ਲੈਪਸ ਹੋਈਆਂ ਪਾਲਿਸੀਆਂ ਦੀ ਮੁੜ-ਬਹਾਲੀ ???pa.user.selcrs???
SBI Life Insurance English | हिन्दी | বংলা | தமிழ் | తెలుగు | मराठी | ગુજરાતી | ಕನ್ನಡ | ਪੰਜਾਬੀ | മലയാളം
ਟੋਲ ਫ੍ਰੀ ਕਾਲ ਕਰੋ 1800 22 9090 | 56161 ਤੇ 'CELEBRATE' ਐਸਐਮਐਸ ਕਰੋ
ਸਾਨੂੰ ਇੱਥੇ ਮਿਲੋ   
 
ਸੇਵਾਵਾਂ
ਐਨਆਰਆਈ ਸੇਵਾਵਾਂ
ਆਮ ਸਵਾਲ
ਮੁੱਖ ਪੰਨਾ > ਸੇਵਾਵਾਂ > ਲੈਪਸ ਹੋਈਆਂ ਪਾਲਿਸੀਆਂ ਦੀ ਮੁੜ-ਬਹਾਲੀ

ਸੇਵਾਵਾਂ

 
ਲੈਪਸ ਹੋਈਆਂ ਪਾਲਿਸੀਆਂ ਦੀ ਮੁੜ-ਬਹਾਲੀ
ਲਾਈਫ ਇੰਸ਼ੋਰੈਂਸ ਪਾਲਿਸੀ, ਲਾਈਫ ਇੰਸ਼ੋਰੈਂਸ ਕੰਪਨੀ ਅਤੇ ਪਾਲਿਸੀ ਧਾਰਕ ਵਿਚਕਾਰ ਇੱਕ ਲੰਬੀ ਅਵਧੀ ਲਈ ਕੀਤਾ ਗਿਆ ਇਕਰਾਰਨਾਮਾ ਹੁੰਦਾ ਹੈ. ਰੈਗੂਲਰ ਪ੍ਰੀਮੀਅਮ ਪਾਲਿਸੀ ਦੇ ਅੰਤਰਗਤ ਕੀਤਾ ਗਿਆ ਪ੍ਰੀਮੀਅਮ ਦਾ ਭੁਗਤਾਨ ਪਾਲਿਸੀ ਦੀ ਪ੍ਰੀਮੀਅਮ ਭੁਗਤਾਨ ਸੰਬੰਧੀ ਸ਼ਰਤ ਨਾਲ ਸੰਬੰਧਿਤ ਹੁੰਦਾ ਹੈ. ਪਾਲਿਸੀ ਧਾਰਕ ਨੂੰ ਪ੍ਰੀਮੀਅਮ ਦਾ ਭੁਗਤਾਨ ਨੀਯਤ ਮਿਤੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਰਨਾ ਹੁੰਦਾ ਹੈ.

ਹਾਲਾਂਕਿ, ਇੰਸ਼ੋਰੈਂਸ ਕੰਪਨੀ ਵੱਲੋਂ ਪ੍ਰੀਮੀਅਮ ਦੇ ਭੁਗਤਾਨ ਲਈ ਇੱਕ ਨਿਰਧਾਰਿਤ ਗ੍ਰੇਸ ਪੀਰੀਅਡ ਦਿੱਤਾ ਜਾਂਦਾ ਹੈ. ਐਸਬੀਆਈ ਲਾਈਫ ਤਿਮਾਹੀ, ਛਿਮਾਹੀ ਅਤੇ ਸਾਲਾਨਾ ਵਿਕਲਪਾਂ ਲਈ 30 ਦਿਨਾਂ ਦਾ ਅਤੇ ਮਾਸਿਕ ਵਿਕਲਪ ਲਈ 15 ਦਿਨਾਂ ਦੇ ਗ੍ਰੇਸ ਪੀਰੀਅਡ ਦੀ ਮੰਜ਼ੂਰੀ ਦਿੰਦੀ ਹੈ. ਪਰ ਜੇ ਗ੍ਰੇਸ ਪੀਰੀਅਡ ਦੇ ਦੌਰਾਨ ਵੀ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਪਾਲਿਸੀ ਲੈਪਸ ਹੋ ਜਾਂਦੀ ਹੈ. ਜੇਕਰ ਪ੍ਰੀਮੀਅਮ ਦਾ ਭੁਗਤਾਨ ਗ੍ਰੇਸ ਪੀਰੀਅਡ ਵਿੱਚ ਵੀ ਨਹੀਂ ਕੀਤਾ ਜਾਂਦਾ ਤਾਂ ਪਾਲਿਸੀ ਫਰਸਟ ਅਨਪੇਡ ਪ੍ਰੀਮੀਅਮ ( FUP) ਦੇ ਪ੍ਰਭਾਵ ਅਧੀਨ ਲੈਪਸ ਹੋ ਜਾਂਦੀ ਹੈ.

