ਲਾਈਫ ਇੰਸ਼ੋਰੈਂਸ ਦੇ ਮੁਢਲੇ ਬਿੰਦੂਆਂ ਬਾਰੇ ???pa.user.selcrs???
SBI Life Insurance English | हिन्दी | বংলা | தமிழ் | తెలుగు | मराठी | ગુજરાતી | ಕನ್ನಡ | ਪੰਜਾਬੀ | മലയാളം
ਟੋਲ ਫ੍ਰੀ ਕਾਲ ਕਰੋ 1800 22 9090 56161 ਤੇ 'CELEBRATE' ਐਸਐਮਐਸ ਕਰੋ
ਸਾਨੂੰ ਇੱਥੇ ਮਿਲੋ  Twitter  Facebook
   
ਸੇਵਾਵਾਂ
NRI ਕਾਰਨਰ
ਆਮ ਸਵਾਲ
ਮੁੱਖ ਪੰਨਾ > ਸੇਵਾਵਾਂ > ਆਮ ਸਵਾਲ > ਲਾਈਫ ਇੰਸ਼ੋਰੈਂਸ ਦੇ ਮੁਢਲੇ ਬਿੰਦੂਆਂ ਬਾਰੇ

ਅਕਸਰ ਪੁੱਛੇ ਜਾਂਦੇ ਸਵਾਲ

 
ਲਾਈਫ ਇੰਸ਼ੋਰੈਂਸ ਕੀ ਹੈ?
ਮੈਨੂੰ ਲਾਈਫ ਇੰਸ਼ੋਰੈਂਸ ਕਿਉਂ ਖਰੀਦਣਾ ਚਾਹੀਦਾ ਹੈ?
ਮੈਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਕਿਉਂ ਹੈ?
ਮੈਨੂੰ ਕਿਸ ਦਾ ਇੰਸ਼ੋਰੈਂਸ ਕਰਵਾਉਣਾ ਚਾਹੀਦਾ ਹੈ?
ਮੈਨੂੰ ਇੰਸ਼ੋਰੈਂਸ ਕਦੋਂ ਕਰਵਾਉਣਾ ਚਾਹੀਦਾ ਹੈ?
ਮੈਨੂੰ ਕਿੰਨੇ ਸਮੇਂ ਲਈ ਇੰਸ਼ੋਰੈਂਸ ਕਰਵਾਉਣਾ ਚਾਹੀਦਾ ਹੈ?
ਲਾਈਫ ਇੰਸ਼ੋਰੈਂਸ ਦੇ ਮੁੱਖ ਤੱਥ ਕਿਹੜੇ ਹਨ?
ਲਾਈਫ ਇੰਸ਼ੋਰੈਂਸ ਕਰਾਉਣ ’ਤੇ ਕਿੰਨਾ ਖਰਚਾ ਆਵੇਗਾ?
ਲਾਈਫ ਇੰਸ਼ੋਰੈਂਸ ਖਰੀਦਣ ਦੀ ਲਾਗਤ ਕਿਵੇਂ ਘੱਟ ਕੀਤੀ ਜਾ ਸਕਦੀ ਹੈ?
ਭਿੰਨ-ਭਿੰਨ ਪ੍ਰਕਾਰ ਦੇ ਇੰਸ਼ੋਰੈਂਸ ਕੀ ਹਨ?
ਮੈਨੂੰ ਕਿਸ ਪ੍ਰਕਾਰ ਦੇ ਇੰਸ਼ੋਰੈਂਸ ਕਰਵਾਉਣੇ ਚਾਹੀਦੇ ਹਨ?
ਜੇਕਰ ਮੈਂ ਇੰਸ਼ੋਰੈਂਸ ਕਰਵਾਇਆ, ਤਾਂ ਮੈਨੂੰ ਕੀ ਮਿਲੇਗਾ?
ਕੀ ਮੈਨੂੰ ਇੰਸ਼ੋਰੈਂਸ ਦੀ ਵਰਤੋਂ ਇੱਕ ਨਿਵੇਸ਼ ਦੇ ਰੂਪ ਵਿੱਚ ਕਰਨੀ ਚਾਹੀਦੀ ਹੈ?
ਗਰੁੱਪ ਲਾਈਫ ਇੰਸ਼ੋਰੈਂਸ ਕੀ ਹੈ?
ਮੇਰੇ ਲਈ ਸਭ ਤੋਂ ਅਨੁਕੂਲ ਪਾਲਿਸੀ ਕਿਹੜੀ ਹੈ?
ਟਰਮ ਇੰਸ਼ੋਰੈਂਸ ਕੀ ਹੈ?
ਐਂਡੋਮੈਂਟ ਉਤਪਾਦ ਕੀ ਹੈ?
ਹੋਲ ਲਾਈਫ ਇੰਸ਼ੋਰੈਂਸ ਉਤਪਾਦ ਕੀ ਹੈ?
ਮਨੀ ਬੈਕ ਪਲਾਨ ਕੀ ਹੈ?
 

1.

ਲਾਈਫ ਇੰਸ਼ੋਰੈਂਸ ਕੀ ਹੈ?

ਲਾਈਫ ਇੰਸ਼ੋਰੈਂਸ, ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ’ਤੇ, ਇਸ ਹਾਨੀ ਲਈ ਵਿੱਤੀ ਤੌਰ ’ਤੇ ਪ੍ਰਦਾਨ ਕੀਤੀ ਗਈ ਸੁਰੱਖਿਆ ਹੈ. ਮੂਲ ਸ਼ਬਦਾਂ ਵਿੱਚ, ਲਾਈਫ ਇੰਸ਼ੋਰੈਂਸ ਅਚਨਚੇਤ ਵਾਪਰਨ ਵਾਲੀਆਂ ਕਿਸੇ ਵੀ ਅਣਸੁਖਾਵੀਂ ਘਟਨਾਵਾਂ ਦੇ ਸਿੱਟੇ ਵਜੋਂ ਹੋਣ ਵਾਲੀ ਹਾਨੀ ਲਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਆ ਅਤੇ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ.
 
2.
ਮੈਨੂੰ ਲਾਈਫ ਇੰਸ਼ੋਰੈਂਸ ਕਿਉਂ ਖਰੀਦਣਾ ਚਾਹੀਦਾ ਹੈ?
ਲਾਈਫ ਇੰਸ਼ੋਰੈਂਸ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਾਰੇ ਜੋਖਮਾਂ ਲਈ ਸੁਰੱਖਿਆ ਪ੍ਰਦਾਨ ਕਰਦਾ ਹੈ, ਇਸ ਦੇ ਇਲਾਵਾ ਤੁਹਾਨੂੰ ਆਪਣੇ ਨਿਵੇਸ਼ਾਂ ਵਿਚ ਵਾਧਾ ਕਰਨ ਦਾ ਅਵਸਰ ਵੀ ਪ੍ਰਦਾਨ ਕਰਦਾ ਹੈ. ਤੁਹਾਡੇ ਬੱਚੇ ਦੇ ਭਵਿੱਖ ਦੇ ਖਰਚਿਆਂ ਜਾਂ ਰਿਟਾਇਰਮੈਂਟ ਤੋਂ ਬਾਅਦ ਦੇ ਤੁਹਾਡੇ ਖਰਚਿਆਂ ਲਈ ਇਸ ਨੂੰ ਇੱਕ ਲੰਮੇ ਸਮੇਂ ਦੇ ਨਿਵੇਸ਼ ਵਜੋਂ ਵੇਖਿਆ ਜਾ ਸਕਦਾ ਹੈ.
 
3.
ਮੈਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਕਿਉਂ ਹੈ?
ਤੁਹਾਨੂੰ ਆਪਣੇ ਪਰਿਵਾਰ ਦੀ ਖਾਤਿਰ
ਇੰਸ਼ੋਰੈਂਸ ਕਰਵਾਉਣ ਦੀ ਲੋੜ ਹੈ, ਜੋ ਕਿ ਵਿੱਤੀ ਤੌਰ ’ਤੇ ਤੁਹਾਡੇ ਤੇ ਨਿਰਭਰ ਹੈ: ਜੇਕਰ ਤੁਹਾਡਾ ਪਰਿਵਾਰ ਵਿੱਤੀ ਤੌਰ ’ਤੇ ਤੁਹਾਡੇ ਤੇ ਨਿਰਭਰ ਹੈ, ਤਾਂ ਤੁਹਾਨੂੰ ਨਿਸ਼ਚਿਤ ਹੀ ਆਪਣਾ ਇੰਸ਼ੋਰੈਂਸ ਕਰਵਾਉਣ ਦੀ ਲੋੜ ਹੈ. ਲਾਈਫ ਇੰਸ਼ੋਰੈਂਸ ਖਰੀਦਣ ਦਾ ਸਭ ਤੋਂ ਆਮ ਕਾਰਨ, ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਦੀ ਸਥਿਤੀ ਵਿੱਚ ਆਪਣੇ ਪਰਿਵਾਰ ਲਈ ਸੁਰੱਖਿਆ ਪ੍ਰਦਾਨ ਕਰਨਾ ਹੁੰਦਾ ਹੈ. ਲਾਈਫ ਇੰਸ਼ੋਰੈਂਸ ਤੋਂ ਹੋਣ ਵਾਲੇ ਮੁਨਾਫੇ ਨੂੰ ਤੁਹਾਡੇ ਪਰਿਵਾਰ ਦੇ ਖਰਚਿਆਂ ਦੀ ਪੂਰਤੀ ਵਜੋਂ ਵਰਤਿਆ ਜਾ ਸਕਦਾ ਹੈ.

ਲੋਨ ਜਾਂ ਦੇਣਦਾਰੀਆਂ: ਜੇਕਰ ਤੁਸੀਂ ਕੋਈ ਲੋਨ ਲਿਆ ਹੈ ਜਾਂ ਆਪਣੀਆਂ ਸੰਪਤੀਆਂ ਨੂੰ ਗਿਰਵੀ ਰੱਖਿਆ ਹੋਇਆ ਹੈ, ਤਾਂ ਤੁਹਾਨੂੰ ਆਪਣਾ ਇੰਸ਼ੋਰੈਂਸ ਲਾਜ਼ਮੀ ਕਰਵਾਉਣਾ ਚਾਹੀਦਾ ਹੈ. ਇਹ ਨਾ ਸਿਰਫ ਤੁਹਾਡੇ ਮਨ ਨੂੰ ਸੰਤੁਸ਼ਟੀ ਪ੍ਰਦਾਨ ਕਰਦਾ ਹੈ ਬਲਕਿ ਤੁਹਾਡੇ ਪਰਿਵਾਰ ਲਈ ਆਮਦਨੀ ਦਾ ਇੱਕ ਸਥਿਰ ਸਰੋਤ ਵੀ ਹੈ

ਲਾਜ਼ਮੀ ਬੱਚਤ-ਕਮ-ਨਿਵੇਸ਼: ਇੱਕ ਲਾਈਫ ਇੰਸ਼ੋਰੈਂਸ ਪਾਲਿਸੀ ਨੂੰ ਲਾਜ਼ਮੀ ਬੱਚਤ-ਕਮ-ਨਿਵੇਸ਼ ਅਵੈਨਿਊ ਦੇ ਰੂਪ ਵਿੱਚ ਵੀ ਵਰਤਿਆ ਜਾ ਸਕਦਾ ਹੈ. ਇੰਸ਼ੋਰੈਂਸ ਪਾਲਿਸੀ ਤੋਂ ਹੋਏ ਮੁਨਾਫਿਆਂ ਨੂੰ ਭਵਿੱਖ ਵਿੱਚ ਹੋਣ ਵਾਲੇ ਖਰਚਿਆਂ ਲਈ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਬੱਚੇ ਦੀ ਉੱਚ ਸਿੱਖਿਆ ਜਾਂ ਰਿਟਾਇਰਮੈਂਟ ਫੰਡ ਜਾਂ ਛੁੱਟੀਆਂ ਮਨਾਉਣ ਲਈ.

