਨ ਪ੍ਰਤੀਸ਼ਤ ਨੂੰ ਪ੍ਰਭਾਵਿਤ ਨਹੀਂ ਕਰਦਾ.
 
16.
ਗ੍ਰੇਸ ਪੀਰੀਅਡ ਕੀ ਹੁੰਦਾ ਹੈ? ਪਾਲਿਸੀ ਧਾਰਕਾਂ ਦੁਆਰਾ ਨੀਯਤ ਮਿਤੀਆਂ ਤੇ ਪ੍ਰੀਮੀਅਮ ਭੁਗਤਾਨ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ. ਪ੍ਰੀਮੀਅਮ ਦਾ ਭੁਗਤਾਨ ਕਰਨ ਲਈ 15-30 ਦਿਨਾਂ ਦੀ ਅਵਧੀ ਲਈ ਰਿਆਇਤ ਦਿੱਤੀ ਜਾਂਦੀ ਹੈ; ਇਸ ਅਵਧੀ ਨੂੰ ਰਿਆਇਤ ਦੇ ਦਿਨ ਜਾਂ ਗ੍ਰੇਸ ਪੀਰੀਅਡ ਕਿਹਾ ਜਾਂਦਾ ਹੈ.
 
17.
ਡੈਫਰਮੈਂਟ ਪੀਰੀਅਡ ਕੀ ਹੁੰਦਾ ਹੈ? ਕਿਸੇ ਇੰਸ਼ੋਰੈਂਸ-ਕਮ-ਪੈਨਸ਼ਨ ਪਾਲਿਸੀ ਵਿੱਚ ਅੰਸ਼ਦਾਨ ਦੀ ਮਿਤੀ ਤੋਂ ਲੈ ਕੇ ਅਤੇ ਪੈਨਸ਼ਨ ਦੀ ਪਹਿਲੀ ਕਿਸ਼ਤ ਪ੍ਰਾਪਤ ਹੋਣ ਵਿਚਲੀ ਅਵਧੀ. ਇਸ ਤਰ੍ਹਾਂ ਦੀਆਂ ਪਾਲਿਸੀਆਂ ਆਮ ਤੌਰ ’ਤੇ, ਡੈਫਰਮੈਂਟ ਪੀਰੀਅਡ ਤੇ ਨਿਊਨਤਮ ਅਤੇ ਅਧਿਕਤਮ ਸੀਮਾ ਨੀਯਤ ਕਰਦੀਆਂ ਹਨ.
 
18. "ਨਾਮਜ਼ਦਗੀ" ਅਤੇ "ਸਪੁਰਦਗੀ" ਵਿੱਚ ਕੀ ਅੰਤਰ ਹੁੰਦਾ ਹੈ? ਨਾਮਜ਼ਦਗੀ: ਇੱਕ ਅਜਿਹੀ ਕਿਰਿਆ ਜਿਸਦੇ ਅਨੁਸਾਰ ਪਾਲਿਸੀ ਧਾਰਕ, ਪਾਲਿਸੀ ਦੇ ਪੈਸੇ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਕਿਸੇ ਦੂਜੇ ਵਿਅਕਤੀ ਨੂੰ ਦਿੰਦਾ ਹੈ. ਇਸ ਅਧਿਕ੍ਰਿਤ ਵਿਅਕਤੀ ਨੂੰ ਨਾਮਜ਼ਦ ਵਿਅਕਤੀ ਕਿਹਾ ਜਾਂਦਾ ਹੈ. 

ਸਪੁਰਦਗੀ: ਸਪੁਰਦਗੀ ਦਾ ਅਰਥ ਹੈ ਕਾਨੂੰਨੀ ਤੌਰ ਤੇ ਹਸਤਾਂਤਰਣ. ਇੱਕ ਅਜਿਹਾ ਵਿਕਲਪ ਜਿਸਦੇ ਅਨੁਸਾਰ ਪਾਲਿਸੀ ਧਾਰਕ ਆਪਣੀ ਇੱਛਾ ਅਨੁਸਾਰ ਪਾਲਿਸੀ ਕਿਸੇ ਹੋਰ ਵਿਅਕਤੀ ਨੂੰ ਦੇ ਦਿੰਦਾ ਹੈ. ਸਪੁਰਦਗੀ ਨੂੰ ਪਾਲਿਸੀ ਦਸਤਾਵੇਜ਼ ’ਤੇ ਤਸਦੀਕ ਕਰਕੇ ਜਾਂ ਇੱਕ ਅਲੱਗ ਦਸਤਾਵੇਜ਼ ਵਜੋਂ ਤਿਆਰ ਕੀਤਾ ਜਾ ਸਕਦਾ ਹੈ. ਸਪੁਰਦਗੀ ਦੋ ਪ੍ਰਕਾਰ ਦੀ ਹੋ ਸਕਦੀ ਹੈ ਸ਼ਰਤੀਆ ਅਤੇ ਨਿਰਪੇਖ 
 