ਲੈਪਸ ਹੋਈ ਪਾਲਿਸੀ ਨੂੰ ਬੀਮਾਧਾਰਕ ਦੇ ਜੀਵਨਕਾਲ ਦੌਰਾਨ, FUP ਦੀ ਮਿਤੀ ਤੋਂ ਲੈ ਕੇ ਰੀਵਾਈਵਲ ਪੀਰੀਅਡ ਦੀ ਅੰਤਿਮ ਮਿਤੀ ਦੇ ਅੰਦਰ-ਅੰਦਰ ਅਤੇ ਪਿਛਲੇ ਪ੍ਰੀਮੀਅਮ ਦਾ ਭੁਗਤਾਨ ਕਰਨ ਤੋਂ ਪਹਿਲਾਂ, ਕੰਪਨੀ ਨੂੰ ਸਿਹਤ ਸਬੰਧੀ ਸਬੂਤ ਜਮ੍ਹਾਂ ਕਰਕੇ ਅਤੇ ਪ੍ਰੀਮੀਅਮ ਦੀ ਸਾਰੀ ਬਕਾਇਆ ਰਾਸ਼ੀ ਦਾ ਵਿਆਜ਼ ਸਮੇਤ ਭੁਗਤਾਨ ਕਰਕੇ, ਮੁੜ ਚਾਲੂ ਕੀਤਾ ਜਾ ਸਕਦਾ ਹੈ. ਪਾਲਿਸੀ ਨੂੰ ਗਾਹਕ ਦੀ ਲਿਖਤੀ ਬੇਨਤੀ ਦੁਬਾਰਾ ਵੀ ਬਹਾਲ ਕੀਤਾ ਜਾ ਸਕਦਾ ਹੈ. ਹਾਲਾਂਕਿ, ਕੰਪਨੀ ਪਾਲਿਸੀ ਦੀ ਮੁੜ-ਬਹਾਲੀ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਜਾਂ ਪਾਲਿਸੀ ਨੂੰ ਸੰਸ਼ੋਧਿਤ ਸ਼ਰਤਾਂ ਦੇ ਅਧਾਰ ਤੇ ਮੁੜ-ਬਹਾਲ ਕਰਨ ਦਾ ਹੱਕ ਰਾਖਵਾਂ ਰੱਖਦੀ ਹੈ.

ਐਸਬੀਆਈ ਲਾਈਫ ਦੀ ਮੁੜ-ਬਹਾਲੀ ਪ੍ਰਕਿਰਿਆ, ਫਰਸਟ ਅਨਪੇਡ ਪ੍ਰੀਮੀਅਮ (FUP) ਦੀ ਮਿਤੀ ਅਤੇ ਪਾਲਿਸੀ ਨੂੰ ਦੁਬਾਰਾ ਚਾਲੂ ਕਰਵਾਉਣ ਸਮੇਂ ਪਾਲਿਸੀ ਧਾਰਕ ਦੀ ਸਿਹਤ ਦੀ ਸਥਿਤੀ ’ਤੇ ਨਿਰਭਰ ਕਰਦੀ ਹੈ.