ਕਿਸੇ ਫਰਮ ਵਿੱਚ ਸਾਂਝੇਦਾਰ ਜਾਂ ਸਵੈ-ਰੋਜ਼ਗਾਰ: ਕਿਸੇ ਫਰਮ ਦੇ ਸਾਂਝੇਦਾਰਾਂ ਜਾਂ ਜਿਹੜੇ ਲੋਕ ਫਰਮਾਂ ਦੇ ਮਾਲਿਕ ਹਨ, ਉਨ੍ਹਾਂ ਨੂੰ ਵੀ ਇੰਸ਼ੋਰੈਂਸ ਕਰਵਾਉਣ ਦੀ ਬਹੁਤ ਜ਼ਰੂਰਤ ਹੁੰਦੀ ਹੈ. ਲਾਈਫ ਇੰਸ਼ੋਰੈਂਸ ਕੁਝ ਵਿਸ਼ਿਸਟ ਵਪਾਰਿਕ ਉੱਦਮਾਂ - ਜਿਵੇਂ ਕਿ ਕਿਸੇ ਖਰੀਦ-ਵੇਚ ਇਕਰਾਰਨਾਮੇ ਵਾਸਤੇ ਫੰਡ, ਆਦਿ ਲਈ ਇੱਕ ਮਹੱਤਵਪੂਰਨ ਘਟਕ ਹੋ ਸਕਦਾ ਹੈ. ਲਾਈਫ ਇੰਸ਼ੋਰੈਂਸ ਤੋਂ ਹੋਏ ਮੁਨਾਫਿਆਂ ਨੂੰ ਵਪਾਰ ਵਿੱਚ ਮਿਰਤਕ ਸੁਆਮੀ ਦੇ ਹਿੱਸੇ ਨੂੰ ਖਰੀਦਣ ਵਾਸਤੇ ਨਕਦੀ ਦੇਣ ਜਾਂ ਵਪਾਰ ਦੀਆਂ ਦੇਣਦਾਰੀਆਂ ਚੁਕਾਉਣ ਲਈ ਵਰਤਿਆ ਜਾ ਸਕਦਾ ਹੈ.

ਆਰਬੀਆਈ ਦੇ ਬਾਂਡ ਤੋਂ ਇਲਾਵਾ, ਇੰਸ਼ੋਰੈਂਸ ਉਤਪਾਦ ਹੀ ਅਜਿਹੇ ਨਿਵੇਸ਼ ਉਤਪਾਦ ਹੁੰਦੇ ਹਨ ਜਿਹੜੇ 5 ਸਾਲ ਤੋਂ 25 ਸਾਲਾਂ ਤਕ ਆਮਦਨੀ ਪ੍ਰਦਾਨ ਕਰਨ ਦੀ ਗਾਰੰਟੀ ਦਿੰਦੇ ਹਨ. ਇੰਸ਼ੋਰੈਂਸ ਕੰਪਨੀਆਂ ਸਿੰਗਲ ਪ੍ਰੀਮੀਅਮ ਨਿਵੇਸ਼ ਉਤਪਾਦਾਂ ਦੇ ਨਾਲ-ਨਾਲ ਰੈਗੂਲਰ ਨਿਵੇਸ਼-ਕਮ-ਇੰਸ਼ੋਰੈਂਸ ਉਤਪਾਦ ਦੀ ਪੇਸ਼ਕਸ਼ ਵੀ ਕਰਦੀਆਂ ਹਨ, ਜੋ ਕਿ ਇੱਕ ਅਵਧੀ ਤਕ ਗਾਰੰਟੀਸ਼ੁਦਾ ਉੱਚ ਆਮਦਨੀ ਪ੍ਰਦਾਨ ਕਰਦੇ ਹਨ.
 
4.

ਮੈਨੂੰ ਕਿਸ ਦਾ ਇੰਸ਼ੋਰੈਂਸ ਕਰਵਾਉਣਾ ਚਾਹੀਦਾ ਹੈ?
ਕਮਾਊ ਵਿਅਕਤੀ - ਜੇਕਰ ਤੁਸੀਂ ਆਪਣੇ ਪਰਿਵਾਰ ਦੇ ਕਮਾਊ ਵਿਅਕਤੀ ਹੋ, ਤਾਂ ਤੁਹਾਨੂੰ ਆਪਣੇ ਆਪ ਦਾ ਇੰਸ਼ੋਰੈਂਸ ਕਰਵਾਉਣਾ ਚਾਹੀਦਾ ਹੈ.

ਵਰਕਿੰਗ ਸਪਾਉਸ - ਜੇਕਰ ਤੁਹਾਡੀ ਪਤਨੀ/ਜੀਵਨਸਾਥੀ ਵੀ ਕੰਮ ਕਰਦੀ ਹੈ, ਤਾਂ ਉਹ ਵੀ ਇੰਸ਼ੋਰੈਂਸ ਪਾਲਿਸੀ ਦੀ ਵਰਤੋਂ ਕਰ ਸਕਦੀ ਹੈ, ਤੁਹਾਨੂੰ ਦੋਵਾਂ ਨੂੰ ਜੁਆਇੰਟ-ਲਾਈਫ ਪਾਲਿਸੀ ਦੇ ਤਹਿਤ ਆਪਣਾ ਇੰਸ਼ੋਰੈਂਸ ਕਰਵਾਉਣਾ ਚਾਹੀਦਾ ਹੈ. ਇਹ ਘੱਟ ਖਰਚ ਵਾਲੀ ਪਾਲਿਸੀ ਹੋ ਸਕਦੀ ਹੈ ਜੋ ਕਿ ਤੁਹਾਨੂੰ ਦੋਵਾਂ ਨੂੰ ਕਵਰ ਕਰੇਗੀ, ਅਤੇ ਜਿਸਦੀ ਵਰਤੋਂ ਤੁਹਾਡੇ ਦੋਵੇਂ ਵਿੱਚੋਂ ਕੋਈ ਵੀ ਟੈਕਸ-ਬੱਚਤ ਦੇ ਉਦੇਸ਼ ਵਜੋਂ ਵੀ ਕਰ ਸਕਦਾ ਹੈ.

ਬੱਚੇ - ਜੇਕਰ ਤੁਹਾਡੇ ਬੱਚੇ ਹਨ, ਤਾਂ ਤੁਸੀਂ ਉਨ੍ਹਾਂ ਦੇ ਨਾਂ ਤੇ ਵੀ ਇੰਸ਼ੋਰੈਂਸ ਪਾਲਿਸੀ ਖਰੀਦ ਸਕਦੇ ਹੋ. ਇਸ ਨਾਲ ਇਹ ਨਿਸ਼ਚਿਤ ਹੋ ਸਕਦਾ ਹੈ ਕਿ ਤੁਹਾਡੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਾਸਤੇ ਲੋੜੀਂਦੇ ਪੈਸੇ ਪ੍ਰਾਪਤ ਹੋ ਜਾਣਗੇ. ਇਸ ਤਰ੍ਹਾਂ ਦੀਆਂ ਪਾਲਿਸੀਆਂ ਦਾ ਮੁੱਖ ਫਾਇਦਾ ਇਹ ਹੁੰਦਾ ਹੈ ਕਿ ਤੁਹਾਡਾ ਬੱਚੇ ਜਾਂ ਪਰਿਵਾਰ ਨੂੰ, ਜ਼ਿੰਦਗੀ ਦੇ ਕਿਸੇ ਵਿਸ਼ੇਸ਼ ਮੌਕੇ ’ਤੇ ਗਾਰੰਟੀਸ਼ੁਦਾ ਰਕਮ ਪ੍ਰਾਪਤ ਹੋ ਜਾਂਦੀ ਹੈ.
ਇਸ ਕਿਸਮ ਦੀ ਪਾਲਿਸੀ, ਬੱਚੇ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਮਦਦ ਕਰ ਸਕਦੀ ਹੈ, ਜਦੋਂ ਬੱਚੇ ਦੇ ਪਿਤਾ/ਮਾਤਾ ਦਾ ਦਿਹਾਂਤ ਹੋ ਜਾਂਦਾ ਹੈ ਅਤੇ ਉਸਦੀ ਮਾਤਾ/ਪਿਤਾ ਉਸਨੂੰ ਐਨੀ ਵੱਡੀ ਰਕਮ ਪ੍ਰਦਾਨ ਦੀ ਸਥਿਤੀ ਵਿੱਚ ਨਹੀਂ ਹੁੰਦੇ. ਇਸ ਤੋਂ ਇਲਾਵਾ, ਇਸ ਪ੍ਰਕਾਰ ਦੀ ਪਾਲਿਸੀ ਬੱਚੇ ਦੇ ਭਵਿੱਖ ਲਈ ਇੱਕ ਲਾਜ਼ਮੀ ਬੱਚਤ ਨੂੰ ਯਕੀਨੀ ਬਣਾਉਂਦੀ ਹੈ.

ਸੰਸਥਾ ਦੇ ਸਾਂਝੇਦਾਰ/ਪ੍ਰਮੁੱਖ-ਵਿਅਕਤੀ: ਜੇਕਰ ਤੁਹਾਡੀ ਫਰਮ ਦੇ ਸਾਂਝੇਦਾਰ ਹਨ ਜਾਂ ਤੁਹਾਡੀ ਸੰਸਥਾ ਵਿੱਚ ਕੁਝ ਪ੍ਰਮੁੱਖ-ਵਿਅਕਤੀ ਹਨ, ਤਾਂ ਤੁਹਾਡੀ ਫਰਮ/ਸੰਸਥਾ ਉਨ੍ਹਾਂ ਲਈ ਲਾਈਫ ਇੰਸ਼ੋਰੈਂਸ ਪਾਲਿਸੀ ਖਰੀਦ ਸਕਦੀ ਹੈ. ਇਸ ਤਰ੍ਹਾਂ ਦੀ ਪਾਲਿਸੀ, ਤੁਹਾਡੇ ਸਾਂਝੇਦਾਰ/ਪ੍ਰਮੁੱਖ-ਵਿਅਕਤੀ ਦੀ ਮੌਤ ਹੋ ਜਾਣ ਕਾਰਨ ਹੋਣ ਵਾਲੇ ਵਿੱਤੀ ਨੁਕਸਾਨ ਲਈ ਤੁਹਾਡੀ ਫਰਮ ਦੀ ਮਦਦ ਕਰ ਸਕਦੀ ਹੈ.
 