ਪਾਲਿਸੀ ਔਨਲਾਈਨ ਖਰੀਦੋ
  ਲੌਗਇਨ ਖੇਤਰ
  Go
   NAV
  ਨਵੇਕਲੇ ਯੂਨਿਟ ਵੈਲਿਊਜ਼ ਅਤੇ ਨਿਊਜ਼ਲੈਟਰ ਦੇਖਣ ਲਈ ਇੱਥੇ ਕਲਿਕ ਕਰੋ >>
  ਟੂਲਜ਼ ਐਂਡ ਪਲਾਨਰ
  ਪ੍ਰੀਮੀਅਮ ਕੈਲਕੂਲੇਟਰ
  ਇੰਸ਼ੋਰੈਂਸ ਕੈਲਕੂਲੇਟਰ
  ਟੈਕਸ ਕੈਲਕੂਲੇਟਰ
  ਬਾਲ ਸਿੱਖਿਆ ਯੋਜਨਾਕਾਰ
  ਰਿਟਾਇਰਮੈਂਟ ਕੈਲਕੂਲੇਟਰ
SBI | SBI Online Banking | SBI General Insurance | SBI Card | SBI AMC | SBI Capital | SBI Global Factors | SBI DFHI Ltd
State Bank of Bikaner and Jaipur | State Bank of Hyderabad | State Bank of Mysore | State Bank of Patiala | State Bank of Travancore
IRDAI | IRDAI ਦੁਆਰਾ ਗਾਹਕ ਸਿੱਖਿਆ ਵੈੱਬਸਾਈਟ | ਲਾਈਫ ਇੰਸ਼ੋਰੈਂਸ ਕੌਂਸਲ | ਉਤਪਾਦ ਕੋਡ | SFIN ਕੋਡ | ਗੋਪਨੀਯਤਾ ਨੀਤੀ | ਖੰਡਨ | ਡੂ ਨੌਟ ਕਾਲ
ਬੀਮਾ ਬੇਨਤੀ ਦਾ ਮਾਮਲਾ ਹੈ. IRDAI ਰਜਿਸਟ੍ਰੇਸ਼ਨ ਨੰ. 111, 29 ਮਾਰਚ 2001 ਨੂੰ ਜਾਰੀ ਕੀਤਾ ਗਿਆ.
"ਰਜਿਸਟਰਡ ਅਤੇ ਕਾਰਪੋਰੇਟ ਦਫ਼ਤਰ: ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ. ਨਟਰਾਜ,ਐਮ. ਵੀ. ਰੋੜ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ਜੰਕਸ਼ਨ, ਅੰਧੇਰੀ (ਪੂਰਬ),ਮੁੰਬਈ - 400 069.
ਇਸ ਵੈਬਸਾਈਟ ਦਾ ਅਨੁਵਾਦ ਗਾਹਕ ਦੀ ਸਹੂਲਤ ਲਈ ਕੀਤਾ ਗਿਆ ਹੈ। ਜੇ ਕਿਸੇ ਸ਼ਬਦ/ਬਿਆਨ ਵਿਚ ਅਣਜਾਣੇ ਵਿਚ ਕੋਈ ਫ਼ਰਕ ਰਹਿ ਗਿਆ ਹੋਵੇ, ਤਾਂ ਹਮੇਸ਼ਾ ਅੰਗ੍ਰੇਜ਼ੀ ਰੂਪ ਨੂੰ ਸਹੀ ਮੰਨਿਆ ਜਾਵੇਗਾ।
CIN: U99999MH2000PLC129113
2014 ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ. ਸਾਰੇ ਹੱਕ ਰਾਖਵੇਂ.