1) ਫਰਸਟ ਅਨਪੇਡ ਪ੍ਰੀਮੀਅਮ (FUP) ਦੀ ਨੀਯਤ ਮਿਤੀ ਤੋਂ ਲੈ ਕੇ ਛੇ ਮਹੀਨੇ ਦੇ ਅੰਦਰ:
ਜੇਕਰ ਫਰਸਟ ਅਨਪੇਡ ਪ੍ਰੀਮੀਅਮ (FUP) ਦੀ ਮਿਤੀ ਤੋਂ ਲੈ ਕੇ ਛੇ ਮਹੀਨਿਆਂ ਦੇ ਅੰਦਰ ਮੁੜ-ਬਹਾਲੀ ਲਈ ਬੇਨਤੀ ਕੀਤੀ ਜਾਂਦੀ ਹੈ, ਤਾਂ ਚੰਗੀ ਸਿਹਤ ਸਬੰਧੀ ਕਿਸੇ ਸਬੂਤ ਦੀ ਮੰਗ ਨਹੀਂ ਕੀਤੀ ਜਾਵੇਗੀ. ਪ੍ਰੀਮੀਅਮ ਦੀ ਸਾਰੀ ਬਕਾਇਆ ਰਾਸ਼ੀ, ਵਿਆਜ਼ ਦੇ ਸਮੇਤ ਪ੍ਰਾਪਤ ਹੋਣ ਦੇ ਅਧਾਰ ਤੇ ਪਾਲਿਸੀ ਨੂੰ ਸਵੈਚਲਿਤ ਤੌਰ ਤੇ ਮੁੜ ਚਾਲੂ ਕਰ ਦਿੱਤਾ ਜਾਂਦਾ ਹੈ.

2) ਫਰਸਟ ਅਨਪੇਡ ਪ੍ਰੀਮੀਅਮ (FUP) ਦੀ ਨੀਯਤ ਮਿਤੀ ਤੋਂ ਛੇ ਮਹੀਨੇ ਬਾਅਦ:
ਲੈਪਸ ਹੋਈ ਪਾਲਿਸੀ ਨੂੰ ਬੀਮਾਧਾਰਕ ਦੇ ਜੀਵਨਕਾਲ ਦੌਰਾਨ, FUP ਦੀ ਮਿਤੀ ਤੋਂ ਲੈ ਕੇ ਰੀਵਾਈਵਲ ਪੀਰੀਅਡ ਦੇ ਅੰਦਰ-ਅੰਦਰ, ਕੰਪਨੀ ਨੂੰ ਸਿਹਤ ਸਬੰਧੀ ਸਬੂਤ ਜਮ੍ਹਾਂ ਕਰਕੇ ਅਤੇ ਪ੍ਰੀਮੀਅਮ ਦੀ ਸਾਰੀ ਬਕਾਇਆ ਰਾਸ਼ੀ ਦਾ ਵਿਆਜ਼ ਸਮੇਤ ਭੁਗਤਾਨ ਕਰਕੇ, ਮੁੜ ਚਾਲੂ ਕੀਤਾ ਜਾ ਸਕਦਾ ਹੈ. ਹਾਲਾਂਕਿ ਕੰਪਨੀ, ਮੁੜ-ਬਹਾਲੀ ਨੂੰ ਮੂਲ ਸ਼ਰਤਾਂ ਜਾਂ ਸੰਸ਼ੋਧਿਤ ਸ਼ਰਤਾਂ ਦੇ ਆਧਾਰ ਤੇ ਸਵੀਕਾਰ ਕਰਨ ਜਾਂ ਆਂਤਰਿਕ ਹਾਮੀਦਾਰੀ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ਤੇ ਪਾਲਿਸੀ ਦੀ ਮੁੜ-ਬਹਾਲੀ ਲਈ ਕੀਤੇ ਅਨੁਰੋਧ ਨੂੰ ਅਸਵੀਕਾਰ ਕਰਨ ਦਾ ਹੱਕ ਰਾਖਵਾਂ ਰੱਖਦੀ ਹੈ.
 