5.
ਮੈਨੂੰ ਇੰਸ਼ੋਰੈਂਸ ਕਦੋਂ ਕਰਵਾਉਣਾ ਚਾਹੀਦਾ ਹੈ?
ਜਿਸ ਸਮੇਂ ਤੁਹਾਡੀ ਆਮਦਨੀ ’ਤੇ ਕੁਝ ਵਿਅਕਤੀ ਨਿਰਭਰ ਹੋ ਜਾਂਦੇ ਹਨ, ਤੁਹਾਨੂੰ ਆਪਣਾ ਇੰਸ਼ੋਰੈਂਸ ਕਰਵਾ ਲੈਣਾ ਚਾਹੀਦਾ ਹੈ. ਜਿੰਨ੍ਹੀ ਛੋਟੀ ਉਮਰ ਹੋਵੇਗੀ, ਪ੍ਰੀਮੀਅਮ ਓਨਾ ਘੱਟ ਹੋਵੇਗਾ. ਐਸਬੀਆਈ ਲਾਈਫ ਵਿਖੇ, ਅਸੀਂ ਮੰਨਦੇ ਹਾਂ ਕਿ ਕੋਈ ਵੀ ਅਜਿਹਾ ਵਿਅਕਤੀ ਜੋ ਸ਼ਾਦੀਸ਼ੁਦਾ ਹੈ ਅਤੇ ਜਿਸਦੇ ਬੱਚੇ ਹਨ, ਉਨ੍ਹਾਂ ਨੂੰ ਇੰਸ਼ੋਰੈਂਸ ਕਰਵਾਉਣਾ ਚਾਹੀਦਾ ਹੈ.
ਭਾਵੇਂ ਤੁਸੀਂ ਕੁੰਵਾਰੇ ਹੋ, ਕਮਾ ਰਹੇ ਹੋ ਅਤੇ ਵਿਆਹ ਕਰਵਾਉਣ ਦਾ ਮਨ ਬਣਾਇਆ ਹੈ, ਤਾਂ ਤੁਹਾਨੂੰ ਹੁਣ ਇੱਕ ਪਾਲਿਸੀ ਖਰੀਦਣ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਤੁਹਾਡੇ ਵਿਆਹ ਹੋਣ ਤੋਂ ਬਾਅਦ ਦੇ ਮੁਕਾਬਲੇ ਇਸ ਸਮੇਂ ਇਹ ਸਸਤੀ ਹੋ ਸਕਦੀ ਹੈ.
ਯਾਦ ਰੱਖੋ, ਇੰਸ਼ੋਰੈਂਸ ਪਾਲਿਸੀ ਖਰੀਦਣ ਵਿੱਚ ਜ਼ਿਆਦਾ ਦੇਰ ਨਹੀਂ ਕਰਨੀ ਚਾਹੀਦੀ ਹੈ. ਭਾਵੇਂ ਤੁਸੀਂ 45 ਸਾਲ ਦੇ ਹੋ, ਅਤੇ ਇੰਸ਼ੋਰੈਂਸ ਨਹੀਂ ਕਰਵਾਇਆ ਹੈ, ਤੁਸੀਂ ਅਜਿਹੇ ਇੰਸ਼ੋਰੈਂਸ ਉਤਪਾਦ ਚੁਣ ਸਕਦੇ ਹੋ ਜੋ ਤੁਹਾਡੇ ਪਰਿਵਾਰ ਨੂੰ ਲਾਭ ਪ੍ਰਦਾਨ ਕਰ ਸਕਦੇ ਹਨ ਅਤੇ ਤੁਹਾਡੀ ਰਿਟਾਇਰਮੈਂਟ ਦੇ ਦੌਰਾਨ ਆਮਦਨੀ ਵੀ ਪ੍ਰਦਾਨ ਕਰ ਸਕਦੇ ਹਨ.
 
6.
ਮੈਨੂੰ ਕਿੰਨੇ ਸਮੇਂ ਲਈ ਇੰਸ਼ੋਰੈਂਸ ਕਰਵਾਉਣਾ ਚਾਹੀਦਾ ਹੈ?
ਮੁੱਖ ਤੌਰ ਤੇ, ਤੁਹਾਨੂੰ ਓਨੇ ਸਮੇਂ ਲਈ ਇੰਸ਼ੋਰੈਂਸ ਕਰਵਾਉਣਾ ਚਾਹੀਦਾ ਹੈ, ਜਿੰਨੇ ਸਮੇਂ ਲਈ ਤੁਸੀਂ ਆਪਣੇ ਪਰਿਵਾਰ ਦੇ ਮਹੱਤਵਪੂਰਨ ਕਮਾਊ ਮੈਂਬਰ ਹੋ.
 
ਇਕੱਲੇ ਪਰਿਵਾਰਾਂ ਦੀ ਗਿਣਤੀ ਵਧਣ ਦੇ ਨਾਲ ਅਤੇ ਠੇਠ ਭਾਰਤੀ ਤਿਆਗੀ ਮਾਵਾਂ/ਪਤਨੀਆਂ ਦੇ ਕਾਰਨ. ਇਹ ਨਿਸ਼ਚਿਤ ਕਰਨ ਲਈ ਜਾਗਰੂਕ ਹੋਣਾ ਚਾਹੀਦਾ ਹੈ ਕਿ ਕੰਮ ਕਰਦੇ ਆਦਮੀ ਪੂਰੀ ਜ਼ਿੰਦਗੀ ਵਾਸਤੇ ਆਪਣਾ ਇੰਸ਼ੋਰੈਂਸ ਕਰਵਾਉਣ; ਇਹ ਨਿਸ਼ਚਿਤ ਕਰਨ ਲਈ ਕਿ ਉਨ੍ਹਾਂ ਦੀ ਮੌਤ ਹੋ ਜਾਣ ’ਤੇ ਪਤਨੀ ਨੂੰ ਇਕਮੁਸ਼ਤ ਰਾਸ਼ੀ ਪ੍ਰਾਪਤ ਹੋ ਸਕੇ.
 
7.

ਲਾਈਫ ਇੰਸ਼ੋਰੈਂਸ ਦੇ ਮੁੱਖ ਤੱਥ ਕਿਹੜੇ ਹਨ?
ਸਾਰੇ ਵਿਅਕਤੀਆਂ ਲਈ ਦੋ ਮੁੱਖ ਤੱਥ ਇਹ ਹਨ

  ਜੋਖਮ ਕਵਰੇਜ (ਭਾਵ ਟਰਮ ਇੰਸ਼ੋਰੈਂਸ)
ਭਵਿੱਖ ਲਈ ਬੱਚਤਾਂ (ਭਾਵ ਪੂਰਨ ਐਂਡੋਮੈਂਟ)
 
8. ਲਾਈਫ ਇੰਸ਼ੋਰੈਂਸ ਕਰਾਉਣ ’ਤੇ ਕਿੰਨਾ ਖਰਚਾ ਆਵੇਗਾ?
  ਕਿਸੇ ਲਾਈਫ ਇੰਸ਼ੋਰੈਂਸ ਪਾਲਿਸੀ ਨੂੰ ਖਰੀਦਣ ਦੀ ਲਾਗਤ ਇਸ ਤੇ ਨਿਰਭਰ ਕਰਦੀ ਹੈ:
  ਤੁਹਾਡੀ ਉਮਰ, ਸਿਹਤ ਅਤੇ ਤੁਹਾਡੇ ਦੁਆਰਾ ਕੀਤੇ ਜਾਂਦੇ ਕੰਮ ਦੀ ਪ੍ਰਕਿਰਤੀ
  ਚੁਣੀ ਗਈ ਪਾਲਿਸੀ ਦਾ ਪ੍ਰਕਾਰ.
  ਬੀਮੇ ਦੀ ਰਕਮ.
  ਪਾਲਿਸੀ ਦੀ ਅਵਧੀ.
  ਪ੍ਰੀਮੀਅਮ ਭੁਗਤਾਨ ਦੀ ਮਿਆਦ.
  ਪ੍ਰੀਮੀਅਮ ਭੁਗਤਾਨ ਦੀ ਬਾਰੰਬਾਰਤਾ.
  ਪਾਲਿਸੀ ਨਾਲ ਜੁੜੇ ਰਾਈਡਰ (ਜੇਕਰ ਹੈ ਤਾਂ)
 
9. ਲਾਈਫ ਇੰਸ਼ੋਰੈਂਸ ਖਰੀਦਣ ਦੀ ਲਾਗਤ ਕਿਵੇਂ ਘੱਟ ਕੀਤੀ ਜਾ ਸਕਦੀ ਹੈ?
ਪਾਲਿਸੀ ਦੀ ਲਾਗਤ ਘੱਟ ਹੋ ਸਕਦੀ ਹੈ ਜੇਕਰ ਤੁਸੀਂ
 
  ਘੱਟ ਉਮਰ ਵਿੱਚ ਇੰਸ਼ੋਰੈਂਸ ਖਰੀਦਦੇ ਹੋ (ਜਦੋਂ ਜੋਖਮ ਘੱਟ ਹੁੰਦਾ ਹੈ)
  ਆਪਣੇ ਇੰਸ਼ੋਰੈਂਸ ਲੰਬੇ ਸਮੇਂ ਲਈ ਕਰਵਾਉ
 
ਆਪਣਾ ਇੰਸ਼ੋਰੈਂਸ ਵੱਧ ਰਾਸ਼ੀ ਵਿੱਚ ਕਰਵਾਉ; ਪ੍ਰੀਮੀਅਮ ਦਾ ਭੁਗਤਾਨ ਸਲਾਨਾ ਕਰਨਾ ਚੁਣੋ, ਇਸ ਤਰ੍ਹਾਂ ਛੋਟ ਪ੍ਰਾਪਤ ਹੋਵੇਗੀ
 
ਇੱਕ ਘੱਟ ਲਾਗਤ ਵਾਲੀ ਪਾਲਿਸੀ ਚੁਣੋ ਜਿਵੇਂ ਕਿ ਟਰਮ ਉਤਪਾਦ, ਜੋ ਕਿ ਮਿਆਦ ਪੂਰੀ ਹੋਣ ’ਤੇ ਨਿਊਨਤਮ ਰਿਟਰਨ ਪ੍ਰਾਪਤ ਕਰਨ ਵਾਸਤੇ, ਬਹੁਤ ਥੋੜ੍ਹਾ ਨਿਵੇਸ਼ ਕਰਨ ਦੀ ਪੇਸ਼ਕਸ਼ ਕਰਦੀ ਹੈ.
ਇਸ ਤਰ੍ਹਾਂ ਦੇ ਰਾਈਡਰ ਜਾਂ ਅਤਿਰਿਕਤ ਲਾਭ ਨਾ ਖਰੀਦੋ ਜੋ ਕਿ ਤੁਹਾਡੇ ਲਈ ਕਿਸੇ ਮਤਲਬ ਦੇ ਨਹੀਂ ਲੱਗਦੇ ਹਨ ਜਾਂ ਦੂਜੀ ਇੰਸ਼ੋਰੈਂਸ ਪਾਲਿਸੀਆਂ ਦੀ ਤਰ੍ਹਾਂ ਘੱਟ ਕੀਮਤ ਤੇ ਉਪਲਬਧ ਹਨ.
 
10.
ਭਿੰਨ-ਭਿੰਨ ਪ੍ਰਕਾਰ ਦੇ ਇੰਸ਼ੋਰੈਂਸ ਕੀ ਹਨ?
ਇੰਸ਼ੋਰੈਂਸ ਸੈਕਟਰ ਨੂੰ ਲਾਈਫ ਅਤੇ ਨਾਨ-ਲਾਈਫ (ਜਾਂ ਜਨਰਲ ਇੰਸ਼ੋਰੈਂਸ ਜਿਵੇਂ ਕਿ ਅਸੀਂ ਜਾਣਦੇ ਹਾਂ) ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ.
ਲਾਈਫ ਇੰਸ਼ੋਰੈਂਸ ਦੇ ਤਹਿਤ, ਕਿਸੇ ਵਿਅਕਤੀ ਦਾ ਜੀਵਨ ਕਵਰ ਹੁੰਦਾ ਹੈ, ਭਾਵ, ਜੇਕਰ ਨਿਰਧਾਰਤ ਸਮੇਂ ਦੇ ਅੰਦਰ ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਬੀਮਾਯੁਕਤ ਵਿਅਕਤੀ ਦੇ ਨਾਮਜ਼ਦ ਨੂੰ ਕੁਝ ਪੈਸਾ ਮਿਲਦਾ ਹੈ.
 
ਜਨਰਲ ਇੰਸ਼ੋਰੈਂਸ ਦੇ ਤਹਿਤ, ਸਭ ਕੁਝ ਪਰ ਕਿਸੇ ਵਿਅਕਤੀ ਦਾ ਜੀਵਨ ਕਵਰ ਕੀਤਾ ਜਾਂਦਾ ਹੈ. ਇਸ ਤਰ੍ਹਾਂ, ਕੋਈ ਵੀ ਵਿਅਕਤੀ ਆਪਣੀ ਸਿਹਤ, ਘਰ, ਔਟੋਮੋਬਾਈਲ, ਯਾਤਰਾ, ਦਫ਼ਤਰ, ਦੁਕਾਨ, ਅਤੇ ਇੱਥੋਂ ਤਕ ਕਿ ਪਾਲਤੂ ਜਾਨਵਰਾਂ ਲਈ ਵੀ ਆਪਣੇ ਆਪ ਦਾ ਇੰਸ਼ੋਰੈਂਸ ਕਰਵਾ ਸਕਦਾ ਹੈ.
 
11. ਮੈਨੂੰ ਕਿਸ ਪ੍ਰਕਾਰ ਦੇ ਇੰਸ਼ੋਰੈਂਸ ਕਰਵਾਉਣੇ ਚਾਹੀਦੇ ਹਨ?
ਆਪਣੀ ਸੁਰੱਖਿਆ ਨਿਸ਼ਚਿਤ ਕਰਨ ਲਈ, ਤੁਹਾਨੂੰ ਘੱਟ ਤੋਂ ਘੱਟ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਤੁਸੀਂ ਨਿਮਨ ਇੰਸ਼ੋਰੈਂਸ ਕਰਵਾਏ ਹਨ
  - ਹੈਲਥ ਇੰਸ਼ੋਰੈਂਸ
- ਲਾਈਫ ਇੰਸ਼ੋਰੈਂਸ, ਐਕਸੀਡੈਂਟ ਇੰਸ਼ੋਰੈਂਸ
- ਔਟੋਮੋਬਾਈਲ ਇੰਸ਼ੋਰੈਂਸ
- ਹੋਮ ਇੰਸ਼ੋਰੈਂਸ
12.
ਜੇਕਰ ਮੈਂ ਇੰਸ਼ੋਰੈਂਸ ਕਰਵਾਇਆ, ਤਾਂ ਮੈਨੂੰ ਕੀ ਮਿਲੇਗਾ?
ਮਨ ਦੀ ਸੰਤੁਸ਼ਟੀ, ਕਿ ਤੁਸੀਂ ਆਪਣੇ ਪਰਿਵਾਰ ਨੂੰ ਪ੍ਰਮੁੱਖ ਜੋਖਮਾਂ ਲਈ ਸੁਰੱਖਿਅਤ ਕਰ ਦਿੱਤਾ ਹੈ - ਇਹ ਮੌਤ, ਬਿਮਾਰੀ, ਦੁਰਘਟਨਾਵਾਂ, ਚੋਰੀ ਜਾਂ ਕੁਦਰਤੀ ਆਫਤ ਆਦਿ ਹੋ ਸਕਦੇ ਹਨ
ਮੁਦਰਿਕ ਸ਼ਬਦਾਂ ਵਿੱਚ, ਤੁਸੀਂ ਧਾਰਾ 88 ਦੇ ਤਹਿਤ ਕਰ-ਕਟੌਤੀਆਂ ਲਈ ਦਾਅਵਾ ਕਰ ਸਕਦੇ ਹੋ (ਹਾਲਾਂਕਿ ਹੁਣ ਤੁਹਾਡੀਆਂ ਕਟੌਤੀਆਂ ਤੁਹਾਡੀ ਆਮਦਨ ਤੇ ਨਿਰਭਰ ਕਰਨਗੀਆਂ).
ਕਿਸੇ ਲਾਈਫ ਇੰਸ਼ੋਰੈਂਸ ਪਾਲਿਸੀ ਲਈ ਭੁਗਤਾਨ ਕੀਤੇ ਗਏ 1,00,000 ਰੁ. ਤਕ ਦੇ ਪ੍ਰੀਮੀਅਮਾਂ ਲਈ, ਧਾਰਾ 88 ਦੇ ਤਹਿਤ ਕਰ-ਕਟੌਤੀ ਦੇ ਰੂਪ ਵਿੱਚ ਦਾਅਵਾ ਕੀਤਾ ਜਾ ਸਕਦਾ ਹੈ. ਹਾਲਾਂਕਿ, ਕਰ-ਕਟੌਤੀ ਵਜੋਂ ਦਾਅਵਾ ਕੀਤੀ ਜਾਣ ਵਾਲੀ ਰਕਮ ਆਮਦਨ ’ਤੇ ਨਿਰਭਰ ਕਰਦੀ ਹੈ (ਹੇਠਾਂ ਸਾਰਣੀ ਵਿੱਚ ਦਿੱਤਾ ਗਿਆ ਹੈ).
 
 
 
ਸਰਵਾਈਵਲ ਲਾਭ ਜਾਂ ਅੰਤਰਿਮ ਲਾਭ, ਭਾਵ ਇੱਕ ਮਨੀ ਬੈਕ ਪਾਲਿਸੀ ਦੀ ਅਵਧੀ ਦੇ ਦੌਰਾਨ ਪ੍ਰਾਪਤ ਕੀਤੀ ਰਕਮ, ਕਰ-ਮੁਕਤ ਹੁੰਦੀ ਹੈ. ਉਦਾਹਰਨ ਲਈ, ਐਸਬੀਆਈ ਲਾਈਫ ਦੀ ਬੈਕ ਪਾਲਿਸੀ ਤੋਂ, ਪਾਲਿਸੀ ਦੀ ਅਵਧੀ ਦੇ ਦੌਰਾਨ ਪ੍ਰਾਪਤ ਕੀਤੀ ਰਾਸ਼ੀ, ਗਾਰੰਟੀਸ਼ੁਦਾ ਅਤੇ ਕਰ-ਮੁਕਤ ਹੁੰਦੀ ਹੈ.
 
 
ਮਿਆਦ ਪੂਰੀ ਹੋਣ ’ਤੇ ਲਾਭ ਜਾਂ ਪਾਲਿਸੀ ਦੀ ਅਵਧੀ ਪੂਰੀ ਹੋਣ ’ਤੇ ਪ੍ਰਾਪਤ ਹੋਈ ਰਕਮ ਵੀ ਕਰ-ਮੁਕਤ ਹੁੰਦੀ ਹੈ.
 
 
ਕੁਝ ਪੈਨਸ਼ਨ ਪਾਲਿਸੀਆਂ ਜਿਵੇਂ ਕਿ ਐਸਬੀਆਈ ਲਾਈਫ - ਲਾਈਫਲੌਂਗ ਪੈਨਸ਼ਨ ਪਲੱਸ ਪਾਲਿਸੀ ਲਈ ਭੁਗਤਾਨ ਕੀਤਾ ਪ੍ਰੀਮੀਅਮ, ਧਾਰਾ 80CCC ਦੇ ਤਹਿਤ ਕਰ ਵਿੱਚ ਕਟੌਤੀ ਦੇ ਯੋਗ ਹੁੰਦਾ ਹੈ.
 
 
ਪੈਨਸ਼ਨ ਪਾਲਿਸੀਆਂ ਦੇ ਤਹਿਤ ਪ੍ਰਾਪਤ ਹੋਣ ਵਾਲੀ ਰੈਗੂਲਰ ਪੈਨਸ਼ਨ ਕਰਯੋਗ ਹੁੰਦੀ ਹੈ. ਹਾਲਾਂਕਿ, ਇਨ੍ਹਾਂ ਪਾਲਿਸੀਆਂ ਦੇ ਤਹਿਤ ਉਪਲਬਧ ਇਕ-ਮੁਸ਼ਤ ਨਕਦੀ ਵਿਕਲਪ, ਕਰ-ਮੁਕਤ ਹੁੰਦਾ ਹੈ.
 
 
ਲਾਈਫ ਇੰਸ਼ੋਰੈਂਸ ਪਾਲਿਸੀ ਦੇ, ਨਾਮਜ਼ਦ ਵਿਅਕਤੀ ਨੂੰ ਪ੍ਰਾਪਤ ਹੋਏ ਮੁਨਾਫੇ, ਕਰ-ਮੁਕਤ ਹੁੰਦੇ ਹਨ.
 
 
ਇੱਕ ਹੈਲਥ ਇੰਸ਼ੋਰੈਂਸ ਪਾਲਿਸੀ ਲਈ, ਤੁਸੀਂ ਧਾਰਾ 80D ਦੇ ਤਹਿਤ, 10,000 ਰੁ. ਤਕ ਦੀ ਅਧਿਕਤਮ ਸੀਮਾ ਤਕ ਦੀ ਪ੍ਰੀਮੀਅਮ ਰਾਸ਼ੀ ਲਈ ਦਾਅਵਾ ਕਰ ਸਕਦੇ ਹੋ.
 
ਇਸ ਤੋਂ ਇਲਾਵਾ, ਜਿਹੜਾ ਪੈਸਾ ਤੁਹਾਨੂੰ ਪਾਲਿਸੀ ਦੀ ਅਵਧੀ ਦੇ ਦੌਰਾਨ ਅਤੇ/ਜਾਂ ਮਿਆਦ ਪੂਰੀ ਹੋਣ ’ਤੇ ਇੰਸ਼ੋਰੈਂਸ ਕੰਪਨੀ ਤੋਂ ਪ੍ਰਾਪਤ ਹੁੰਦਾ ਹੈ, ਉਹ ਕਰ-ਮੁਕਤ ਹੁੰਦਾ ਹੈ (ਪੈਨਸ਼ਨ ਪਾਲਿਸੀਆਂ ਦੇ ਅਪਵਾਦ ਦੇ ਨਾਲ).
 