ਪਾਲਿਸੀ ਔਨਲਾਈਨ ਖਰੀਦੋ
  ਲੌਗਇਨ ਖੇਤਰ
  Go
   NAV
  ਨਵੇਕਲੇ ਯੂਨਿਟ ਵੈਲਿਊਜ਼ ਅਤੇ ਨਿਊਜ਼ਲੈਟਰ ਦੇਖਣ ਲਈ ਇੱਥੇ ਕਲਿਕ ਕਰੋ >>
  ਟੂਲਜ਼ ਐਂਡ ਪਲਾਨਰ
  ਪ੍ਰੀਮੀਅਮ ਕੈਲਕੂਲੇਟਰ
  ਇੰਸ਼ੋਰੈਂਸ ਕੈਲਕੂਲੇਟਰ
  ਟੈਕਸ ਕੈਲਕੂਲੇਟਰ
  ਬਾਲ ਸਿੱਖਿਆ ਯੋਜਨਾਕਾਰ
  ਐਚਐਲਵੀ ਕੈਲਕੂਲੇਟਰ
  ਰਿਟਾਇਰਮੈਂਟ ਕੈਲਕੂਲੇਟਰ
IRDA | IRDA ਦੁਆਰਾ ਗਾਹਕ ਸਿੱਖਿਆ ਵੈੱਬਸਾਈਟ | ਲਾਈਫ ਇੰਸ਼ੋਰੈਂਸ ਕੌਂਸਲ | ਉਤਪਾਦ ਕੋਡ | SFIN ਕੋਡ | ਗੋਪਨੀਯਤਾ ਨੀਤੀ | ਖੰਡਨ | ਡੂ ਨੌਟ ਕਾਲ
ਬੀਮਾ ਬੇਨਤੀ ਦਾ ਮਾਮਲਾ ਹੈ. IRDA ਰਜਿਸਟ੍ਰੇਸ਼ਨ ਨੰ. 111, 29 ਮਾਰਚ 2001 ਨੂੰ ਜਾਰੀ ਕੀਤਾ ਗਿਆ.
"ਰਜਿਸਟਰਡ ਅਤੇ ਕਾਰਪੋਰੇਟ ਦਫ਼ਤਰ: ਐਸਬੀਆਈ ਲਾਈਫ ਇੰਸ਼ੋਰੈਂਸ ਕੰ. ਲਿ. ਨਟਰਾਜ,ਐਮ. ਵੀ. ਰੋੜ ਅਤੇ ਵੈਸਟਰਨ ਐਕਸਪ੍ਰੈਸ ਹਾਈਵੇ ਜੰਕਸ਼ਨ, ਅੰਧੇਰੀ (ਪੂਰਬ),ਮੁੰਬਈ - 400 069.
ਇਸ ਵੈਬਸਾਈਟ ਦਾ ਅਨੁਵਾਦ ਗਾਹਕ ਦੀ ਸਹੂਲਤ ਲਈ ਕੀਤਾ ਗਿਆ ਹੈ। ਜੇ ਕਿਸੇ ਸ਼ਬਦ/ਬਿਆਨ ਵਿਚ ਅਣਜਾਣੇ ਵਿਚ ਕੋਈ ਫ਼ਰਕ ਰਹਿ ਗਿਆ ਹੋਵੇ, ਤਾਂ ਹਮੇਸ਼ਾ ਅੰਗ੍ਰੇਜ਼ੀ ਰੂਪ ਨੂੰ ਸਹੀ ਮੰਨਿਆ ਜਾਵੇਗਾ।
2010 ਐਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟੇਡ. ਸਾਰੇ ਹੱਕ ਰਾਖਵੇਂ.