13.
ਕੀ ਮੈਨੂੰ ਇੰਸ਼ੋਰੈਂਸ ਦੀ ਵਰਤੋਂ ਇੱਕ ਨਿਵੇਸ਼ ਦੇ ਰੂਪ ਵਿੱਚ ਕਰਨੀ ਚਾਹੀਦੀ ਹੈ?
ਤੁਸੀਂ ਕੁਝ ਇੰਸ਼ੋਰੈਂਸ ਪਾਲਿਸੀਆਂ ਨੂੰ ਨਿਵੇਸ਼ ਉਤਪਾਦਾਂ ਦੇ ਰੂਪ ਵਿੱਚ ਵਰਤ ਸਕਦੇ ਹੋ.
ਇੰਸ਼ੋਰੈਂਸ ਕੰਪਨੀਆਂ ਹੁਣ ਅਜਿਹੇ ਉਤਪਾਦਾਂ ਵਿਸਤ੍ਰਿਤ ਲੜੀ ਪ੍ਰਦਾਨ ਕਰਦੀਆਂ ਹਨ ਜੋ ਕਿ ਬੀਮਾਯੁਕਤ ਵਿਅਕਤੀ ਨੂੰ ਆਪਣਾ ਨਿਵੇਸ਼ ਵਿਕਲਪ ਚੁਣਨ ਦੀ ਮਨਜ਼ੂਰੀ ਦਿੰਦੀਆਂ ਹਨ. ਕੁਝ ਪਾਲਿਸੀਆਂ ਇੱਕ ਨਿਸ਼ਚਿਤ ਗਾਰੰਟੀਸ਼ੁਦਾ ਰਿਟਰਨ ਦੀ ਪੇਸ਼ਕਸ਼ ਕਰਦੀਆਂ ਹਨ, ਕੁਝ ਮਾਰਕੀਟ-ਲਿੰਕਡ ਰੇਟ ਦੀ ਪੇਸ਼ਕਸ਼ ਕਰਦੀਆਂ ਹਨ ਜਦੋਂ ਕਿ ਕੁਝ ਬੀਮਾਯੁਕਤ ਨੂੰ ਆਪਣਾ ਨਿਵੇਸ਼ ਵਿਕਲਪ ਚੁਣਨ ਦੀ ਮਨਜ਼ੂਰੀ ਦਿੰਦੀਆਂ ਹਨ. ਮਾਰਕੀਟ ਦੀ ਵਰਤਮਾਨ ਸਥਿਤੀ ਵਿੱਚ, ਇੰਸ਼ੋਰੈਂਸ ਉਤਪਾਦਾਂ ਤੋਂ ਆਮਦਨੀ ਵਿੱਚ 6.5 - 7.5 - 8 % ਪ੍ਰਤੀ ਸਲਾਨਾ (ਕਰ ਤੋਂ ਪਹਿਲਾਂ) ਤਕ ਦੀ ਭਿੰਨਤਾ ਦੀ ਉਮੀਦ ਕੀਤੀ ਜਾ ਸਕਦੀ ਹੈ.
 
14.
ਗਰੁੱਪ ਲਾਈਫ ਇੰਸ਼ੋਰੈਂਸ ਕੀ ਹੈ?
ਆਮ ਤੌਰ ’ਤੇ, ਇੱਕ ਮਾਸਟਰ ਪਾਲਿਸੀ ਦੇ ਤਹਿਤ, ਲੋਕਾਂ ਦੇ ਇੱਕ ਗਰੁੱਪ ਦਾ, ਬਿਨਾਂ ਮੈਡੀਕਲ ਜਾਂਚ ਦੇ ਹੋਣ ਵਾਲਾ ਲਾਈਫ ਇੰਸ਼ੋਰੈਂਸ. ਇਹ ਮੁੱਖ ਤੌਰ ਤੇ ਕਰਮਚਾਰੀਆਂ ਦੇ ਫਾਇਦੇ ਵਾਸਤੇ ਨਿਯੋਕਤਾ ਨੂੰ ਜਾਂ ਕਿਸੇ ਸੰਸਥਾ ਦੇ ਮੈਂਬਰਾਂ ਨੂੰ ਜਾਰੀ ਕੀਤਾ ਜਾਂਦਾ ਹੈ, ਉਦਾਹਰਨ ਲਈ ਇੱਕ ਪੇਸ਼ੇਵਰ ਮੈਂਬਰਸ਼ਿਪ ਗਰੁੱਪ. ਗਰੁੱਪ ਦੇ ਹਰੇਕ ਮੈਂਬਰ ਨੂੰ ਉਨ੍ਹਾਂ ਦੇ ਇੰਸ਼ੋਰੈਂਸ ਦੇ ਸਬੂਤ ਦੇ ਤੌਰ ’ਤੇ ਇੱਕ ਸਰਟੀਫਿਕੇਟ ਪ੍ਰਾਪਤ ਹੁੰਦਾ ਹੈ.
 
15.
ਮੇਰੇ ਲਈ ਸਭ ਤੋਂ ਅਨੁਕੂਲ ਪਾਲਿਸੀ ਕਿਹੜੀ ਹੈ?
ਤੁਹਾਡੇ ਲਈ ਸਭ ਤੋਂ ਅਨੁਕੂਲ ਪਾਲਿਸੀ ਦੀ ਕਿਸਮ ਬਹੁਤ ਸਾਰੇ ਤੱਥਾਂ ’ਤੇ ਨਿਰਭਰ ਕਰਦੀ ਹੈ, ਜਿਵੇਂ ਕਿ ਤੁਹਾਡੇ ਇੰਸ਼ੋਰੈਂਸ ਕਰਾਉਣ ਦੇ ਉਦੇਸ਼, ਤੁਹਾਡੀ ਆਮਦਨ, ਸੰਪਤੀਆਂ, ਦੇਣਦਾਰੀਆਂ, ਤੁਹਾਡੇ ਪਰਿਵਾਰ ਵਿੱਚ ਨਿਰਭਰ ਮੈਂਬਰਾਂ ਦੀ ਗਿਣਤੀ ਅਤੇ ਪਰਿਵਾਰ ਦੇ ਖਰਚੇ. ਲਾਈਫ ਇੰਸ਼ੋਰੈਂਸ ਪਾਲਿਸੀਆਂ ਨੂੰ ਮੁੱਖ ਰੂਪ ’ਚ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ
 

ਐਂਡੋਮੈਂਟ ਪਾਲਿਸੀਆਂ
ਹੋਲ ਲਾਈਫ ਪਾਲਿਸੀਆਂ
ਪੈਨਸ਼ਨ ਪਾਲਿਸੀਆਂ
 
 
ਐਂਡੋਮੈਂਟ ਪਾਲਿਸੀਆਂ
ਐਂਡੋਮੈਂਟ ਪਾਲਿਸੀਆਂ, ਬੀਮਾਯੁਕਤ ਵਿਅਕਤੀ ਨੂੰ ਇੱਕ ਵਿਸ਼ੇਸ਼ ਅਵਧੀ ਲਈ ਇੰਸ਼ੋਰੈਂਸ ਕਵਰ ਪ੍ਰਦਾਨ ਕਰਦੀਆਂ ਹਨ. ਇਸ ਤਰ੍ਹਾਂ, ਬੀਮਾਯੁਕਤ ਵਿਅਕਤੀ ਰਿਟਾਇਰਮੈਂਟ ਤਕ ਇੰਸ਼ੋਰੈਂਸ ਆਪਣੇ ਆਪ ਦਾ ਇੰਸ਼ੋਰੈਂਸ ਕਰਵਾਉਣਾ ਚੁਣ ਸਕਦਾ ਹੈ; ਉਦਾ. ਲਈ ਜੇਕਰ ਉਹ 25 ਸਾਲ ਦਾ ਹੈ, ਤਾਂ ਉਹ 35 ਸਾਲਾਂ ਤਕ ਆਪਣਾ ਇੰਸ਼ੋਰੈਂਸ ਕਰਵਾਉਣਾ ਚੁਣ ਸਕਦਾ ਹੈ, ਉਦੋਂ ਤਕ ਉਹ 60 ਸਾਲ ਦਾ ਹੋ ਜਾਵੇਗਾ.
 
ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ’ਤੇ (ਪਾਲਿਸੀ ਦੀ ਅਵਧੀ ਦੇ ਦੌਰਾਨ), ਨਾਮਜ਼ਦ ਵਿਅਕਤੀ ਨੂੰ ਬੀਮੇ ਦੀ ਰਕਮ ਅਤੇ ਬੋਨਸ, ਜੇਕਰ ਹੈ ਤਾਂ, ਪ੍ਰਾਪਤ ਹੁੰਦਾ ਹੈ. ਜਿੰਨੇ ਸਾਲਾਂ ਤਕ ਪਾਲਿਸੀ ਪ੍ਰਭਾਵਸ਼ੀਲ ਸੀ, ਬੋਨਸ ਦਾ ਭੁਗਤਾਨ ਓਨੇ ਸਾਲਾਂ ਲਈ ਕੀਤਾ ਜਾਂਦਾ ਹੈ.
 
 
ਪਾਲਿਸੀ ਦੀ ਅਵਧੀ ਪੂਰੀ ਹੋਣ ’ਤੇ, ਭਾਵ ਮਿਆਦ ਪੁੱਗ ਜਾਣ ’ਤੇ, ਬੀਮਾਯੁਕਤ ਵਿਅਕਤੀ ਨੂੰ ਬੀਮੇ ਦੀ ਰਕਮ ਅਤੇ ਪਾਲਿਸੀ ਦੀ ਅਵਧੀ ਲਈ ਬੋਨਸ ਪ੍ਰਾਪਤ ਹੋਵੇਗਾ. ਇਸ ਤੋਂ ਬਾਅਦ, ਬੀਮਾਯੁਕਤ ਵਿਅਕਤੀ ਦਾ ਕਵਰ ਨਹੀਂ ਕੀਤਾ ਜਾਂਦਾ ਹੈ.
 
 
ਐਂਡੋਮੈਂਟ ਪਾਲਿਸੀਆਂ, ਆਮ ਤੌਰ ’ਤੇ ਹੋਲ ਲਾਈਫ ਪਾਲਿਸੀਆਂ ਦੇ ਮੁਕਾਬਲੇ ਜ਼ਿਆਦਾ ਮਹਿੰਗੀਆਂ ਹੁੰਦੀਆਂ ਹਨ. ਐਂਡੋਮੈਂਟ ਪਾਲਿਸੀਆਂ ਮੁੱਖ ਰੂਪ ’ਚ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ- ਐਂਡੋਮੈਂਟ - ਬਿਨਾਂ ਲਾਭ ਤੋਂ ਅਤੇ ਐਂਡੋਮੈਂਟ - ਲਾਭ ਸਮੇਤ.
 
 
ਐਂਡੋਮੈਂਟ - ਬਿਨਾਂ ਲਾਭ ਜਾਂ ਟਰਮ ਉਤਪਾਦ - ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ’ਤੇ, ਨਾਮਜ਼ਦ ਵਿਅਕਤੀ ਲਈ ਸਿਰਫ ਬੀਮੇ ਦੀ ਰਕਮ ਦੀ ਪੇਸ਼ਕਸ਼ ਕਰਦੀਆਂ ਹਨ. ਪਾਲਿਸੀ ਦੀ ਅਵਧੀ ਪੂਰੀ ਹੋ ਜਾਣ ’ਤੇ ਜਾਂ ਮਿਆਦ ਪੂਰੀ ਹੋ ਜਾਣ ’ਤੇ, ਬੀਮਾਯੁਕਤ ਵਿਅਕਤੀ ਨੂੰ ਸਿਰਫ ਬੀਮੇ ਦੀ ਰਕਮ ਜਾਂ ਬੀਮੇ ਦੀ ਰਕਮ ਦਾ ਕੁਝ ਹਿੱਸਾ ਜਾਂ ਪ੍ਰੀਮੀਅਮ ਦਾ ਰਿਫੰਡ ਹੀ ਪ੍ਰਾਪਤ ਹੋ ਸਕਦਾ ਹੈ. ਮੁੱਖ ਤੌਰ ’ਤੇ, ਇਸ ਤਰ੍ਹਾਂ ਦੀਆਂ ਪਾਲਿਸੀਆਂ ਘੱਟ-ਖਰਚ ਵਾਲੀਆਂ ਹੁੰਦੀਆਂ ਹਨ.
 
 
ਐਂਡੋਮੈਂਟ-ਲਾਭ ਵਾਲੀਆਂ ਪਾਲਿਸੀਆਂ - ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ’ਤੇ ਜਾਂ ਪਾਲਿਸੀ ਦੀ ਅਵਧੀ ਸਮਾਪਤ ਹੋਣ ’ਤੇ ਬੀਮੇ ਦੀ ਰਕਮ ਤੋਂ ਇਲਾਵਾ, ਬੋਨਸ (ਜੋ ਕਿ ਗਾਰੰਟੀਸ਼ੁਦਾ ਹੋ ਸਕਦਾ ਹੈ) ਦੀ ਪੇਸ਼ਕਸ਼ ਕਰਦੀਆਂ ਹਨ. ਇਨ੍ਹਾਂ ਪਾਲਿਸੀਆਂ ਦੀ ਲਾਗਤ ਐਂਡੋਮੈਂਟ-ਬਿਨਾਂ ਲਾਭ ਵਾਲੀਆਂ ਪਾਲਿਸੀਆਂ ਦੀ ਲਾਗਤ ਤੋਂ ਜ਼ਿਆਦਾ ਹੁੰਦੀ ਹੈ. ਵਰਤਮਾਨ ਵਿੱਚ, ਚਾਰ ਕਿਸਮ ਦੀਆਂ ਐਂਡੋਮੈਂਟ - ਲਾਭ ਵਾਲੀਆਂ ਪਾਲਿਸੀਆਂ, ਮਾਰਕੀਟ ਵਿੱਚ ਪੇਸ਼ ਕੀਤੀਆਂ ਗਈਆਂ ਹਨ:
 
  ਲਾਭ ਵਾਲੀ ਐਂਡੋਮੈਂਟ ਪਾਲਿਸੀਆਂ
 
ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ’ਤੇ, ਨਾਮਜ਼ਦ ਵਿਅਕਤੀ ਨੂੰ ਬੀਮੇ ਦੀ ਪੂਰੀ ਰਕਮ ਅਤੇ ਜਿੰਨੇ ਸਾਲ ਲਈ ਪਾਲਿਸੀ ਪ੍ਰਭਾਵ ’ਚ ਸੀ ਓਨੇ ਸਾਲ ਲਈ ਬੋਨਸ ਪ੍ਰਾਪਤ ਹੁੰਦਾ ਹੈ.
 
 
ਪਾਲਿਸੀ ਦੀ ਅਵਧੀ ਪੂਰੀ ਹੋਣ ’ਤੇ ਜਾਂ ਮਿਆਦ ਪੁੱਗ ਜਾਣ ’ਤੇ, ਬੀਮਾਯੁਕਤ ਵਿਅਕਤੀ ਨੂੰ ਬੀਮੇ ਦੀ ਰਕਮ ਅਤੇ ਪਾਲਿਸੀ ਦੀ ਅਵਧੀ ਲਈ ਬੋਨਸ ਪ੍ਰਾਪਤ ਹੋਵੇਗਾ. ਮਿਆਦ ਪੂਰੀ ਹੋਣ ’ਤੇ ਪ੍ਰਾਪਤ ਹੋਣ ਵਾਲੀ ਰਾਸ਼ੀ ਕਰ-ਮੁਕਤ ਹੁੰਦੀ ਹੈ.
 
 
ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀਆਂ ਪਾਲਿਸੀਆਂ ਖਰੀਦਣ ਨੂੰ ਤਰਜ਼ੀਹ ਦਿੰਦੇ ਹਨ ਜੋ ਕਿ ਜਿਨ੍ਹਾਂ ਦੀ ਮਿਆਦ ਰਿਟਾਇਰਮੈਂਟ ਅਵਧੀ ਦੌਰਾਨ ਪੂਰੀ ਹੋ ਜਾਂਦੀ ਹੈ. ਅਕਸਰ, ਮਿਆਦ ਪੂਰੀ ਹੋਣ ’ਤੇ ਪ੍ਰਾਪਤ ਹੋਣ ਵਾਲੀ ਰਾਸ਼ੀ ਦੀ ਵਰਤੋਂ ਪੈਨਸ਼ਨ ਆਮਦਨੀ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ (ਪੈਨਸ਼ਨ ਆਮਦਨੀ ਕਰਯੋਗ ਹੁੰਦੀ ਹੈ).
 
 
ਮਨੀ ਬੈਕ ਪਾਲਿਸੀਆਂ
ਪਾਲਿਸੀ ਦੀ ਅਵਧੀ ਦੇ ਦੌਰਾਨ, ਬੀਮਾਯੁਕਤ ਵਿਅਕਤੀ ਨੂੰ ਨਿਯਮਿਤ ਵਕਫਿਆਂ ’ਤੇ ਬੀਮੇ ਦੀ ਰਕਮ ਦਾ ਇੱਕ ਨਿਸ਼ਚਿਤ ਹਿੱਸਾ (ਪ੍ਰਤੀਸ਼ਤ) ਪ੍ਰਾਪਤ ਹੁੰਦਾ ਹੈ. ਪਾਲਿਸੀ ਦੀ ਅਵਧੀ ਦੇ ਦੌਰਾਨ ਪ੍ਰਾਪਤ ਹੋਇਆ ਇਹ ਪੈਸਾ ਕਰ-ਮੁਕਤ ਹੁੰਦਾ ਹੈ.

ਪਾਲਿਸੀ ਦੀ ਅਵਧੀ ਪੂਰੀ ਹੋਣ ’ਤੇ ਜਾਂ ਮਿਆਦ ਪੁੱਗ ਜਾਣ ’ਤੇ, ਬੀਮਾਯੁਕਤ ਵਿਅਕਤੀ ਨੂੰ ਬੀਮੇ ਦੀ ਰਕਮ ਦੀ ਬਾਕੀ ਰਹਿੰਦੀ ਰਾਸ਼ੀ ਅਤੇ ਪਾਲਿਸੀ ਦੀ ਅਵਧੀ ਲਈ ਬੋਨਸ ਪ੍ਰਾਪਤ ਹੋਵੇਗਾ.

ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ’ਤੇ, ਨਾਮਜ਼ਦ ਵਿਅਕਤੀ ਨੂੰ ਬੀਮੇ ਦੀ ਪੂਰੀ ਰਕਮ ਅਤੇ ਜਿੰਨੇ ਸਾਲ ਲਈ ਪਾਲਿਸੀ ਪ੍ਰਭਾਵ ’ਚ ਸੀ ਓਨੇ ਸਾਲ ਲਈ ਬੋਨਸ ਪ੍ਰਾਪਤ ਹੁੰਦਾ ਹੈ. (ਪਾਲਿਸੀ ਦੀ ਅਵਧੀ ਦੇ ਦੌਰਾਨ ਬੀਮਾਯੁਕਤ ਵਿਅਕਤੀ ਦੁਆਰਾ ਪ੍ਰਾਪਤ ਕੀਤੇ ਪੈਸੇ ਦੀ ਕਟੌਤੀ ਨਾਮਜ਼ਦ ਵਿਅਕਤੀ ਨੂੰ ਕੀਤੇ ਜਾਣ ਵਾਲੇ ਭੁਗਤਾਨ ਵਿੱਚੋਂ ਨਹੀਂ ਕੀਤੀ ਜਾਵੇਗੀ.)

ਧਨ ਵਾਪਸੀ ਪਾਲਿਸੀਆਂ ਦੀ ਲਾਗਤ ਲਾਭ ਪਾਲਿਸੀਆਂ ਵਾਲੇ ਐਂਡੋਮੈਂਟ ਤੋਂ ਜ਼ਿਆਦਾ ਹੁੰਦੀ ਹੈ. ਬਹੁਤ ਸਾਰੇ ਲੋਕ ਅਜਿਹੀਆਂ ਪਾਲਿਸੀਆਂ ਖਰੀਦਣ ਨੂੰ ਪਹਿਲ ਦਿੰਦੇ ਹਨ, ਤਾਂਕਿ ਪ੍ਰਾਪਤ ਹੋਣ ਵਾਲੇ ਪੈਸੇ ਦੀ ਵਰਤੋਂ ਛੁੱਟੀਆਂ ਤੇ ਜਾਣ, ਆਪਣੇ ਘਰਾਂ ਦੀ ਮੁਰੰਮਤ ਕਰਾਉਣ ਜਾਂ ਪੁਨਰ-ਨਿਵੇਸ਼ ਕਰਨ ਲਈ ਕੀਤੀ ਜਾ ਸਕੇ.
 
  ਚਾਈਲਡ ਪਲਾਨ
 
ਬੱਚੇ ਨੂੰ ਪੂਰਵ-ਨਿਰਧਾਰਤ ਸਮੇਂ ’ਤੇ ਬੀਮੇ ਦੀ ਰਕਮ ਅਤੇ ਬੋਨਸ (ਜੇਕਰ ਹੈ) ਪ੍ਰਾਪਤ ਹੁੰਦਾ ਹੈ. ਇਹ ਪੈਸਾ ਪ੍ਰਸਤਾਵਕ ਦੀ ਮੌਤ ਹੋ ਗਈ ਹੈ ਜਾਂ ਨਹੀਂ ਹੋਈ ਹੈ, ਇਸ ਤੱਥ ’ਤੇ ਬਿਨਾਂ ਵਿਚਾਰ ਕਰੇ ਪ੍ਰਾਪਤ ਹੁੰਦਾ ਹੈ.
 
 
ਇਸ ਤਰ੍ਹਾਂ ਦੀ ਪਾਲਿਸੀ ਲਈ ਪ੍ਰਸਤਾਵਕ ਮਾਤਾ-ਪਿਤਾ/ਗਾਰਡੀਅਨ/ਦਾਦਾ-ਦਾਦੀ ਜਾਂ ਨਾਨਾ-ਨਾਨੀ ਹੋ ਸਕਦੇ ਹਨ; ਪਾਲਿਸੀ ਲਈ ਪ੍ਰੀਮੀਅਮ ਦਾ ਭੁਗਤਾਨ ਉਨ੍ਹਾਂ ਦੁਆਰਾ ਕੀਤਾ ਜਾਂਦਾ ਹੈ.
 
 
ਪ੍ਰਸਤਾਵਕ ਦੀ ਮੌਤ ਹੋ ਜਾਣ ਦੀ ਸਥਿਤੀ ਵਿੱਚ, ਆਮ ਤੌਰ ’ਤੇ ਪਰਿਵਾਰ ਨੂੰ ਹੋਰ ਪ੍ਰੀਮੀਅਮਾਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ. ਹਾਲਾਂਕਿ, ਪਾਲਿਸੀ ਦੀ ਕਿਸਮ ਦੇ ਆਧਾਰ ਤੇ, ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ਤੋਂ ਬਾਅਦ, ਬੀਮੇ ਦੀ ਰਕਮ ਬੱਚੇ ਨੂੰ ਪ੍ਰਾਪਤ ਹੋ ਵੀ ਸਕਦੀ ਹੈ ਅਤੇ ਨਹੀਂ ਵੀ. ਹਾਲਾਂਕਿ, ਪਾਲਿਸੀ ਦੇ ਪੂਰਵ-ਨਿਰਧਾਰਤ ਸਮੇਂ ਤੇ, ਪਾਲਿਸੀ ਜਾਰੀ ਰਹਿੰਦੀ ਹੈ ਅਤੇ ਬੱਚੇ ਨੂੰ ਬੀਮੇ ਦੀ ਰਕਮ ਅਤੇ ਬੋਨਸ, ਜੇਕਰ ਹੈ, ਤਾਂ ਪ੍ਰਾਪਤ ਹੁੰਦਾ ਹੈ.
 
 
ਪਾਲਿਸੀ ਦੀ ਅਵਧੀ ਪੂਰੀ ਹੋ ਜਾਣ ’ਤੇ, ਬੱਚੇ ਨੂੰ ਪੂਰਵ-ਨਿਰਧਾਰਤ ਸਮੇਂ ਤੇ ਪੈਸਾ ਪ੍ਰਾਪਤ ਹੋ ਜਾਂਦਾ ਹੈ.
 
 
ਇਸ ਤਰ੍ਹਾਂ ਦੀਆਂ ਪਾਲਿਸੀਆਂ ਬੱਚਿਆਂ ਦੀ ਉੱਚ ਸਿੱਖਿਆ ਅਤੇ ਵਿਆਹ ਦੇ ਖਰਚਿਆਂ ਦੀ ਯੋਜਨਾ ਬਣਾਉਣ ਲਈ ਵਧੀਆ ਰਹਿੰਦੀਆਂ ਹਨ.
 
  ਯੂਨਿਟ-ਲਿੰਕਡ ਇੰਸ਼ੋਰੈਂਸ ਪਲਾਨ
 
ਪ੍ਰੀਮੀਅਮ ਦਾ ਇੱਕ ਹਿੱਸਾ ਸਟਾਕ ਮਾਰਕੀਟ ਜਾਂ ਮਿਊਚਲ ਫੰਡ ਵਿੱਚ ਨਿਵੇਸ਼ ਕੀਤਾ ਜਾਂਦਾ ਹੈ. ਇਸ ਤਰ੍ਹਾਂ, ਇਸ ਕਿਸਮ ਦੀ ਪਾਲਿਸੀ ਤੇ ਪ੍ਰਾਪਤ ਹੋਣ ਵਾਲੇ ਰਿਟਰਨ ਪਾਰਦਰਸ਼ੀ (ਯੂਨਿਟ-ਲਿੰਕਡ) ਹੁੰਦੇ ਹਨ, ਅਤੇ ਇਨ੍ਹਾਂ ਦਾ ਰੋਜ਼ਾਨਾ ਦੇ ਆਧਾਰ ਤੇ ਪਤਾ ਲਗਾਇਆ ਜਾ ਸਕਦਾ ਹੈ.
 
 
ਕੰਪਨੀ, ਇੰਸ਼ੋਰੈਂਸ ਕਵਰ ਅਤੇ ਪ੍ਰਸ਼ਾਸ਼ਨਿਕ ਲਾਗਤਾਂ ਲਈ ਪ੍ਰੀਮੀਅਮ ਦੇ ਬਾਕੀ ਹਿੱਸੇ ਦੀ ਵਰਤੋਂ ਕਰ ਲੈਂਦੀ ਹੈ.
 
 
ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ’ਤੇ, ਨਾਮਜ਼ਦ ਵਿਅਕਤੀ ਨੂੰ ਬੀਮੇ ਦੀ ਰਕਮ ਅਤੇ ਇੰਸ਼ੋਰੈਂਸ ਕੰਪਨੀ ਦੁਆਰਾ ਮਾਰਕੀਟ ਵਿੱਚ ਅਰਜਿਤ ਕੀਤੇ ਗਏ ਰਿਟਰਨ ਪ੍ਰਾਪਤ ਹੁੰਦੇ ਹਨ.
 
 
ਪਾਲਿਸੀ ਦੀ ਅਵਧੀ ਪੂਰੀ ਹੋ ਜਾਣ ’ਤੇ, ਬੀਮਾਯੁਕਤ ਵਿਅਕਤੀ ਨੂੰ ਇੰਸ਼ੋਰੈਂਸ ਕੰਪਨੀ ਦੁਆਰਾ ਮਾਰਕੀਟ ਵਿੱਚ ਅਰਜਿਤ ਕੀਤੇ ਗਏ ਰਿਟਰਨ ਪ੍ਰਾਪਤ ਹੁੰਦੇ ਹਨ.
 
  ਹੋਲ ਲਾਈਫ ਪਲਾਨ
ਹੋਲ ਲਾਈਫ ਪਾਲਿਸੀਆਂ, ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ਤਕ ਇੰਸ਼ੋਰੈਂਸ ਪ੍ਰਦਾਨ ਕਰਦੀਆਂ ਹਨ.
 
ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ’ਤੇ, ਨਾਮਜ਼ਦ ਵਿਅਕਤੀ ਨੂੰ ਬੀਮੇ ਦੀ ਰਕਮ ਅਤੇ ਬੋਨਸ, ਜੇਕਰ ਹੈ ਤਾਂ, ਪ੍ਰਾਪਤ ਹੁੰਦਾ ਹੈ.
 
 
ਵਿਸ਼ੇਸ਼ ਤੌਰ ’ਤੇ ਹੋਲ ਲਾਈਫ ਪਾਲਿਸੀਆਂ, ਮਿਆਦ ਪੂਰੀ ਹੋ ਜਾਣ ’ਤੇ ਲਾਭ ਦੀ ਪੇਸ਼ਕਸ਼ ਨਹੀਂ ਕਰਦੀਆਂ, ਕਿਉਂਕਿ ਇਨ੍ਹਾਂ ਪਾਲਿਸੀਆਂ ਦੀ ਕੋਈ ਨਿਸ਼ਚਿਤ ਅਵਧੀ ਨਹੀਂ ਹੁੰਦੀ ਹੈ. ਹਾਲਾਂਕਿ, ਬੀਮਾਯੁਕਤ ਵਿਅਕਤੀ ਪਾਲਿਸੀ ਦੀ ਕੀਮਤ ਦੇ ਆਧਾਰ ਤੇ ਪੈਸੇ ਕਢਵਾ ਜਾਂ ਲੋਨ ਲੈ ਸਕਦਾ ਹੈ.
 
 
ਮੁੱਖ ਰੂਪ ਵਿੱਚ, ਇੱਕ ਹੋਲ ਲਾਈਫ ਪਾਲਿਸੀ ਦੀ ਕੈਸ਼ ਵੈਲਿਊ (ਪ੍ਰੀਮੀਅਮ ਤੇ ਅਰਜਿਤ ਕੀਤਾ ਵਿਆਜ਼ ਜਾਂ ਬੋਨਸ), ਐਂਡਮੈਂਟ ਲਾਭ ਵਾਲੀ ਪਾਲਿਸੀ ਤੋਂ ਅਧਿਕ ਹੁੰਦੀ ਹੈ.
 
 
ਇਸ ਤੋਂ ਇਲਾਵਾ, ਇੱਕ ਹੋਲ ਲਾਈਫ ਪਾਲਿਸੀ ਦਾ ਪ੍ਰੀਮੀਅਮ ਇੱਕ ਲੰਮੀ ਅਵਧੀ ਲਈ ਭੁਗਤਾਨਯੋਗ ਹੁੰਦਾ ਹੈ (ਇੰਸ਼ੋਰੈਂਸ ਕਵਰੇਜ਼ ਅਵਧੀ ਵੀ ਲੰਬੀ ਹੁੰਦੀ ਹੈ). ਹਾਲਾਂਕਿ, ਬੀਮਾਯੁਕਤ ਵਿਅਕਤੀ ਕੋਲ ਪ੍ਰੀਮੀਅਮ ਪੇਇੰਗ ਟਰਮ ਨੂੰ ਚੁਣਨ ਦਾ ਵਿਕਲਪ ਹੁੰਦਾ ਹੈ.
 
  ਪੈਨਸ਼ਨ ਪਲਾਨ
 
ਪੈਨਸ਼ਨ ਪਾਲਿਸੀਆਂ, ਬੀਮਾਯੁਕਤ ਵਿਅਕਤੀ ਜਾਂ ਉਸ ਵੱਲੋਂ ਨਾਮਜਦ ਵਿਅਕਤੀ ਨੂੰ ਇੱਕ ਨਿਸ਼ਚਿਤ ਅਵਧੀ ਲਈ ਨਿਯਮਿਤ ਰਕਮ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕਰਦੀਆਂ ਹਨ.
 
 
ਬੀਮਾਯੁਕਤ ਵਿਅਕਤੀ ਕੋਲ ਇਹ ਚੁਣਨ ਦਾ ਵਿਕਲਪ ਹੁੰਦਾ ਹੈ ਕਿ ਉਹ ਕਦੋਂ ਅਤੇ ਕਿੰਨੇ ਸਮੇਂ (ਅਵਧੀ) ਲਈ ਪੈਨਸ਼ਨ ਦੀ ਰਕਮ ਪ੍ਰਾਪਤ ਕਰਨੀ ਚਾਹੁੰਦਾ/ਚਾਹੁੰਦੀ ਹੈ.
 
 
ਪਾਲਿਸੀ ਦੀ ਅਵਧੀ ਦੇ ਦੌਰਾਨ ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਣ ਦੀ ਸਥਿਤੀ ਵਿੱਚ, ਨਾਮਜ਼ਦ ਵਿਅਕਤੀ ਕੋਲ ਪਾਲਿਸੀ ਦੀ ਬਾਕੀ ਰਹਿੰਦੀ ਅਵਧੀ ਲਈ ਇਕਮੁਸ਼ਤ ਰਾਸ਼ੀ ਪ੍ਰਾਪਤ ਕਰਨ ਜਾਂ ਰੈਗੂਲਰ ਪੈਨਸ਼ਨ ਪ੍ਰਾਪਤ ਕਰਨ ਦਾ ਵਿਕਲਪ ਹੁੰਦਾ ਹੈ.
ਭਿੰਨ-ਭਿੰਨ ਲਾਭਾਂ ਵਾਲੀਆਂ ਪਾਲਿਸੀਆਂ ਦਾ ਪੋਰਟਫੋਲੀਓ ਹੋਣਾ ਉੱਚਿਤ ਰਹਿੰਦਾ ਹੈ, ਕਿਉਂਕਿ ਇੱਕ ਸਿੰਗਲ ਪਾਲਿਸੀ ਤੁਹਾਡੇ ਸਾਰੇ ਇੰਸ਼ੋਰੈਂਸ ਉਦੇਸ਼ਾਂ ਨੂੰ ਪੂਰਾ ਨਹੀਂ ਕਰ ਸਕਦੀ ਹੈ.
 
16.
ਟਰਮ ਇੰਸ਼ੋਰੈਂਸ ਕੀ ਹੈ?ਟਰਮ ਇੰਸ਼ੋਰੈਂਸ "ਜੋਖਮ" ਨੂੰ ਕਵਰ ਕਰਦਾ ਹੈ ਅਤੇ ਜੋਖਮ ਦਾ ਅਰਥ ਹੈ "ਡੈਥ". ਇਸ ਵਿੱਚ, ਜੇਕਰ ਚੁਣੀ ਗਈ ਅਵਧੀ ਦੇ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਇਕ ਮੁਸ਼ਤ ਰਾਸ਼ੀ ਭੁਗਤਾਨਯੋਗ ਹੁੰਦੀ ਹੈ. ਜੇਕਰ ਬੀਮਾਯੁਕਤ ਵਿਅਕਤੀ ਚੁਣੀ ਗਈ ਅਵਧੀ ਦੀ ਅੰਤਿਮ ਮਿਆਦ ਨੂੰ ਪੂਰਾ ਕਰ ਲੈਂਦਾ ਹੈ, ਤਾਂ ਕੁਝ ਵੀ ਭੁਗਤਾਨਯੋਗ ਨਹੀਂ ਹੁੰਦਾ.
 
17.
ਐਂਡੋਮੈਂਟ ਉਤਪਾਦ ਕੀ ਹੈ?ਬੀਮਾਯੁਕਤ ਵਿਅਕਤੀ ਨੂੰ ਪਾਲਿਸੀ ਦੀ ਅਵਧੀ ਦੌਰਾਨ ਮੌਤ ਹੋ ਜਾਣ ’ਤੇ ਜਾਂ ਟਰਮ ਦੀ ਮਿਆਦ ਪੁੱਗ ਜਾਣ ’ਤੇ ਇਕਮੁਸ਼ਤ ਰਾਸ਼ੀ ਪ੍ਰਾਪਤ ਹੋਵੇਗੀ.
 
18.
ਹੋਲ ਲਾਈਫ ਇੰਸ਼ੋਰੈਂਸ ਉਤਪਾਦ ਕੀ ਹੈ?ਹੋਲ ਲਾਈਫ ਇੰਸ਼ੋਰੈਂਸ ਜੋਖਮ, ਬੀਮਾਯੁਕਤ ਵਿਅਕਤੀ ਦੀ ਡੈਥ ਨੂੰ ਕਵਰ ਕਰਦਾ ਹੈ, ਭਾਵੇਂ ਇਹ ਕਿਸੇ ਵੀ ਅਵਧੀ ਦੌਰਾਨ ਹੋਵੇ. ਇਸਦਾ ਅਰਥ ਹੈ ਕਿ ਹੋਲ ਲਾਈਫ ਇੰਸ਼ੋਰੈਂਸ ਦੇ ਤਹਿਤ ਅਵਧੀ ਨਿਸ਼ਚਿਤ ਨਹੀਂ ਹੁੰਦੀ ਹੈ. ਬਹੁਤ ਸਾਰੀਆਂ ਪਾਲਿਸੀਆਂ, ਪਾਲਿਸੀ ਧਾਰਕ ਨੂੰ ਲਾਭਅੰਸ਼ ਪ੍ਰਦਾਨ ਕਰਦੀਆਂ ਹਨ ਜੋ ਕਿ ਰਿਟਾਇਰਮੈਂਟ ਦੇ ਸਮੇਂ ਮਦਦਯੋਗ ਹੁੰਦਾ ਹੈ.
 
ਹੋਲ ਲਾਈਫ ਇੰਸ਼ੋਰੈਂਸ ਉਤਪਾਦਾਂ ਵਿੱਚ ਦੋ ਤਰ੍ਹਾਂ ਦੀ ਭਿੰਨਤਾ ਹੁੰਦੀ ਹੈ, ਉਹ ਹੈ
 
ਪਿਓਰ ਹੋਲ ਲਾਈਫ ਇੰਸ਼ੋਰੈਂਸ: - ਜਿਸ ਪਾਲਿਸੀ ਦੇ ਤਹਿਤ, ਬੀਮਾਯੁਕਤ ਵਿਅਕਤੀ ਦੀ ਪੂਰੀ ਜ਼ਿੰਦਗੀ ਤਕ ਪ੍ਰੀਮੀਅਮ ਲਗਾਤਾਰ ਭੁਗਤਾਨਯੋਗ ਹੁੰਦਾ ਹੈ. ਜੋਖਮ ਕਵਰ ਪੂਰੀ ਜੀਵਨ ਅਵਧੀ ਲਈ ਹੁੰਦਾ ਹੈ ਅਤੇ ਜੇਕਰ ਕਿਸੇ ਵੀ ਸਮੇਂ ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਲਾਈਫ ਇੰਸ਼ੋਰੈਂਸ ਦੀ ਰਕਮ ਦਾ ਭੁਗਤਾਨ ਕੀਤਾ ਜਾਂਦਾ ਹੈ.
ਸੀਮਤ ਭੁਗਤਾਨ ਹੋਲ ਲਾਈਫ ਇੰਸ਼ੋਰੈਂਸ: - ਇਸ ਦੇ ਤਹਿਤ, ਪ੍ਰੀਮੀਅਮ ਇੱਕ ਸੀਮਤ ਅਤੇ ਘੱਟ ਅਵਧੀ ਲਈ ਅਤੇ ਬੀਮਾਯੁਕਤ ਵਿਅਕਤੀ ਦੇ ਵਿਕਲਪ ਅਨੁਸਾਰ ਜਾਂ ਡੈਥ ਹੋਣ ਤੇ - ਦੋਨਾਂ ਚੋਂ ਜੋ ਪਹਿਲਾਂ ਹੁੰਦਾ ਹੈ ਉਦੋਂ ਤਕ ਭੁਗਤਾਨਯੋਗ ਹੁੰਦਾ ਹੈ. ਹਾਲਾਂਕਿ, ਜੋਖਮ ਕਵਰ ਬੀਮਾਯੁਕਤ ਵਿਅਕਤੀ ਦੇ ਪੂਰੇ ਜੀਵਨ ਤਕ ਰਹਿੰਦਾ ਹੈ.
 
19.
ਮਨੀ ਬੈਕ ਪਲਾਨ ਕੀ ਹੈ?ਐਂਡਨੋਟ ਪਲਾਨ ਤੋਂ ਉਲਟ, ਮਨੀ ਬੈਕ ਪਾਲਿਸੀਆਂ ਵਿੱਚ, ਪਾਲਿਸੀ ਧਾਰਕ ਨੂੰ ਪਾਲਿਸੀ ਦੀ ਅਵਧੀ ਦੇ ਦੌਰਾਨ "ਨਿਯਮਿਤ ਅਵਧੀ ਤੇ ਭੁਗਤਾਨ" ਪ੍ਰਾਪਤ ਹੁੰਦਾ ਹੈ ਅਤੇ ਅਵਧੀ ਪੂਰੀ ਹੋ ਜਾਣ ’ਤੇ ਇਕਮੁਸ਼ਤ ਰਾਸ਼ੀ ਪ੍ਰਾਪਤ ਹੁੰਦੀ ਹੈ. ਪਾਲਿਸੀ ਦੀ ਅਵਧੀ ਦੇ ਦੌਰਾਨ ਮੌਤ ਹੋ ਜਾਣ ’ਤੇ, ਲਾਭਭੋਗੀ ਨੂੰ ਹੁਣ ਤਕ ਭੁਗਤਾਨ ਕੀਤੀ ਰਾਸ਼ੀ ਲਈ ਬਿਨਾਂ ਕਿਸੇ ਕਟੌਤੀ ਦੇ ਬੀਮੇ ਦੀ ਪੂਰੀ ਰਕਮ ਪ੍ਰਾਪਤ ਹੁੰਦੀ ਹੈ, ਹੋਰ ਪ੍ਰੀਮੀਅਮ ਦਾ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ. ਇਸ ਤਰ੍ਹਾਂ ਦੀਆਂ ਪਾਲਿਸੀਆਂ ਬਹੁਤ ਲੋਕਪ੍ਰਿਅ ਹੁੰਦੀਆਂ ਹਨ, ਕਿਉਂਕਿ ਪਾਲਿਸੀ ਧਾਰਕ ਦੀਆਂ ਜ਼ਰੂਰਤਾਂ ਦੇ ਅਨੁਸਾਰ, ਇਨ੍ਹਾਂ ਨੂੰ ਵਿਸ਼ਿਸ਼ਟ ਅਵਧੀਆਂ ਤੇ ਵੱਡੀ ਰਕਮਾਂ ਪ੍ਰਾਪਤ ਕਰਨ ਲਈ ਉਪਯੋਗ ਕੀਤਾ ਜਾ ਸਕਦਾ ਹੈ.
 
ਪਾਲਿਸੀ ਔਨਲਾਈਨ ਖਰੀਦੋ
  ਲੌਗਇਨ ਖੇਤਰ
  Go
   NAV
  ਨਵੇਕਲੇ ਯੂਨਿਟ ਵੈਲਿਊਜ਼ ਅਤੇ ਨਿਊਜ਼ਲੈਟਰ ਦੇਖਣ ਲਈ ਇੱਥੇ ਕਲਿਕ ਕਰੋ >>
  ਟੂਲਜ਼ ਐਂਡ ਪਲਾਨਰ
  ਪ੍ਰੀਮੀਅਮ ਕੈਲਕੂਲੇਟਰ
  ਇੰਸ਼ੋਰੈਂਸ ਕੈਲਕੂਲੇਟਰ
  ਟੈਕਸ ਕੈਲਕੂਲੇਟਰ
  ਬਾਲ ਸਿੱਖਿਆ ਯੋਜਨਾਕਾਰ
  ਰਿਟਾਇਰਮੈਂਟ ਕੈਲਕੂਲੇਟਰ
SBI | SBI Online Banking | SBI General Insurance | SBI Card | SBI AMC | SBI Capital | SBI Global Factors | SBI DFHI Ltd
IRDAI | IRDAI ਦੁਆਰਾ ਗਾਹਕ ਸਿੱਖਿਆ ਵੈੱਬਸਾਈਟ | ਲਾਈਫ ਇੰਸ਼ੋਰੈਂਸ ਕੌਂਸਲ | SFIN ਕੋਡ | ਗੋਪਨੀਯਤਾ ਨੀਤੀ | ਖੰਡਨ | ਡੂ ਨੌਟ ਕਾਲ
ਬੀਮਾ ਬੇਨਤੀ ਦਾ ਮਾਮਲਾ ਹੈ. IRDAI ਰਜਿਸਟ੍ਰੇਸ਼ਨ ਨੰ. 111, 29 ਮਾਰਚ 2001 ਨੂੰ ਜਾਰੀ ਕੀਤਾ ਗਿਆ.
"ਰਜਿਸਟਰਡ ਅਤੇ ਕਾਰਪੋਰੇਟ ਦਫ਼ਤਰ: ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ. ਨਟਰਾਜ,ਐਮ. ਵੀ. ਰੋੜ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ਜੰਕਸ਼ਨ, ਅੰਧੇਰੀ (ਪੂਰਬ),ਮੁੰਬਈ - 400 069.
ਇਸ ਵੈਬਸਾਈਟ ਦਾ ਅਨੁਵਾਦ ਗਾਹਕ ਦੀ ਸਹੂਲਤ ਲਈ ਕੀਤਾ ਗਿਆ ਹੈ। ਜੇ ਕਿਸੇ ਸ਼ਬਦ/ਬਿਆਨ ਵਿਚ ਅਣਜਾਣੇ ਵਿਚ ਕੋਈ ਫ਼ਰਕ ਰਹਿ ਗਿਆ ਹੋਵੇ, ਤਾਂ ਹਮੇਸ਼ਾ ਅੰਗ੍ਰੇਜ਼ੀ ਰੂਪ ਨੂੰ ਸਹੀ ਮੰਨਿਆ ਜਾਵੇਗਾ।
CIN: U99999MH2000PLC129113
2014 ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ. ਸਾਰੇ ਹੱਕ ਰਾਖਵੇਂ.